ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

10/3/2019 2:09:57 AM

ਮੇਖ- ਸਿਤਾਰਾ ਸਿਹਤ ਖਾਸ ਕਰ ਕੇ ਪੇਟ ਲਈ ਠੀਕ ਨਹੀਂ, ਮੌਸਮ ਦੇ ਐਕਸਪੋਜ਼ਰ ਤੋਂ ਵੀ ਬਚਾਓ ਰੱਖਣਾ ਜ਼ਰੂਰੀ, ਠੰਡੀਅਾਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰੋ।

ਬ੍ਰਿਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਕੁਝ ਟੈਂਸ ਅਤੇ ਨਾਰਾਜ਼ ਿਜਹੇ ਨਜ਼ਰ ਆਉਣਗੇ, ਮਨ ਵੀ ਉਦਾਸ ਮਹਿਸੂਸ ਰਹੇਗਾ।

ਮਿਥੁਨ- ਵਿਰੋਧੀ ਆਪ ਨੂੰ ਘੇਰਨ ਜਾਂ ਿਕਸੇ ਨਾ ਕਿਸੇ ਪ੍ਰਾਬਲਮ ’ਚ ਉਲਝਾਈ ਰੱਖਣ ਲਈ ਸਰਗਰਮ ਰਹਿਣਗੇ, ਇਸ ਲਈ ਉਸ ਤੋਂ ਡਿਸਟੈਂਸ ਬਣਾ ਕੇ ਰੱਖਣਾ ਸਹੀ ਰਹੇਗਾ।

ਕਰਕ- ਕਿਉਂਿਕ ਮਨ ਅਤੇ ਬੁੱਧੀ ਗਲਤ ਕੰਮਾਂ ਵੱਲ ਭਟਕਦੀ ਰਹਿ ਸਕਦੀ ਹੈ, ਇਸ ਲਈ ਿਧਆਨ ਰੱਖੋ ਕਿ ਆਪ ਪਾਸੋਂ ਕੋਈ ਗਲਤ ਕੰਮ ਜਾਂ ਫੈਸਲਾ ਨਾ ਲਿਆ ਜਾਵੇ।

ਸਿੰਘ- ਪ੍ਰਾਪਰਟੀ ਜਾਂ ਕੋਰਟ ਕਚਹਿਰੀ ਦੇ ਕਿਸੇ ਕੰਮ ਲਈ ਆਪ ਜਿਹੜੀ ਭੱਜਦੌੜ ਕਰੋਗੇ, ਉਹ ਬੇਕਾਰ ਜਾਵੇਗੀ, ਮੋਰੇਲ ’ਚ ਵੀ ਟੁੱਟਣ ਦਾ ਅਹਿਸਾਸ ਬਣਿਆ ਰਹੇਗਾ।

ਕੰਨਿਆ- ਹਾਲਾਂਕਿ ਸੋਚ ਜਾਂ ਨੇਚਰ ਵਾਲੇ ਲੋਕਾਂ ਤੋਂ ਡਿਸਟੈਂਸ ਰੱਖਣਾ ਸਹੀ ਰਹੇਗਾ, ਕਿਉਂਕਿ ਉਸ ਤੋਂ ਲਾਭ ਦੀ ਆਸ ਘੱਟ ਅਤੇ ਨੁਕਸਾਨ ਪ੍ਰੇਸ਼ਾਨੀ ਦਾ ਡਰ ਹੋਵੇਗਾ।

ਤੁਲਾ- ਮਨੀਫਲੋ ਦਾ ਸਿਲਸਿਲਾ ਤੰਗ ਅਤੇ ਵੀਕ ਰਹੇਗਾ, ਇਸ ਲਈ ਆਪਣੀ ਕਿਸੇ ਪੇਮੈਂਟ ਨੂੰ ਕਿਸੇ ਹੇਠ ਨਾ ਫਸਾਓ, ਨੁਕਸਾਨ ਦਾ ਵੀ ਡਰ ਰਹੇਗਾ।

ਬ੍ਰਿਸ਼ਚਕ- ਕੰਮਕਾਜੀ ਦਸ਼ਾ ਸੰਤੋਖਜਨਕ, ਸਫਲਤਾ ਤਾਂ ਮਿਲੇਗੀ ਪਰ ਜ਼ਿਆਦਾ ਜ਼ੋਰ ਲਗਾਉਣਾ ਜ਼ਰੂਰੀ ਹੋਵੇਗਾ, ਮਨ ਵੀ ਬੇਕਾਰ ਕੰਮਾਂ ਵੱਲ ਭਟਕਦਾ ਰਹੇਗਾ।

ਧਨ- ਵਾਰੀ ’ਚ ਫਸੋ ਅਤੇ ਨਾ ਹੀ ਕਿਸੇ ਹੇਠ ਉਧਾਰ ਫਸਾਓ, ਵਰਨਾ ਉਧਾਰ ਵਾਪਸ ਨਹੀਂ ਮਿਲੇਗਾ।

ਮਕਰ- ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ ਫਰੂਟਫੁੱਲ ਰਹੇਗੀ, ਜੋ ਕੋਈ ਕੰਮਕਾਜੀ ਕੰਮ ਰੁਕਿਆ ਪਿਆ ਹੋਵੇ ਤਾਂ ਯਤਨ ਕਰ ਲਓ, ਕੰਮਕਾਜੀ ਕੰਮ ਸਿਰੇ ਚੜ੍ਹ ਜਾਵੇਗਾ।

ਕੁੰਭ- ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਦਾ ਕੋਈ ਸਰਕਾਰੀ ਕੰਮ ਕੰਪਲੀਕੇਟ ਬਣ ਜਾਵੇਗਾ, ਮਨ ਵੀ ਡਰਿਆ ਡਰਿਆ ਰਹੇਗਾ।

ਮੀਨ- ਧਿਆਨ ਰੱਖੋ ਕਿ ਆਪ ਦੀ ਕਿਸੇ ਪਲਾਨਿੰਗ ’ਚ ਕੋਈ ਨਵੀਂ ਬਾਧਾ ਸਮੱਸਿਆ ਨਾ ਪੈਦਾ ਹੋ ਜਾਵੇ, ਮਨ ’ਚ ਗਲਤ ਸੋਚ, ਵਿਚਾਰ ਪ੍ਰਭਾਵੀ ਰਹੇਗਾ, ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ’ਚ ਘਬਰਾਹਟ ਮਹਿਸੂਸ ਕਰੋਗੇ।

3 ਅਕਤੂਬਰ 2019, ਵੀਰਵਾਰ ਅੱਸੂ ਸੁਦੀ ਤਿਥੀ ਪੰਚਮੀ (ਸਵੇਰੇ 10.12 ਤਕ) ਅਤੇ ਮਗਰੋਂ ਤਿਥੀ ਛੱਠ

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਕੰਨਿਆ ’ਚ

ਬੁੱੱਧ ਕੰਨਿਆ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਕੰਨਿਆ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਅੱਸੂ ਪ੍ਰਵਿਸ਼ਟੇ : 17, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 11 (ਅੱਸੂ), ਹਿਜਰੀ ਸਾਲ : 1441, ਮਹੀਨਾ : ਸਫਰ, ਤਰੀਕ : 3, ਸੂਰਜ ਉਦੈ ਸਵੇਰੇ : 6.26 ਵਜੇ, ਸੂਰਜ ਅਸਤ : ਸ਼ਾਮ 6.07 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (ਦੁਪਹਿਰ 12.10 ਤਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ। ਯੋਗ : ਆਯੁਸ਼ਮਾਨ (3-4 ਮੱਧ ਰਾਤ 1.03 ਤਕ) ਅਤੇ ਮਗਰੋਂ ਯੋਗ ਸੌਭਾਗਿਯ। ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ) , ਦੁਪਹਿਰ 12.10 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂਕਾਲ ਦੁਪਹਿਰ ਡੇਢ ਤੋਂ ਤਿੰਨ ਵਜੇ ਤਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa