ਅੱਜ ਤੋਂ ਸ਼ੁਰੂ ਹੋ ਗਏ ''ਨਰਾਤੇ'', ਪਹਿਲੇ ਦਿਨ ਇਸ ਵਿਧੀ ਨਾਲ ਕਰੋ ਮਾਂ ਦੀ ਪੂਜਾ

10/17/2020 8:11:39 AM

17 ਅਕਤੂਬਰ ਮਤਲਬ ਕਿ ਅੱਜ ਤੋਂ ਸਾਲ ਦੇ ਸ਼ਾਰਦੀ ਨਰਾਤੇ ਸ਼ੁਰੂ ਹੋ ਗਏ ਹਨ। ਇਸ ਤਿਉਹਾਰ ਦੀ ਖੁਸ਼ੀ ਨਾ ਸਿਰਫ ਦੇਸ਼, ਸਗੋਂ ਵਿਦੇਸ਼ਾਂ 'ਚ ਵੀ ਦੇਖਣ ਨੂੰ ਮਿਲਦੀ ਹੈ। ਮਾਨਤਾ ਹੈ ਕਿ ਦੇਵੀ ਦੁਰਗਾ ਨੂੰ ਸਮਰਪਿਤ ਇਹ ਤਿਉਹਾਰ ਉਨ੍ਹਾਂ ਦੇ ਵੱਖ-ਵੱਖ ਰੂਪਾਂ ਦੀ ਪੂਜਾ ਲਈ ਉੱਤਮ ਹੁੰਦਾ ਹੈ। ਇਹ ਵੀ ਮਾਨਤਾ ਹੈ ਕਿ ਨਰਾਤਿਆਂ ਦੇ ਪੂਰੇ 9 ਦਿਨ ਜੋ ਦੇਵੀ ਭਗਵਤੀ ਦੀ ਵਿਧੀ ਪੂਰਵਕ ਪੂਜਾ ਕਰਦਾ ਹੈ, ਉਸ 'ਤੇ ਦੇਵੀ ਬਹੁਤ ਖ਼ੁਸ਼ ਹੁੰਦੀ ਹੈ। ਜੋਤਸ਼ੀ ਦੱਸਦੇ ਹਨ ਕਿ ਉਂਝ ਤਾਂ ਪੂਰੇ ਨਰਾਤਿਆਂ ਦੌਰਾਨ ਦੇਵੀ ਦੁਰਗਾ ਦੀ ਪੂਜਾ ਲਾਭਕਾਰੀ ਹੁੰਦੀ ਹੈ ਪਰ ਪਹਿਲੇ ਦਿਨ ਪੂਜਾ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਤੁਹਾਨੂੰ ਦੱਸਦੇ ਹਾਂ ਕਿ ਕਿਸ ਵਿਧੀ ਨਾਲ ਦੇਵੀ ਦੁਰਗਾ ਦੀ ਪੂਜਾ ਕਰਨੀ ਚਾਹੀਦੀ ਹੈ।

PunjabKesari
ਪੂਜਾ ਸਮੱਗਰੀ
ਮਾਤਾ ਰਾਣੀ ਸਵਰਗ ਤੋਂ ਧਰਤੀ 'ਤੇ ਆ ਰਹੀ ਹੈ। ਅਜਿਹੇ 'ਚ ਹਰੇਕ ਵਿਅਕਤੀ ਦੀ ਇੱਛਾ ਇਹੀ ਹੈ ਕਿ ਉਹ ਹਰ ਸੰਭਵ ਕੋਸ਼ਿਸ਼ ਕਰਕੇ ਮਾਂ ਨੂੰ ਖੁਸ਼ ਕਰ ਲਵੇ। ਸਭ ਤੋਂ ਪਹਿਲਾਂ ਇਹ ਜਾਣ ਲਓ ਕਿ ਮਾਂ ਦੀ ਪੂਜਾ 'ਚ ਇਸਤੇਮਾਲ ਹੋਣ ਵਾਲੀ ਸਮੱਗਰੀ ਕੀ ਹੈ।
ਲਾਲ ਰੰਗ ਦੀ ਗੋਟੇਦਾਰ ਚੁੰਨੀ, ਲਾਲ ਰੇਸ਼ਮੀ ਚੂੜੀਆਂ, ਸਿੰਦੂਰ, ਅੰਬ ਦੇ ਪੱਤੇ, ਲਾਲ ਕੱਪੜੇ, ਲੰਬੀ ਬੱਤੀ ਦੇ ਲਈ ਰੂੰ ਜਾਂ ਬੱਤੀ, ਧੂਫ, ਅਗਰਬੱਤੀ, ਮਾਚਿਸ, ਚੌਂਕੀ, ਚੌਂਕੀ ਲਈ ਲਾਲ ਕੱਪੜਾ, ਨਾਰੀਅਲ, ਦੁਰਗਾ ਸਪਤਸ਼ਤੀ ਕਿਤਾਬ, ਕਲਸ਼, ਸਾਫ ਚੌਲ, ਕੁਮਕੁਮ, ਮੌਲੀ, ਸ਼ਿੰਗਾਰ ਦਾ ਸਮਾਨ, ਦੀਪਕ, ਘਿਓ, ਫੁੱਲ, ਫੁੱਲਾਂ ਦਾ ਹਾਰ, ਲਾਲ ਝੰਡਾ, ਲੌਂਗ, ਇਲਾਇਚੀ, ਪਤਾਸੇ ਜਾਂ ਮਿਸ਼ਰੀ, ਕਪੂਰ, ਫਲ, ਮਠਿਆਈ, ਚਾਲੀਸਾ ਅਤੇ ਆਰਤੀ ਦੀ ਕਿਤਾਬ, ਦੇਵੀ ਦੀ ਤਸਵੀਰ।
ਸਭ ਤੋਂ ਪਹਿਲਾਂ ਉੱਠ ਕੇ ਘਰ ਦੀ ਸਫਾਈ ਕਰੋ ਅਤੇ ਚੌਂਕੀ ਲਗਾਉਣ ਦਾ ਕੰਮ ਸ਼ੁਰੂ ਕਰੋ। ਤਾਂਬੇ, ਚਾਂਦੀ ਜਾਂ ਮਿੱਟੀ ਦਾ ਕਲਸ਼ ਲੈ ਸਕਦੇ ਹੋ। ਇਸ ਤੋਂ ਬਾਅਦ ਕਲਸ਼ 'ਚ ਪਾਉਣ ਲਈ ਸਿੱਕਾ ਆਦਿ ਲਓ। 
ਧਿਆਨ ਰਹੇ ਕਿ ਕਲਸ਼ ਦੇ ਮੂੰਹ 'ਤੇ ਬੰਨ੍ਹਣ ਲਈ ਕਲਾਵਾ, ਕੁਮਕੁਮ, ਗੰਗਾਜਲ, ਅੰਬ ਦੇ ਪੱਤੇ, ਨਾਰੀਅਲ ਅਤੇ ਉਸ 'ਤੇ ਲਪੇਟਣ ਲਈ ਲਾਲ ਰੰਗ ਦਾ ਕੱਪੜਾ ਆਦਿ ਰੱਖ ਲਓ।
ਇਸ ਤੋਂ ਬਾਅਦ ਦੇਵੀ ਮਾਂ ਨੂੰ ਵਿਰਾਜਿਤ ਕਰਨ ਲਈ ਇਕ ਲੱਕੜੀ ਦੀ ਚੌਂਕੀ ਅਤੇ ਆਸਣ ਲਈ ਲਾਲ ਰੰਗ ਦਾ ਕੱਪੜਾ ਲਓ।
ਚੌਂਕੀ ਨੂੰ ਗੰਗਾਜਲ ਨਾਲ ਸ਼ੁੱਧ ਕਰਕੇ ਉਸ 'ਤੇ ਆਸਣ ਦਾ ਕੱਪੜਾ ਵਿਛਾਓ। ਇਸ ਤੋਂ ਬਾਅਦ ਮਾਂ ਦੁਰਗਾ ਦੀ ਤਸਵੀਰ ਜਾਂ ਮੂਰਤੀ ਸਥਾਪਿਤ ਕਰੋ।
ਨਾਲ ਹੀ ਮਾਤਾ ਦੀ ਚੌਂਕੀ ਇਸ ਤਰ੍ਹਾਂ ਲਗਾਓ ਕਿ ਜਿਸ ਨਾਲ ਪੂਜਾ ਕਰਦੇ ਸਮੇਂ ਤੁਹਾਡਾ ਮੂੰਹ ਪੂਰਬ ਦਿਸ਼ਾ ਵੱਲ ਰਹੇ।

PunjabKesari
ਜੇਕਰ ਤੁਸੀਂ ਨਰਾਤਿਆਂ 'ਚ ਆਪਣੇ ਘਰ ਅਖੰਡ ਜੋਤ ਜਗਾਉਣਾ ਚਾਹੁੰਦੇ ਹੋ ਤਾਂ ਉਸ ਲਈ ਪਿੱਤਲ ਜਾਂ ਮਿੱਟੀ ਦਾ ਭਾਂਡਾ ਲਓ। ਜੋਤ ਲਈ ਗਾਂ ਦਾ ਸ਼ੁੱਧ ਦੇਸੀ ਘਿਓ ਜਾਂ ਸਰ੍ਹੋਂ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ ਪਰ ਉਸ 'ਚ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਹੋਣੀ ਚਾਹੀਦੀ।
 


Babita

Content Editor Babita