Diwali 2023: ਦੀਵਾਲੀ ਦੇ ਖ਼ਾਸ ਮੌਕੇ 'ਤੇ ਜਾਣੋ ਕੀ ਕਰਨਾ ਹੁੰਦੈ ‘ਸ਼ੁੱਭ’ ਅਤੇ ‘ਅਸ਼ੁੱਭ’
11/11/2023 6:41:58 PM
ਜਲੰਧਰ (ਬਿਊਰੋ) - ਹਰ ਸਾਲ ਮਨਾਇਆ ਜਾਣ ਵਾਲਾ ਦੀਵਾਲੀ ਦਾ ਤਿਉਹਾਰ ਇਸ ਸਾਲ 12 ਨਵੰਬਰ, 2023 ਨੂੰ ਪੂਰੀ ਦੁਨੀਆਂ ’ਚ ਮਨਾਇਆ ਜਾ ਰਿਹਾ ਹੈ। ਦੀਵਾਲੀ ਵਾਲੇ ਦਿਨ ਮਾਤਾ ਲਕਸ਼ਮੀ ਜੀ ਧਰਤੀ 'ਤੇ ਆਉਂਦੇ ਹਨ ਅਤੇ ਆਪਣੇ ਭਗਤਾਂ 'ਤੇ ਕ੍ਰਿਪਾ ਕਰਦੇ ਹਨ। ਦੀਵਾਲੀ ਵਾਲੇ ਦਿਨ ਲੋਕ ਧਨ ਪ੍ਰਾਪਤੀ ਅਤੇ ਸੁੱਖ-ਸ਼ਾਂਤੀ ਲਈ ਮਾਤਾ ਲਕਸ਼ਮੀ ਜੀ ਨੂੰ ਖੁਸ਼ ਕਰਨ ਲਈ ਕਈ ਉਪਾਅ ਕਰਦੇ ਹਨ। ਮਾਨਤਾ ਹੈ ਕਿ ਦੀਵਾਲੀ ਦੇ ਕਈ ਉਪਾਅ ਕਰਨ ਨਾਲ ਮਨੁੱਖ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਇਸ ਨਾਲ ਧਨ ਦੀ ਪ੍ਰਾਪਤੀ ਅਤੇ ਕਿਸਮਤ ਵੀ ਚਮਕ ਜਾਂਦੀ ਹੈ। ਇਸ ਮੌਕੇ ਕੁਝ ਕੰਮਾਂ ਨੂੰ ਕਰਨ ਦੀ ਮਨਾਹੀ ਵੀ ਹੁੰਦੀ ਹੈ। ਮਨਾਹੀ ਵਾਲੇ ਕੰਮਾਂ ਨੂੰ ਕਰਨ ਨਾਲ ਵਿਅਕਤੀ ਨੂੰ ਜੀਵਨ 'ਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਧਨ-ਸੰਪਤੀ 'ਚ ਕਮੀ ਵੀ ਹੋ ਸਕਦੀ ਹੈ।
ਦੀਵਾਲੀ 'ਤੇ ਕਰੋ ਇਹ ਕੰਮ
1. ਰਾਤ ਨੂੰ ਜਾਗਣ ਦੀ ਕੋਸ਼ਿਸ਼ ਕਰੋ
ਮਾਨਤਾ ਹੈ ਕਿ ਦੀਵਾਲੀ ਦੀ ਰਾਤ ਮਾਂ ਲਕਸ਼ਮੀ ਜੀ ਘਰ ’ਚ ਜ਼ਰੂਰ ਆਉਂਦੇ ਹਨ। ਇਸ ਲਈ ਰਾਤ ਨੂੰ ਜਾਗਣ ਦੀ ਕੋਸ਼ਿਸ਼ ਕਰੋ। ਦੀਵਾਲੀ ਵਾਲੇ ਦਿਨ ਘਰ ਦੀਆਂ ਸਾਰੀਆਂ ਲਾਈਟਾਂ ਜਗਾ ਕੇ ਰੱਖੋ।
2. ਕਮਲ ਦੇ ਫੁੱਲ
ਦੀਵਾਲੀ ਵਾਲੇ ਦਿਨ ਸਵੇਰੇ ਉਠਦੇ ਮਾਤਾ ਲਕਸ਼ਮੀ ਜੀ ਨੂੰ ਨਮਸਕਾਰ ਕਰਕੇ ਚਿੱਟੇ ਕੱਪੜੇ ਪਹਿਨੋ। ਮਾਤਾ ਲਕਸ਼ਮੀ ਜੀ ਦੇ ਸਵਰੂਪ ਦੇ ਸਾਹਮਣੇ ਖੜ੍ਹੇ ਹੋ ਕੇ ਪਾਠ ਕਰੋ ਅਤੇ ਕਮਲ ਦੇ ਫੁੱਲ ਚੜ੍ਹਾਓ।
3. 11 ਕੌਡੀਆਂ
ਲਕਸ਼ਮੀ ਦੀ ਪੂਜਾ ਕਰਕੇ 11 ਕੌਡੀਆਂ ਲਕਸ਼ਮੀ ਅੱਗੇ ਚੜ੍ਹਾਓ। ਅਗਲੇ ਦਿਨ ਕੌਡੀਆਂ ਨੂੰ ਲਾਲ ਕੱਪੜੇ ਵਿਚ ਬੰਨ੍ਹ ਕੇ ਤਿਜੌਰੀ ਵਿੱਚ ਰੱਖ ਦਿਓ। ਇਸ ਨਾਲ ਧਨ ਵਿੱਚ ਵਾਧਾ ਹੁੰਦਾ ਹੈ।
4. ਮਾਲ-ਪੂੜੇ ਅਤੇ ਗੁਲਾਬ ਜਾਮੁਨ ਦਾ ਭੋਗ ਲਗਾਓ
ਲਕਸ਼ਮੀ ਦੀ ਪੂਜਾ ਕਰਕੇ ਉਨ੍ਹਾਂ ਨੂੰ ਮਾਲ-ਪੂੜੇ ਅਤੇ ਗੁਲਾਬ ਜਾਮੁਨ ਦਾ ਭੋਗ ਲਗਾ ਕੇ ਉਸ ਨੂੰ ਗ਼ਰੀਬਾਂ ਵਿੱਚ ਵੰਡਣ ਨਾਲ ਚੜ੍ਹਿਆ ਹੋਇਆ ਕਰਜ਼ਾ ਲਹਿ ਜਾਂਦਾ ਹੈ।
3. ਸਾਫ-ਸਫਾਈ ਤੇ ਰੌਸ਼ਨੀ ਦਾ ਵਿਸ਼ੇਸ਼ ਧਿਆਨ
ਘਰ ਵਿਚ ਸਾਫ਼-ਸਫਾਈ ਅਤੇ ਰੌਸ਼ਨੀ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਇਸ ਨਾਲ ਲਕਸ਼ਮੀ ਆਕਰਸ਼ਿਤ ਹੁੰਦੀ ਹੈ। ਇਸ ਤੋਂ ਇਲਾਵਾ ਗੰਦਗੀ ਅਤੇ ਧੂਲ-ਮਿੱਟੀ ਫੈਲੀ ਹੋਵੇ ਤਾਂ ਅਲਕਸ਼ਮੀ ਆਕਰਸ਼ਿਤ ਹੁੰਦੀ ਹੈ।
4. ਹਲਦੀ ਅਤੇ ਚੌਲਾਂ ਨਾਲ ਘਰ ਦੇ ਮੁੱਖ ਦੁਆਰ ’ਤੇ ਲਿੱਖੋ ‘ਸ਼੍ਰੀ’
ਹਲਦੀ ਅਤੇ ਚੌਲਾਂ ਨੂੰ ਪੀਸ ਕੇ ਉਸ ਨੂੰ ਘੋਲ ਕੇ ਘਰ ਦੇ ਮੁੱਖ ਦੁਆਰ 'ਤੇ ਸ਼੍ਰੀ ਲਿੱਖਣ ਨਾਲ ਲਕਸ਼ਮੀ ਖੁਸ਼ ਹੋ ਕੇ ਧਨ ਦਿੰਦੀ ਹੈ। ਗਾਂ ਦੇ ਦੁੱਧ ਨਾਲ ਸ਼੍ਰੀ ਯੰਤਰ ਦਾ ਅਭਿਸ਼ੇਕ ਕਰਨ ਦੇ ਬਾਅਦ ਅਭਿਸ਼ੇਕ ਦਾ ਜਲ ਪੂਰੇ ਘਰ ਵਿਚ ਛਿੜਕ ਦਿਓ। ਇਸ ਨਾਲ ਧਨ ਲਾਭ ਹੋਵੇਗਾ।
ਦੀਵਾਲੀ 'ਤੇ ਕਦੇ ਨਾ ਕਰੋ ਇਹ ਕੰਮ
1. ਬਿਨਾਂ ਨਹਾਏ ਫੁੱਲ ਨਾ ਤੋੜੋ
ਦੀਵਾਲੀ ਵਾਲੇ ਦਿਨ ਮਹਾਂ ਲਕਸ਼ਮੀ ਦੀ ਪੂਜਾ ਲਈ ਬਿਨਾਂ ਨਹਾਏ ਫੁੱਲ ਨਾ ਤੋੜੋ। ਇਸ ਨਾਲ ਫੁੱਲ ਅਪਵਿੱਤਰ ਹੋ ਜਾਂਦੇ ਹਨ ਅਤੇ ਦੇਵੀ ਲਕਸ਼ਮੀ ਇਨ੍ਹਾਂ ਫੁੱਲਾਂ ਤੋਂ ਨਾਰਾਜ਼ ਹੋ ਜਾਂਦੀ ਹੈ।
2. ਪਹਿਲਾਂ ਤੋੜੇ ਫੁੱਲਾਂ ਨਾਲ ਪੂਜਾ ਨਾ ਕਰੋ
ਇਕ ਦਿਨ ਪਹਿਲਾਂ ਤੋੜੇ ਫੁੱਲਾਂ ਨਾਲ ਵੀ ਪੂਜਾ ਨਾ ਕਰੋ। ਦੀਵਾਲੀ ਵਾਲੇ ਦਿਨ ਹੀ ਨਹਾ ਕੇ ਫੁੱਲ ਤੋੜ ਕੇ ਲਿਆਓ।
3. ਬਜ਼ੁਰਗਾਂ ਦਾ ਅਪਮਾਨ ਨਾ ਕਰੋ
ਦੀਵਾਲੀ ਵਾਲੇ ਦਿਨ ਘਰ ਦੇ ਬਜ਼ੁਰਗਾਂ ਦਾ ਕਦੇ ਵੀ ਭੁੱਲ ਕੇ ਅਪਮਾਨ ਨਾ ਕਰੋ। ਇਸ ਦਿਨ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦਾ ਆਸ਼ਿਰਵਾਦ ਲਓ।
4. ਬੇਈਮਾਨੀ ਨਾਲ ਨਾ ਦਿਓ ਕਿਸੇ ਨੂੰ ਤੋਹਫ਼ਾ
ਦੀਵਾਲੀ ਵਾਲੇ ਦਿਨ ਜੇਕਰ ਤੁਸੀਂ ਕਿਸੇ ਨੂੰ ਤੋਹਫ਼ਾ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਖੁਸ਼ ਹੋ ਕੇ ਤੋਹਫ਼ਾ ਦਿਓ। ਤਿਉਹਾਰ ਦੇ ਮੌਕੇ ਕਦੇ ਵੀ ਕਿਸੇ ਨੂੰ ਬੇਈਮਾਨੀ ਨਾਲ ਤੋਹਫ਼ਾ ਨਾ ਦਿਓ।
5. ਭੀਖ ਮੰਗੇ ਤਾਂ ਉਸ ਨੂੰ ਖਾਲੀ ਹੱਥ ਨਾ ਜਾਣ
ਦੀਵਾਲੀ ਵਾਲੇ ਦਿਨ ਜੇਕਰ ਕੋਈ ਭਿਖਾਰੀ ਤੁਹਾਡੇ ਤੋਂ ਭੀਖ ਮੰਗੇ ਤਾਂ ਉਸ ਨੂੰ ਕਦੇ ਵੀ ਖਾਲੀ ਹੱਥ ਨਾ ਜਾਣ ਦਿਓ। ਦੀਵਾਲੀ ਦੇ ਮੌਕੇ ਉਸ ਨੂੰ ਕੁਝ ਨਾ ਕੁਝ ਜ਼ਰੂਰ ਦਿਓ।