ਗਣੇਸ਼ ਜੀ ਦੀਆਂ ਵੱਖ-ਵੱਖ ਮੂਰਤੀਆਂ ਦੇ ਜਾਣੋ ਅਰਥ, ਮੂਰਤੀ ਸਥਾਪਨਾ ''ਤੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

8/18/2021 3:01:24 PM

ਜਲੰਧਰ (ਬਿਊਰੋ) — ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਭਗਵਾਨ ਗਣੇਸ਼ ਨੂੰ ਕਈ ਨਾਮ ਨਾਲ ਜਾਣਿਆ ਜਾਂਦਾ ਹੈ। ਕੋਈ ਉਨ੍ਹਾਂ ਨੂੰ ਬੱਪਾ ਆਖਦੇ ਹਨ ਅਤੇ ਕਈ ਵਿਘਨਹਰਤਾ ਤੇ ਦੁਖਹਰਤਾ ਦੇ ਨਾਂ ਨਾਲ ਪੁਕਾਰਦੇ ਹਨ। ਮਾਨਤਾ ਹੈ ਕਿ ਇਹ ਆਪਣੇ ਭਗਤਾਂ ਦੇ ਸਾਰੇ ਦੁੱਖ-ਦਰਦ ਦੂਰ ਕਰਦੇ ਹਨ, ਜਿਸ ਵਜ੍ਹਾ ਨਾਲ ਇਨ੍ਹਾਂ ਨੂੰ ਇਹ ਨਾਂ ਦਿੱਤੇ ਗਏ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਗਣਪਤੀ ਤੁਹਾਡੇ ਜੀਵਨ 'ਚੋਂ ਵਾਸਤੂ ਦੋਸ਼ਾਂ ਨੂੰ ਵੀ ਕੱਢ ਸਕਦੇ ਹਨ। ਮੰਨਿਆ ਜਾਂਦਾ ਹੈ ਕਿ ਹਰ ਤਰ੍ਹਾਂ ਦੇ ਵਾਸਤੂ ਦੋਸ਼ ਦੂਰ ਕਰਨ ਲਈ ਸਭ ਤੋਂ ਪਹਿਲਾਂ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਅਜਿਹੀ ਮਾਨਤਾ ਹੈ ਕਿ ਸਭ ਤੋਂ ਪਹਿਲਾਂ ਵਾਸਤੂ ਸ਼ਾਸਤਰ ਦੇ ਨਿਯਮਾਂ ਦੀ ਰਚਨਾ ਬ੍ਰਹਮਾ ਜੀ ਨੇ ਕੀਤੀ ਕਿਉਂਕਿ ਭਗਵਾਨ ਗਣੇਸ਼ ਜੀ ਨੂੰ ਬੁੱਧੀ ਦਾ ਦਾਤਾ ਮੰਨਿਆ ਗਿਆ ਹੈ। ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਨੇ ਮਨੁੱਖੀ ਜੀਵਨ ਦੇ ਕਲਿਆਣ ਦਾ ਪੂਰਾ ਜ਼ਿੰਮਾ ਚੁੱਕਿਆ ਹੋਇਆ ਹੈ। ਕਹਿੰਦੇ ਹਨ ਕਿ ਜੋ ਕੋਈ ਇਨ੍ਹਾਂ ਦੀ ਪੂਜਾ ਦੌਰਾਨ ਕਿਸੇ ਤਰ੍ਹਾਂ ਦੀ ਲਾਪਰਵਾਹੀ ਕਰਦਾ ਹੈ ਉਸ ਦੇ ਘਰ-ਪਰਿਵਾਰ 'ਚ ਹਮੇਸ਼ਾ ਦਰਿੱਦਰਤਾ ਦਾ ਵਾਸ ਹੋ ਜਾਂਦਾ ਹੈ।

ਵਾਸਤੂ ਦੋਸ਼ ਕਾਰਨ ਘਰ ਪਰਿਵਾਰ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ 'ਚ ਸਰੀਰਕ, ਮਾਨਸਿਕ, ਆਰਥਿਕ ਹਾਨੀ ਵੀ ਹੁੰਦੀ ਹੈ। ਇਸ ਲਈ ਵਾਸਤੂ ਦੋਸ਼ਾਂ ਨੂੰ ਦੂਰ ਕਰਨ ਲਈ ਗਣਪਤੀ ਜੀ ਦਾ ਪੂਜਨ ਬਹੁਤ ਲਾਭਕਾਰੀ ਹੁੰਦਾ ਹੈ। ਸ਼੍ਰੀ ਗਣੇਸ਼ ਦੀ ਅਰਾਧਨਾ ਦੇ ਬਿਨਾ ਵਾਸਤੂ ਦੇਵਤਾ ਨੂੰ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ। ਜੇਕਰ ਤੁਸੀਂ ਵੀ ਗਣਪਤੀ ਬੱਪਾ ਨੂੰ ਆਪਣੇ ਘਰ ਲਿਆਉਣਾ ਚਾਹੁੰਦੇ ਹੋ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਸ਼੍ਰੀ ਗਣੇਸ਼ ਦੀਆਂ ਮੂਰਤੀਆਂ ਤੇ ਉਨ੍ਹਾਂ ਦੀ ਸਥਾਪਨਾ ਬਾਰੇ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ। ਗਣੇਸ਼ ਜੀ ਦੀਆਂ ਮੂਰਤੀਆਂ ਬਹੁਤ ਸਾਰੇ ਆਕਾਰ ਦੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਅਰਥ ਵੀ ਵੱਖੋ-ਵੱਖਰੋ ਹੁੰਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਸ਼੍ਰੀ ਗਣੇਸ਼ ਜੀ ਦੀ ਮੂਰਤੀ ਘਰ ਲਿਆਉਣ ਤੋਂ ਪਹਿਲਾਂ ਉਨ੍ਹਾਂ ਦੇ ਅਰਥ ਅਤੇ ਸਥਾਪਨਾ ਮੌਕੇ ਧਿਆਨ ਰੱਖਣ ਵਾਲੀਆਂ ਖਾਸ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ...

ਪੰਚਮੁਖੀ ਗਣੇਸ਼
ਪੰਚਮੁਖੀ ਗਣੇਸ਼ ਦੀ ਪੂਜਾ ਤੰਤਰ ਸਿੱਖਿਆਵਾਂ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਹੈ। ਅਜਿਹੀ ਮਾਨਤਾ ਹੈ ਕਿ ਪ੍ਰਾਪਤੀਆਂ ਬਿਨਾਂ ਕਿਸੇ ਰੁਕਾਵਟ ਦੇ ਪੂਰੀਆਂ ਹੁੰਦੀਆਂ ਹਨ।

PunjabKesari

ਹਾਥੀ 'ਤੇ ਬੈਠੇ ਗਣੇਸ਼
ਧਨ, ਪ੍ਰਸਿੱਧੀ ਤੇ ਸਨਮਾਨ ਲਈ ਵਿਅਕਤੀ ਨੂੰ ਹਾਥੀ 'ਤੇ ਸਵਾਰ ਗਣੇਸ਼ ਜੀ ਦੀ ਪੂਜਾ ਕਰਨੀ ਚਾਹੀਦੀ ਹੈ।

ਹਰੇ ਰੰਗ ਦੇ ਗਣੇਸ਼
ਹਰੇ ਰੰਗ ਦੇ ਗਣਪਤੀ ਦਾ ਸਬੰਧ ਵਿਵੇਕਸ਼ੀਲਤਾ, ਬੁੱਧੀ ਤੇ ਗਿਆਨ ਨਾਲ ਜੁੜਿਆ ਹੋਇਆ ਹੈ। ਅਜਿਹੇ 'ਚ ਗਣੇਸ਼ ਚਤੁਰਥੀ 'ਤੇ ਖ਼ਾਸ ਕਰਕੇ ਬੱਚਿਆਂ ਨੂੰ ਹਰੇ ਰੰਗ ਦੇ ਗਣੇਸ਼ ਦੀ ਪੂਜਾ ਕਰਨੀ ਚਾਹੀਦੀ ਹੈ।

PunjabKesari

ਪਾਰਦ ਗਣੇਸ਼
ਧਨ-ਦੌਲਤ 'ਚ ਵਾਧੇ ਲਈ ਪਾਰਦ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ। ਪਾਰਦ ਤੋਂ ਅਰਥ ਪਾਰੇ ਦਾ ਹੈ।

ਬਾਂਸੁਰੀ ਵਜਾਉਂਦੇ ਗਣੇਸ਼
ਘਰ 'ਚ ਸ਼ਾਂਤੀ ਲਈ ਘਰ 'ਚ ਬਾਂਸੁਰੀ ਵਜਾਉਂਦੇ ਗਣੇਸ਼ ਦੀ ਮੂਰਤੀ ਰੱਖਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਪਰਿਵਾਰ 'ਚੇ ਸੁੱਖ ਤੇ ਸ਼ਾਂਤੀ ਰਹਿੰਦੀ ਹੈ।

PunjabKesari

ਧਿਆਨ ਰੱਖਣਯੋਗ ਗੱਲਾਂ

. ਘਰ 'ਚ ਮੂਰਤੀ ਸਥਾਪਨਾ ਕਰਦੇ ਸਮੇਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਗਣੇਸ਼ ਜੀ ਦੀ ਪਿੱਠ ਕਮਰੇ ਵੱਲ ਨਾ ਹੋਵੇ। ਅਜਿਹੀ ਮਾਨਤਾ ਹੈ ਕਿ ਗਣੇਸ਼ ਜੀ ਦੀ ਪਿੱਠ ਪਿੱਛੇ ਗ਼ਰੀਬੀ ਦਾ ਵਾਸ ਹੈ।
. ਹਮੇਸ਼ਾ ਗਣੇਸ਼ ਜੀ ਦੀ ਮੂਰਤੀ ਨੂੰ ਪੂਰਬ ਜਾਂ ਪੱਛਮ ਦਿਸ਼ਾ 'ਚ ਹੀ ਸਥਾਪਿਤ ਕਰੋ।
. ਘਰ 'ਚ ਸਥਾਪਿਤ ਕੀਤੀ ਜਾਣ ਵਾਲੀ ਗਣੇਸ਼ ਜੀ ਦੀ ਮੂਰਤੀ ਟੁੱਟੀ ਹੋਈ ਨਹੀਂ ਹੋਣੀ ਚਾਹੀਦੀ।
. ਘਰ ਦੇ ਉਤਰ-ਪੂਰਬ ਕੋਨੇ 'ਚ ਗਣਪਤੀ ਦੀ ਸਥਾਪਨਾ ਸ਼ੁੱਭ ਮੰਨੀ ਜਾਂਦੀ ਹੈ।
. ਗਣਪਤੀ ਸਥਾਪਨਾ 'ਚ ਇਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਪੂਜਾ ਸਥਾਨ ਬਾਥਰੂਮ ਦੇ ਨੇੜੇ ਨਾ ਹੋਵੇ ਤੇ ਨਾ ਹੀ ਪੋੜੀਆਂ ਹੇਠਾਂ ਹੋਵੇ।

PunjabKesari


sunita

Content Editor sunita