‘ਸੱਚ ਅਤੇ ਅਹਿੰਸਾ’ ਦੇ ਅਵਤਾਰ ਭਗਵਾਨ ਮਹਾਵੀਰ ਸਵਾਮੀ

4/14/2022 11:11:54 AM

ਜੈਨ ਧਰਮ ਦੇ 24ਵੇਂ ਤੀਰਥੰਕਰ, ਸੱਚ ਅਤੇ ਅਹਿੰਸਾ ਦੇ ਅਗਰਦੂਤ ਭਗਵਾਨ ਮਹਾਵੀਰ ਲਗਭਗ 2600 ਸਾਲ ਪਹਿਲਾਂ ਬਿਹਾਰ ਦੇ ਕੁੰਡਗ੍ਰਾਮ ਨਗਰ ਦੇ ਰਾਜਾ ਸਿਧਾਰਥ ਅਤੇ ਮਹਾਰਾਣੀ ਤਿ੍ਰਸ਼ਲਾ ਦੇ ਘਰ ਚੇਤ ਦੇ ਸ਼ੁਕਲ ਤ੍ਰਯੋਦਸ਼ੀ ਦੇ ਪਵਿੱਤਰ ਦਿਨ ਪੈਦਾ ਹੋਏ। ਇਸ ਪੁੰਨ ਆਤਮਾ ਦੇ ਅਵਤਰਿਤ (ਪੈਦਾ) ਹੁੰਦੇ ਹੀ ਰਾਜਾ ਸਿਧਾਰਥ ਦੇ ਸੂਬੇ, ਮਾਣ-ਸਨਮਾਨ, ਧਨ ਆਦਿ  ’ਚ ਲਗਾਤਾਰ ਵਾਧਾ ਹੋਣ ਲੱਗਾ। ਇਸੇ ਕਾਰਨ ਰਾਜਕੁਮਾਰ ਦਾ ਨਾਂ ਵਰਧਮਾਨ ਰੱਖਿਆ ਗਿਆ। ਵਰਧਮਾਨ ਬਚਪਨ ਤੋਂ ਹੀ ਬੜੇ ਸਾਹਸੀ ਅਤੇ ਨਿਡਰ  ਸਨ ਅਤੇ ਪਰਾਕ੍ਰਮ  ਦੇ ਕਾਰਨ ਬਾਲਕ ਵਰਧਮਾਨ ਮਹਾਵੀਰ ਦੇ ਨਾਂ ਨਾਲ ਪ੍ਰਸਿੱਧ ਹੋ ਗਏ।

ਰਾਜਕੁਮਾਰ ਵਰਧਮਾਨ ਨੌਜਵਾਨ ਅਵਸਥਾ ’ਚ ਪ੍ਰਵੇਸ਼ ਕਰ ਚੱੁਕੇ ਸਨ ਪਰ ਉਨ੍ਹਾਂ ਦਾ ਮਨ ਸੰਸਾਰਕ ਕੰਮਾਂ ਤੋਂ ਦੂਰ ਹੀ ਸੀ। ਮਹੱਲ ’ਚ ਰਹਿੰਦੇ ਹੋਏ ਵੀ ਉਹ ਯੋਗੀ ਜਿਹੀ ਜ਼ਿੰਦਗੀ ਬਤੀਤ ਕਰ ਰਹੇ ਸੀ ਅਤੇ ਇਕਾਂਤ ਸਮੇਂ ’ਚ ਘੰਟਿਆਂ-ਬੱਧੀ ਚਿੰਤਾ ’ਚ ਡੁੱਬੇ ਰਹਿੰਦੇ।

ਰਾਜਾ ਸਿਧਾਰਥ ਉਨ੍ਹਾਂ ਦੀ ਇਸ ਚਿੰਤਨਸ਼ੀਲ ਪ੍ਰਵਿ੍ਰਤੀ ਤੋਂ ਡਰਦੇ ਸਨ। ਇਸ ਲਈ ਕੌਸ਼ਲ ਨਰੇਸ਼ ਸਮਰਵੀਰ ਦੀ ਸਪੁੱਤਰੀ ਯਸ਼ੋਦਾ ਨਾਲ ਉਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਘਰ ਇਕ ਪੁੱਤਰੀ ਦਾ ਜਨਮ ਹੋਇਆ, ਜਿਸ ਦਾ ਨਾਂ ਪਿ੍ਰਯਦਰਸ਼ਨਾ ਰੱਖਿਆ ਗਿਆ।

28 ਸਾਲਾਂ ਦੀ ਉਮਰ ’ਚ ਹੀ ਉਨ੍ਹਾਂ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਗਿਆ। ਪਰਿਵਾਰ ਅਤੇ ਪ੍ਰਜਾ ਵਲੋਂ ਬਹੁਤ ਜ਼ਿਆਦਾ ਜ਼ੋਰ ਪਾਉਣ ’ਤੇ ਵੀ ਆਪ ਨੇ ਰਾਜ ਸਿੰਘਾਸਨ ’ਤੇ ਬੈਠਣਾ ਸਵੀਕਾਰ ਨਹੀਂ ਕੀਤਾ। ਆਪਣੇ ਵੱਡੇ ਭਰਾ ਨੰਦੀਵਰਧਨ ਦੇ ਕਹਿਣ ’ਤੇ  ਉਨ੍ਹਾਂ ਨੂੰ ਦੋ ਸਾਲ ਹੋਰ ਘਰ ’ਚ ਰੁਕਣਾ ਪਿਆ। ਉਹ ਲਗਾਤਾਰ ਚਿੰਤਨ ਮਨਨ ਅਤੇ ਗਿਆਨ ਧਿਆਨ ’ਚ ਆਪਣਾ ਸਮਾਂ ਬਤੀਤ ਕਰਦੇ ਸਨ। 30 ਸਾਲ ਦੀ ਉਮਰ ’ਚ ਵਿਸ਼ਾਲ ਸਾਮਰਾਜ ਨੂੰ ਠੁਕਰਾ ਕੇ ਉਹ ਭਿਕਸ਼ੂ ਬਣ ਕੇ ਨਿਰਜਨ ਜੰਗਲਾਂ ਵੱਲ ਚਲ ਪਏ।

ਇਹ ਵੀ ਪੜ੍ਹੋ : ਮਹਿਮਾ ‘ਰਾਮ ਨਾਮ’ ਰੂਪੀ ਅੰਮਿ੍ਰਤ ਦੀ

ਸਾਧਨਾ ਕਾਲ ਦੌਰਾਨ ਦੁੱਖ ਅਤੇ  ਮੁਸੀਬਤਾਂ ਵੀ ਉਨ੍ਹਾਂ ਦੇ ਮਾਰਗ ’ਚ ਰੁਕਾਵਟ ਪੈਦਾ ਨਾ ਕਰ ਸਕੀਆਂ। ਇਸ ਲਈ ਸਾਢੇ 12 ਸਾਲਾਂ ਦੀ ਸਖਤ ਸਾਧਨਾ ਦੇ ਸਿੱਟੇ ਵਜੋਂ ਵੈਸ਼ਾਖ ਸ਼ੁਕਲ ਦਸ਼ਮੀ ਦੇ ਦਿਨ ਜਿ੍ਰਭਕ ਪਿੰਡ ਦੇ ਨੇੜੇ ਵਗਣ ਵਾਲੀ ਨਦੀ ਦੇ ਕੰਢੇ ’ਤੇ ਉਨ੍ਹਾਂ ਨੂੰ ‘ ਸਿਰਫ ਗਿਆਨ’ ਦੀ ਪ੍ਰਾਪਤੀ ਹੋਈ, ਜਿਸ ਦੇ ਪ੍ਰਕਾਸ਼ ਨਾਲ  ਚਾਰੇ ਦਿਸ਼ਾਵਾਂ ਆਲੋਕਿਤ ਹੋ ਉੱਠੀਆਂ।ਭਗਵਾਨ ਮਹਾਵੀਰ ਦਾ ਮੂਲਮੰਤਰ ਸੀ ‘ਖੁਦ ਜੀਓ ਅਤੇ ਦੂਸਰਿਆਂ ਨੂੰ ਜਿਊੁਣ ਦਿਓ।’’

ਨਾਰੀ ਜਾਤੀ ਦੇ ਉਦਾਰ ਲਈ  ਉਨ੍ਹਾਂ ਨੇ  ਨਾਰੀ ਨੂੰ ਸਮਾਜ ’ਚ ਸਮਾਨਤਾ ਦਾ ਅਧਿਕਾਰ ਦਿਵਾਇਆ।  ਉਨ੍ਹਾਂ ਸਪਸ਼ਟ ਸ਼ਬਦਾਂ ’ਚ ਕਿਹਾ ਸੀ ਕਿ ਮਰਦ ਹੀ ਮੋਕਸ਼ ਦਾ ਅਧਿਕਾਰੀ ਨਹੀਂ  ਹੈ, ਸਗੋਂ ਨਾਰੀ ਵੀ ਆਪਣੇ ਤਪ-ਤਿਆਗ ਅਤੇ ਗਿਆਨ-ਅਰਾਧਨਾ ਨਾਲ  ਮੋਕਸ਼ ਦੀ ਅਧਿਕਾਰੀ ਬਣ ਸਕਦੀ ਹੈ। ਇਸ ਲਈ  ਉਨ੍ਹਾਂ ਨੇ ਨਾਰੀ ਨੂੰ ਵੀ ਆਪਣੇ ਸੰਘ ’ਚ ਦੀਕਸ਼ਾ ਪ੍ਰਦਾਨ ਕੀਤੀ। ਉਨ੍ਹਾਂ ਦੇ ਸੰਘ ’ਚ 14,000 ਸਾਧੂ ਅਤੇ 36000 ਸਾਧਵੀਆਂ ਸਨ।

ਉਨ੍ਹਾਂ ਦਾ ਅੰਤਿਮ ਚਾਤੁਰਮਾਸ ਪਾਵਾਪੁਰੀ ’ਚ ਰਾਜਾ ਹਸਤੀਪਾਲ ਦੀ ਲੇਖਸ਼ਾਲਾ ’ਚ ਹੋਇਆ। ਸਵਾਤੀ ਨਕਸ਼ਤਰ ਦਾ ਯੋਗ ਚਲ ਰਿਹਾ ਸੀ। ਭਗਵਾਨ  ਲੰਮੇ ਸਮੇਂ ਤੋਂ ਲਗਾਤਾਰ ਧਰਮ ਪ੍ਰਵਚਨ ਕਰ ਰਹੇ ਸਨ ਅਤੇ ਕੱਤਕ ਦੇ ਮਹੀਨੇ ਦੀ ਮੱਸਿਆ ਨੂੰ ਪਰਿਨਿਰਵਾਣ ਨੂੰ ਪ੍ਰਾਪਤ ਹੋ ਗਏ। ਅੱਜ ਵੀ ਭਗਵਾਨ ਮਹਾਵੀਰ ਦੀ ਜ਼ਿੰਦਗੀ ਅਤੇ ਸਿਧਾਂਤ ਉਪਯੋਗੀ ਅਤੇ ਜ਼ਿੰਦਗੀ ਨੂੰ ਸੁਖਮਈ ਬਣਾਉਣ ’ਚ ਸਮਰੱਥ ਹਨ।

ਇਹ ਵੀ ਪੜ੍ਹੋ : Vastu Tips : ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਚਾਹੀਦੀ ਹੈ ਤਾਂ ਘਰ 'ਚ ਲਿਆਓ ਇਹ 5 ਚੀਜ਼ਾਂ

ਰਾਜੇਸ਼ ਜੈਨ, ਹੁਸ਼ਿਆਰਪੁਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor Harinder Kaur