ਘਰ 'ਚ ਸ਼ਰਾਧ, ਹਵਨ ਤੇ ਪੂਜਾ ਕਰਵਾਉਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

9/14/2019 10:46:38 AM

ਜਲੰਧਰ (ਬਿਊਰੋ) — ਇਸ ਸ਼ਰਾਧ 13 ਸਤੰਬਰ ਯਾਨੀ ਕਿ ਕੱਲ ਤੋਂ ਸ਼ੁਰੂ ਹੋ ਚੁੱਕੇ ਹਨ। ਇਹ ਸ਼ਰਾਧ 28 ਸਤੰਬਰ ਤੱਕ ਰਹਿਣਗੇ। ਹਿੰਦੂ ਧਰਮ ਮੁਤਾਬਕ ਸ਼ਰਾਧਾਂ 'ਚ ਦਾਨ-ਪੁੰਨ ਕਰਨਾ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸ਼ਰਾਧਾਂ ਦੌਰਾਨ ਗੀਤਾ ਦਾ ਪਾਠ ਤੇ ਦਾਨ ਕਰਨ ਨਾਲ ਕਾਫੀ ਲਾਭ ਮਿਲਦਾ ਹੈ। ਸ਼ਰਾਧ ਕਰਨ ਨਾਲ ਸਾਡੇ ਵੱਡ-ਵੱਡੇਰਿਆਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਇਸ ਦੌਰਾਨ ਪੂਜਾ ਦੇ ਮੂਰਤ ਤੋਂ ਲੈ ਕੇ ਸਮੱਗਰੀ ਤੱਕ ਹਰ ਇਕ ਕੰਮ ਸੋਚ-ਸਮਝ ਕੇ ਕਰਨ ਦੀ ਬਹੁਤ ਲੋੜ ਹੁੰਦੀ ਹੈ। ਵਿਅਕਤੀ ਘਰ 'ਚ ਸੁਖ-ਸ਼ਾਂਤੀ ਅਤੇ ਪਿੱਤਰਾਂ ਦੀ ਤ੍ਰਿਪਤੀ ਲਈ ਜੱਗ, ਪੂਜਾ ਅਤੇ ਸ਼ਰਾਧ ਕਰਮ ਕਰਵਾਉਂਦੇ ਹਨ। ਇਸ ਤੋਂ ਇਲਾਵਾ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਹੜੇ ਪੰਡਤ ਤੋਂ ਇਹ ਪੂਜਾ-ਪਾਠ ਕਰਵਾਈਏ। ਭੈੜੇ ਲੋਕਾਂ ਨਾਲ ਦੋਸਤੀ ਰੱਖਣ ਵਾਲੇ ਅਤੇ ਸ਼ਨੀ ਦਾ ਦਾਨ ਲੈਣ ਵਾਲੇ ਪੰਡਤਾਂ ਕੋਲੋਂ ਭੁੱਲਕੇ ਵੀ ਪੂਜਾ ਦਾ ਕੰਮ ਨਾ ਕਰਵਾਓ। ਇਸ ਤੋਂ ਇਲਾਵਾ ਜਾਦੂ-ਟੋਨਾ ਕਰਨ ਵਾਲੇ ਪੰਡਤਾਂ ਕੋਲੋ ਜਾਗਰਨ, ਪੂਜਾ ਅਤੇ ਸ਼ਰਾਧ ਕਰਵਾਉਣ ਨਾਲ ਪਿੱਤਰਾਂ ਨੂੰ ਨਰਕ ਦੀ ਪ੍ਰਾਪਤੀ ਹੁੰਦੀ ਹੈ।
 
1. ਬੱਕਰੀ ਦਾ ਪਾਲਣ ਕਰਨ ਵਾਲੇ, ਚਿੱਤਰਕਾਰ, ਵੈਦ ਅਤੇ ਜੋਤਿਸ਼ ਇਸ ਚਾਰ ਪ੍ਰਕਾਰ ਦੇ ਪੰਡਤਾਂ ਕੋਲੋ ਪੂਜਾ ਨਾ ਕਰਵਾਓ। ਇਨ੍ਹਾਂ ਤੋਂ ਪੂਜਾ ਕਰਵਾਉਣ ਨਾਲ ਲਾਭ ਪ੍ਰਾਪਤ ਨਹੀਂ ਹੁੰਦਾ।  

2. ਕਾਣਾ, ਗੂੰਗਾ, ਨਾਸਮਝ, ਗੁੱਸਾ ਕਰਨ ਵਾਲਾ ਅਤੇ ਜੋ ਦੇਖਣ 'ਚ ਅਜੀਬ ਲੱਗੇ ਅਜਿਹੇ ਪੰਡਤਾਂ ਕੋਲੋ ਵੀ ਪੂਜਾ ਅਤੇ ਸ਼ਰਾਧ ਨਹੀਂ ਕਰਵਾਉਣਾ ਚਾਹੀਦਾ ਹੈ।  

3. ਜਿਹੜਾ ਪੰਡਤ ਲਾਲਚੀ ਅਤੇ ਜਿਸ ਨੂੰ ਵੇਦਾਂ ਦਾ ਗਿਆਨ ਨਾ ਹੋਵੇ ਉਸ ਕੋਲੋ ਪੂਜਾ ਅਤੇ ਹਵਨ ਕਰਵਾਉਣ 'ਤੇ ਫਲ ਦੀ ਪ੍ਰਾਪਤੀ ਨਹੀਂ ਹੁੰਦੀ ਹੈ।  

4. ਦੂਸਰਿਆਂ ਨਾਲ ਨਫਰਤ ਅਤੇ ਭੈੜੇ ਕੰਮਾਂ ਨੂੰ ਕਰਨ ਵਾਲੇ ਪੰਡਤਾਂ ਦੀ ਚੋਣ ਨਹੀਂ ਕਰਨੀ ਚਾਹੀਦੀ।

5. ਦੂਜਿਆ ਦਾ ਪੈਸਾ ਖਾਣ, ਝੂਠ, ਹਿੰਸਾ ਕਰਨ ਵਾਲੇ ਪੰਡਤਾਂ ਜਾਂ ਬ੍ਰਾਹਮਣਾਂ ਕੋਲੋ ਪੂਜਾ ਨਹੀਂ ਕਰਵਾਉਣੀ ਚਾਹੀਦੀ। ਇਨ੍ਹਾਂ ਦੇ ਦੋਸ਼ ਦੇ ਭਾਗੀ ਅਸੀ ਵੀ ਬੰਨ ਸਕਦੇ ਹਾਂ।

6. ਸੋਨੇ ਦੇ ਗਹਿਣੇ ਵੇਚਣ ਵਾਲੇ ਪੰਡਤਾਂ ਕੋਲੋ ਹਵਨ, ਪੂਜਾ ਨਾ ਕਰਵਾਓ ਇਹ ਗਲਤ ਮੰਨਿਆ ਜਾਂਦਾ ਹੈ।

7. ਨਿੰਦਾ, ਚੁੱਗਲੀ ਅਤੇ ਨਸ਼ਾ ਕਰਨ ਵਾਲੇ ਬ੍ਰਾਹਮਣਾਂ ਕੋਲੋ ਪੂਜਾ, ਹਵਨ ਜਾਂ ਸ਼ਰਾਧ ਕਰਮ ਕਰਵਾਉਣ ਵਾਲੇ ਵਿਅਕਤੀ ਨੂੰ ਨਰਕ ਮਿਲਦਾ ਹੈ।