ਮਾਂ ਲਕਸ਼ਮੀ ਜੀ ਨੂੰ ਸ਼ੁੱਕਰਵਾਰ ਚੜ੍ਹਾਓ ਇਹ ਫੁੱਲ, ਖ਼ਤਮ ਹੋਣਗੀਆਂ ਸਾਰੀਆਂ ਪ੍ਰੇਸ਼ਾਨੀਆਂ
8/7/2020 1:20:55 PM
ਜਲੰਧਰ (ਬਿਊਰੋ) — ਇੱਤਰ ਦਾ ਮਤਲਬ ਫੁੱਲ ਹੁੰਦਾ ਹੈ, ਪੰਜ ਤੱਤਾਂ ਵਿਚੋਂ ਇਹ ਆਕਾਸ਼ ਨੂੰ ਸੰਬੋਧਿਤ ਕਰਦੇ ਹਨ। ਫੁੱਲਾਂ ਨੂੰ ਸ਼ੁੱਕਰ ਦਾ ਹੀ ਪ੍ਰਤੀਕ ਮੰਨਿਆ ਗਿਆ ਹੈ। ਫੁੱਲ ਹਮੇਸ਼ਾ ਉਪਰ ਵੱਲ ਉੱਠੇ ਹੁੰਦੇ ਹਨ, ਆਕਾਸ਼ ਵੱਲ ਦੇਖਦੇ ਨਜ਼ਰ ਆਉਂਦੇ ਹਨ। ਦੇਵੀ-ਦੇਵਤਾਵਾਂ 'ਤੇ ਸਿੱਧੇ ਫੁੱਲ ਅਰਪਿਤ ਕੀਤੇ ਜਾਂਦੇ ਹਨ, ਸਿਰਫ਼ ਸ਼ਿਵਲਿੰਗ 'ਤੇ ਉੱਲਟਾ ਫੁੱਲ ਅਰਪਿਤ ਕੀਤਾ/ਚੜ੍ਹਾਇਆ ਜਾਂਦਾ ਹੈ। ਫੁੱਲ ਨੂੰ ਜਦੋਂ ਲਕਸ਼ਮੀ 'ਤੇ ਚੜ੍ਹਾਉਂਦੇ ਹਨ ਤਾਂ ਮਾਤਾ ਲਕਸ਼ਮੀ ਬਹੁਤ ਖੁਸ਼ ਹੁੰਦੀ ਹੈ। ਸਨਾਤਨ ਸੰਸਕ੍ਰਿਤੀ ਦੀ ਪੂਜਨ ਪ੍ਰਣਾਲੀ 'ਚ ਪੰਜ ਤਰ੍ਹਾਂ ਨਾਲ ਪੂਜਾ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ, ਜਿਸ ਦੇ ਬਿਨਾਂ ਹਰ ਦੇਵ ਉਪਾਸਨਾ/ਦੇਵ ਪੂਜਾ ਅਧੂਰੀ ਮੰਨੀ ਜਾਂਦੀ ਹੈ। ਇਸ ਪੂਜਾ 'ਚ ਬ੍ਰਹਮਾਂਡ ਦੇ ਪੰਜ ਤੱਤ ਸਮਾਏ ਹੁੰਦੇ ਹਨ। ਦੀਵੇ 'ਚ ਅੱਗ, ਧੁੱਪ 'ਚ ਹਵਾ, ਖੁਸ਼ਬੂ 'ਚ ਪਾਣੀ, ਭੋਗ ਸਮੱਗਰੀ 'ਚ ਧਰਤੀ ਅਤੇ ਫੁੱਲਾਂ 'ਚ ਆਕਸ਼ ਤੱਤ ਨੂੰ ਸਮਾਇਆ ਜਾਂਦਾ ਹੈ। ਆਕਾਸ਼ ਤੱਤ ਨੂੰ ਸੰਬੋਧਿਤ ਕਰਦਾ ਹੋਇਆ ਫੁੱਲ ਦੇਵੀਆਂ-ਦੇਵਤਾਵਾਂ ਦੇ ਨਿਵਾਸ ਵੱਲ ਇਸ਼ਾਰਾ ਕਰਦਾ ਹੈ।
ਇਨ੍ਹਾਂ ਫੁੱਲਾਂ ਦੇ ਨਿਚੋੜ ਨਾਲ ਇੱਤਰ ਬਣਦਾ ਹੈ। ਇਹੀ ਇੱਤਰ ਮਾਤਾ ਲਕਸ਼ਮੀ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ। ਸ਼ਾਸਤਰਾਂ 'ਚ ਲਕਸ਼ਮੀ ਨੂੰ ਕਮਲਵਾਸਿਨੀ ਅਤੇ ਸੁਗੰਧਾ ਵੀ ਕਿਹਾ ਗਿਆ ਹੈ। ਮਾਤਾ ਲਕਸ਼ਮੀ ਫੁੱਲ 'ਚ ਹੀ ਨਿਵਾਸ ਕਰਦੀ ਹੈ। ਇੱਤਰ ਦਾ ਫੁੱਲ ਅੰਮ੍ਰਿਤ ਕਹਾਉਂਦਾ ਹੈ। ਕਰਮ ਕਰਨ ਨਾਲ ਹੀ ਚੰਗਾ ਭਾਗ ਬਣਦਾ ਅਤੇ ਵਿਗੜਦਾ ਹੈ ਪਰ ਕਦੇ-ਕਦੇ ਕਈ ਅਜਿਹੀਆਂ ਗੱਲਾਂ ਹੁੰਦੀਆਂ ਹਨ, ਜਿਨ੍ਹਾਂ ਨਾਲ ਭਾਗ 'ਤੇ ਸਾਕਾਰਤਮਕ ਪ੍ਰਭਾਵ ਪੈਂਦਾ ਹੈ। ਕਿਸਮਤ ਵੀ ਸੋਨੇ ਦੀ ਤਰ੍ਹਾਂ ਹੁੰਦੀ ਹੈ ਜਿਵੇਂ ਸੋਨੇ 'ਚ ਚਮਕ ਹੁੰਦੀ ਹੈ ਪਰ ਉਸ ਨੂੰ ਚਮਕਾਉਣ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਸੇ ਤਰ੍ਹਾਂ ਕਿਸਮਤ ਨੂੰ ਚਮਕਾਉਣ ਲਈ ਵੀ ਕਈ ਤਰ੍ਹਾਂ ਦੇ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਆਪਣੀ ਇੱਛਾ ਮੁਤਾਬਕ ਦੇਵੀ ਲਕਸ਼ਮੀ 'ਤੇ ਫੁੱਲ ਚੜ੍ਹਾਉਣ ਨਾਲ ਹਰ ਮਨੋਕਾਮਨਾ/ਇੱਛਾ ਪੂਰੀ ਹੁੰਦੀ ਹੈ।
ਇਹ ਚੜ੍ਹਾਓ ਫੁੱਲ :-
:- ਫਕੀਰ ਤੋਂ ਅਮੀਰ ਬਣਨ ਲਈ ਮੋਗਰੇ ਦੇ ਫੁੱਲ ਚੜ੍ਹਾਓ।
:- ਸੁੱਖ ਦੀ ਪ੍ਰਾਪਤੀ ਲਈ ਗੁਲਾਬ ਦੇ ਫੁੱਲ ਚੜ੍ਹਾਓ।
:- ਕੇਵੜੇ ਦੇ ਫੁੱਲ ਮਾਤਾ ਲਕਸ਼ਮੀ ਨੂੰ ਚੜ੍ਹਾਉਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ।
:- ਚੰਦਨ ਦੇ ਫੁੱਲ ਚੜ੍ਹਾਉਣ ਨਾਲ ਚੰਗੀ ਕਿਸਮਤ 'ਚ ਵਾਧਾ ਹੁੰਦਾ ਹੈ।
:- ਸ਼ੁਕਲ ਪੱਖ 'ਚ ਪੈਣ ਵਾਲੇ ਸ਼ੁੱਕਰਵਾਰ ਨੂੰ ਲਕਸ਼ਮੀ ਦੇ ਮੰਦਰ 'ਚ ਸੋਲ੍ਹਾਂ ਸ਼ਿੰਗਾਰ ਦਾ ਸਾਮਾਨ ਭੇਟ ਕਰੋ। ਪਤੀ-ਪਤਨੀ ਦੇ ਜੀਵਨ 'ਚ ਪਿਆਰ ਵਧੇਗਾ ਅਤੇ ਘਰ 'ਚ ਲਕਸ਼ਮੀ ਦੀ ਕਿਰਪਾ ਬਣੀ ਰਹੇਗੀ।
ਕਰੋ ਇਹ ਉਪਾਅ :-
:— ਸ਼ੁੱਕਰਵਾਰ ਦੇ ਦਿਨ ਬ੍ਰਹਮਾ ਮਹੂਰਤ ਵਿਚ ਉੱਠ ਕੇ ਇਸ਼ਨਾਨ ਕਰੋ। ਉਸ ਤੋਂ ਬਾਅਦ ਮਾਂ ਲਕਸ਼ਮੀ ਅਤੇ ਭਗਵਾਨ ਵਿਸ਼ਣੂ ਜੀ ਦੀ ਪੂਜਾ ਕਰੋ। ਸ਼ੁੱਧ ਘਿਓ ਦਾ ਦੀਵਾ ਜਗਾ ਕੇ ਸ਼੍ਰੀ ਸੂਕਤ ਦਾ ਪਾਠ ਕਰਨਾ ਚਾਹੀਦਾ ਹੈ।
:— ਲਕਸ਼ਮੀ ਸ਼੍ਰੀ ਯੰਤਰ ਦਾ ਅਭਿਸ਼ੇਕ ਗਾਂ ਦੇ ਦੁੱਧ ਨਾਲ ਕਰੋ। ਇਸ ਤੋਂ ਬਾਅਦ ਉਸ ਪਾਣੀ ਨੂੰ ਪੂਰੇ ਘਰ ਵਿਚ ਛਿੜਕ ਦਿਓ। ਇਸ ਨਾਲ ਧਨ ਲਾਭ ਦੀ ਪ੍ਰਾਪਤੀ ਹੋਵੇਗੀ।
:— ਸ਼ਾਮ ਦੇ ਸਮੇਂ ਪਿੱਪਲ ਦੇ ਦਰੱਖ਼ਤ 'ਤੇ ਸਰ੍ਹੋਂ ਦੇ ਤੇਲ ਵਿਚ ਤਿੰਨ ਬੱਤੀਆਂ ਵਾਲਾ ਦੀਵਾ ਜਗਾਓ। ਇਸ ਦੇ ਨਾਲ ਹੀ ਪੰਜ ਮੇਵੇ ਦੀ ਮਠਿਆਈ ਚੜ੍ਹਾਓ ਅਤੇ ਬਾਅਦ 'ਚ ਇਸ ਪ੍ਰਸਾਦ ਨੂੰ ਗਰੀਬਾਂ 'ਚ ਵੰਡ ਦਿਓ।
:— ਇਸ ਦਿਨ ਗਰੀਬਾਂ ਨੂੰ ਆਪਣੀ ਸਮਰੱਥਾ ਅਨੁਸਾਰ ਦਾਨ ਦੇਣਾ ਚਾਹੀਦਾ ਹੈ। ਜੇਕਰ ਸੰਭਵ ਹੋਵੇ ਤਾਂ ਸਫੈਦ ਰੰਗ ਦੇ ਕੱਪੜੇ ਜਾਂ ਸਫੈਦ ਰੰਗ ਦੀ ਕੋਈ ਚੀਜ਼ ਜਿਵੇਂ ਦੁੱਧ, ਚੀਨੀ, ਚੌਲ ਆਦਿ ਦਾ ਦਾਨ ਕਰਨਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ।
:— ਮਾਤਾ ਲਕਸ਼ਮੀ ਦੀ ਪੂਜਾਂ ਕਰਨ ਤੋਂ ਬਾਅਦ ਸ਼ੰਖ ਵਿਚ ਪਾਣੀ ਭਰ ਕੇ ਭਗਵਾਨ ਵਿਸ਼ਣੂ ਦੀ ਪੂਜਾ ਕਰਨ ਨਾਲ ਮਾਂ ਜਲਦੀ ਖੁਸ਼ ਹੁੰਦੀ ਹੈ।
''ਓਮ ਸ਼੍ਰੀ ਸ਼ਰੀਏ ਨਮ:'' ਮੰਤਰ ਦਾ 108 ਵਾਰ ਜਾਪ ਕਰੋ। ਇਸ ਮੰਤਰ ਦਾ ਜਾਪ ਕਰਨ ਨਾਲ ਘਰ 'ਚ ਆ ਰਹੀ ਆਰਥਿਕ ਤੰਗੀ ਜਲਦੀ ਦੂਰ ਹੋਵੇਗੀ ਅਤੇ ਜ਼ਿੰਦਗੀ 'ਚ ਖੁਸ਼ਹਾਲੀ ਆਵੇਗੀ।