ਮਾਤਾ ਲਕਸ਼ਮੀ ਜੀ ਦੀ ਕਿਰਪਾ ਪਾਉਣ ਲਈ ਸ਼ੁੱਕਰਵਾਰ ਨੂੰ ਜ਼ਰੂਰ ਕਰੋ ਇਨ੍ਹਾਂ ਮੰਤਰਾਂ ਦਾ ਜਾਪ

4/15/2022 10:45:48 AM

ਜਲੰਧਰ (ਬਿਊਰੋ) - ਹਿੰਦੂ ਧਰਮ ਵਿਚ ਲਕਸ਼ਮੀ ਮਾਤਾ ਜੀ ਦੀ ਪੂਜਾ ਧਨ ਦੀ ਦੇਵੀ ਦੇ ਰੂਪ ਵਿਚ ਕੀਤੀ ਜਾਂਦੀ ਹੈ। ਸੱਚੇ ਮਨ ਨਾਲ ਭਗਤਾਂ ਵਲੋਂ ਕੀਤੀ ਪੂਜਾ ਤੋਂ ਮਾਂ ਲਕਸ਼ਮੀ ਆਪਣੇ ਭਗਤਾਂ ਤੋਂ ਬਹੁਤ ਜਲਦੀ ਖੁਸ਼ ਹੋ ਜਾਂਦੀ ਹੈ। ਜ਼ਿੰਦਗੀ 'ਚ ਕਦੇ ਪੈਸੇ ਨੂੰ ਲੈ ਕੇ ਜੇਕਰ ਕੋਈ ਪ੍ਰੇਸ਼ਾਨੀ ਹੋ ਜਾਂਦੀ ਹੈ ਤਾਂ ਅਸੀਂ ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਲਈ ਕੁਝ ਨਾ ਕੁਝ ਉਪਾਅ ਕਰਦੇ ਹਾਂ। ਜਿਸ ਨਾਲ ਸਾਡੀ ਆਰਥਿਕ ਸਥਿਤੀ ਠੀਕ ਹੋ ਸਕੇ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਮਾਂ ਦੀ ਕਿਰਪਾ ਪਾਉਣ ਲਈ ਹਰ ਸ਼ੁੱਕਰਵਾਰ ਨੂੰ ਜੇਕਰ ਕੁਝ ਆਸਾਨ ਉਪਾਅ ਕੀਤਾ ਜਾਣ ਤਾਂ ਸਾਡੀਆਂ ਸਾਰੀਆਂ ਪ੍ਰੇਸ਼ਾਨੀਆਂ ਖਤਮ ਹੋ ਜਾਣਗੀਆਂ। ਇਸ ਦੇ ਨਾਲ ਤੁਹਾਡੀ ਜ਼ਿੰਦਗੀ 'ਚ ਖੁਸ਼ਹਾਲੀ ਆਵੇਗੀ।
ਸ਼ੁੱਕਰਵਾਰ ਨੂੰ ਕਰੋ ਇਹ ਉਪਾਅ :-
1. ਸ਼ੁੱਕਰਵਾਰ ਦੇ ਦਿਨ ਬ੍ਰਹਮਾ ਮਹੂਰਤ ਵਿਚ ਉੱਠ ਕੇ ਇਸ਼ਨਾਨ ਕਰੋ। ਉਸ ਤੋਂ ਬਾਅਦ ਮਾਂ ਲਕਸ਼ਮੀ ਅਤੇ ਭਗਵਾਨ ਵਿਸ਼ਣੂ ਜੀ ਦੀ ਪੂਜਾ ਕਰੋ। ਸ਼ੁੱਧ ਘਿਓ ਦਾ ਦੀਵਾ ਜਗਾ ਕੇ ਸ਼੍ਰੀ ਸੂਕਤ ਦਾ ਪਾਠ ਕਰਨਾ ਚਾਹੀਦਾ ਹੈ।
2. ਸ਼ਾਮ ਦੇ ਸਮੇਂ ਪਿੱਪਲ ਦੇ ਦਰੱਖਤ 'ਤੇ ਸਰ੍ਹੋਂ ਦੇ ਤੇਲ ਵਿਚ ਤਿੰਨ ਬੱਤੀਆਂ ਵਾਲਾ ਦੀਵਾ ਜਗਾਓ। ਇਸ ਦੇ ਨਾਲ ਹੀ ਪੰਜ ਮੇਵੇ ਦੀ ਮਠਿਆਈ ਚੜ੍ਹਾਓ ਅਤੇ ਬਾਅਦ ਵਿਚ ਇਸ ਪ੍ਰਸਾਦ ਨੂੰ ਗਰੀਬਾਂ 'ਚ ਵੰਡ ਦਿਓ।
3. ਇਸ ਦਿਨ ਗਰੀਬਾਂ ਨੂੰ ਆਪਣੀ ਸਮਰੱਥਾ ਅਨੁਸਾਰ ਦਾਨ ਦੇਣਾ ਚਾਹੀਦਾ ਹੈ। ਜੇਕਰ ਸੰਭਵ ਹੋਵੇ ਤਾਂ ਸਫੈਦ ਰੰਗ ਦੇ ਕੱਪੜੇ ਜਾਂ ਸਫੈਦ ਰੰਗ ਦੀ ਕੋਈ ਚੀਜ਼ ਜਿਵੇਂ ਦੁੱਧ, ਚੀਨੀ, ਚੌਲ ਆਦਿ ਦਾ ਦਾਨ ਕਰਨਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।
4. ਮਾਤਾ ਲਕਸ਼ਮੀ ਜੀ ਦੀ ਪੂਜਾ ਕਰਨ ਤੋਂ ਬਾਅਦ ਸ਼ੰਖ ਵਿਚ ਪਾਣੀ ਭਰ ਕੇ ਭਗਵਾਨ ਵਿਸ਼ਣੂ ਦੀ ਪੂਜਾ ਕਰਨ ਨਾਲ ਮਾਂ ਜਲਦੀ ਖੁਸ਼ ਹੁੰਦੀ ਹੈ।
5. ਲਕਸ਼ਮੀ ਸ਼੍ਰੀ ਯੰਤਰ ਦਾ ਅਭਿਸ਼ੇਕ ਗਾਂ ਦੇ ਦੁੱਧ ਨਾਲ ਕਰੋ। ਇਸ ਤੋਂ ਬਾਅਦ ਉਸ ਪਾਣੀ ਨੂੰ ਪੂਰੇ ਘਰ ਵਿਚ ਛਿੜਕ ਦਿਓ। ਇਸ ਨਾਲ ਧਨ ਲਾਭ ਦੀ ਪ੍ਰਾਪਤੀ ਹੋਵੇਗੀ।
ਇਸ ਮੰਤਰ ਦਾ ਕਰੋ ਜਾਪ :-
''ਓਮ ਸ਼੍ਰੀ ਸ਼ਰੀਏ ਨਮ:'' ਮੰਤਰ ਦਾ 108 ਵਾਰ ਜਾਪ ਕਰੋ। ਇਸ ਮੰਤਰ ਦਾ ਜਾਪ ਕਰਨ ਨਾਲ ਘਰ 'ਚ ਆ ਰਹੀ ਆਰਥਿਕ ਤੰਗੀ ਜਲਦੀ ਦੂਰ ਹੋਵੇਗੀ ਅਤੇ ਜ਼ਿੰਦਗੀ 'ਚ ਖੁਸ਼ਹਾਲੀ ਆਵੇਗੀ।
ਇਹ ਚੀਜ਼ਾਂ ਕਰੋ ਦਾਨ :-
1. ਛੋਲਿਆਂ ਦੀ ਦਾਲ ਅਤੇ ਕੇਸਰ ਨੂੰ ਕਰੋ ਦਾਨ 
ਵੀਰਵਾਲ ਵਾਲੇ ਦਿਨ ਛੋਲਿਆਂ ਦੀ ਦਾਲ ਅਤੇ ਕੇਸਰ ਨੂੰ ਮੰਦਰ 'ਚ ਦਾਨ ਕਰੋ। ਇਸ ਦੇ ਨਾਲ ਹੀ ਕੇਸਰ ਦਾ ਟਿੱਕਾ ਮੱਥੇ 'ਤੇ ਵੀ ਲਗਾਉਣਾ ਚਾਹੀਦਾ ਹੈ।
2. ਪੀਲੇ ਰੰਗ ਦੀਆਂ ਚੀਜ਼ਾਂ ਕਰੋ ਦਾਨ
ਵੀਰਵਾਰ ਦੇ ਦਿਨ ਪੀਲੇ ਰੰਗ ਦੀਆਂ ਚੀਜ਼ਾਂ ਦਾਨ ਕਰਨੀਆਂ ਚਾਹੀਦੀਆਂ ਹਨ। ਜਿਵੇਂ ਕੱਪੜੇ, ਕਣਕ ਆਦਿ।
3. ਹਲਦੀ ਦਾ ਦਾਨ
ਵੀਰਵਾਰ ਵਾਲੇ ਦਿਨ ਪੀਲੇ ਫਲ-ਫੁੱਲ, ਪੀਲਾ ਚੰਦਨ, ਪੀਲੀ ਮਠਿਆਈ, ਮੁਨੱਕਾ, ਮੱਕੀ ਦਾ ਆਟਾ. ਚੌਲ ਅਤੇ ਹਲਦੀ ਦਾ ਦਾਨ ਕਰਨਾ ਚਾਹੀਦਾ ਹੈ। ਉਕਤ ਚੀਜ਼ਾਂ ਦਾਨ ਕਰਨ ਨਾਲ ਵਿਅਕਤੀ ਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਪਰਿਵਾਰ ਵਿਚ ਖੁਸ਼ੀਆਂ ਆਉਂਦੀਆਂ ਹਨ।
4. ਸੋਨੇ, ਤਾਂਬੇ ਅਤੇ ਕਾਂਸੇ ਦੀਆਂ ਧਾਤੂਆਂ ਦਾ ਦਾਨ
ਵੀਰਵਾਰ ਵਾਲੇ ਦਿਨ ਸੋਨੇ, ਤਾਂਬੇ ਅਤੇ ਕਾਂਸੇ ਦੀਆਂ ਧਾਤੂਆਂ ਦਾ ਦਾਨ ਜ਼ਰੂਰ ਕਰੋ ਜਾਂ ਤੁਸੀਂ ਇਨ੍ਹਾਂ ਨੂੰ ਖਰੀਦ ਵੀ ਸਕਦੇ ਹੋ। ਇਸ ਨਾਲ ਵੀ ਕਾਫੀ ਲਾਭ ਪ੍ਰਾਪਤ ਹੁੰਦਾ ਹੈ।


Aarti dhillon

Content Editor Aarti dhillon