Raksha Bandhan 2020 : ਇਨ੍ਹਾਂ ਯੂਨੀਕ ਤੋਹਫ਼ਿਆਂ ਨਾਲ ਬਣਾਓ ਰੱਖੜੀ ਦੇ ਤਿਉਹਾਰ ਨੂੰ ਹੋਰ ਵੀ ਖ਼ਾਸ
8/3/2020 9:39:45 AM
ਜਲੰਧਰ (ਵੈੱਬ ਡੈਸਕ) — ਦੀਵਾਲੀ, ਹੋਲੀ ਤੋਂ ਕਿਤੇ ਜ਼ਿਆਦਾ ਭੈਣਾਂ ਨੂੰ ਰੱਖੜੀ ਦੇ ਤਿਉਹਾਰ ਦਾ ਇੰਤਜ਼ਾਰ ਰਹਿੰਦਾ ਹੈ। ਇਸ ਦਾ ਕਾਰਨ ਕਿਸੇ ਤੋਂ ਲੁਕਿਆ ਨਹੀਂ ਹੈ। ਜੀ ਹਾਂ, ਤੋਹਫ਼ੇ, ਰੱਖੜੀ ਬੰਨ੍ਹਣ ਦੀ ਥਾਂ ਭਰਾ ਉਨ੍ਹਾਂ ਨੂੰ ਖ਼ੂਬਸੂਰਤ ਤੋਹਫ਼ੇ ਜਾਂ ਪੈਸੇ ਦਿੰਦੇ ਹਨ। ਉਂਝ ਤਾਂ ਤੋਹਫ਼ੇ ਤਾਂ ਹਰ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆਉਂਦੇ ਹਨ ਪਰ ਜੋ ਤੁਹਾਡੇ ਲਈ ਇੰਨਾ ਖ਼ਾਸ ਹੈ, ਉਸ ਦਾ ਤੋਹਫ਼ਾ ਵੀ ਥੋੜ੍ਹਾ ਖ਼ਾਸ ਹੋਣਾ ਚਾਹੀਦਾ ਹੈ। ਕੁਝ ਸਮਝ ਨਾ ਆਵੇ ਤਾਂ ਕੈਸ਼ ਦੇਣਾ ਚੰਗਾ ਲੱਗਦਾ ਹੈ ਪਰ ਇਥੇ ਅਸੀਂ ਤੁਹਾਨੂੰ ਕੁਝ ਅਜਿਹੇ ਆਪਸ਼ਨ ਦੇਵਾਂਗੇ, ਜੋ ਤੁਹਾਡੀ ਭੈਣ ਨੂੰ ਬੇਹੱਦ ਪਸੰਦ ਆਉਣਗੇ। ਤਾਂ ਆਓ ਜਾਣਦੇ ਹਾਂ ਇਨ੍ਹਾਂ ਯੂਨੀਕ ਆਈਟਮਜ਼ ਬਾਰੇ...
1. ਪਰਸਨਲਾਈਜਡ ਗਿਫਟ
ਪਰਸਨਲਾਈਜਡ ਤੋਹਫ਼ੇ ਤੁਹਾਡੇ ਸਪੈਸ਼ਲ ਹੋਣ ਦਾ ਅਹਿਸਾਸ ਕਰਵਾਉਂਦੇ ਹਨ। ਇਸ ਲਈ ਤੁਸੀਂ ਆਪਣੀ ਭੈਣ ਲਈ ਕੋਈ ਮਨਪਸੰਦ ਤਸਵੀਰ ਕਿਸੀ ਗਿਫ਼ਟ ਆਈਟਮਜ਼ 'ਤੇ ਪ੍ਰਿੰਟ ਕਰਵਾ ਕੇ ਦੇ ਸਕਦੇ ਹੋ। ਜਿਵੇਂ ਕਾਫੀ ਮੱਗ, ਬਿਜ਼ਨਸ ਕਾਰਡ ਹੋਲਡਰ, ਨੋਟ ਬੁੱਕਸ, ਟੀ-ਸ਼ਰਟਸ, ਫੋਟੋ ਫਰੇਮ ਜਾਂ ਕੈਲੰਡਰ ਨੂੰ ਵੀ ਪਰਸਨਲਾਈਜਡ ਕਰ ਸਕਦੇ ਹੋ।
2. ਕੁਕਿੰਗ ਅਪਲਾਈਸੇਂਸ
ਜ਼ਿਆਦਾਤਰ ਜਨਾਨੀਆਂ ਨੂੰ ਕੁਕਿੰਗ ਦਾ ਸ਼ੌਂਕ ਹੁੰਦਾ ਹੈ ਤਾਂ ਜੇਕਰ ਤੁਹਾਡੀ ਭੈਣ ਵੀ ਉਨ੍ਹਾਂ 'ਚੋਂ ਇੱਕ ਹੈ ਤਾਂ ਉਸ ਨੂੰ ਕਿਚਨ ਅਪਲਾਈਸੇਂਸ ਗਿਫ਼ਟ ਕਰਨ ਦਾ ਆਈਡੀਆ ਬੈਸਟ ਰਹੇਗਾ। ਜਿਵੇਂ ਫੂਡ ਪ੍ਰੋਸੈਸਰ, ਕਾਫੀ ਮੇਕਰ, ਹੈਂਡ ਬਲੇਂਡਰ ਜਾਂ ਸੈਂਡਵਿਚ ਮੇਕਰ. ਡਿਨਰ ਸੈੱਟ ਆਦਿ।
3. ਸਮਾਰਟ ਗੈਜੇਟਸ
ਮੋਬਾਈਲ ਜਾਂ ਲੈਪਟਾਪ ਅਕਸੈਸਰੀਜ਼ ਦੇਣ ਦਾ ਆਈਡੀਆ ਵੀ ਬੈਸਟ ਰਹੇਗਾ। ਅੱਜਕੱਲ ਅਜਿਹੇ ਕਈ ਗੈਜੇਟਸ ਹਨ। ਜੋ ਹੈਂਡੀ ਹੁੰਦੇ ਹਨ ਅਤੇ ਇਨ੍ਹਾਂ ਨੂੰ ਆਸਾਨੀ ਨਾਲ ਬੈਗ 'ਚ ਕੈਰੀ ਕੀਤਾ ਜਾ ਸਕਦਾ ਹੈ। ਤਾਂ ਤੁਸੀਂ ਆਪਣੀ ਸਿਸਟਰ ਨੂੰ ਈਅਰਫੋਨਜ਼, ਮੋਬਾਈਲ ਜਾਂ ਲੈਪਟਾਪ ਕਵਰ ਦੇ ਸਕਦੇ ਹੋ। ਜੋ ਬੇਸ਼ੱਕ ਉਨ੍ਹਾਂ ਦੇ ਬਹੁਤ ਕੰਮ ਆਵੇਗੀ।
4. ਆਫਰਸ ਦਾ ਚੁੱਕੋ ਫਾਇਦਾ
ਫੈਸਟੀਵਲ ਦੌਰਾਨ ਆਨਲਾਈਨ ਅਤੇ ਆਫਲਾਈਨ ਕਈ ਤਰ੍ਹਾਂ ਦੇ ਆਫ਼ਰਸ ਅਵੇਲੇਵਲ ਰਹਿੰਦੇ ਹਨ। ਫਿਰ ਭਾਵੇਂ ਉਹ ਡ੍ਰਾਈ ਫਰੂਟਸ ਹੋਣ, ਚਾਕਲੇਟ, ਮਠਿਆਈ ਜਾਂ ਫਿਰ ਮੇਕਅਪ ਪ੍ਰੋਡਕਟਸ। ਤਾਂ ਅਜਿਹੀਆਂ ਕਈ ਚੀਜ਼ਾਂ ਦੇ ਆਪਸ਼ਨ ਨੂੰ ਤੁਸੀਂ ਜ਼ਰੂਰਤ ਅਤੇ ਪਸੰਦ ਦੇ ਹਿਸਾਬ ਨਾਲ ਚੁਣ ਸਕਦੇ ਹੋ। ਜੇਕਰ ਤੁਹਾਡੀ ਭੈਣ ਫਿੱਗਰ ਅਤੇ ਹੈਲਥ ਕਾਂਨਸ਼ੀਅਸ ਹੈ, ਤਾਂ ਤੁਸੀਂ ਸ਼ੂਗਰ ਫ੍ਰੀ ਚਾਕਲੇਟ ਤੇ ਮਠਿਆਈ ਤੋਹਫ਼ੇ 'ਚ ਦੇ ਸਕਦੇ ਹੋ।
5. ਬੈਸਟ ਹੈ ਗਿਫ਼ਟ ਵਾਊਚਰਜ਼
ਗਿਫ਼ਟ ਵਾਊਚਰ ਦੇਣ ਦਾ ਆਈਡੀਆ ਵੀ ਸੁਪਰ ਹੈ ਕਿਉਂਕਿ ਇਸ ਨਾਲ ਉਹ ਆਪਣੇ ਕੰਫਰਟ, ਜ਼ਰੂਰਤ ਅਤੇ ਪਸੰਦ ਦੀਆਂ ਚੀਜ਼ਾਂ ਦੀ ਸ਼ਾਪਿੰਗ ਕਰ ਸਕਦੇ ਹਨ।