ਜਨਮ ਅਸ਼ਟਮੀ 'ਤੇ ਵਰਤ ਰੱਖਣ ਵਾਲੀਆਂ ਔਰਤਾਂ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ
8/30/2021 12:48:07 PM
ਜਲੰਧਰ (ਬਿਊਰੋ) : ਹਿੰਦੂ ਧਰਮ 'ਚ ਹਰ ਸਾਲ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਜਨਮ ਅਸ਼ਟਮੀ ਹੁਣ ਕੁਝ ਹੀ ਦਿਨਾਂ ਬਾਅਦ ਦਸਤਕ ਦੇਣ ਜਾ ਰਹੀ ਹੈ। 30 ਅਗਸਤ ਦਿਨ ਸੋਮਵਾਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਆ ਰਿਹਾ ਹੈ। ਹਿੰਦੂ ਪੰਚਾਂਗ ਅਨੁਸਾਰ ਇਸ ਸਾਲ ਆ ਰਹੀ ਜਨਮ ਅਸ਼ਟਮੀ ਦੇ ਅਵਸਰ 'ਤੇ ਕਈ ਸਾਲਾਂ ਬਾਅਦ ਇਕ ਅਜਿਹਾ ਸੰਯੋਗ ਬਣ ਰਿਹਾ ਹੈ ਜਿਹੜਾ ਬੇਹੱਦ ਹੀ ਦੁਰਲੱਭ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼੍ਰੀਕ੍ਰਿਸ਼ਨ ਜੀ ਦਾ ਜਨਮ ਭਾਦੋਂ ਕ੍ਰਿਸ਼ਨ ਅਸ਼ਟਮੀ ਤਰੀਕ, ਬੁੱਧਵਾਰ, ਰੋਹਿਣੀ ਨਕਸ਼ੱਤਰ ਤੇ ਬ੍ਰਿਖ ਰਾਸ਼ੀ ਵਿਚ ਅੱਧੀ ਰਾਤ ਨੂੰ ਹੋਇਆ ਸੀ। ਅੱਜ ਅਸੀਂ ਇਸ ਸਾਲ ਜਨਮ ਅਸ਼ਟਮੀ ਦੇ ਅਵਸਰ 'ਤੇ ਬਣਨ ਜਾ ਰਹੇ ਦੁਰਲੱਭ ਸੰਯੋਗ ਬਾਰੇ ਜਾਣਦੇ ਹਾਂ ਤੇ ਇਸ ਦੌਰਾਨ ਵਰਤ ਕਰਨ ਦਾ ਫਲ ਕਿਸ ਤਰ੍ਹਾਂ ਨਾਲ ਤੁਹਾਨੂੰ ਪ੍ਰਾਪਤ ਹੋਵੇਗਾ...
ਸਾਰੇ ਤੱਤਾਂ ਨਾਲ ਮਿਲ ਕੇ ਬਣੇਗਾ ਖ਼ਾਸ ਸੰਯੋਗ
ਇਸ ਸਾਲ ਜਨਮ ਅਸ਼ਟਮੀ ਦਾ ਤਿਉਹਾਰ 30 ਅਗਸਤ 2021 ਦਿਨ ਸੋਮਵਾਰ ਨੂੰ ਦਸਤਕ ਦੇਣ ਜਾ ਰਿਹਾ ਹੈ। ਸ਼ਾਸਤਰਾਂ ਅਨੁਸਾਰ ਇਹ ਸਮਾਂ ਬੇਹੱਦ ਖ਼ਾਸ ਰਹਿਣ ਵਾਲਾ ਹੈ ਕਿਉਂਕਿ ਇਸ ਮੌਕੇ 'ਤੇ 6 ਤੱਤਾਂ ਦਾ ਇਕੱਠੇ ਮਿਲਣਾ ਬਹੁਤ ਹੀ ਦੁਰਲੱਭ ਹੁੰਦਾ ਹੈ। ਇਨ੍ਹਾਂ 6 ਤੱਤਾਂ ਦੀ ਜੇਕਰ ਗੱਲ ਕਰੀਏ ਤਾਂ ਇਹ ਭਾਦੋਂ ਕ੍ਰਿਸ਼ਨ ਪੱਖ, ਅੱਧੀ ਰਾਤ ਕਾਲੀਨ ਅਸ਼ਟਮੀ ਤਰੀਕ, ਰੋਹਿਣੀ ਨਕਸ਼ੱਤਰ, ਬ੍ਰਿਖ ਰਾਸ਼ੀ 'ਚ ਚੰਦਰਮਾ, ਇਨ੍ਹਾਂ ਨਾਲ ਸੋਮਵਾਰ ਜਾਂ ਬੁੱਧਵਾਰ ਦਾ ਹੋਣਾ। ਇਸ ਤਰ੍ਹਾਂ ਨਾਲ ਵੀ ਸਾਰੇ ਤੱਤ 30 ਅਗਸਤ ਨੂੰ ਮੌਜੂਦ ਰਹਿਣਗੇ। ਸੋਮਵਾਰ ਵਾਲੇ ਦਿਨ ਅਸ਼ਟਮੀ ਹੋਣ ਕਾਰਨ ਸਵੇਰ ਤੋਂ ਹੀ ਅਸ਼ਟਮੀ ਤਿਥੀ ਸ਼ੁਰੂ ਹੋਣ ਵਾਲੀ ਹੈ, ਰਾਤ ਵਿਚ 12.14 ਵਜੇ ਤਕ ਅਸ਼ਟਮੀ ਤਿਥੀ ਰਹੇਗੀ। ਇਸ ਰਾਤ ਨੂੰ ਨੌਮੀ ਤਿਥੀ ਵੀ ਲੱਗ ਰਹੀ ਹੈ। ਚੰਦਰਮਾ ਦੀ ਸਥਿਤੀ 'ਤੇ ਜੇਕਰ ਨਜ਼ਰ ਮਾਰੀਏ ਤਾਂ ਇਹ ਬ੍ਰਿਖ ਰਾਸ਼ੀ 'ਚ ਮੌਜੂਦ ਹੈ। ਇਨ੍ਹਾਂ ਸਾਰੇ ਸੰਯੋਗਾਂ ਦੀ ਵਜ੍ਹਾ ਨਾਲ ਇਸ ਵਾਰ ਦੀ ਅਸ਼ਟਮੀ ਬੇਹੱਦ ਖ਼ਾਸ ਰਹਿਣ ਵਾਲੀ ਹੈ।
:- ਬਹੁਤ ਸਾਲਾਂ ਬਾਅਦ ਅਜਿਹਾ ਸੰਯੋਗ ਜਨਮ ਅਸ਼ਟਮੀ ਦੇ ਤਿਉਹਾਰ 'ਤੇ ਬਣ ਰਿਹਾ ਹੈ। ਨਿਰਨਯ ਸਿੰਧੂ ਨਾਂ ਦੇ ਗ੍ਰੰਥ ਅਨੁਸਾਰ ਅਜਿਹੇ ਸੰਯੋਗ ਹੁਣ ਜਨਮ ਅਸ਼ਟਮੀ 'ਤੇ ਬਣਦਾ ਹੈ ਤਾਂ ਇਸ ਖ਼ਾਸ ਮੌਕੇ ਨੂੰ ਇੰਝ ਹੀ ਗਵਾਉਣਾ ਨਹੀਂ ਚਾਹੀਦਾ।
:- ਜੇਕਰ ਤੁਸੀਂ ਇਸ ਤਰ੍ਹਾਂ ਨਾਲ ਸੰਯੋਗ ਵ'ਚ ਵਰਤ ਕਰਦੇ ਹਨ ਤਾਂ 3 ਜਨਮਾਂ ਦੇ ਜਾਣੇ-ਅਣਜਾਣੇ ਹੋਏ ਪਾਪਾਂ ਤੋਂ ਮੁਕਤੀ ਮਿਲਦੀ ਹੈ।
:- ਜਿਹੜੇ ਲੋਕ ਇਸ ਸੰਯੋਗ 'ਚ ਵਰਤ ਰੱਖਣਗੇ ਉਹ ਵਰਤ ਕਰਨ ਤੋਂ ਪ੍ਰੇਤ ਯੋਨੀ 'ਚ ਭਟਕ ਰਹੇ ਪੂਰਵਜਾਂ ਨੂੰ ਵੀ ਮਨੁੱਖੀ ਵਰਤ ਦੇ ਅਸਰ ਨਾਲ ਮੁਕਤ ਕਰਵਾ ਲੈਂਦੇ ਹਨ।
ਵਰਤ ਰੱਖਣ ਤੋਂ ਪਹਿਲਾਂ ਧਿਆਨ 'ਚ ਰੱਖੋ ਇਹ ਗੱਲਾਂ
ਜੇਕਰ ਤੁਸੀਂ ਵੀ ਇਸ ਜਨਮ ਅਸ਼ਟਮੀ 'ਤੇ ਵਰਤ ਰੱਖ ਕੇ ਖ਼ਾਸ ਫਾਇਦੇ ਲੈਣੇ ਚਾਹੁੰਦੇ ਹੋ ਤਾਂ ਇਸ ਮੌਕੇ ਨੂੰ ਹੱਥੋਂ ਜਾਣ ਨਾ ਦਿਉ ਪਰ ਇਸ ਵਰਤ ਨੂੰ ਰੱਖਣ ਤੋਂ ਪਹਿਲਾਂ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖੋ। ਅਸਲ 'ਚ ਜਿਹੜੇ ਲੋਕ ਜਨਮ ਅਸ਼ਟਮੀ 'ਤੇ ਵਰਤ ਸ਼ੁਰੂ ਕਰਨਾ ਚਾਹ ਰਹੇ ਹਨ, ਉਨ੍ਹਾਂ ਲਈ ਇਹ ਮੌਕਾ ਬੇਹੱਦ ਖ਼ਾਸ ਹੈ। ਜਿਹੜੇ ਲੋਕ ਪਹਿਲਾਂ ਤੋਂ ਜਨਮ ਅਸ਼ਟਮੀ ਵਰਤ ਰੱਖ ਰਹੇ ਹਨ, ਉਨ੍ਹਾਂ ਲਈ ਇਸ ਵਾਰ ਜਨਮ ਅਸ਼ਟਮੀ ਦਾ ਵਰਤ ਬੇਹੱਦ ਉੱਤਮ ਸਾਬਿਤ ਹੋਣ ਵਾਲਾ ਹੈ। ਵੈਸ਼ਨਵ ਲਈ 31 ਅਗਸਤ ਦਾ ਦਿਨ ਵਰਤ ਲਈ ਖ਼ਾਸ ਰਹੇਗਾ।
ਜਨਮ ਅਸ਼ਟਮੀ ਪੂਜਾ ਵਿਧੀ
ਇਸ਼ਨਾਨ ਕਰਨ ਤੋਂ ਬਾਅਦ ਪੂਜਾ ਆਰੰਭ ਕਰੋ। ਇਸ ਦਿਨ ਭਗਵਾਨ ਸ਼੍ਰੀਕ੍ਰਿਸ਼ਨ ਦੇ ਬਾਲਸਰੂਪ ਦੀ ਪੂਜਾ ਦਾ ਰੁਝਾਨ ਹੈ। ਪੂਜਾ ਆਰੰਭ ਕਰਨ ਤੋਂ ਪਹਿਲਾਂ ਭਗਵਾਨ ਨੂੰ ਪੰਚ ਅੰਮ੍ਰਿਤ ਤੇ ਗੰਗਾ ਜਲ ਨਾਲ ਇਸ਼ਨਾਨ ਕਰਵਾਓ। ਇਸ ਤੋਂ ਬਾਅਦ ਨਵੇਂ ਕੱਪੜੇ ਪਾਓ ਤੇ ਸ਼ਿੰਗਾਰ ਕਰੋ। ਭਗਵਾਨ ਨੂੰ ਮਿੱਠੇ ਜਾਂ ਉਨ੍ਹਾਂ ਦੀਆਂ ਪਸੰਦੀਦਾ ਚੀਜ਼ਾਂ ਦਾ ਭੋਗ ਲਗਾਉਣ ਤੋਂ ਬਾਅਦ ਗੰਗਾ ਜਲ ਅਰਪਿਤ ਕਰੋ। ਇਸ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਜੀ ਦੀ ਆਰਤੀ ਕਰੋ।