ਭਵਿੱਖਫਲ: ਸਿਤਾਰਾ ਸਿਹਤ ਲਈ ਕਮਜ਼ੋਰ, ਖਾਣ-ਪੀਣ ਦਾ ਰੱਖੋ ਧਿਆਣ

10/17/2019 2:04:37 AM

ਮੇਖ- ਸਿਤਾਰਾ ਧਨ-ਲਾਭ ਲਈ ਚੰਗਾ, ਟੂਰਿਜ਼ਮ, ਟੀਚਿੰਗ, ਕੰਸਲਟੈਂਸੀ, ਏਅਰ ਟਿਕਟਿੰਗ, ਡੈਕੋਰੇਸ਼ਨ, ਇਲੈਕਟ੍ਰਾਨਿਕਸ ਦਾ ਕੰਮ ਕਰਨ ਵਾਲਿਅਾਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।

ਬ੍ਰਿਖ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਮੂਡ ’ਚ ਖੁਸ਼ਦਿਲੀ, ਰੰਗੀਨੀ, ਜ਼ਿੰਦਾਦਿਲੀ ਬਣੀ ਰਹੇਗੀ, ਆਪਣੇ ਸਵਛੰਦ ਹੁੰਦੇ ਮਨ ਅਤੇ ਤਬੀਅਤ ’ਤੇ ਕਾਬੂ ਰੱਖਣਾ ਚਾਹੀਦਾ ਹੈ।

ਮਿਥੁਨ- ਜਨਰਲ ਸਿਤਾਰਾ ਕਮਜ਼ੋਰ, ਆਪਣੇ ਆਪ ਨੂੰ ਦੂਜਿਅਾਂ ਦੇ ਝਮੇਲਿਅਾਂ ਤੋਂ ਬਚਾ ਕੇ ਰੱਖਣਾ ਸਹੀ ਰਹੇਗਾ, ਕੰਮਕਾਜੀ ਟੂਰਿੰਗ ਨਾ ਕਰੋ, ਕਿਉਂਕਿ ਸਮਾਂ ਹਾਨੀ ਪ੍ਰੇਸ਼ਾਨੀ ਵਾਲਾ ਹੈ।

ਕਰਕ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ, ਸਪਲਾਈ ਜਾਂ ਟ੍ਰੇਡਿੰਗ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਸਿੰਘ- ਕਿਸੇ ਅਫਸਰ ਦੀ ਮਦਦ ਜਾਂ ਸਹਿਯੋਗ ਨਾਲ ਆਪ ਦੀ ਲਟਕਦੀ ਚਲੀ ਆ ਰਹੀ ਕਿਸੇ ਪ੍ਰਾਬਲਮ ’ਚ ਕੁਝ ਬਿਹਤਰੀ ਹੋਵੇਗੀ, ਵੱਡੇ ਲੋਕ ਮਿਹਰਬਾਨ, ਕੰਸੀਡ੍ਰੇਟ ਰਹਿਣਗੇ।

ਕੰਨਿਆ- ਆਪ ਦੀ ਪਲਾਨਿੰਗ ਯਤਨ ਕਰਨ ’ਤੇ ਕੁਝ ਅੱਗੇ ਵਧੇਗੀ, ਰਿਲੀਜੀਅਸ ਕੰਮਾਂ ਅਤੇ ਕਥਾ, ਸਤਿਸੰਗ ਸੁਣਨ ’ਚ ਜੀ ਲੱਗੇਗਾ, ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ।

ਤੁਲਾ- ਸਿਤਾਰਾ ਸਿਹਤ ਲਈ ਵੀਕ,ਇਸ ਲਈ ਖਾਣ-ਪੀਣ ’ਤੇ ਕਾਬੂ ਰੱੱਖਣਾ ਸਹੀ ਰਹੇਗਾ, ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।

ਬ੍ਰਿਸ਼ਚਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਧਿਆਨ ਰੱਖੋ ਕਿ ਆਪੋਜ਼ਿਟ ਸੈਕਸ ਦੇ ਪ੍ਰਤੀ ਵਧੀ ਹੋਈ ਅਟ੍ਰੈਕਸ਼ਨ ਆਪ ਨੂੰ ਕਿਸੇ ਸਮੇਂ ਮੁਸ਼ਕਿਲ ’ਚ ਨਾ ਫਸਾ ਦੇਵੇ।

ਧਨ- ਕਿਸੇ ਪ੍ਰਬਲ ਸ਼ਤਰੂ ਦੇ ਟਕਰਾਵੀ ਮੂਡ ਕਰਕੇ ਆਪ ਦੀ ਪ੍ਰੇਸ਼ਾਨੀ ਵੀ ਵਧ ਸਕਦੀ ਹੈ, ਸਾਵਧਾਨੀ ਵਰਤੋ ਪਰ ਜਨਰਲ ਤੌਰ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।

ਮਕਰ- ਸੰਤਾਨ ਦੇ ਸਹਿਯੋਗੀ ਅਤੇ ਸੁਪੋਰਟਿਵ ਰੁਖ ਕਰਕੇ ਆਪ ਆਪਣੀ ਕਿਸੇ ਫੈਮਿਲੀ ਪ੍ਰਾਬਲਮ ਦੇ ਸੁਲਝਣ ਦੇ ਨੇੜੇ ਪਹੁੰਚ ਸਕਦੇ ਹੋ, ਮਾਣ-ਯਸ਼ ਦੀ ਪ੍ਰਾਪਤੀ।

ਕੁੰਭ- ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਆਪ ਦੀ ਭੱਜ ਦੌੜ ਚੰਗਾ ਨਤੀਜਾ ਦੇਵੇਗੀ, ਵਿਰੋਧੀ ਵੀ ਆਪ ਅੱਗੇ ਠਹਿਰ ਨਾ ਸਕਣਗੇ, ਪ੍ਰਭਾਵ, ਪ੍ਰਤਿਸ਼ਠਾ ਬਣੀ ਰਹੇਗੀ।

ਮੀਨ- ਕਿਸੇ ਸੱਜਣ ਸਾਥੀ ਦੀ ਮਦਦ ਨਾਲ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ, ਮਾਣ-ਪ੍ਰਤਿਸ਼ਠਾ ਦੀ ਪ੍ਰਾਪਤੀ, ਯਤਨ ਕਰਨ ’ਤੇ ਕੋਈ ਕੰਮਕਾਜੀ ਭੱਜਦੌੜ ਚੰਗਾ ਨਤੀਜਾ ਦੇਵੇਗੀ।

17 ਅਕਤੂਬਰ 2019, ਵੀਰਵਾਰ ਕੱਤਕ ਵਦੀ ਤਿਥੀ ਤੀਜ (ਸਵੇਰੇ 6.49 ਤਕ) ਅਤੇ ਮਗਰੋਂ ਿਤਥੀ ਚੌਥ।

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਕੰਨਿਆ ’ਚ

ਬੁੱੱਧ ਤੁਲਾ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਤੁਲਾ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਅੱਸੂ ਪ੍ਰਵਿਸ਼ਟੇ : 1, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 25 (ਅੱਸੂ), ਹਿਜਰੀ ਸਾਲ : 1441, ਮਹੀਨਾ : ਸਫਰ, ਤਰੀਕ : 16, ਸੂਰਜ ਉਦੈ ਸਵੇਰੇ : 6.35 ਵਜੇ, ਸੂਰਜ ਅਸਤ : ਸ਼ਾਮ 5.50 ਵਜੇ (ਜਲੰਧਰ ਟਾਈਮ), ਨਕਸ਼ੱਤਰ : ਕ੍ਰਿਤਿਕਾ (ਬਾਅਦ ਦੁਪਹਿਰ 3.52 ਤਕ) ਅਤੇ ਮਗਰੋਂ ਨਕਸ਼ੱਤਰ ਰੋਹਿਣੀ, ਯੋਗ : ਿਵਅਤੀਪਾਤ (17-18 ਮੱਧ ਰਾਤ 4.14 ਤਕ) ਅਤੇ ਮਗਰੋਂ ਯੋਗ ਵਰਿਆਨ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ) ਭਦਰਾ ਰਹੇਗੀ (ਸਵੇਰੇ 6.49 ਤਕ)। ਦਿਸ਼ਾ ਸ਼ੂਲ : ਦੱਖਣ ਅਤੇ ਅਾਗਨੇਯ ਦਿਸ਼ਾ ਲਈ, ਰਾਹੂ ਕਾਲ। ਦੁਪਹਿਰ ਡੇਢ ਤੋਂ ਿਤੰਨ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਵਰਤ ਕਰਵਾ (ਕੱਤਕ) ਚੌਥ, ਸ਼੍ਰੀ ਗਣੇਸ਼ ਚੌਥ, ਬ੍ਰਿਕਮੀ ਕੱਤਕ ਸੰਕ੍ਰਾਂਤੀ , ਸੂਰਜ 17-18 ਰਾਤ 1.02 (ਜਲੰਧਰ) ਤੇ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa