Navratri 2020: ਨਰਾਤਿਆਂ ਦਾ ਵਰਤ ਰੱਖਣ ਵਾਲੀਆਂ ‘ਗਰਭਵਤੀ ਜਨਾਨੀਆਂ’ ਇਨ੍ਹਾਂ ਗੱਲਾਂ ’ਤੇ ਦੇਣ ਖ਼ਾਸ ਧਿਆਨ
10/17/2020 9:05:15 AM
ਜਲੰਧਰ (ਬਿਊਰੋ) - ਇਸ ਸਾਲ ਨਰਾਤਿਆਂ ਦਾ ਤਿਉਹਾਰ 17 ਅਕਤੂਬਰ 2020 ਤੋਂ ਸ਼ੁਰੂ ਹੋ ਰਿਹਾ ਹੈ। ਹਿੰਦੂ ਪੰਚਾਂਗ ਮੁਤਾਬਕ ਅਜਿਹਾ ਸੰਯੋਗ 19 ਸਾਲ ਬਾਅਦ ਬਣ ਰਿਹਾ ਹੈ। ਭਾਰਤੀ ਸੰਸਕ੍ਰਿਤੀ ਮੁਤਾਬਕ ਨਰਾਤਿਆਂ 'ਚ ਮਾਂ ਦੁਰਗਾ ਦੀ ਪੂਜਾ ਕਰਨ ਦਾ ਰਿਵਾਜ਼ ਸਦੀਆ ਪੁਰਾਣਾ ਹੈ। ਨਰਾਤਿਆਂ ’ਚ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨਵਰਾਤਿਆਂ ਵਿੱਚ ਭਗਤ ਮਾਂ ਦੁਰਗਾ ਨੂੰ ਖੁਸ਼ ਕਰਨ ਲਈ ਵਿੱਚ ਨੌਂ ਦਿਨਾਂ ਤੱਕ ਵਰਤ ਰੱਖਦੇ ਹਨ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ। ਭਗਤਾਂ ਅਤੇ ਲੋਕਾਂ ਦੇ ਨਾਲ-ਨਾਲ ਕੁੱਝ ਗਰਭਵਤੀ ਜਨਾਨੀਆਂ ਵੀ ਨਰਾਤਿਆਂ ’ਚ ਵਰਤ ਰੱਖਦੀਆ ਹਨ। ਇਸੇ ਲਈ ਗਰਭ ਅਵਸਥਾ ਵਿਚ ਵਰਤ ਬੜੇ ਧਿਆਨ ਨਾਲ ਰੱਖਣਾ ਚਾਹੀਦਾ ਹੈ।
ਵਰਤ ਵਿੱਚ ਗਰਭਵਤੀ ਜਨਾਨੀਆਂ ਕੀ ਖਾਣ
. ਗਰਭਵਤੀ ਅਤੇ ਸਤਨਪਾਨ ਕਰਾਉਣ ਵਾਲੀਆਂ ਜਨਾਨੀਆਂ ਨੂੰ ਆਲੂ, ਖੀਰ, ਸਾਬੂਦਾਨਾ, ਪਕੋੜੇ ਜਿਵੇਂ ਵਿਸ਼ੇਸ਼ ਨਰਾਤੇ ਭੋਜਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਅਜਿਹਾ ਇਸ ਕਰਕੇ ਕਿਉਂਕਿ ਇਹ ਭੋਜਨ ਉਨ੍ਹਾਂ ਨੂੰ ਮੋਟਾ ਕਰ ਸਕਦਾ, ਜਿਸ ਕਾਰਨ ਕਈ ਵਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਪੜ੍ਹੋ ਇਹ ਵੀ ਖਬਰ - Navratri 2020 : ਇਨ੍ਹਾਂ ਚੀਜਾਂ ਤੋਂ ਬਿਨਾਂ ‘ਅਧੂਰੀ’ ਹੈ ਨਰਾਤਿਆਂ ਦੀ ਪੂਜਾ, ਜਾਣੋਂ ਪੂਜਾ ਸਮੱਗਰੀ ਦੀ ਪੂਰੀ ਸੂਚੀ
. ਤੁਹਾਨੂੰ ਕਦੇ ਬਿਨਾਂ ਪਾਣੀ ਦੇ ਵਰਤ ਨਹੀਂ ਰੱਖਣਾ ਚਾਹਿਦਾ। ਤੁਹਾਡੇ ਢਿੱਡ ਵਿੱਚ ਇੱਕ ਤਰਫ ਜਾਨ ਪਲ ਰਹੀ ਹੈ ਜਿਸ ਨੂੰ ਪਾਣੀ ਪੀਣ ਲਈ ਕੇਵਲ ਤੁਹਾਡੇ ਉੱਤੇ ਹੀ ਟੇਕ ਹੁੰਦੀ ਹੈ।
. ਵਰਤ ਰੱਖਣ ਦੇ ਬਾਰੇ ਵਿੱਚ ਆਪਣੇ ਆਪ ਹੀ ਨਾ ਵਿਚਾਰ ਲਵੋਂ। ਇਸ ਬਾਰੇ ਇਕ ਵਾਰ ਤੁਸੀਂ ਡਾਕਟਰ ਤੋਂ ਜ਼ਰੂਰ ਪੁੱਛੋ। ਡਾਕਟਰ ਦੀ ਸਲਾਹ ਅਤੇ ਉਸ ਦੀ ਅਗਵਾਈ ਵਿਚ ਵਰਤ ਰੱਖਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ
. ਆਪਣੇ ਸਰੀਰ ਨੂੰ ਤਕਲੀਫ ਨਾ ਦਿਓ। ਜਦੋਂ ਤੁਸੀ ਗਰਭਵਤੀ ਹੁੰਦੇ ਹੋ, ਉਦੋ ਤੁਸੀ ਅਤੇ ਤੁਹਾਡੇ ਬੱਚੇ ਨੂੰ ਤਾਕਤ ਦੀ ਬਹੁਤ ਜ਼ਰੂਰਤ ਹੁੰਦੀ ਹੈ।
. ਕੁੱਝ ਜਨਾਨੀਆਂ ਲੰਬੇ ਸਮਾਂ ਤੱਕ ਵਰਤ ਰੱਖ ਲੈਂਦੀਆਂ ਹਨ। ਅਜਿਹਾ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ, ਐਸੀਡਿਟੀ, ਸਿਰਦਰਦ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ।
ਪੜ੍ਹੋ ਇਹ ਵੀ ਖਬਰ - Navratri 2020: ਜਾਣੋ ਨਰਾਤਿਆਂ 'ਚ ‘ਖੇਤਰੀ’ ਬੀਜਣ ਦਾ ਮਹੱਤਵ, ਹੁੰਦੀ ਹੈ ਮਾਂ ਦੀ ਕ੍ਰਿਪਾ
. ਗਰਭਵਤੀ ਨੂੰ ਨਮਕ ਜ਼ਰੂਰ ਖਾਣਾ ਚਾਹੀਦਾ ਹੈ। ਅਜਿਹਾ ਨਾ ਕਰਨ ’ਤੇ ਉਨ੍ਹਾਂ ਦਾ ਬੀ.ਪੀ. ਲੋਅ ਹੋ ਜਾਵੇਗਾ।
. ਵਰਤ ਦੇ ਦੌਰਾਨ ਠੋਸ ਭੋਜਨ ਦੀ ਬਜਾਏ ਤਰਲ ਭੋਜਨ ਉਤੇ ਵੀ ਧਿਆਨ ਦੇਣਾ ਚਾਹੀਦਾ ਹੈ। ਇਸ ਲਈ ਤਾਜੇ ਫਲਾਂ ਦਾ ਜੂਸ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦੁੱਧ ਵੀ ਪੀਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖਬਰ - ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’