Navratri 2022: ਨਰਾਤਿਆਂ ਦੇ ਦਿਨਾਂ ’ਚ ਆਪਣੇ ਘਰ ਜ਼ਰੂਰ ਲਿਆਓ ਇਹ ਚੀਜ਼ਾਂ, ਕਦੇ ਨਹੀਂ ਹੋਵੇਗਾ ਪੈਸੇ ਦੀ ਘਾਟ
4/3/2022 3:02:48 PM
ਜਲੰਧਰ (ਬਿਊਰੋ) - ਹਿੰਦੂ ਧਰਮ ਵਿੱਚ ਚੇਤ ਨਰਾਤਿਆਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦੌਰਾਨ ਸ਼ਰਧਾਲੂ ਨੌਂ ਦਿਨਾਂ ਤੱਕ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕਰਦੇ ਹਨ ਅਤੇ ਵਰਤ ਵੀ ਰੱਖਦੇ ਹਨ। ਨਰਾਤਿਆਂ ਦੇ ਨੌਂ ਦਿਨ ਬਹੁਤ ਸ਼ੁਭ ਮੰਨੇ ਜਾਂਦੇ ਹਨ। ਮੰਨਿਆ ਜਾਂਦਾ ਹੈ ਨਰਾਤਿਆਂ ਦੇ ਦਿਨਾਂ ’ਚ ਕੁਝ ਚੀਜ਼ਾਂ ਘਰ ਲਿਆਉਣ ਨਾਲ ਮਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜੋ ਨਰਾਤੇ ਦੇ ਦਿਨਾਂ ’ਚ ਤੁਸੀਂ ਆਪਣੇ ਘਰ ਲੈ ਕੇ ਆ ਸਕਦੇ ਹੋ......
ਤੁਲਸੀ ਦਾ ਪੌਦਾ
ਨਰਾਤਿਆਂ ਵਿੱਚ ਕਿਸੇ ਵੀ ਸ਼ੁਭ ਸਮੇਂ ’ਚ ਘਰ ਵਿੱਚ ਤੁਲਸੀ ਦਾ ਪੌਦਾ ਲਿਆ ਕੇ ਲਗਾਓ। ਇਸ ਪੌਦੇ ਦੇ ਕੋਲ ਸਵੇਰੇ-ਸ਼ਾਮ ਦੀਵਾ ਜਗਾਓ ਅਤੇ ਪਾਣੀ ਚੜ੍ਹਾਓ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਪੈਸੇ ਅਤੇ ਪਰਿਵਾਰ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
16 ਸ਼ਿੰਗਾਰ
ਨਰਾਤਿਆਂ ਵਿੱਚ ਸੋਲਾਂ ਸ਼ਿੰਗਾਰ ਦਾ ਸਮਾਨ ਲਿਆ ਕੇ ਮਾਤਾ ਰਾਣੀ ਨੂੰ ਭੇਟ ਕਰੋ। ਇਸ ਨਾਲ ਮਾਂ ਦੁਰਗਾ ਬਹੁਤ ਖੁਸ਼ ਹੁੰਦੀ ਹੈ। ਇਸ ਦੌਰਾਨ ਸੋਨੇ ਅਤੇ ਚਾਂਦੀ ਦੇ ਸਿੱਕੇ ਲਿਆਉਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
ਕੇਲੇ ਦਾ ਪੌਦਾ
ਸ਼ੁਭ ਸਮੇਂ ਵਿੱਚ ਕੇਲੇ ਦੇ ਪੌਦੇ ਨੂੰ ਘਰ ਜ਼ਰੂਰ ਲੈ ਕੇ ਆਓ। ਇਸਨੂੰ ਇੱਕ ਗਮਲੇ ’ਚ ਲਗਾਓ ਅਤੇ ਨੌਂ ਦਿਨਾਂ ਤੱਕ ਜਲ ਚੜ੍ਹਾਓ। ਵੀਰਵਾਰ ਨੂੰ ਪੂਜਾ ਕਰਨ ਤੋਂ ਬਾਅਦ ਇਸ ਦੀ ਜੜ੍ਹ ’ਚ ਥੋੜ੍ਹਾ ਜਿਹਾ ਕੱਚਾ ਦੁੱਧ ਚੜ੍ਹਾਓ। ਅਜਿਹਾ ਕਰਨ ਨਾਲ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ।
ਧਾਤੁਰਾ ਦੀ ਜੜ੍ਹ
ਭਗਵਾਨ ਸ਼ਿਵ ਦਾ ਪਸੰਦੀਦਾ ਧਤੂਰਾ ਮਾਂ ਕਾਲੀ ਦੀ ਪੂਜਾ ਵਿੱਚ ਵੀ ਵਰਤਿਆ ਜਾਂਦਾ ਹੈ। ਨਰਾਤੇ ਦੇ ਦਿਨਾਂ ਵਿੱਚ, ਸ਼ੁਭ ਸਮੇਂ ਵਿੱਚ ਧਤੁਰਾ ਦੀ ਜੜ੍ਹ ਘਰ ਵਿੱਚ ਲਿਆਉਣੀ ਚਾਹੀਦੀ ਹੈ। ਇਸਨੂੰ ਲਾਲ ਕੱਪੜੇ ਵਿੱਚ ਲਪੇਟ ਕੇ ਰੱਖੋ। ਮਾਂ ਕਾਲੀ ਦੇ ਮੰਤਰਾਂ ਦਾ ਜਾਪ ਕਰਦੇ ਹੋਏ ਇਸ ਦੀ ਪੂਜਾ ਕਰੋ।
ਸ਼ੰਖਪੁਸ਼ਪੀ ਦੀ ਜੜ੍ਹ
ਨਰਾਤਿਆਂ ਦੇ ਦਿਨਾਂ ’ਚ ਸ਼ੁੱਭ ਸਮੇਂ ’ਚ ਸ਼ੰਖਪੁਸ਼ਪੀ ਦੀ ਜੜ੍ਹ ਲੈ ਕੇ ਜ਼ਰੂਰ ਆਓ। ਇਸਨੂੰ ਚਾਂਦੀ ਦੀ ਡੱਬੀ ’ਚ ਭਰ ਕੇ ਘਰ ਦੀ ਤਿਜੋਰੀ ਜਾਂ ਅਲਮਾਰੀ ’ਚ ਰੱਖ ਦਿਓ। ਇਸ ਨਾਲ ਘਰ ’ਚ ਧਨ ਸਬੰਧੀ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
ਮਾਂ ਲਕਸ਼ਮੀ ਦੀ ਤਸਵੀਰ
ਨਵਰਾਤਰੀ ਦੇ ਪਾਵਨ ਦਿਨਾਂ 'ਚ ਧਨ ਦੀ ਦੇਵੀ ਲਕਸ਼ਮੀ ਦੀ ਤਸਵੀਰ ਘਰ 'ਚ ਲਿਆਓ। ਤਸਵੀਰ 'ਚ ਉਹ ਕਮਲ ਦੇ ਆਸਣ 'ਤੇ ਬਿਰਾਜਮਾਨ ਹੋਵੇ। ਨਾਲ ਹੀ ਦੇਵੀ ਮਾਂ ਦੇ ਹੱਥੋਂ ਧਨ ਦੀ ਵਰਖਾ ਹੋ ਰਹੀ ਹੋਵੇ। ਮਾਨਤਾ ਮੁਤਾਬਕ ਇਸ ਨਾਲ ਘਰ 'ਚ ਸੁੱਖ ਅਤੇ ਖ਼ੁਸ਼ਹਾਲੀ ਦਾ ਵਾਸ ਹੁੰਦਾ ਹੈ।
ਮੋਰ ਦਾ ਖੰਭ
ਮੋਰ ਖੰਭ ਵੀ ਬਹੁਤ ਸ਼ੁਭ ਹਨ। ਨਰਾਤਿਆਂ 'ਚ ਕਮਲ 'ਤੇ ਬੈਠੀ ਮਾਂ ਦੀ ਤਸਵੀਰ ਲਗਾਉਣ ਨਾਲ ਘਰ 'ਚ ਧਨ-ਦੌਲਤ ਅਤੇ ਖੁਸ਼ਹਾਲੀ ਆਉਂਦੀ ਹੈ। ਇਸ ਕਾਰਨ ਘਰ ਵਿੱਚ ਆਰਥਿਕ ਸਮੱਸਿਆ ਨਹੀਂ ਆਉਂਦੀ।