ਕੰਜਕ ਪੂਜਨ 'ਤੇ ਲੜਕੀਆਂ ਨੂੰ ਦਿਓ ਇਹ Gift , ਫਿਰ ਦੇਖੋ ਕਮਾਲ
10/6/2019 11:09:32 AM

ਜਲੰਧਰ(ਬਿਊਰੋ)— ਨਰਾਤਿਆਂ ਦੇ 9 ਦਿਨਾਂ 'ਚ ਮਾਂ ਦੁਰਗਾ ਜੀ ਦੇ ਵੱਖ-ਵੱਖ ਰੂਪਾਂ ਦੀ ਪੂਜਾ ਵੱਖ-ਵੱਖ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਮਾਂ ਦੀ ਸੱਚੇ ਮਨ ਨਾਲ ਪੂਜਾ ਕਰਨ ਨਾਲ ਧਨ-ਦੌਲਤ, ਮਾਣ ਤੇ ਖੁਸ਼ੀ ਦੀ ਪ੍ਰਾਪਤੀ ਹੁੰਦੀ ਹੈ। ਮਾਂ ਦੀ ਪੂਜਾ ਕਰਨ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਮਾਂ ਦੀ ਪੂਜਾ ਲਈ ਧੂਫ ਅਤੇ ਦੀਵਾ ਜਗਾਓ। ਇਸ ਤੋਂ ਬਾਅਦ ਮਾਂ ਨੂੰ ਚਨਾ-ਹਲਵਾ ਅਤੇ ਖੋਏ ਨਾਲ ਬਣੇ ਪ੍ਰਸ਼ਾਦ ਦਾ ਭੋਗ ਲਗਵਾਓ। ਮਾਂ ਨੂੰ ਫੁੱਲ ਭੇਂਟ ਕਰੋ। ਇਸ ਤੋਂ ਬਾਅਦ ਦੇਵੀ ਦੇ ਮੰਤਰਾਂ ਦਾ ਜਾਪ ਕਰਦੇ ਸਮੇਂ ਉਨ੍ਹਾਂ ਦੇ ਰੂਪ ਦਾ ਧਿਆਨ ਲਗਾਓ।
ਕੰਜਕ ਪੂਜਨ ਦੇ ਦਿਨ ਕੰਜਕਾਂ ਅਤੇ ਬ੍ਰਾਹਮਣਾਂ ਨੂੰ ਆਪਣੇ ਘਰ ਸੱਦ ਕੇ ਭੋਜਨ ਕਰਵਾਉਣਾ ਚਾਹੀਦਾ ਹੈ। ਮਾਂ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਔਰਤਾਂ ਨੂੰ ਸਨਮਾਨ ਦੇਣ ਨਾਲ ਹੁੰਦੀ ਹੈ। ਕੁਮਾਰੀ ਪੂਜਾ 'ਚ ਸਿਰਫ 2 ਤੋਂ 9 ਸਾਲ ਦੀ ਹੀ ਕੰਨਿਆਵਾਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਵੱਡੀ ਕੰਨਿਆ ਨੂੰ ਨਹੀਂ। ਵੱਖ-ਵੱਖ ਉਮਰ ਦੀ ਕੰਨਿਆ ਨੂੰ ਵੱਖ-ਵੱਖ ਰੂਪ ਮੰਨਿਆ ਜਾਂਦਾ ਹੈ। ਇਸ 'ਚ 2 ਸਾਲ ਦੀ ਕੰਨਿਆ ਕੁਮਾਰੀ, 3 ਸਾਲ ਦੀ ਕੰਨਿਆ ਤ੍ਰਿਮਥਰਨੀ, 4 ਸਾਲ ਦੀ ਕਲਿਯਾਨੀ, 5 ਸਾਲ ਦੀ ਰੋਹਿਣੀ, 6 ਸਾਲ ਦੀ ਕਲਿਆਣੀ, 7 ਸਾਲ ਦੀ ਚੰਡਿਕਾ, 8 ਸਾਲ ਦੀ ਸ਼ਾਮਭਵੀ, 9 ਸਾਲ ਦੀ ਨੂੰ ਦੁਰਗਾ ਰੂਪ ਮੰਨਿਆ ਜਾਂਦਾ ਹੈ। ਆਪਣੀ ਮਨਚਾਹੀ ਇੱਛਾ ਨੂੰ ਪੂਰਾ ਕਰਨ ਲਈ ਤੁਸੀਂ 2 ਤੋਂ 9 ਸਾਲ ਦੀਆਂ ਕੰਨਿਆਵਾਂ ਨੂੰ ਇਹ ਉਪਹਾਰ ਜ਼ਰੂਰ ਦਿਓ।
1. ਵਿੱਦਿਆ ਪ੍ਰਾਪਤ ਕਰਨ ਲਈ ਸਫੈਦ ਫੁਲ ਕੰਜਕਾਂ ਨੂੰ ਦਿਓ।
2. ਆਪਣੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਮਿੱਠੇ ਲਾਲ ਅਤੇ ਪੀਲੇ ਰੰਗ ਦੇ ਫਲ ਕੰਜਕਾਂ ਨੂੰ ਦਿਓ।
3. ਧਨ ਪ੍ਰਾਪਤੀ ਲਈ ਕੇਲਾ ਅਤੇ ਨਾਰੀਅਲ ਵੀ ਕੰਜਕਾਂ ਨੂੰ ਦਿਓ।
4. ਮਾਂ ਦੁਰਗਾ ਨੂੰ ਖੁਸ਼ ਕਰਨ ਲਈ ਮਿਠਾਈ, ਖੀਰ ਅਤੇ ਹਲਵਾ ਕੰਜਕਾਂ ਨੂੰ ਦਿਓ।
5. ਵਪਾਰ 'ਚ ਸਫਲਤਾ ਲਈ ਕੰਜਕਾਂ ਨੂੰ ਰੂਮਾਲ ਅਤੇ ਰਿਬਨ ਦਿਓ।
6. ਤੁਸੀਂ ਕੰਜਕਾਂ ਨੂੰ ਸ਼ਿੰਗਾਰ ਜਿਵੇਂ ਬਿੰਦੀ, ਚੂੜੀਆਂ, ਮਹਿੰਦੀ, ਵਾਲਾਂ ਨੂੰ ਸਜਾਉਣ ਦਾ ਸਾਮਾਨ, ਖੁਸ਼ਬੂਦਾਰ ਸਾਬਣ, ਕਾਜਲ ਅਤੇ ਪਾਊਡਰ ਆਦਿ ਵੀ ਦੇ ਸਕਦੇ ਹੋ।
7. ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਤੁਸੀਂ ਕੰਜਕਾਂ ਨੂੰ ਖਿਡੌਣੇ ਵੀ ਦੇ ਸਕਦੇ ਹੋ।