ਸਿਰਫ਼ 1 ਉਪਾਅ ਕਰਨ ਨਾਲ ਮਿਲ ਸਕਦੈ ‘16 ਸੋਮਵਾਰ’ ਵਾਲੇ ਵਰਤ ਦਾ ਫ਼ਲ, ਜਾਣੋ ਕਿਵੇਂ

11/9/2020 2:07:14 PM

ਜਲੰਧਰ (ਬਿਊਰੋ) - ਸ਼ਿਵ ਭੌਲੋ ਭੰਡਾਰੀ ਨੂੰ ਖੁਸ਼ ਕਰਨਾ ਜ਼ਿਆਦਾ ਮੁਸ਼ਕਲ ਨਹੀਂ ਹੁੰਦਾ। ਸੱਚੇ ਮਨ ਨਾਲ ਕੀਤੀ ਥੋੜ੍ਹੀ ਜਿਹੀ ਪੂਜਾ ਨਾਲ ਹੀ ਸ਼ਿਵ ਜੀ ਖੁਸ਼ ਹੋ ਜਾਂਦੇ ਹਨ। ਬਹੁਤ ਸਾਰੇ ਲੋਕ ਚੰਗਾ ਜੀਵਨ ਸਾਥੀ ਪਾਉਣ ਲਈ ਹਰੇਕ ਸੋਮਵਾਰ ਦਾ ਵਰਤ ਰੱਖਦੇ ਹਨ। ਇਸ ਤੋਂ ਇਲਾਵਾ ਧਨ ਤੇ ਖੁਸ਼ਹਾਲੀ ਲਈ ਵੀ ਭਗਵਾਨ ਸ਼ਿਵ ਅਤੇ ਮਾਂ ਗੌਰੀ ਦੀ ਪੂਜਾ ਕੀਤੀ ਜਾਂਦੀ ਹੈ। ਜਿਹੜੇ ਲੋਕ ਕਿਸੇ ਕਾਰਨ ਇਹ ਵਰਤ ਨਹੀਂ ਰੱਖ ਸਕਦੇ, ਉਹ ਜੇਕਰ ਸੋਮਵਾਰ ਵਾਲੇ ਦਿਨ ਕੁਝ ਉਪਾਅ ਕਰ ਲੈਣ ਤਾਂ ਉਨ੍ਹਾਂ ਨੂੰ 16 ਸੋਮਵਾਰ ਵਾਲੇ ਵਰਤ ਦਾ ਫ਼ਲ ਪ੍ਰਾਪਤ ਹੋ ਸਕਦਾ ਹੈ।

ਜ਼ਰੂਰ ਕਰੋ ਇਹ ਉਪਾਅ

1. ਸੋਮਵਾਰ ਨੂੰ ਸ਼ਿਵਲਿੰਗ ’ਤੇ ਕੇਸਰ ਮਿਲਿਆ ਦੁੱਧ ਚੜ੍ਹਾਉਣ ਨਾਲ ਵਿਆਹ 'ਚ ਆਉਣ ਵਾਲੀਆਂ ਸਾਰੀਆਂ ਪਰੇਸ਼ਾਨੀਆਂ ਖ਼ਤਮ ਹੋ ਜਾਂਦੀਆਂ ਹਨ। ਇਸ ਨਾਲ ਜਲਦੀ ਵਿਆਹ ਹੋਣ ਦੇ ਯੋਗ ਬਣਦੇ ਹਨ।
2. ਇੱਛਾ ਅਨੁਸਾਰ ਸੋਮਵਾਰ ਨੂੰ 21 ਬੇਲ ਪੱਤਿਆਂ ਨੂੰ ਚੰਦਨ ਨਾਲ ਓਮ ਨਮ: ਸ਼ਿਵਾਏ ਲਿਖ ਕੇ ਸ਼ਿਵਲਿੰਗ 'ਤੇ ਚੜ੍ਹਾਓ।
3. ਖੁਸ਼ਹਾਲੀ ਦੀ ਪ੍ਰਾਪਤੀ ਅਤੇ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਸੋਮਵਾਰ ਨੂੰ ਨੰਦੀ (ਬੈਲ) ਨੂੰ ਹਰੀ ਘਾਹ ਖਿਲਾਓ।
4. ਗ਼ਰੀਬਾਂ ਨੂੰ ਭੋਜਨ ਕਰਵਾਓ। ਇਸ ਨਾਲ ਹੀ ਪਿੱਤਰਾਂ ਦੀ ਆਤਮਾ ਨੂੰ ਵੀ ਸ਼ਾਂਤੀ ਮਿਲਦੀ ਹੈ।
5. ਜਲ 'ਚ ਕਾਲੇ ਤਿੱਲ ਮਿਲਾ ਕੇ ਸ਼ਿਵਲਿੰਗ 'ਤੇ ਅਭਿਸ਼ੇਕ ਕਰਦੇ ਸਮੇਂ ਓਮ ਨਮ: ਸ਼ਿਵਾਏ ਦਾ ਜਾਪ ਕਰੋ। ਇਸ ਤਰ੍ਹਾਂ ਕਰਨ ਨਾਲ ਆਤਮਾ ਨੂੰ ਸ਼ਾਂਤੀ ਮਿਲੇਗੀ।
6. ਧਨ ਦੇ ਵਾਧੇ ਲਈ ਘਰ 'ਚ ਸ਼ਿਵਲਿੰਗ ਦੀ ਰੋਜ਼ਾਨਾ ਪੂਜਾ ਕਰੋ।

ਪੜ੍ਹੋ ਇਹ ਵੀ ਖਬਰ- ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਇਨ੍ਹਾਂ ਗੱਲਾਂ ਨੂੰ ਜਾਣਨ ਤੋਂ ਬਾਅਦ ਹੀ ਵਿਆਹ ਲਈ ਕਰੋ ''ਹਾਂ''

ਪੜ੍ਹੋ ਇਹ ਵੀ ਖਬਰ- Health tips : ਸਰਦੀਆਂ ‘ਚ ਰਹਿਣਾ ਚਾਹੁੰਦੇ ਹੋ ‘ਸਿਹਤਮੰਦ’, ਤਾਂ ਖੁਰਾਕ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ


rajwinder kaur

Content Editor rajwinder kaur