ਕਿਰਾਏ ਦੇ ਘਰ 'ਚ ਹੋ ਰਹੇ ਹੋ ਸ਼ਿਫਟ ਤਾਂ ਇਹ Vastu Tips ਆਉਣਗੇ ਕੰਮ

6/6/2022 6:31:41 PM

ਨਵੀਂ ਦਿੱਲੀ - ਨੌਕਰੀ, ਕਾਰੋਬਾਰ ਜਾਂ ਕਿਸੇ ਹੋਰ ਸਮੱਸਿਆ ਕਾਰਨ ਅਕਸਰ ਲੋਕਾਂ ਨੂੰ ਕਿਰਾਏ ਦੇ ਮਕਾਨ ਵਿਚ ਰਹਿਣਾ ਪੈਂਦਾ ਹੈ। ਘਰ ਭਾਵੇਂ ਆਪਣਾ ਹੋਵੇ ਜਾਂ ਕਿਰਾਏ ਦਾ ਜੇਕਰ ਇਸ ਵਿੱਚ ਵਾਸਤੂ ਨੁਕਸ ਹਨ ਤਾਂ ਵਿਅਕਤੀ ਨੂੰ ਜੀਵਨ ਵਿੱਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸੀਂ ਤੁਹਾਨੂੰ ਕੁਝ ਅਜਿਹੇ ਵਾਸਤੂ ਨਿਯਮ ਦੱਸਦੇ ਹਾਂ, ਜਿਨ੍ਹਾਂ ਨੂੰ ਤੁਸੀਂ ਘਰ ਖਰੀਦਣ ਤੋਂ ਪਹਿਲਾਂ ਧਿਆਨ 'ਚ ਰੱਖ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...

ਇਹ ਵੀ ਪੜ੍ਹੋ : Vastu Tips : ਅੱਜ ਹੀ ਸੁਧਾਰ ਲਓ ਆਪਣੀਆਂ ਇਹ ਆਦਤਾਂ ਨਹੀਂ ਤਾਂ ਲਕਸ਼ਮੀ ਮਾਂ ਚਲੀ ਜਾਵੇਗੀ ਤੁਹਾਡੇ ਤੋਂ ਦੂਰ

ਉੱਤਰ-ਪੂਰਬ ਦਿਸ਼ਾ ਵਿੱਚ ਬਣਾਓ ਪੂਜਾ ਸਥਾਨ 

ਸਭ ਤੋਂ ਪਹਿਲਾਂ ਘਰ ਵਿੱਚ ਪੂਜਾ ਸਥਾਨ ਨੂੰ ਮਹੱਤਵ ਦਿੱਤਾ ਜਾਂਦਾ ਹੈ। ਜੇਕਰ ਤੁਸੀਂ ਕਿਰਾਏ ਦੇ ਮਕਾਨ 'ਚ ਪੂਜਾ ਸਥਾਨ ਬਣਾਉਣਾ ਚਾਹੁੰਦੇ ਹੋ ਤਾਂ ਉੱਤਰ-ਪੂਰਬ ਦਿਸ਼ਾ 'ਚ ਬਣਾ ਸਕਦੇ ਹੋ। ਇਸ ਦਿਸ਼ਾ ਵਿੱਚ ਤੁਸੀਂ ਆਪਣੇ ਭਗਵਾਨ ਦੀ ਮੂਰਤੀ ਰੱਖ ਸਕਦੇ ਹੋ। ਇੱਥੇ ਮੂਰਤੀ ਲਗਾਉਣ ਨਾਲ ਤੁਹਾਡੇ ਜੀਵਨ ਦੇ ਦੁੱਖ ਦੂਰ ਹੋਣਗੇ ਅਤੇ ਤੁਸੀਂ ਬਿਮਾਰੀਆਂ ਤੋਂ ਵੀ ਦੂਰ ਰਹੋਗੇ।

ਇਹ ਵੀ ਪੜ੍ਹੋ : Vastu Tips : ਘਰ 'ਚ ਇਨ੍ਹਾਂ 5 ਚੀਜ਼ਾਂ ਦੇ ਹੋਣ ਕਾਰਨ ਨਾਰਾਜ਼ ਹੋ  ਸਕਦੀ ਹੈ ਮਾਂ ਲਕਸ਼ਮੀ

ਸੌਣ ਲਈ ਇਸ ਦਿਸ਼ਾ ਦੀ ਕਰੋ ਚੋਣ

ਭਾਵੇਂ ਉਹ ਕਿਰਾਏ ਦਾ ਘਰ ਹੋਵੇ ਜਾਂ ਆਪਣਾ ਸੌਂਦੇ ਸਮੇਂ ਆਪਣਾ ਸਿਰ ਦੱਖਣ ਦਿਸ਼ਾ ਵਿੱਚ ਅਤੇ ਪੈਰ ਉੱਤਰ ਦਿਸ਼ਾ ਵਿੱਚ ਰੱਖੋ। ਸੌਣ ਦੀ ਸਹੀ ਦਿਸ਼ਾ ਵੀ ਤੁਹਾਡੇ ਜੀਵਨ 'ਤੇ ਡੂੰਘਾ ਪ੍ਰਭਾਵ ਪਾਉਂਦੀ ਹੈ। ਦੱਖਣ ਦਿਸ਼ਾ ਵੱਲ ਪੈਰ ਨਾ ਰੱਖੋ। ਇਸ ਕਾਰਨ ਤੁਹਾਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬੇਲੋੜੀਆਂ ਚੀਜ਼ਾਂ ਨੂੰ ਦੱਖਣ-ਪੱਛਮ ਦਿਸ਼ਾ ਵਿੱਚ ਰੱਖੋ

ਘਰਾਂ ਵਿੱਚ ਵੀ ਬਹੁਤ ਸਾਰੀਆਂ ਅਣਵਰਤੀਆਂ ਵਸਤੂਆਂ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ। ਇਸ ਲਈ ਇਨ੍ਹਾਂ ਵਸਤੂਆਂ ਨੂੰ ਜਾਂ ਤਾਂ ਘਰੋਂ ਬਾਹਰ ਕਰ ਦਿਓ ਜਾਂ ਫਿਰ ਘਰ ਦੀ ਦੱਖਣ-ਪੱਛਮ ਦਿਸ਼ਾ 'ਚ ਰੱਖੋ। ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ 'ਚ ਕੋਈ ਭਾਰੀ ਵਸਤੂ ਹੈ ਤਾਂ ਤੁਸੀਂ ਅਜਿਹੇ ਸਮਾਨ ਨੂੰ ਇਸ ਦਿਸ਼ਾ 'ਚ ਵਿੱਚ ਰੱਖ ਸਕਦੇ ਹੋ।

ਇਹ ਵੀ ਪੜ੍ਹੋ : Vastu Tips: ਘਰ 'ਚ  ਭੁੱਲ ਕੇ ਵੀ ਨਾ ਲਗਾਓ ਅਜਿਹੀ Doorbell, ਰੱਖੋ ਨਿਯਮਾਂ ਦਾ ਖ਼ਾਸ ਧਿਆਨ

ਉੱਤਰ-ਪੂਰਬ ਦਿਸ਼ਾ ਖਾਲੀ ਰੱਖੋ

ਘਰ ਦੇ ਉੱਤਰ-ਪੂਰਬ ਕੋਨੇ ਨੂੰ ਖਾਲੀ ਅਤੇ ਸਾਫ਼ ਰੱਖੋ। ਜੇਕਰ ਤੁਸੀਂ ਇਸ ਕੋਨੇ ਨੂੰ ਖਾਲੀ ਨਹੀਂ ਰੱਖਣਾ ਚਾਹੁੰਦੇ ਹੋ, ਤਾਂ ਤੁਸੀਂ ਇੱਥੇ ਪੂਜਾ ਸਥਾਨ ਬਣਾ ਸਕਦੇ ਹੋ। ਇਸ ਦਿਸ਼ਾ ਨੂੰ ਧਨ ਦੇ ਦੇਵਤਾ ਕੁਬੇਰ ਜੀ ਦਾ ਸਥਾਨ ਵੀ ਮੰਨਿਆ ਜਾਂਦਾ ਹੈ।

ਉੱਤਰ-ਪੱਛਮ ਦਿਸ਼ਾ ਵਿੱਚ ਹੋਣੀ ਚਾਹੀਦੀ ਹੈ ਰਸੋਈ

ਘਰ ਖਰੀਦਦੇ ਸਮੇਂ ਰਸੋਈ ਦੀ ਦਿਸ਼ਾ ਦਾ ਖਾਸ ਧਿਆਨ ਰੱਖੋ। ਰਸੋਈ ਦੇ ਵਾਸਤੂ ਨੁਕਸ ਕਾਰਨ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਸਿਹਤ ਸੰਬੰਧੀ ਬੀਮਾਰੀਆਂ ਵੀ ਹੋ ਸਕਦੀਆਂ ਹਨ। ਤੁਹਾਨੂੰ ਉੱਤਰ-ਪੱਛਮ ਦਿਸ਼ਾ ਦੀ ਰਸੋਈ ਹੀ ਚੁਣਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਗੰਗਾ 'ਚ ਇਸ਼ਨਾਨ ਕਰਨ ਤੋਂ ਬਾਅਦ ਜਾਣੋ ਕਿਥੇ ਜਾਂਦੇ ਹਨ ਪਾਪ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor Harinder Kaur