‘ਨਾਗ ਪੰਚਮੀ’ 'ਤੇ ਵਿਸ਼ੇਸ਼: ਜਾਣੋ ਇਸ ਦਿਨ ਦਾ ਮਹੱਤਵ, ਕਿਹੜੇ ਕੰਮ ਹਨ ਸ਼ੁੱਭ ਅਤੇ ਅਸ਼ੁੱਭ
8/2/2022 11:38:41 AM
ਜਲੰਧਰ (ਬਿਊਰੋ) - ਸਾਉਣ ਦੇ ਮਹੀਨੇ ਦੀ ਸ਼ੁਕਲ ਪੰਚਮੀ ਤਾਰੀਖ਼ ਨੂੰ ਨਾਗਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸਾਲ ਨਾਗ ਪੰਚਮੀ 2 ਅਗਸਤ ਨੂੰ ਮਨਾਈ ਜਾ ਰਹੀ ਹੈ। ਨਾਗ ਪੰਚਮੀ ਦੇ ਦਿਨ ਸੱਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸਾਰੇ ਸ਼ਿਵ ਭਗਤ ਸੱਪਾਂ ਦੀ ਪੂਜਾ ਕਰਦੇ ਹਨ। ਸੱਪਾਂ ਨੂੰ ਦੁੱਧ ਪਿਲਾ ਕੇ ਉਨ੍ਹਾਂ ਦਾ ਆਸ਼ੀਰਵਾਦ ਵੀ ਲਿਆ ਜਾਂਦਾ ਹੈ। ਪ੍ਰਾਚੀਨ ਮਾਨਤਾਵਾਂ ਅਨੁਸਾਰ, ਇਹ ਮੰਨਿਆ ਜਾਂਦਾ ਹੈ ਕਿ ਜੋ ਲੋਕ ਇਸ ਦਿਨ ਨਾਗ ਦੇਵਤਾ ਦੀ ਪੂਜਾ ਕਰਦੇ ਹਨ ਅਤੇ ਭਗਵਾਨ ਸ਼ਿਵ ਨੂੰ ਰੁਦਰਾਭਿਸ਼ੇਕ ਕਰਦੇ ਹਨ, ਉਨ੍ਹਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਆਓ ਜਾਣਦੇ ਹਾਂ ਇਸ ਦਿਨ ਦਾ ਕੀ ਮਹੱਤਵ ਹੈ ਅਤੇ ਇਸ ਦਿਨ ਤੁਹਾਨੂੰ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ.....
ਇਸ ਦਿਨ ਕੀ ਕਰਨਾ ਚਾਹੀਦਾ ਹੈ?
. ਇਸ ਦਿਨ ਜੇਕਰ ਤੁਸੀਂ ਵਰਤ ਰੱਖਦੇ ਹੋ ਤਾਂ ਸੱਪ ਦੇ ਡੰਗਣ ਤੋਂ ਬਚ ਜਾਵੋਗੇ।
. ਨਾਗਪੰਚਮੀ ਦੇ ਦਿਨ ਨਾਗ ਦੇਵਤਿਆਂ ਦੀ ਪੂਜਾ ਜ਼ਰੂਰ ਕਰੋ। ਤੁਸੀਂ ਉਨ੍ਹਾਂ ਨੂੰ ਦੁੱਧ, ਮਠਿਆਈਆਂ ਅਤੇ ਫੁੱਲ ਵੀ ਜ਼ਰੂਰ ਚੜ੍ਹਾਓ।
. ਜੇਕਰ ਤੁਹਾਡੀ ਕੁੰਡਲੀ ਵਿੱਚ ਰਾਹੂ ਅਤੇ ਕੇਤੂ ਭਾਰਾ ਹੈ ਤਾਂ ਤੁਹਾਨੂੰ ਇਸ ਦਿਨ ਨਾਗ ਦੇਵਤਾ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਨਾਲ ਕੁੰਡਲੀ ਦੇ ਰਾਹੂ ਅਤੇ ਕੇਤੂ ਦੋਸ਼ ਦੂਰ ਹੋ ਜਾਣਗੇ।
. ਇਸ ਦਿਨ ਤੁਸੀਂ ਸ਼ਿਵਲਿੰਗ ਅਤੇ ਨਾਗ ਦੇਵਤਾ ’ਤੇ ਪਿੱਤਲ ਦੇ ਘੜੇ ਨਾਲ ਦੁੱਧ ਚੜ੍ਹਾਓ। ਪਾਣੀ ਚੜ੍ਹਾਉਣ ਲਈ ਤੁਸੀਂ ਤਾਂਬੇ ਦੇ ਭਾਂਡੇ ਦੀ ਵਰਤੋਂ ਕਦੇ ਨਾ ਕਰੋ।
ਨਹੀਂ ਕਰਨਾ ਚਾਹੀਦਾ ਹੈ?
. ਨਾਗਪੰਚਮੀ ਵਾਲੇ ਦਿਨ ਖੇਤੀ ਨਹੀਂ ਕਰਨੀ ਚਾਹੀਦੀ। ਇਸ ਨਾਲ ਉੱਥੇ ਰਹਿਣ ਵਾਲੇ ਸੱਪਾਂ ਨੂੰ ਨੁਕਸਾਨ ਹੋ ਸਕਦਾ ਹੈ।
. ਇਸ ਤੋਂ ਇਲਾਵਾ ਇਸ ਦਿਨ ਦਰੱਖ਼ਤ ਵੀ ਨਹੀਂ ਕੱਟਣੇ ਚਾਹੀਦੇ। ਰੁੱਖਾਂ ਵਿੱਚ ਲੁੱਕੇ ਹੋਏ ਸੱਪਾਂ ਨੂੰ ਅਜਿਹਾ ਕਰਨ ਨਾਲ ਸੱਟ ਲੱਗ ਸਕਦੀ ਹੈ ਅਤੇ ਸੱਪ ਮਰ ਸਕਦੇ ਹਨ।
. ਨਾਗ ਪੰਚਮੀ ਵਾਲੇ ਦਿਨ ਭੁੱਲ ਕੇ ਵੀ ਸੂਈ ਅਤੇ ਧਾਗੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਦਿਨ ਸੂਈ ਅਤੇ ਧਾਗੇ ਦੀ ਵਰਤੋਂ ਕਰਨ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।
. ਖਾਣਾ ਬਣਾਉਣ ਅਤੇ ਖਾਣ ਲਈ ਲੋਹੇ ਦੇ ਭਾਂਡਿਆਂ ਦੀ ਵਰਤੋਂ ਨਾ ਕਰੋ। ਇਸ ਨਾਲ ਨਾਗ ਦੇਵਤੇ ਨੂੰ ਪਰੇਸ਼ਾਨੀ ਹੋ ਸਕਦੀ ਹੈ।
. ਨਾਗਪੰਚਮੀ ਵਾਲੇ ਦਿਨ ਮੀਟ, ਸ਼ਰਾਬ ਅਤੇ ਪਾਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਭਗਵਾਨ ਸ਼ਿਵ ਦੇ ਮੰਤਰ ਦਾ ਜਾਪ ਵੀ ਕਰਨਾ ਚਾਹੀਦਾ ਹੈ।
‘ਨਾਗ ਪੰਚਮੀ’ ਦਾ ਮਹੱਤਵ
ਹਿੰਦੂ ਧਰਮ ਵਿੱਚ ਨਾਗ ਦੇਵਤਾ ਦਾ ਬਹੁਤ ਖ਼ਾਸ ਮਹੱਤਵ ਹੁੰਦਾ ਹੈ। ਇਸ ਦਿਨ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਖੇਤਾਂ 'ਚ ਉਗਾਈ ਗਈ ਫ਼ਸਲ ਦੀ ਰੱਖਿਆ ਲਈ ਸੱਪਾਂ ਦੀ ਪੂਜਾ ਕਰਕੇ ਉਨ੍ਹਾਂ ਨੂੰ ਖੁਸ਼ ਕੀਤਾ ਜਾਂਦਾ ਹੈ। ਨਾਗ ਭਗਵਾਨ ਸ਼ਿਵ ਦਾ ਪਸੰਦੀਦਾ ਗਹਿਣਾ ਹੈ। ਇਸ ਦਿਨ ਭਗਵਾਨ ਸ਼ਿਵ ਦੇ ਨਾਲ-ਨਾਲ ਨਾਗ ਦੇਵਤਾ ਦੀ ਪੂਜਾ ਕਰਨ ਵਾਲੇ ਲੋਕਾਂ ਨੂੰ ਕਾਲ ਸਰਪ ਦੋਸ਼ ਤੋਂ ਮੁਕਤੀ ਮਿਲਦੀ ਹੈ। ਇਸ ਤੋਂ ਇਲਾਵਾ ਇਸ ਦਿਨ ਸੱਪਾਂ ਨੂੰ ਇਸ਼ਨਾਨ ਕਰਨ ਨਾਲ ਪੁੰਨ ਪ੍ਰਾਪਤ ਹੁੰਦਾ ਹੈ। ਇਸ ਦਿਨ ਜੇਕਰ ਤੁਸੀਂ ਘਰ ਦੇ ਮੁੱਖ ਦੁਆਰ 'ਤੇ ਸੱਪ ਦੀ ਤਸਵੀਰ ਲਗਾਉਂਦੇ ਹੋ ਤਾਂ ਘਰ 'ਤੇ ਨਾਗ ਦੇਵਤਾ ਦੀ ਕਿਰਪਾ ਬਣੀ ਰਹਿੰਦੀ ਹੈ ਅਤੇ ਪਰਿਵਾਰ ਦੇ ਮੈਂਬਰਾਂ ਦੇ ਸਾਰੇ ਦੁੱਖ-ਦਰਦ ਵੀ ਦੂਰ ਹੋ ਜਾਂਦੇ ਹਨ।