ਮਨੋਕਾਮਨਾਵਾਂ ਪੂਰੀਆਂ ਕਰਨ ਲਈ ਸੋਮਵਾਰ ਵਾਲੇ ਦਿਨ ਜ਼ਰੂਰ ਕਰੋ ਇਹ ਖ਼ਾਸ ਉਪਾਅ
6/6/2022 11:11:16 AM
ਜਲੰਧਰ (ਬਿਊਰੋ) - ਸੋਮਵਾਰ ਦਾ ਦਿਨ ਭਗਵਾਨ ਸ਼ਿਵ ਜੀ ਦਾ ਹੁੰਦਾ ਹੈ। ਇਸ ਲਈ ਉਨ੍ਹਾਂ ਦੀ ਪੂਜਾ ਕਰਨ ਨਾਲ ਵਿਅਕਤੀ ਨੂੰ ਕਾਫੀ ਲਾਭ ਹੁੰਦਾ ਹੈ। ਜੇਕਰ ਤੁਹਾਡੀ ਜ਼ਿੰਦਗੀ 'ਚ ਰੁਕਾਵਟਾਂ ਜਾਂ ਕਿਸੇ ਵੀ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਆ ਰਹੀਆਂ ਹਨ ਤਾਂ ਤੁਸੀਂ ਭੋਲੇਨਾਥ ਨੂੰ ਇਸ ਦਿਨ ਖੁਸ਼ ਕਰ ਕੇ ਉਨ੍ਹਾਂ ਦੀ ਕਿਰਪਾ ਪਾ ਸਕਦੇ ਹੋ। ਜੇਕਰ ਸੋਮਵਾਰ ਨੂੰ ਭਗਵਾਨ ਸ਼ਿਵ ਸੰਬੰਧੀ ਕੁਝ ਖ਼ਾਸ ਉਪਾਅ ਕੀਤੇ ਜਾਣ ਤਾਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਹਨ ਅਤੇ ਦਿਲ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ।
ਸੋਮਵਾਰ ਨੂੰ ਕਰੋ ਇਹ ਖ਼ਾਸ ਉਪਾਅ
. ਸੋਮਵਾਰ ਵਾਲੇ ਦਿਨ ਪੂਜਾ ਦੇ ਨਾਲ-ਨਾਲ ਚੰਦਰ ਗ੍ਰਹਿ ਦੇ ਉਪਾਅ ਵੀ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਧਨ ਸੰਬੰਧੀ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ।
. ਸੋਮਵਾਰ ਦੇ ਦਿਨ ਸਵੇਰੇ ਭਗਵਾਨ ਸ਼ੰਕਰ ਦੇ ਮੰਦਰ ਜਾਓ ਅਤੇ ਉਨ੍ਹਾਂ ਨੂੰ ਅੱਕ ਦੇ ਪੱਤਿਆਂ ਦੀ ਮਾਲਾ ਬਣਾ ਕੇ ਚੜ੍ਹਾਓ। ਥੋੜ੍ਹੀ ਦੇਰ ਮੰਦਰ 'ਚ ਬੈਠ ਕੇ ਓਮ ਨਮ : ਸ਼ਿਵਾਯ ਮੰਤਰ ਦਾ ਜਾਪ ਕਰੋ ਅਤੇ ਰੋਗ ਮੁਕਤੀ ਦੀ ਪ੍ਰਾਥਨਾ ਕਰੋ।
. ਇਸ ਦਿਨ ਗਰੀਬਾਂ ਨੂੰ ਭੋਜਨ ਦੇਣ ਨਾਲ ਘਰ 'ਚ ਕਦੀ ਅਨਾਜ ਦੀ ਘਾਟ ਨਹੀਂ ਰਹਿੰਦੀ।
. ਕਿਸੇ ਰੋਗ ਨਾਲ ਪੀੜਤ ਹੋ ਤਾਂ ਸੋਮਵਾਰ ਦੇ ਦਿਨ ਸ਼ਿਵਲਿੰਗ 'ਤੇ 101 ਵਾਰ ਪਾਣੀ ਚੜ੍ਹਾਉਣਾ ਚਾਹੀਦਾ ਹੈ।
. ਸੋਮਵਾਰ ਦੇ ਦਿਨ ਸੁਹਾਗਣਾਂ ਨੂੰ ਸੁਹਾਗ ਦਾ ਸਾਮਾਨ ਦਾਨ ਕਰਨਾ ਚਾਹੀਦਾ ਹੈ। ਸੁਹਾਗ ਦੇ ਸਾਮਾਨ 'ਚ ਲਾਲ ਚੂੜੀਆਂ, ਸੰਧੂਰ ਅਤੇ ਲਾਲ ਸਾੜੀ ਜ਼ਰੂਰ ਹੋਣੀ ਚਾਹੀਦੀ ਹੈ।
. ਦਿਲ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਸੋਮਵਾਰ ਵਾਲੇ ਦਿਨ 21 ਬੇਲ ਦੇ ਪੱਤਿਆਂ 'ਤੇ ਚੰਦਨ ਨਾਲ ਓਮ ਨਮ : ਸ਼ਿਵਾਯ ਲਿਖ ਕੇ ਭੋਲੇਨਾਥ ਨੂੰ ਚੜ੍ਹਾਓ।