ਰਿਸ਼ਤਿਆਂ ਨੂੰ ਪਿਆਰ ਦੀਆਂ ਤੰਦਾਂ ਨਾਲ ਬੰਨ੍ਹ ਕੇ ਰੱਖਦੈ 'ਰੱਖੜੀ ਦਾ ਤਿਉਹਾਰ', ਜਾਣੋ ਜ਼ਿੰਦਗੀ 'ਚ ਕੀ ਹੈ ਅਹਿਮੀਅਤ

8/22/2021 8:24:35 AM

ਜਲੰਧਰ (ਬਿਊਰੋ) - ਭਰਾ-ਭੈਣ ਵਿਚਕਾਰ ਪਿਆਰ ਦਾ ਤਿਉਹਾਰ ਰੱਖੜੀ ਇਸ ਸਾਲ 22 ਅਗਸਤ ਦਿਨ ਐਤਵਾਰ ਨੂੰ ਆ ਰਿਹਾ ਹੈ। ਦੁਨੀਆ 'ਚ ਸ਼ਾਇਦ ਹੀ ਦੂਜੀ ਕੋਈ ਸੰਸਕ੍ਰਿਤੀ ਹੋਵੇ, ਜਿੱਥੇ ਭਰਾ-ਭੈਣ ਦੇ ਰਿਸ਼ਤੇ 'ਤੇ ਕੋਈ ਤਿਉਹਾਰ ਮਨਾਇਆ ਜਾਂਦਾ ਹੋਵੇ। ਇਸ ਪਵਿੱਤਰ ਬੰਧਨ ਦਾ ਆਪਸੀ ਪਿਆਰ ਵੱਡੇ ਹੋਣ ਤੱਕ ਦਿਖਾਈ ਦਿੰਦਾ ਹੈ ਪਰ ਫਿਰ ਇੱਕ ਵਾਰ ਦੁਨੀਆਦਾਰੀ 'ਚ ਉਲਝੋ ਤਾਂ ਕਿਸ ਨੂੰ ਭਰਾ ਜਾਂ ਭੈਣ ਯਾਦ ਰਹਿੰਦੇ ਹਨ। ਇਸੇ ਰੌਸ਼ਨੀ 'ਚ ਤਿਉਹਾਰਾਂ ਦਾ ਮਹੱਤਵ ਸਮਝ 'ਚ ਆਉਂਦਾ ਹੈ, ਜਦੋਂ ਇੱਕ-ਦੂਜੇ ਲਈ ਸਮਾਂ ਕੱਢਣਾ ਜ਼ਰੂਰੀ ਹੋ ਜਾਂਦਾ ਹੈ। ਸਾਰੇ ਤਿਉਹਾਰ ਆਉਂਦੇ-ਜਾਂਦੇ ਹਨ ਪਰ ਰੱਖੜੀ ਮੰਨੋ ਉਮਰ ਦੇ ਹਰ ਪੜਾਅ 'ਤੇ ਭਰਾ-ਭੈਣ ਨੂੰ ਜੋੜ ਕੇ ਰੱਖਦੀ ਹੈ ਜਿਵੇਂ ਹੀ ਭੈਣ ਰੱਖੜੀ ਨੂੰ ਭਰਾ ਦੇ ਗੁੱਟ ਨੂੰ ਸਜਾਉਂਦੀ ਹੈ, ਅਜਿਹਾ ਲੱਗਦਾ ਹੈ ਜਿਵੇਂ ਭਰਾ ਵੀ ਬਹਾਦਰ ਹੋ ਗਿਆ, ਨਿਵੇਕਲਾ ਜਿਹਾ ਹੋ ਗਿਆ। ਤਿਉਹਾਰ ਧੁਰੀ ਵਾਂਗ ਹੁੰਦੇ ਹਨ, ਜਿਨ੍ਹਾਂ ਦੇ ਇਰਦ-ਗਿਰਦ ਪੀੜ੍ਹੀਆਂ ਘੁੰਮਦੀਆਂ ਰਹਿੰਦੀਆਂ ਹਨ ਪਰ ਇਸ ਰਸਮ 'ਚ ਪਿਆਰ ਦਾ ਹੋਣਾ, ਮਿੱਠੇ ਦੀ ਮਿਠਾਸ ਵਾਂਗ ਜ਼ਰੂਰੀ ਹੈ, ਜੋ ਸਮੇਂ ਦੇ ਨਾਲ ਤੁਰਨ ਦੇ ਹੀ ਮੁਮਕਿਨ ਹੋਵੇਗਾ।

PunjabKesari

ਸ਼ਕਤੀ ਅਤੇ ਹਮਦਰਦੀ
ਰੱਖੜੀ ਦੇ ਸੂਤ ਦੇ ਧਾਗੇ ਨਾਲ ਹਰੇਕ ਭਰਾ ਸ਼ਕਤੀਸ਼ਾਲੀ ਹੋ ਜਾਂਦਾ ਹੈ ਉਹ ਕਿਸੇ ਵੀ ਆਫ਼ਤ ਤੋਂ ਆਪਣੀ ਭੈਣ ਦੀ ਰੱਖਿਆ ਲਈ ਤਿਆਰ ਨਜ਼ਰ ਆਉਂਦਾ ਹੈ। ਰੱਖੜੀ ਨੂੰ ਬੰਨ੍ਹਦੇ-ਬੰਨ੍ਹਦੇ ਭੈਣ ਵੀ ਖੁਦ ਨੂੰ ਦੁੱਗਣਾ ਸਮਝਣ ਲੱਗਦੀ ਹੈ, ਸੰਵੇਦਨਾਵਾਂ ਇੱਕ ਨਵੀਂ ਪਰੰਪਰਾ 'ਚ ਬੰਨ੍ਹਦੀਆਂ ਨਜ਼ਰ ਆਉਦੀਆਂ ਹਨ। ਮਾਪਿਆਂ ਦਾ ਸਹਿਯੋਗ ਵੀ ਸਮੇਂ ਦੇ ਨਾਲ ਭਰਾ-ਭੈਣ 'ਚ ਆਪਣੀ ਜਗ੍ਹਾ ਬਣਾ ਲੈਂਦਾ ਹੈ। ਇਹ ਧਾਗਾ ਭਰਾ-ਭਰਾ ਅਤੇ ਭੈਣਾਂ 'ਚ ਵੀ ਉਹੀ ਭੂਮਿਕਾ ਨਿਭਾਉਂਦਾ ਹੈ।

PunjabKesari

ਨਾ-ਮੌਜ਼ੂਦਗੀ ਦਾ ਅਹਿਸਾਸ ਕਰਵਾਉਂਦਾ ਰੱਖੜੀ ਦਾ ਤਿਉਹਾਰ
ਭਾਰਤੀ ਪਰਿਵਾਰਾਂ 'ਚ ਭੈਣਾਂ ਜਦੋਂ ਸਹੁਰੇ ਪਰਿਵਾਰ ਚਲੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਨਾਲ ਬਹੁਤ ਕੁਝ ਚਲਿਆ ਜਾਂਦਾ ਹੈ। ਭੈਣ ਦੇ ਜਾਣ ਨਾਲ ਘਰ ਖਾਲੀ ਹੋ ਜਾਂਦਾ ਅਤੇ ਉੱਥੇ ਭੈਣ ਦੇ ਦਿਲ 'ਚ ਭਰਾ-ਪਰਿਵਾਰ ਦੀਆਂ ਯਾਦਾਂ ਦਾ ਬੱਦਲ ਅਜਿਹੇ 'ਚ ਰੱਖੜੀ ਦਾ ਤਿਉਹਾਰ ਫਿਰ ਤੋਂ ਸਾਰੇ ਛੱਡੇ ਧਾਗਿਆਂ ਨੂੰ ਪਿਰੋ ਦਿੰਦੀ ਹੈ। ਦੂਰ ਰਹਿੰਦੀ ਭੈਣ ਚਿੱਠੀ 'ਚ ਵੀ ਜਦੋਂ ਰੱਖੜੀ ਰੱਖਦੀ ਹੈ, ਤਾਂ ਜਿਵੇਂ ਉੱਡ ਕੇ ਪੇਕੇ ਪਰਿਵਾਰ 'ਚ ਪਹੁੰਚ ਜਾਂਦੀ ਹੈ ਅਤੇ ਇੱਥੇ ਭਰਾ ਜਦੋਂ ਉਸ ਰੱਖੜੀ ਨੂੰ ਹੱਥ 'ਚ ਲੈਂਦਾ ਹੈ ਤਾਂ ਭੈਣ ਦੇ ਪਿਆਰ 'ਚ ਅੱਖਾਂ ਭਰ ਲੈਂਦਾ ਹੈ।

PunjabKesari

ਭਰਾ-ਭੈਣ ਤੋਂ ਚੰਗਾ ਦੋਸਤ ਕਿੱਥੇ
ਰੱਖਿਆ-ਸੂਤਰ ਰਿਸ਼ਤਿਆਂ ਨੂੰ ਸੂਤਰਬੱਧ ਕਰਦਾ ਹੈ। ਨਾਲ ਪਲੇ, ਵੱਡੇ ਹੋਏ ਬੱਚਿਆਂ ਲਈ ਬਚਪਨ ਦੀ ਹਰ ਯਾਦ ਖ਼ਾਸ ਹੁੰਦੀ ਹੈ। ਇਸ ਲਈ ਬਚਪਨ ਦੇ ਹਰ ਕਿੱਸੇ 'ਚ ਜ਼ਿੰਦਗੀ ਦੇ ਸ਼ੁਰੂਆਤੀ ਹਰ ਹਿੱਸੇ 'ਚ ਭਰਾ-ਭੈਣਾਂ ਦਾ ਜ਼ਿਕਰ ਹੋਣਾ ਲਾਜ਼ਮੀ ਹੈ। ਰੱਖੜੀ ਉਹ ਤਿਉਹਾਰ ਹੈ, ਜੋ ਇਨਸਾਨ ਦੇ ਅੰਦਰ ਬਚਪਨ ਨੂੰ, ਪਰਿਵਾਰ ਦੀਆਂ ਜੜ੍ਹਾਂ ਨੂੰ ਅਤੇ ਪੈਦਾਇਸ਼ੀ ਰਿਸ਼ਤਿਆਂ ਨੂੰ ਨਵੀਂ ਊਰਜਾ ਦਿੰਦਾ ਰਹਿੰਦਾ ਹੈ।

PunjabKesari

ਅਹਿਸਾਸਾਂ ਨੂੰ ਪ੍ਰਗਟਾਅ ਕਰਨਾ
ਭਰਾ-ਭੈਣਾਂ ਦਾ ਜੁੜਾਅ ਅਟੁੱਟ ਹੁੰਦਾ ਹੈ ਪਰ ਹਰ ਕੋਈ ਇਸ ਨੂੰ ਜ਼ਾਹਿਰ ਨਹੀਂ ਕਰ ਸਕਦਾ। ਇੱਕ-ਦੂਜੇ ਨਾਲ ਕਿੰਨਾ ਵੀ ਪਿਆਰ ਹੋਵੇ ਆਮ ਤੌਰ 'ਤੇ ਭਰਾ-ਭੈਣ ਇੱਕ-ਦੂਜੇ ਨੂੰ ਇਹ ਗੱਲ ਕਹਿ ਨਹੀਂ ਸਕਦੇ। ਰੱਖੜੀ ਦਾ ਦਿਨ ਇੱਕ ਪ੍ਰਗਟਾਅ ਬਣ ਕੇ ਆਉਂਦਾ ਹੈ। ਭਰਾ ਦੀ ਲੜਾਈ ਵੀ ਉਸ ਦਿਨ ਇੱਕ ਵੱਖਰੇ ਪਿਆਰ 'ਚ ਭਿੱਜੀ ਹੁੰਦੀ ਹੈ। ਸਾਲ ਭਰ ਹਰ ਚੀਜ਼ ਖੋਹਣ ਵਾਲਾ ਭਰਾ ਜਦੋਂ ਪਿਆਰਾ ਜਿਹਾ ਤੋਹਫ਼ਾ ਦਿੰਦਾ ਹੈ, ਉਸ ਅਹਿਸਾਸ ਨੂੰ ਭੈਣ ਖੂਬ ਮਹਿਸੂਸ ਕਰਦੀ ਹੈ। ਦੂਰ ਰਹਿਣ ਵਾਲੇ ਭਰਾ-ਭੈਣ ਦੀ ਰੱਖੜੀ ਦੇ ਦਿਨ ਇੱਕ-ਦੂਜੇ ਕੋਲ ਪਹੁੰਚਣ ਦੀਆਂ ਕੋਸ਼ਿਸ਼ਾਂ ਵੀ ਕਈ ਵਾਰ ਬਿਨਾਂ ਕਹੇ ਬਹੁਤ ਕੁਝ ਕਹਿ ਜਾਂਦੀਆਂ ਹਨ।
 


sunita

Content Editor sunita