Navratri : ਵਰਤ ਰੱਖਣ ਵਾਲੀਆਂ 'ਗਰਭਵਤੀ ਔਰਤਾਂ' ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਰਹਿਣਗੀਆਂ ਸਿਹਤਮੰਦ

4/11/2024 12:53:40 PM

ਜਲੰਧਰ (ਬਿਊਰੋ) - ਚੇਤ ਦੇ ਨਰਾਤੇ ਸ਼ੁਰੂ ਹੋ ਚੁੱਕੇ ਹਨ, ਜੋ 17 ਅਪ੍ਰੈਲ ਵਾਲੇ ਦਿਨ ਖ਼ਤਮ ਹੋਣਗੇ ਚੇਤ ਨਰਾਤਿਆਂ ਵਿਚ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਨੌਂ ਦਿਨ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਇਨੀਂ ਦਿਨੀਂ ਭਗਤ ਦਿਨ ਅਤੇ ਰਾਤ ਆਪਣੀ ਮਨੋਕਾਮਨਾ ਦੀ ਪੂਰਤੀ ਲਈ ਸ਼ਰਧਾ-ਭਾਵਨਾ ਨਾਲ ਮਾਂ ਦੀ ਪੂਜਾ ਕਰਦੇ ਹਨ। ਨਵਰਾਤਿਆਂ 'ਚ ਭਗਤ ਮਾਂ ਦੁਰਗਾ ਨੂੰ ਖੁਸ਼ ਕਰਨ ਲਈ 'ਚ ਨੌਂ ਦਿਨਾਂ ਤੱਕ ਵਰਤ ਰੱਖਦੇ ਹਨ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ। ਭਗਤਾਂ ਅਤੇ ਲੋਕਾਂ ਦੇ ਨਾਲ-ਨਾਲ ਕੁੱਝ ਗਰਭਵਤੀ ਜਨਾਨੀਆਂ ਵੀ ਨਰਾਤਿਆਂ 'ਚ ਵਰਤ ਰੱਖਦੀਆਂ ਹਨ। ਗਰਭ ਅਵਸਥਾ ਵਿਚ ਵਰਤ ਰੱਖਣ ਵਾਲੀਆਂ ਜਾਨੀਆਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਅਤੇ ਕਿਸ ਦਾ ਨਹੀਂ ਦੇ ਬਾਰੇ ਆਓ ਜਾਣਦੇ ਹਾਂ....

PunjabKesari

ਗਰਭਵਤੀ ਜਨਾਨੀਆਂ ਲਈ ਖ਼ਾਸ ਖ਼ਬਰ

1. ਗਰਭਵਤੀ ਅਤੇ ਸਤਨਪਾਨ ਕਰਾਉਣ ਵਾਲੀਆਂ ਜਨਾਨੀਆਂ ਨੂੰ ਆਲੂ, ਖੀਰ, ਸਾਬੂਦਾਨਾ, ਪਕੋੜੇ ਜਿਵੇਂ ਵਿਸ਼ੇਸ਼ ਨਰਾਤੇ ਭੋਜਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਅਜਿਹਾ ਇਸ ਕਰਕੇ ਕਿਉਂਕਿ ਇਹ ਭੋਜਨ ਉਨ੍ਹਾਂ ਨੂੰ ਮੋਟਾ ਕਰ ਸਕਦਾ, ਜਿਸ ਕਾਰਨ ਕਈ ਵਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

2. ਤੁਹਾਨੂੰ ਕਦੇ ਬਿਨਾਂ ਪਾਣੀ ਦੇ ਵਰਤ ਨਹੀਂ ਰੱਖਣਾ ਚਾਹਿਦਾ। ਤੁਹਾਡੇ ਢਿੱਡ 'ਚ ਇੱਕ ਪਾਸੇ ਨੰਨ੍ਹੀ ਜਾਨ ਪਲ ਰਹੀ ਹੈ, ਜਿਸ ਨੂੰ ਪਾਣੀ ਪੀਣ ਲਈ ਸਿਰਫ਼ ਤੁਹਾਡੇ 'ਤੇ ਹੀ ਉਮੀਦ ਹੁੰਦੀ ਹੈ।

3. ਵਰਤ ਰੱਖਣ ਬਾਰੇ ਆਪਣੇ-ਆਪ ਹੀ ਨਾ ਵਿਚਾਰ ਲਵੋਂ। ਇਸ ਬਾਰੇ ਇਕ ਵਾਰ ਤੁਸੀਂ ਡਾਕ‍ਟਰ ਤੋਂ ਜ਼ਰੂਰ ਪੁੱਛੋ। ਡਾਕ‍ਟਰ ਦੀ ਸਲਾਹ ਅਤੇ ਉਸ ਦੀ ਅਗਵਾਈ 'ਚ ਵਰਤ ਰੱਖਣਾ ਚਾਹੀਦਾ ਹੈ।

Health Tips : ਗਰਮੀਆਂ ’ਚ ਪਸੀਨੇ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਜ਼ਰੂਰ ਅਪਣਾਓ ਇਹ ਤਰੀਕੇ, ਮਿਲੇਗੀ ਰਾਹਤ

PunjabKesari

4. ਆਪਣੇ ਸਰੀਰ ਨੂੰ ਤਕਲੀਫ ਨਾ ਦਿਓ। ਜਦੋਂ ਤੁਸੀ ਗਰਭਵਤੀ ਹੁੰਦੇ ਹੋ, ਉਦੋ ਤੁਸੀ ਅਤੇ ਤੁਹਾਡੇ ਬੱਚੇ ਨੂੰ ਤਾਕਤ ਦੀ ਬਹੁਤ ਜ਼ਰੂਰਤ ਹੁੰਦੀ ਹੈ।

5. ਕੁਝ ਜਨਾਨੀਆਂ ਲੰਬੇ ਸਮਾਂ ਤੱਕ ਵਰਤ ਰੱਖ ਲੈਂਦੀਆਂ ਹਨ। ਅਜਿਹਾ ਕਰਨ ਨਾਲ ਸਰੀਰ 'ਚ ਕਮਜ਼ੋਰੀ, ਐਸੀਡਿਟੀ, ਸਿਰ ਦਰਦ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ।

6. ਗਰਭਵਤੀ ਜਨਾਨੀ ਨੂੰ ਲੂਣ ਜ਼ਰੂਰ ਖਾਣਾ ਚਾਹੀਦਾ ਹੈ। ਅਜਿਹਾ ਨਾ ਕਰਨ 'ਤੇ ਉਨ੍ਹਾਂ ਦਾ ਬੀ. ਪੀ. ਲੋਅ ਹੋ ਜਾਵੇਗਾ।

7. ਵਰਤ ਦੌਰਾਨ ਠੋਸ ਭੋਜਨ ਦੀ ਬਜਾਏ ਤਰਲ ਭੋਜਨ 'ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਲਈ ਤਾਜੇ ਫਲਾਂ ਦਾ ਜੂਸ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦੁੱਧ ਵੀ ਪੀਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਸਾਵਧਾਨ! 'ਹਾਰਟ ਅਟੈਕ' ਸਣੇ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ 'ਬੱਚੇ', ਮਾਤਾ-ਪਿਤਾ ਰੱਖਣ ਖ਼ਾਸ ਧਿਆਨ

PunjabKesari

8. ਗਰਭਵਤੀ ਜਨਾਨੀਆਂ ਆਲੂ ਅਤੇ ਸਾਬੂਦਾਣੇ ਵਰਗੀਆਂ ਉੱਚ ਕਾਰਬੋਹਾਈਡਰੇਟ ਚੀਜ਼ਾਂ ਨੂੰ ਫਾਈਬਰ ਭਰਪੂਰ ਭੋਜਨ ਜਿਵੇਂ ਪਾਲਕ, ਗੋਭੀ, ਟਮਾਟਰ, ਸ਼ਿਮਲਾ ਮਿਰਚ, ਘਿਓ ਆਦਿ ਦਾ ਸੇਵਨ ਕਰਨ। ਇਨ੍ਹਾਂ ਨੂੰ ਤਲਣ ਦੀ ਬਜਾਏ ਲੋਕ ਇਨ੍ਹਾਂ ਨੂੰ ਬੇਕ, ਰੋਸਟ ਜਾਂ ਗਰਿੱਲ ਕਰਕੇ ਲੈ ਸਕਦੇ ਹਨ। 

9. ਵਰਤ ਵਾਲੇ ਆਟੇ ਦਾ ਸੇਵਨ ਕਰੋ, ਕਿਉਂਕਿ ਇਸ ਵਿਚ ਪ੍ਰੋਟੀਨ, ਵਿਟਾਮਿਨ-ਬੀ, ਕੰਪਲੈਕਸ, ਫਾਸਫੋਰਸ, ਮੈਗਨੀਸ਼ੀਅਮ, ਆਇਰਨ ਅਤੇ ਜ਼ਿੰਕ ਹੁੰਦਾ ਹੈ। ਪੂਰੀ ਦੀ ਥਾਂ ਹਮੇਸ਼ਾ ਰੋਟੀ ਦਾ ਸੇਵਨ ਕਰੋ।

10. ਗਰਭਵਤੀ ਜਨਾਨੀਆਂ ਵਰਤ ਦੌਰਾਨ ਮੌਸਮੀ ਫਲ ਅਤੇ ਸਬਜ਼ੀਆਂ ਦਾ ਸੇਵਨ ਕਰਨ। ਘੱਟ ਮਾਤਰਾ ਵਿੱਚ ਖਾਂਦੇ ਰਹਿਣ ਅਤੇ ਭੁੱਖੇ ਨਾ ਰਹਿਣ।  ਨਾਰੀਅਲ ਪਾਣੀ, ਨਿੰਬੂ ਪਾਣੀ ਦਾ ਜ਼ਰੂਰ ਸੇਵਨ ਕਰਨ।

ਇਹ ਵੀ ਪੜ੍ਹੋ : ਬਾਥਰੂਮ 'ਚ ਬੈਠ ਕੇ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ! ਇਨ੍ਹਾਂ ਬੀਮਾਰੀਆਂ ਦਾ ਵੱਧ ਸਕਦੈ ਖ਼ਤਰਾ

PunjabKesari


rajwinder kaur

Content Editor rajwinder kaur