Diwali 2023 : ਦੀਵਾਲੀ ਵਾਲੀ ਰਾਤ ਇਨ੍ਹਾਂ ਚੀਜ਼ਾਂ ਦੇ ਜ਼ਰੂਰ ਕਰੋ ਦਰਸ਼ਨ, ਮੰਨਿਆ ਜਾਂਦਾ ਹੈ ‘ਸ਼ੁੱਭ ਸ਼ਗਨ’

11/12/2023 10:14:15 AM

ਜਲੰਧਰ (ਬਿਊਰੋ) - ਹਿੰਦੂ ਧਰਮ ਦੇ ਮੁੱਖ ਤਿਉਹਾਰਾਂ 'ਚੋਂ ਇਕ ਤਿਉਹਾਰ ਦੀਵਾਲੀ ਦਾ ਵੀ ਹੈ, ਜੋ ਇਸ ਸਾਲ 12 ਨਵੰਬਰ, 2023 ਨੂੰ ਮਨਾਇਆ ਜਾ ਰਿਹਾ ਹੈ। ਦੀਵਾਲੀ ਮਾਂ ਲਛਮੀ ਨੂੰ ਖ਼ੁਸ਼ ਕਰ ਕੇ ਉਨ੍ਹਾਂ ਦੀ ਕ੍ਰਿਪਾ ਪ੍ਰਾਪਤ ਕਰਨ ਦਾ ਤਿਉਹਾਰ ਹੈ। ਦੀਵਾਲੀ ਦੇ ਦਿਨ ਹੋਣ ਵਾਲੀਆਂ ਕੁਝ ਘਟਨਾਵਾਂ ਨੂੰ ਸ਼ੁੱਭ ਅਤੇ ਅਸ਼ੁੱਭ ਸਗਨ ਦੇ ਰੂਪ 'ਚ ਦੇਖਿਆ ਜਾਂਦਾ ਹੈ। ਜੋਤਸ਼ੀ ਮੁਤਾਬਕ ਦੀਵਾਲੀ 'ਤੇ ਮਾਂ ਲਛਮੀ ਦਾ ਸਵਾਗਤ ਵਿਧੀਵਿਧਾਨ ਨਾਲ ਪੂਜਾ-ਅਰਚਨਾ ਨਾਲ ਕੀਤਾ ਜਾਂਦਾ ਹੈ। ਧਾਰਮਿਕ ਮਾਨਤਾ ਮੁਤਾਬਕ ਦੀਵਾਲੀ ਦੇ ਦਿਨ ਜੇ ਕੁਝ ਚੀਜ਼ਾਂ ਦੇ ਦਰਸ਼ਨ ਹੋ ਜਾਣ ਤਾਂ ਇਹ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹਾ ਕਿਹਾ ਗਿਆ ਹੈ ਕਿ ਇਨ੍ਹਾਂ ਦੇ ਦਿਖਾਈ ਦੇਣ ਨਾਲ ਘਰ-ਪਰਿਵਾਰ ਦੀ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਸਾਲ ਭਰ ਪੈਸਿਆਂ ਦੀ ਤੰਗੀ ਨਹੀਂ ਰਹਿੰਦੀ। ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਦਾ ਦਿਖਾਈ ਦੇਣਾ ਮਾਂ ਲਛਮੀ ਦੇ ਘਰ ਆਉਣ ਦਾ ਸੂਚਕ ਹੁੰਦਾ ਹੈ।

ਇਨ੍ਹਾਂ ਚੀਜ਼ਾਂ ਦੇ ਵਿਖਾਈ ਦੇਣ ’ਤੇ ਹੁੰਦਾ ਹੈ ਸਭ ਸ਼ੁੱਭ

ਉੱਲੂ
ਉੱਲੂ ਨੂੰ ਦੇਵੀ ਲਛਮੀ ਦਾ ਵਾਹਨ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਦੀਵਾਲੀ ਦੀ ਕਾਲੀ ਅਮਾਵਾਸ ਰਾਤ 'ਚ ਦੇਵੀ ਲਛਮੀ ਆਪਣੇ ਵਾਹਨ ਉੱਲੂ 'ਤੇ ਬੈਠ ਕੇ ਪ੍ਰਿਥਵੀ ਸੈਰ ਕਰਦੀ ਹੈ। ਇਸਲਈ ਇਸ ਦਿਨ ਉੱਲੂ ਦਾ ਦਿਖਣਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ।

PunjabKesari

ਬਿੱਲੀ
ਹਿੰਦੂ ਧਰਮ 'ਚ ਬਿੱਲੀ ਦਿਸਣਾ ਬਹੁਤ ਸ਼ੁੱਭ ਨਹੀਂ ਸਮਝਿਆ ਜਾਂਦਾ ਹੈ। ਪਰ ਦੀਵਾਲੀ ਦੇ ਦਿਨ ਬਿੱਲੀ ਦਾ ਦਿਖਾਈ ਦੇਣਾ ਚੰਗਾ ਮੰਨਿਆ ਜਾਂਦਾ ਹੈ। ਇਸ ਨੂੰ ਮਾਤਾ ਲਛਮੀ ਦੇ ਆਉਣ ਦੇ ਸੰਕੇਤ ਦੇ ਤੌਰ 'ਤੇ ਦੇਖਿਆ ਜਾਂਦਾ ਹੈ।

PunjabKesari

ਛਿਪਕਲੀ
ਛਿਪਕਲੀ ਘਰ 'ਚ ਹਮੇਸ਼ਾ ਦਿਖਾਈ ਦੇ ਜਾਂਦੀ ਹੈ। ਜੇ ਇਹ ਦੀਵਾਲੀ ਦੀ ਰਾਤ ਨੂੰ ਘਰ 'ਚ ਕਿਤੇ ਦਿਖਾਈ ਦੇ ਜਾਵੇ ਤਾਂ ਇਹ ਕਾਫੀ ਸ਼ੁੱਭ ਨਤੀਜਾ ਦੇਣ ਵਾਲਾ ਮੰਨਿਆ ਜਾਂਦਾ ਹੈ। ਦੀਵਾਲੀ ਤੇ ਛਿਪਕਲੀ ਦਾ ਦਿਖਾਈ ਦੇਣਾ ਮਾਂ ਲਛਮੀ ਦੇ ਖ਼ੁਸ਼ ਹੋਣ ਦਾ ਸੂਚਕ ਮੰਨਿਆ ਜਾਂਦਾ ਹੈ।

PunjabKesari

ਛਛੁੰਦਰ
ਦੀਵਾਲੀ ਦੀ ਰਾਤ ਨੂੰ ਜੇ ਤੁਹਾਡੇ ਘਰ ਛਛੁੰਦਰ ਦਿਖਾਈ ਦੇ ਜਾਵੇ ਤਾਂ ਖ਼ੁਸ਼ ਹੋ ਜਾਈਓ। ਛਛੁੰਦਰ ਆਉਂਦੀ ਹੈ ਤਾਂ ਆਪਣੇ ਨਾਲ ਪੈਸੇ ਵੀ ਲੈ ਕੇ ਆਉਂਦੀ ਹੈ। ਇਸ ਨੂੰ ਦੇਖਣ 'ਤੇ ਭਜਾਓ ਨਹੀਂ ਅਤੇ ਆਪਣੇ ਰਸਤੇ 'ਚ ਜਾਣ ਦਿਓ।
 


rajwinder kaur

Content Editor rajwinder kaur