ਘਰੇਲੂ ਕਲੇਸ਼ ਤੋਂ ਨਿਜ਼ਾਤ ਦਿਵਾਏਗਾ ਮੋਰ ਦਾ ਖੰਭ, ਜਾਣੋ ਇਸ ਨਾਲ ਜੁੜੇ ਹੋਰ ਵੀ ਉਪਾਅ

1/7/2024 7:45:56 PM

ਨਵੀਂ ਦਿੱਲੀ- ਘਰ 'ਚ ਸਮੱਸਿਆਵਾਂ ਅਤੇ ਕਲੇਸ਼ ਦਾ ਮੁੱਖ ਕਾਰਨ ਘਰ 'ਚ ਮੌਜੂਦ ਵਾਸਤੂ ਨੁਕਸ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ। ਵਾਸਤੂ ਦੋਸ਼ ਕਾਰਨ ਜੀਵਨ 'ਚ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ 'ਚ ਵੀ ਤਕਰਾਰ ਰਹਿੰਦਾ ਹੈ। ਵਾਸਤੂ ਸ਼ਾਸਤਰ 'ਚ, ਘਰ 'ਚੋਂ ਕਲੇਸ਼ ਦੂਰ ਕਰਨ ਲਈ ਕਈ ਵਾਸਤੂ ਉਪਾਅ ਦੱਸੇ ਗਏ ਹਨ, ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ।
ਨਕਾਰਾਤਮਕਤਾ ਦੂਰ ਹੋ ਜਾਵੇਗੀ
ਘਰ 'ਚ ਬੁਰੀ ਨਜ਼ਰ ਲੱਗਣ ਦੇ ਕਾਰਨ ਵੀ ਇੱਥੇ ਨਕਾਰਾਤਮਕਤਾ ਰਹਿੰਦੀ ਹੈ। ਅਜਿਹੀ ਸਥਿਤੀ 'ਚ ਇਸ ਨੂੰ ਦੂਰ ਕਰਨ ਲਈ ਤੁਹਾਨੂੰ ਉੱਤਰ-ਪੂਰਬ ਕੋਨੇ 'ਚ ਭਗਵਾਨ ਕ੍ਰਿਸ਼ਨ ਦੀ ਤਸਵੀਰ ਅਤੇ ਮੋਰ ਦਾ ਖੰਭ ਲਗਾਉਣਾ ਚਾਹੀਦਾ ਹੈ। ਇਸ ਨਾਲ ਵਾਸਤੂ ਦੋਸ਼ ਵੀ ਦੂਰ ਹੋ ਜਾਣਗੇ ਅਤੇ ਘਰ 'ਚ ਸੁੱਖ-ਸ਼ਾਂਤੀ ਵੀ ਬਣੀ ਰਹੇਗੀ।
ਦੁਸ਼ਮਣਾਂ 'ਤੇ ਮਿਲੇਗੀ ਜਿੱਤ
ਜੇਕਰ ਤੁਹਾਡੇ ਦੁਸ਼ਮਣਾਂ ਨੇ ਤੁਹਾਨੂੰ ਪਰੇਸ਼ਾਨ ਕੀਤਾ ਹੈ ਤਾਂ ਸ਼ਨੀਵਾਰ ਅਤੇ ਮੰਗਲਵਾਰ ਨੂੰ ਹਨੂੰਮਾਨ ਜੀ ਦੇ ਮੱਥੇ ਤੋਂ ਸਿੰਦੂਰ ਲੈ ਕੇ ਮੋਰ ਦੇ ਖੰਭ 'ਤੇ ਲਗਾਓ। ਇਸ ਤੋਂ ਬਾਅਦ ਇਸ ਮੋਰ ਦੇ ਖੰਭ ਨੂੰ ਵਗਦੇ ਪਾਣੀ 'ਚ ਸੁੱਟ ਦਿਓ। ਮਾਨਤਾਵਾਂ ਦੇ ਅਨੁਸਾਰ, ਇਸ ਨਾਲ ਤੁਹਾਨੂੰ ਦੁਸ਼ਮਣਾਂ ਤੋਂ ਛੁਟਕਾਰਾ ਮਿਲੇਗਾ।
ਮੋਰ ਦੇ ਖੰਭ ਇਸ ਦਿਸ਼ਾ 'ਚ ਰੱਖੋ
ਮੋਰ ਦੇ ਖੰਭਾਂ 'ਚ ਸਾਰੇ ਦੇਵੀ ਦੇਵਤੇ ਅਤੇ ਨੌਂ ਗ੍ਰਹਿਾਂ ਦਾ ਵਾਸ ਹੁੰਦਾ ਹੈ। ਅਜਿਹੇ 'ਚ ਘਰ 'ਚ ਮੋਰ ਦੇ ਖੰਭ ਰੱਖਣ ਨਾਲ ਘਰ ਦੇ ਲੋਕਾਂ ਦਾ ਸੰਕਟ ਦੂਰ ਹੋ ਜਾਂਦਾ ਹੈ ਅਤੇ ਘਰ 'ਚ ਖੁਸ਼ੀਆਂ ਵੀ ਆਉਂਦੀਆਂ ਹਨ। ਮਾਨਤਾਵਾਂ ਦੇ ਮੁਤਾਬਕ ਤੁਸੀਂ ਇਸ ਨੂੰ ਘਰ ਦੀ ਦੱਖਣ-ਪੂਰਬ ਦਿਸ਼ਾ 'ਚ ਰੱਖ ਸਕਦੇ ਹੋ। ਇਸ ਨਾਲ ਘਰ ਦਾ ਮਾਹੌਲ ਵੀ ਸਕਾਰਾਤਮਕ ਰਹੇਗਾ।
ਵਿਵਾਦ ਹੋਵੇਗਾ ਦੂਰ 
ਜੇਕਰ ਤੁਸੀਂ ਘਰ 'ਚ ਕਲੇਸ਼ ਤੋਂ ਪਰੇਸ਼ਾਨ ਹੋ ਤਾਂ ਮੋਰ ਦੇ ਖੰਭ ਨਾਲ ਜੁੜੇ ਇਹ ਵਾਸਤੂ ਟਿਪਸ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦੇ ਹਨ। ਘਰ ਦੇ ਮੁੱਖ ਦਰਵਾਜ਼ੇ 'ਤੇ ਮੋਰ ਦੇ ਖੰਭ ਲਗਾਓ। ਮੋਰ ਦੇ ਖੰਭ ਲਗਾਉਂਦੇ ਸਮੇਂ 'ਓਮ ਦ੍ਵਾਰਪਾਲਾਯ ਨਮਹ ਜਾਗਰੇ ਸਥਾਪਯ ਸਵਾਹਾ' ਮੰਤਰ ਦਾ ਜਾਪ ਕਰੋ। ਘਰ ਦੇ ਮੁੱਖ ਦਰਵਾਜ਼ੇ 'ਤੇ ਇਸ ਮੰਤਰ ਨੂੰ ਲਿਖਣ ਨਾਲ ਘਰ ਦੇ ਕਲੇਸ਼ ਦੂਰ ਹੋਵੇਗਾ।
ਵਾਸਤੂ ਨੁਕਸ ਹੋਵੇਗਾ ਦੂਰ 
ਜੇਕਰ ਕੁੰਡਲੀ 'ਚ ਗ੍ਰਹਿਆਂ ਦੀ ਸਥਿਤੀ ਠੀਕ ਨਾ ਹੋਵੇ ਤਾਂ ਵੀ ਘਰ 'ਚ ਅਸ਼ਾਂਤੀ ਬਣੀ ਰਹਿੰਦੀ ਹੈ। ਅਜਿਹੀ ਸਥਿਤੀ 'ਚ ਮੋਰ ਦੇ ਖੰਭਾਂ ਦੇ ਇਲਾਜ ਅਤੇ ਗ੍ਰਹਿਆਂ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਇਸ ਮੰਤਰ ਦਾ ਜਾਪ ਕਰੋ। ਮੰਤਰ ਦਾ ਜਾਪ ਕਰਦੇ ਸਮੇਂ ਪਾਣੀ ਦਾ ਛਿੜਕਾਅ ਕਰੋ ਅਤੇ ਇਸ ਨੂੰ ਅਜਿਹੀ ਜਗ੍ਹਾ 'ਤੇ ਰੱਖੋ ਜਿੱਥੇ ਇਹ ਬਿਲਕੁਲ ਨਜ਼ਰ ਨਾ ਆਵੇ। ਇਸ ਨਾਲ ਘਰ ਦਾ ਵਾਸਤੂ ਦੋਸ਼ ਦੂਰ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor Aarti dhillon