Rakhi 2022: ਰੱਖੜੀ ਖ਼ਰੀਦਣ ਤੇ ਭਰਾ ਦੇ ਬੰਨ੍ਹਦੇ ਸਮੇਂ ਭੈਣਾਂ ਨਾ ਕਰਨ ਇਹ ਗ਼ਲਤੀਆਂ, ਹੋ ਸਕਦੈ ਅਸ਼ੁੱਭ

8/9/2022 1:38:28 PM

ਜਲੰਧਰ (ਬਿਊਰੋ) - ਰੱਖੜੀ ਦਾ ਤਿਉਹਾਰ ਭਰਾ-ਭੈਣ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ, ਜੋ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਰੱਖੜੀ ਸਾਉਣ ਮਹੀਨੇ ਦੀ ਪੁੰਨਿਆ ਨੂੰ ਬੜੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਇਸ ਤਿਉਹਾਰ ਦੀ ਉਡੀਕ ਹਰੇਕ ਸ਼ਖਸ ਨੂੰ ਹੁੰਦੀ ਹੈ। ਇਸ ਸਾਲ ਰੱਖੜੀ ਦਾ ਤਿਉਹਾਰ 11 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਬਾਜ਼ਾਰਾਂ ਵਿੱਚ ਦੁਕਾਨਾਂ ਰੱਖੜੀ ਅਤੇ ਮਠਿਆਈਆਂ ਨਾਲ ਭਰੀਆਂ ਹੋਈਆਂ ਹਨ। ਜਦੋਂ ਵੀ ਤੁਸੀਂ ਰੱਖੜੀ ਖਰੀਦਣ ਜਾ ਰਹੇ ਹੋ ਤਾਂ ਤੁਹਾਨੂੰ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਰੱਖੜੀ ਖਰੀਦਣ ਵੇਲੇ ਦੇਖੋ ਕਿ ਰੱਖੜੀ ਟੁੱਟੀ ਹੋਈ ਨਾ ਹੋਵੇ। ਉਸ ਦੇ ਧਾਗੇ ਸਾਰੇ ਸਾਫ ਅਤੇ ਸਹੀ ਹੋਣ। ਰੱਖੜੀ ਲਿਫਾਫੇ ਜਾਂ ਕਿਸੇ ਕਾਗਜ਼ ਦੇ ਡਿੱਬੇ ਵਿੱਚ ਹੀ ਪੈਕ ਹੋਵੇ। ਹੁਣ ਅਸੀਂ ਤੁਹਾਨੂੰ ਭਰਾ ਦੇ ਗੁੱਟ ’ਤੇ ਰੱਖੜੀ ਬਨ੍ਹਣ ਤੋਂ ਪਹਿਲਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣ ਬਾਰੇ ਦੱਸਾਂਗੇ, ਜੋ ਬਹੁਤ ਜ਼ਰੂਰੀ ਹਨ...

ਰੱਖੜੀ ਖਰੀਦਦੇ ਸਮੇਂ ਨਾ ਕਰੋ ਇਹ ਗਲਤੀ
ਰੱਖੜੀ ਖਰੀਦਦੇ ਸਮੇਂ ਹਰੇਕ ਭੈਣ ਨੂੰ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਰੱਖੜੀ 'ਚ ਕੋਈ ਅਸ਼ੁੱਭ ਚਿੰਨ੍ਹ ਨਾ ਹੋਵੇ। ਤਿਉਹਾਰ ’ਤੇ ਹਮੇਸ਼ਾ ਸ਼ੁੱਭ ਚਿੰਨ ਵਾਲੀ ਰੱਖੜੀ ਹੀ ਖ਼ਰੀਦ ਕੇ ਭਰਾ ਦੇ ਗੁੱਟ ’ਤੇ ਬਨ੍ਹਣੀ ਚਾਹੀਦੀ ਹੈ।

ਰੱਖੜੀ 'ਤੇ ਨਾ ਹੋਣ ਅਜਿਹੀਆਂ ਤਸਵੀਰਾਂ 
ਰੱਖੜੀ ਵਾਲੇ ਦਿਨ ਉਹ ਰੱਖੜੀਆਂ ਕਦੇ ਨਹੀਂ ਬੰਨ੍ਹਣੀਆਂ ਚਾਹੀਦੀਆਂ, ਜਿਨ੍ਹਾਂ ’ਤੇ ਰੱਬ ਦੀ ਤਸਵੀਰ ਲੱਗੀ ਹੋਵੇ। ਭਗਵਾਨ ਦੀ ਤਸਵੀਰ ਵਾਲੀ ਰੱਖੜੀ ਜਦੋਂ ਖੁੱਲ੍ਹ ਕੇ ਹੇਠਾਂ ਡਿੱਗਦੀ ਹੈ ਤਾਂ ਇਸ ਨਾਲ ਰੱਬ ਦਾ ਅਪਮਾਨ ਹੁੰਦਾ ਹੈ। ਇਸੇ ਕਰਕੇ ਅਜਿਹੀਆਂ ਰੱਖੜੀਆਂ ਨਹੀਂ ਲੈਣੀਆਂ ਚਾਹੀਦੀਆਂ।

 ਟੁੱਟੀ ਜਾਂ ਖੰਡਿਤ ਹੋਈ ਰੱਖੜੀ
ਭਰਾ ਲਈ ਰੱਖੜੀ ਖਰੀਦਦੇ ਅਤੇ ਗੁੱਟ ’ਤੇ ਬੰਨ੍ਹਦੇ ਸਮੇਂ ਇਸ ਗੱਲ ਦਾ ਖ਼ਾਸ ਖ਼ਿਆਲ ਰੱਖੋ ਕਿ ਰੱਖੜੀ ਟੁੱਟੀ ਹੋਈ ਜਾਂ ਖੰਡਿਤ ਹੋਈ ਨਾ ਹੋਵੇ। ਟੁੱਟੀ ਅਤੇ ਖੰਡਿਤ ਹੋਈ ਰੱਖੜੀ ਅਸ਼ੁੱਭ ਮੰਨੀ ਜਾਂਦੀ ਹੈ। ਜੇਕਰ ਰੱਖੜੀ ਟੁੱਟ ਗਈ ਹੈ ਤਾਂ ਇਸ ਨੂੰ ਜੋੜ ਕੇ ਜਾਂ ਠੀਕ ਕਰ ਕੇ ਨਹੀਂ ਬੰਨ੍ਹਣਾ ਚਾਹੀਦਾ। ਇਸ ਨੂੰ ਵੀ ਅਸ਼ੁੱਭ ਮੰਨਿਆ ਜਾਂਦਾ ਹੈ। 

ਰੱਖੜੀਆਂ ਕਾਲੇ ਰੰਗ ਦੇ ਧਾਗੇ ਵਾਲੀਆਂ ਨਾ ਹੋਣ 
ਰੱਖੜੀ ਖਰੀਦਦੇ ਸਮੇਂ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਦੀ ਰੱਖੜੀ ਕਾਲੇ ਰੰਗ ਦੀ ਨਾ ਹੋਵੇ। ਗੁੱਟ 'ਤੇ ਕਦੇ ਵੀ ਕਾਲੇ ਰੰਗ ਦੇ ਧਾਗੇ ਜਾਂ ਮੋਤੀਆਂ ਵਾਲੀ ਰੱਖੜੀ ਨਹੀਂ ਬੰਨ੍ਹਣੀ ਚਾਹੀਦੀ, ਕਿਉਂਕਿ ਇਹ ਅਸ਼ੁੱਭ ਹੁੰਦਾ ਹੈ। ਕਾਲਾ ਰੰਗ ਨਕਾਰਾਤਮਕਤਾ ਨੂੰ ਦਰਸਾਉਂਦਾ ਹੈ।

ਭਰਾ ਨੂੰ ਰੱਖੜੀ ਬੰਨ੍ਹਦੇ ਸਮੇਂ ਹੇਠਾਂ ਨਾ ਬਿਠਾਓ
ਰੱਖੜੀ ਬੰਨਦੇ ਸਮੇਂ ਕੋਈ ਵੀ ਭੈਣ ਆਪਣੇ ਭਰਾ ਨੂੰ ਜ਼ਮੀਨ ’ਤੇ ਬਿਠਾ ਕੇ ਰੱਖੜੀ ਨਾ ਬੰਨ੍ਹੇ, ਸਗੋਂ ਉਸ ਨੂੰ ਉੱਚੀ ਥਾਂ 'ਤੇ ਬਿਠਾਉਣ। ਰੱਖੜੀ ਦੌਰਾਨ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਭਰਾ ਦੇ ਸਿਰ 'ਤੇ ਰੁਮਾਲ ਜਾਂ ਕੱਪੜਾ ਜ਼ਰੂਰ ਹੋਵੇ।


rajwinder kaur

Content Editor rajwinder kaur