ਸੋਮਵਾਰ ਵਾਲੇ ਦਿਨ ‘ਸ਼ਿਵਲਿੰਗ’ ’ਤੇ ਚੜ੍ਹਾਓ ਇਹ ਚੀਜ਼, ਬਣਨਗੇ ਰੁਕੇ ਹੋਏ ਸਾਰੇ ਕੰਮ

3/22/2021 1:56:23 PM

ਜਲੰਧਰ (ਬਿਊਰੋ) - ਸ਼ਿਵ ਪੁਰਾਣ ਅਨੁਸਾਰ ਸ਼ਿਵ ਜੀ ਨੇ ਇਸ ਸ੍ਰਿਸ਼ਟੀ ਦਾ ਨਿਰਮਾਣ ਬ੍ਰਹਮਾ ਜੀ ਦੁਆਰਾ ਕਰਵਾਇਆ ਹੈ। ਇਸੇ ਕਾਰਨ ਹਰ ਯੁੱਗ ਵਿਚ ਸਾਰੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਸ਼ਿਵ ਜੀ ਦੀ ਪੂਜਾ ਸਭ ਤੋਂ ਉੱਤਮ ਅਤੇ ਸਭ ਤੋਂ ਸਰਲ ਹੈ। ਇਸ ਵਿਚ ਵਰਣਨ ਹੈ ਕਿ ਸ਼ਿਵ ਜੀ ਦੀ ਕ੍ਰਿਪਾ ਨਾਲ ਵੱਡੀਆਂ-ਵੱਡੀਆਂ ਪ੍ਰੇਸ਼ਾਨੀਆਂ ਦਾ ਹੱਲ ਹੋ ਜਾਂਦਾ ਹੈ। ਜੇਕਰ ਵਿਅਕਤੀ ਨੇਮੀ ਰੂਪ ਨਾਲ ਭੋਲੇਨਾਥ ਨੂੰ ਖੁਸ਼ ਕਰਨ ਲਈ ਸ਼ਿਵਲਿੰਗ 'ਤੇ ਇਕ ਲੋਟਾ ਪਾਣੀ ਚੜ੍ਹਾਉਦੇ ਹਨ ਤਾਂ ਉਸ ਨੂੰ ਸਕਾਰਾਤਮਕ ਫਲ ਪ੍ਰਾਪਤ ਹੁੰਦੇ ਹਨ। ਇੰਨਾ ਹੀ ਨਹੀਂ ਜਿਨ੍ਹਾਂ ਲੋਕਾਂ ਦੀ ਕੁੰਡਲੀ 'ਚ ਗ੍ਰਹਿ ਦੋਸ਼ ਹਨ ਜਾਂ ਕਿਸੇ ਵੀ ਕੰਮ ਵਿਚ ਸਫਲਤਾ ਨਹੀਂ ਮਿਲ ਰਹੀ, ਉਨ੍ਹਾਂ ਨੂੰ ਸ਼ਿਵਲਿੰਗ ’ਤੇ ਕੁਝ ਖ਼ਾਸ ਚੀਜ਼ਾਂ ਚੜ੍ਹਾਉਣੀਆਂ ਚਾਹੀਦੀਆਂ ਹਨ, ਜਿਵੇਂ....

. ਸ਼ਿਵਲਿੰਗ 'ਤੇ ਚੜ੍ਹਾਓ ਗੰਨੇ ਦਾ ਰਸ
ਜੇਕਰ ਕਿਸੇ ਵਿਅਕਤੀ ਨੂੰ ਕਰਜ਼ੇ ਦੇ ਸੰਬੰਧ ਵਿਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਸ ਨੂੰ ਸ਼ਿਵਲਿੰਗ 'ਤੇ ਗੰਨੇ ਦਾ ਰਸ ਚੜ੍ਹਾਉਂਦੇ ਹੋਏ ‘ਓਮ ਨਮ : ਸ਼ਿਵਾਏ’ ਮੰਤਰ ਦਾ ਜਾਪ ਕਰਨਾ ਚਾਹੀਦਾ। ਨਾਲ ਹੀ ਉਸ ਨੂੰ ਆਪਣੀਆਂ ਸਮਸਿਆਵਾਂ ਨੂੰ ਖ਼ਤਮ ਕਰਨ ਦੀ ਅਰਦਾਸ ਕਰਨੀ ਚਾਹੀਦੀ ਹੈ। ਇਸ ਉਪਾਅ ਸਦਕਾ ਧਨ ਨਾਲ ਜੁੜੀਆਂ ਮੁਸ਼ਕਲਾਂ ਤੋਂ ਮੁਕਤੀ ਮਿਲਦੀ ਹੈ।

. ਮੰਗਲਵਾਰ ਨੂੰ ਨਾ ਲਓ ਕਰਜ਼ ਅਤੇ ਨਾ ਹੀ ਦਿਓ ਪੈਸੇ
ਕਦੇ ਵੀ ਮੰਗਲਵਾਰ ਵਾਲੇ ਦਿਨ ਕਿਸੇ ਕੋਲੋਂ ਕਰਜ਼ ਨਾ ਲਓ ਅਤੇ ਨਾ ਹੀ ਲਈ ਹੋਏ ਕਰਜ਼ ਦੀ ਪਹਿਲੀ ਕਿਸ਼ਤ ਮੰਗਲਵਾਰ ਨੂੰ ਚੁਕਾਓ। ਇਸ ਨਾਲ ਲਿਆ ਹੋਇਆ ਕਰਜ਼ ਜਲਦੀ ਉੱਤਰ ਸਕਦਾ ਹੈ।

. ਆਟੇ ’ਚ ਮਿਲਾ ਕੇ ਖਾਓ ਤੁਲਸੀ ਦੀਆਂ ਪੱਤੀਆਂ ਵਾਲੀ ਰੋਟੀ
ਆਰਥਿਕ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਕਣਕ ਪਿਸਵਾਉਂਦੇ ਸਮੇਂ ਉਸ ਵਿਚ ਤੁਲਸੀ ਦੀਆਂ ਪੱਤੀਆਂ ਨੂੰ ਜ਼ਰੂਰ ਪਾਓ। ਅਜਿਹੇ ਆਟੇ ਦੀ ਬਣੀ ਰੋਟੀ ਖਾਣ ਨਾਲ ਆਨਾਜ ਅਤੇ ਪੈਸੇ ਦੀ ਘਾਟ ਦੂਰ ਹੋ ਸਕਦੀ ਹੈ। 

. ਪੰਛੀਆਂ ਨੂੰ ਪਾਏ ਆਨਾਜ 
ਸਵੇਰੇ ਪੰਛੀਆਂ ਨੂੰ ਆਨਾਜ ਜ਼ਰੂਰ ਪਾਓ। ਇਸ ਨਾਲ ਤੁਹਾਡੀ ਵੱਡੀ ਤੋਂ ਵੱਡੀ ਸਮੱਸਿਆ ਦੂਰ ਹੋ ਸਕਦੀ ਹੈ। 

. ਹਨੂਮਾਨ ਜੀ ਦੇ ਮੰਦਰ ਜਾਓ
ਸ਼ਨੀਵਾਰ ਦੀ ਰਾਤ ਕਿਸੇ ਅਜਿਹੇ ਹਨੂਮਾਨ ਮੰਦਰ  ਜਾਓ, ਜਿੱਥੇ ਪਿੱਪਲ ਹੋਵੇ। ਪਿੱਪਲ ਕੋਲ ਸਰ੍ਹੋਂ ਦਾ ਤੇਲ ਪਾ ਕੇ ਚੌ-ਮੁਖੀ ਦੀਵਾ ਜਗਾਓ। ਇਸ ਤੋਂ ਬਾਅਦ ਹਨੂੰਮਾਨ ਜੀ ਦਾ ਧਿਆਨ ਕਰਦੇ ਹੋਏ 11 ਵਾਰ ਹਨੂੰਮਾਨ ਚਾਲੀਸਾ ਦਾ ਪਾਠ ਕਰੋ। ਇਹ ਉਪਾਅ ਤੁਹਾਡੇ ਘਰ ਵਿਚ ਖੁਸ਼ਹਾਲੀ ਨੂੰ ਵਧਾਏਗਾ।


rajwinder kaur

Content Editor rajwinder kaur