ਇਨ੍ਹਾਂ ਚੀਜ਼ਾਂ ਦੇ ਬਿਨਾਂ ਅਧੂਰੀ ਹੈ ਨੌਰਾਤਿਆਂ ਦੀ ਪੂਜਾ

4/5/2019 1:03:56 PM

6 ਅਪ੍ਰੈਲ ਤੋਂ ਨੌਰਾਤਿਆਂ ਦੀ ਸ਼ੁਰੂਆਤ ਹੋ ਰਹੀ ਹੈ। ਨੌਰਾਤਿਆਂ 'ਚ 9 ਦਿਨਾਂ ਤੱਕ ਮਾਤਾ ਦੁਰਗਾ ਦੇ 9 ਰੂਪਾਂ ਦੀ ਪੂਜਾ ਹੁੰਦੀ ਹੈ। ਇਸ ਲਈ ਲੋਕ ਆਪਣੇ ਘਰਾਂ 'ਤੇ ਨੌਰਾਤੇ ਦੇ ਪਹਿਲੇ ਦਿਨ ਕਲਸ਼ ਸਥਾਪਨਾ ਕਰਦੇ ਹਨ ਅਤੇ ਇਸ ਲਈ ਕਈ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਦੁਰਗਾ ਪੂਜਾ ਅਤੇ ਕਲਸ਼ ਸਥਾਪਨਾ 'ਚ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ। ਆਓ ਜਾਣਦੇ ਹਾਂ ਨੌਰਾਤਿਆਂ 'ਚ ਮਾਂ ਦੁਰਗਾ ਦੀ ਪੂਜਾ 'ਚ ਕਿਹੜੀ-ਕਿਹੜੀ ਸਮੱਗਰੀ ਦੀ ਲੋੜ ਹੁੰਦੀ ਹੈ।
 

ਕਲਸ਼ ਸਥਾਪਨਾ ਅਤੇ ਪੂਜਾ 'ਚ ਲੱਗਣ ਵਾਲੀ ਸਮੱਗਰੀ
1- ਨੌਰਾਤਿਆਂ 'ਚ ਘਰ 'ਤੇ ਮਾਂ ਦੁਰਗਾ ਦੀ ਫੋਟੋ ਜਾਂ ਮੂਰਤੀ ਨੂੰ ਸਥਾਪਤ ਕਰਨ ਲਈ ਲੱਕੜ ਦੀ ਚੌਕੀ (ਪੀੜ੍ਹੀ) ਦਾ ਹੋਣਾ ਜ਼ਰੂਰੀ ਹੈ।
2- ਮਾਤਾ ਨੂੰ ਲਾਲ ਰੰਗ ਦਾ ਕੱਪੜਾ ਬਹੁਤ ਪਸੰਦ ਹੁੰਦਾ ਹੈ, ਅਜਿਹੇ 'ਚ ਚੌਕੀ (ਪੀੜ੍ਹੀ) 'ਤੇ ਵਿਛਾਉਣ ਲਈ ਲਾਲ ਕੱਪੜਾ ਜ਼ਰੂਰ ਹੋਣਾ ਚਾਹੀਦਾ ਪਰ ਕਦੇ ਵੀ ਭੁੱਲ ਕੇ ਮਾਤਾ ਦੀ ਚੌਕੀ 'ਤੇ ਸਫੇਦ ਜਾਂ ਕਾਲੇ ਰੰਗ ਦਾ ਕੱਪੜਾ ਨਹੀਂ ਰੱਖਣਾ ਚਾਹੀਦਾ।
3- ਨੌਰਾਤਿਆਂ 'ਤੇ ਕਲਸ਼ ਸਥਾਪਨਾ ਨਾਲ ਮਾਤਾ ਦੀ ਪੂਜਾ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਜੋ 9 ਦਿਨਾਂ ਤੱਕ ਚੱਲਦਾ ਹੈ। ਕਲਸ਼ ਸਥਾਪਨਾ 'ਚ ਸੋਨੇ, ਚਾਂਦੀ ਜਾਂ ਮਿੱਟੀ ਦੇ ਕਲੱਸ਼ ਦੀ ਵਰਤੋਂ ਕੀਤੀ ਜਾ ਸਕਦੀ ਹੈ।
4- ਕਲਸ਼ ਸਥਾਪਨਾ ਅਤੇ ਮਾਂ ਦੁਰਗਾ ਦੀ ਪੂਜਾ 'ਚ ਅੰਬ ਦੇ ਪੱਤਿਆਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। 
5- ਨੌਰਾਤਿਆਂ 'ਚ ਕਲਸ਼ ਸਥਾਪਨਾ ਅਤੇ ਪੂਜਾ 'ਚ ਜਟਾ ਵਾਲਾ ਨਾਰੀਅਲ ਨਾਲ ਪਾਨ, ਸੁਪਾਰੀ, ਰੋਲੀ, ਸਿੰਦੂਰ, ਫੁੱਲ ਅਤੇ ਫੁੱਲਮਾਲਾ, ਕਲਾਵਾ ਅਤੇ ਅਕਸ਼ਤ ਯਾਨੀ ਸਾਬੁਤ ਚਾਵਲ ਹੋਣੇ ਚਾਹੀਦੇ ਹਨ।
6- ਹਵਨ ਲਈ ਅੰਬ ਦੀ ਸੁੱਕੀ ਲੱਕੜ, ਕਪੂਰ, ਸੁਪਾਰੀ, ਘਿਓ ਅਤੇ ਮੇਵਾ ਵਰਗੀ ਸਮੱਗਰੀ ਦਾ ਹੋਣਾ ਜ਼ਰੂਰੀ ਹੈ।

 

ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ
ਨੌਰਾਤਿਆਂ ਦੇ ਸ਼ੁੱਭ ਆਰੰਭ 'ਤੇ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ 12.04 ਵਜੇ ਤੋਂ 12.52 ਤੱਕ ਹੈ। ਦੇਵੀ ਦੇ ਸਾਰੇ ਭਗਤਾਂ ਨੂੰ ਇਸੇ ਮਿਆਦ ਦੌਰਾਨ ਕਲਸ਼ ਸਥਾਪਨਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।


DIsha

Edited By DIsha