Raksha Bandhan 2021: ਰਾਸ਼ੀ ਅਨੁਸਾਰ ਬੰਨ੍ਹੋ ਭਰਾ ਦੇ ਗੁੱਟ ''ਤੇ ਰੱਖੜੀ
8/18/2021 2:26:26 PM
ਜਲੰਧਰ, (ਪੀ. ਕੇ.)- ਰੱਖੜੀ ਦਾ ਤਿਉਹਾਰ ਯਾਨੀ ਖੁਸ਼ੀਆਂ ਦੀ ਵਰਖਾ, ਕੁਝ ਇਸ ਤਰ੍ਹਾਂ ਹੀ ਹੈ ਭੈਣ-ਭਰਾ ਦਾ ਪਿਆਰ। ਰੱਖੜੀ ਦਾ ਤਿਉਹਾਰ ਭਾਰਤ ਵਿਚ ਬੜੀ ਧੁੰਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਭੈਣ-ਭਰਾ ਵਿਚ ਪਿਆਰ ਨੂੰ ਦਰਸਾਉਂਦਾ ਹੈ। ਜਿਸ ਵਿਚ ਭੈਣ ਆਪਣੇ ਭਰਾ ਨੂੰ ਗੁੱਟ 'ਤੇ ਰੱਖੜੀ ਬੰਨ੍ਹਦੀ ਹੈ ਅਤੇ ਪ੍ਰਮਾਤਮਾ ਅੱਗੇ ਆਪਣੇ ਭਰਾ ਦੀ ਲੰਮੀ ਉਮਰ ਤੇ ਖੁਸ਼ੀਆਂ ਨਾਲ ਭਰੀ ਜ਼ਿੰਦਗੀ ਦੀ ਪ੍ਰਾਰਥਨਾ ਕਰਦੀ ਹੈ। ਇਸੇ ਤਰ੍ਹਾਂ ਭਰਾ ਵੀ ਆਪਣੀ ਭੈਣ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਹੈ ਅਤੇ ਵਾਅਦਾ ਕਰਦਾ ਹੈ ਕਿ ਉਹ ਸਾਰੀ ਜ਼ਿੰਦਗੀ ਉਸ ਦੀ ਰੱਖਿਆ ਕਰੇਗਾ। ਰੱਖੜੀ ਦਾ ਤਿਉਹਾਰ ਸਾਵਣ ਪੂਰਨਿਮਾ ਦੇ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਬਾਜ਼ਾਰਾਂ ਵਿਚ ਖ਼ਾਸ ਉਤਸ਼ਾਹ ਹੁੰਦਾ ਹੈ।
ਰੱਖੜੀ ਦੇ ਇਸ ਆਉਣ ਵਾਲੇ ਤਿਉਹਾਰ 'ਤੇ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰਾਸ਼ੀ ਅਨੁਸਾਰ, ਕਿਹੜੀ ਰੱਖੜੀ ਭੈਣਾਂ ਲਈ ਆਪਣੇ ਭਰਾਵਾਂ ਨੂੰ ਬੰਨ੍ਹਣੀ ਸ਼ੁੱਭ ਹੋਵੇਗੀ। ਜੋਤਿਸ਼ ਅਤੇ ਵਾਸਤੂ ਸ਼ਾਸਤਰ ਵਿਚ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ, ਤਾਂ ਆਓ ਜਾਣਦੇ ਹਾਂ ਕਿ ਰਾਸ਼ੀ ਅਨੁਸਾਰ, ਕਿਹੜੀ ਰੱਖੜੀ ਬੰਨ੍ਹਣੀ ਚਾਹੀਦੀ ਹੈ।
- ਮੇਖ - ਲਾਲ ਰੰਗ ਦੀ ਰੱਖੜੀ ਬੰਨ੍ਹਣਾ ਸ਼ੁੱਭ ਮੰਨਿਆ ਜਾਂਦਾ ਹੈ, ਇਸ ਨਾਲ ਉਨ੍ਹਾਂ ਦੇ ਜੀਵਨ ਵਿਚ ਭਰਪੂਰ ਊਰਜਾ ਬਣੀ ਰਹਿੰਦੀ ਹੈ।
- ਬ੍ਰਿਖ- ਭਰਾ ਨੂੰ ਨੀਲੇ ਰੰਗ ਦੀ ਰੱਖੜੀ ਬੰਨ੍ਹਣਾ ਉਸ ਲਈ ਸ਼ੁੱਭ ਹੋਵੇਗਾ, ਇਸ ਨਾਲ ਉਨ੍ਹਾਂ ਨੂੰ ਬਿਹਤਰ ਨਤੀਜੇ ਵੀ ਦੇਣਗੇ।
- ਮਿਥੁਨ- ਭਰਾ ਨੂੰ ਹਰੇ ਰੰਗ ਦੀ ਰੱਖੜੀ ਬੰਨ੍ਹ ਸਕਦੇ ਹੋ, ਇਹ ਖੁਸ਼ਹਾਲੀ, ਸਮਰਿਧੀ ਅਤੇ ਲੰਬੀ ਉਮਰ ਲਈ ਚੰਗਾ ਹੁੰਦਾ ਹੈ।
- ਕਰਕ- ਪੀਲੇ ਜਾਂ ਚਮਕਦਾਰ ਚਿੱਟੇ ਰੰਗ ਦੀ ਰੱਖੜੀ ਬੰਨ੍ਹ ਸਕਦੇ ਹੋ, ਇਹ ਰੰਗ ਜੀਵਨ ਵਿਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇਗਾ।
- ਸਿੰਘ- ਭਰਾ ਲਈ ਪੀਲੇ-ਲਾਲ ਰੰਗ ਦੀ ਰੱਖੜੀ ਬੰਨ੍ਹਣੀ ਸ਼ੁੱਭ ਹੋਵੇਗੀ।
- ਕੰਨਿਆ- ਭਰਾ ਨੂੰ ਹਰੇ ਰੰਗ ਦੀ ਰੱਖੜੀ ਬੰਨ੍ਹੋ, ਇਸ ਨਾਲ ਗ੍ਰਹਿ ਦੇ ਦੋਸ਼ਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਭਰਾ ਅਤੇ ਭੈਣ ਦੇ ਵਿਚ ਪਿਆਰ ਬਣਾਈ ਰੱਖਦਾ ਹੈ।
- ਤੁਲਾ- ਨੀਲੇ ਜਾਂ ਚਿੱਟੇ ਰੰਗ ਦੀ ਰੱਖੜੀ ਬੰਨ੍ਹਣੀ ਸ਼ੁੱਭ ਹੋਵੇਗੀ।
- ਬ੍ਰਿਸ਼ਚਕ- ਸਿੰਦੂਰੀ ਅਤੇ ਗੂੜ੍ਹੇ ਗੁਲਾਬੀ ਰੰਗ ਦੀ ਰੱਖੜੀ ਬੰਨ੍ਹੋ।
- ਧਨੁ- ਸੁਨਹਿਰੀ ਪੀਲੀ ਜਾਂ ਕੇਸਰ ਰੱਖੜੀ ਬੰਨ੍ਹੋ।
- ਮਕਰ- ਭਰਾ ਨੂੰ ਨੀਲੀ ਰੱਖੜੀ ਬੰਨ੍ਹੋ, ਇਸ ਨਾਲ ਭੈਣ-ਭਰਾ ਦਾ ਰਿਸ਼ਤਾ ਹੋਰ ਮਜਬੂਤਹੋਵੇਗਾ।
- ਕੁੰਭ- ਕੁੰਭ ਰਾਸ਼ੀ ਦੇ ਲੋਕਾਂ ਲਈ ਰੁਦਰਾਕਸ਼ ਦੀ ਰੱਖਣੀ ਜਾਂ ਆਸਮਾਨੀ ਰੰਗ ਦੀ ਰੱਖੜੀ ਉੱਤਮ ਰਹੇਗੀ।
- ਮੀਨ- ਮੀਨ ਰਾਸ਼ੀ ਦੇ ਲੋਕਾਂ ਨੂੰ ਸੁਨਹਿਰੀ, ਹਰੀ, ਜਾਮਨੀ ਜਾਂ ਫਿਰ ਪੀਲੇ ਰੰਗ ਦੀ ਰੱਖੜੀ ਬੰਨ੍ਹਣੀ ਚਾਹੀਦੀ ਹੈ।