ਗਣੇਸ਼ ਜੀ ਦੀ ਪੂਜਾ ਨਾਲ ਇੰਝ ਦੂਰ ਕਰੋ ਪ੍ਰੇਸ਼ਾਨੀਆਂ, ਮਿਲੇਗੀ ਸਫਲਤਾ

10/16/2019 2:25:05 PM

ਜਲੰਧਰ (ਬਿਊਰੋ) — ਭਗਵਾਨ ਗਣੇਸ਼ ਨੂੰ ਕਈ ਨਾਂ ਨਾਲ ਜਾਣਿਆ ਜਾਂਦਾ ਹੈ। ਕੋਈ ਲੋਕ ਉਨ੍ਹਾਂ ਨੂੰ ਬੱਪਾ ਆਖਦੇ ਹਨ ਤੇ ਕਈ ਵਿਘਨਹਰਤਾ ਅਤੇ ਦੁਖਹਰਤਾ ਦੇ ਨਾਂ ਨਾਲ ਪੁਕਾਰਦੇ ਹਨ। ਮਾਨਤਾ ਹੈ ਕਿ ਗਣੇਸ਼ ਜੀ ਆਪਣੇ ਭਗਤਾਂ ਦੇ ਸਾਰੇ ਦੁੱਖ-ਦਰਦ ਦੂਰ ਕਰਦੇ ਹਨ, ਜਿਸ ਕਾਰਨ ਇਨ੍ਹਾਂ ਨੂੰ ਇਹ ਨਾਂ ਦਿੱਤੇ ਗਏ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਗਣਪਤੀ ਤੁਹਾਡੇ ਜੀਵਨ 'ਚੋਂ ਵਾਸਤੂ ਦੋਸ਼ਾਂ ਨੂੰ ਵੀ ਕੱਢ ਸਕਦੇ ਹਨ। ਮੰਨਿਆ ਜਾਂਦਾ ਹੈ ਕਿ ਹਰ ਤਰ੍ਹਾਂ ਦੇ ਵਾਸਤੂ ਦੋਸ਼ ਦੂਰ ਕਰਨ ਲਈ ਸਭ ਤੋਂ ਪਹਿਲਾਂ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਅਜਿਹੀ ਮਾਨਤਾ ਹੈ ਕਿ ਸਭ ਤੋਂ ਪਹਿਲਾਂ ਵਾਸਤੂ ਸ਼ਾਸਤਰ ਦੇ ਨਿਯਮਾਂ ਦੀ ਰਚਨਾ ਬ੍ਰਹਮਾ ਜੀ ਨੇ ਕੀਤੀ ਕਿਉਂਕਿ ਭਗਵਾਨ ਗਣੇਸ਼ ਜੀ ਨੂੰ ਬੁੱਧੀ ਦਾ ਦਾਤਾ ਮੰਨਿਆ ਗਿਆ ਹੈ। ਭਗਵਾਨ ਗਣੇਸ਼ ਜੀ ਦਾ ਵਰਤ-ਪੂਜਨ ਕਰਨ ਨਾਲ ਧਨ ਲਾਭ ਹੁੰਦਾ ਹੈ ਅਤੇ ਅਰੋਗਤਾ ਦੀ ਪ੍ਰਾਪਤੀ ਹੁੰਦੀ ਹੈ ਸਾਰੇ ਦੁੱਖਾਂ ਤੋਂ ਮੁਕਤੀ ਮਿਲਦੀ ਹੈ। ਸਵੇਰੇ ਵਿਧੀ-ਵਿਧਾਨ ਨਾਲ ਭਗਵਾਨ ਗਣੇਸ਼ ਦੀ ਪੂਜਾ ਕਰਨ ਦੇ ਬਾਅਦ 21 ਲੱਡੂਆ ਦਾ ਭੋਗ ਲਾ ਕੇ ਗਰੀਬਾਂ 'ਚ ਵੰਡ ਦਿਓ। ਰਾਤ ਨੂੰ ਚੰਦਰਮਾ ਨੂੰ ਅਰਘ ਦਿਓ। ਆਓ ਜਾਣਦੇ ਹਾਂ ਵਰਤ ਦੀ ਵਿਧੀ ਬਾਰੇ...

ਅਰੋਗਤਾ ਦੀ ਪ੍ਰਾਪਤੀ
ਭਗਵਾਨ ਗਣੇਸ਼ ਦੀ ਮੂਰਤੀ ਅੱਗੇ ਘਿਉ ਦਾ ਦੀਵਾ ਜਗਾ ਕੇ 'ਓਮ ਹੀਂ ਗ੍ਰੀਂ ਹੀਂ' ਮੰਤਰ ਦਾ ਰੋਜ਼ਾਨਾ 11 ਮਾਲਾਵਾਂ ਦਾ ਜਾਪ ਕਰਨ ਨਾਲ ਵਿਅਕਤੀ ਰੋਗ ਮੁਕਤ ਹੋ ਕੇ ਅਰੋਗਤਾ ਪ੍ਰਾਪਤ ਕਰਦਾ ਹੈ।

ਪਤੀ-ਪਤਨੀ ਦਾ ਮਤਭੇਦ ਦੂਰ ਹੋਵੇਗਾ
ਭਗਵਾਨ ਗਣੇਸ਼ ਦੀ ਮੂਰਤੀ ਅੱਗੇ ਘਿਉ ਦਾ ਦੀਵਾ ਜਗਾ ਕੇ 'ਓਮ ਗਣਪਤੀ ਵਿਵਧਨਾਯ ਨਮ:' ਮੰਤਰ ਦਾ ਇਕ ਮਾਲਾ ਨਾਲ ਜਾਪ ਕਰਨ ਨਾਲ ਪਤੀ-ਪਤਨੀ ਦਾ ਆਪਸੀ ਮਤਭੇਦ ਦੂਰ ਜਾਂਦਾ ਹੈ।

ਘਰ ਦਾ ਕਲੇਸ਼ ਹੁੰਦਾ ਹੈ ਦੂਰ
ਭਗਵਾਨ ਗਣੇਸ਼ ਦੀ ਮੂਰਤੀ ਅੱਗੇ ਫੁੱਲ ਚੜ੍ਹਾ ਕੇ 'ਓਮ ਵਿਘਣ ਵਿਨਾਸ਼ਿਨਯੈ ਨਮ:' ਮੰਤਰ ਦਾ ਰੋਜ਼ਾਨਾ 11 ਮਾਲਾਵਾਂ ਨਾਲ ਜਾਪ ਕਰਨ ਨਾਲ ਘਰ ਦੇ ਕਲੇਸ਼ ਦੂਰ ਹੁੰਦੇ ਹਨ।

ਕਾਮਯਾਬੀ ਦੀ ਪ੍ਰਾਪਤੀ
ਭਗਵਾਨ ਗਣੇਸ਼ ਦੀ ਨਿਯਮਿਤ ਵਿਧੀ-ਵਿਧਾਨ ਨਾਲ ਪੂਜਾ ਕਰਕੇ ਲੱਡੂਆਂ ਦੇ ਨਾਲ 'ਓਮ ਮੋਦਕ ਪ੍ਰਿਯਾਯ ਨਮ:' ਮੰਤਰ ਦਾ ਜਾਪ ਕਰਨ ਨਾਲ ਕਾਮਯਾਬੀ ਦੀ ਪ੍ਰਾਪਤੀ ਹੁੰਦੀ ਹੈ।

ਵਾਸਤੂ ਦੋਸ਼ ਦੂਰ ਕਰਨ ਲਈ ਕਰੋ ਇਹ ਉਪਾਅ :—

1. ਸੰਕਟਾਂ ਦੇ ਨਾਸ਼ ਲਈ ਗਣੇਸ਼ ਜੀ ਦੇ ਮੰਦਰ 'ਚ ਲੌਂਗ ਤੇ ਗੁੜ ਚੜ੍ਹਾਓ।
2. ਕਰਜ਼ੇ ਤੋਂ ਮੁਕਤੀ ਲਈ ਸ਼ੁੱਧ ਘਿਉ 'ਚ ਸਿੰਧੂਰ ਮਿਲਾ ਕੇ ਗਣਪਤੀ 'ਤੇ ਚੜ੍ਹਾਓ।
3. ਚੰਗੀ ਸਿਹਤ ਲਈ ਗਣਪਤੀ 'ਤੇ ਸਿੰਧੂਰ ਚੜ੍ਹਾ ਕੇ ਮੱਥੇ 'ਤੇ ਤਿਲਕ ਕਰੋ।
4. ਸੁੱਖ ਦੀ ਪ੍ਰਾਪਤੀ ਲਈ ਗਣੇਸ਼ ਜੀ ਮੰਦਰ 'ਚ ਮੋਦਕ ਚੜ੍ਹਾ ਕੇ ਗਰੀਬਾਂ ਨੂੰ ਵੰਡੋ।
5. ਨੁਕਸਾਨ ਤੋਂ ਬਚਣ ਲਈ ਗਣਪਤੀ 'ਤੇ ਪਿੱਪਲ ਦਾ ਪੱਤਾ ਚੜ੍ਹਾਓ।
6. ਕਾਰੋਬਾਰ 'ਚ ਸਫਲਤਾ ਹਾਸਲ ਕਰਨ ਲਈ ਗਣਪਤੀ 'ਤੇ ਪਾਨ ਦਾ ਪੱਤਾ ਚੜ੍ਹਾਓ।
7. ਸਿੱਖਿਆ 'ਚ ਸਫਲਤਾ ਲਈ ਟੈਕਸਟਬੁੱਕ 'ਚ ਹਰੇ ਪੈੱਨ ਨਾਲ ਸਵਾਸਤਿਕ ਬਣਾਓ।
8. ਬਿਜ਼ਨੈੱਸ 'ਚ ਸਫਲਤਾ ਪ੍ਰਾਪਤ ਕਰਨ ਲਈ ਗਣੇਸ਼ ਜੀ 'ਤੇ ਚੜ੍ਹੀ ਸੁਪਾਰੀ ਨੂੰ ਗੱਲੇ 'ਚ ਰੱਖੋ।
9. ਪਰਿਵਾਰਿਕ ਖੁਸ਼ਹਾਲੀ ਲਈ ਓਮ ਦੁਰਵਾਬਿਲਵਪ੍ਰਿਯਾਯ ਨਮ:ਮੰਤਰ ਦਾ ਜਾਪ ਕਰੋ। ਇਸ ਨਾਲ ਘਰ 'ਚ ਖੁਸ਼ੀਆਂ ਦਸਤਕ ਦੇਣਗੀਆਂ।
10. ਵਿਆਹੁਤਾ ਜ਼ਿੰਦਗੀ 'ਚ ਸਫਲਤਾ ਹਾਸਲ ਕਰਨ ਲਈ ਗਣੇਸ਼ ਮੰਦਰ 'ਚ ਕਣਕ ਅਤੇ ਗੁੜ ਚੜ੍ਹਾਓ।

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+91 98566-00786 'ਤੇ ਜ਼ਰੂਰ ਫੋਨ ਕਰੋ।