ਬਿਹਾਰ ਦੇ ਕਟਿਹਾਰ ’ਚ ਬਸੰਤ ਪੰਚਮੀ ਦੇ ਮੌਕੇ ’ਤੇ ਦੇਖਣ ਨੂੰ ਮਿਲਦੀ ਹੈ ਦੁਸ਼ਹਿਰੇ ਵਰਗੀ ਰੌਣਕ

1/29/2020 3:03:47 PM

ਨਵੀਂ ਦਿੱਲੀ(ਬਿਊਰੋ)- ਬਿਹਾਰ ਦੇ ਕਟਿਹਾਰ ਜ਼ਿਲੇ ਵਿਚ ਬਸੰਤ ਪੰਚਮੀ ’ਤੇ ਦੁਸ਼ਹਿਰੇ ਵਰਗੀ ਧੂਮ ਰਹਿੰਦੀ ਹੈ। ਦੁਸ਼ਹਿਰੇ ਦੀ ਤਰਜ ’ਤੇ ਹੀ ਇੱਥੇ ਸਰਸਵਤੀ ਪੂਜਾ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇੱਥੇ ਚਾਰ ਦਿਨਾਂ ਤੱਕ ਮੇਲੇ ਵਰਗਾ ਨਜ਼ਾਰਾ ਰਹਿੰਦਾ ਹੈ। ਸਰਸਵਤੀ ਪੂਜਾ ’ਤੇ ਇੱਥੇ ਪੰਜ ਤੋਂ ਲੈ ਕੇ 25 ਲੱਖ ਤੱਕ ਦੀ ਲਾਗਤ ਨਾਲ ਪੰਡਾਲ ਦਾ ਨਿਰਮਾਣ ਕਰਾਇਆ ਜਾਂਦਾ ਹੈ। ਜ਼ਿਲੇ ਵਿਚ 350 ਤੋਂ ਜ਼ਿਆਦਾ ਪੰਡਾਲਾਂ ਵਿਚ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਬੰਗਾਲ ਦੀ ਸੀਮਾ ਨਾਲ ਲੱਗਣ ਕਾਰਨ ਇੱਥੇ ਪੂਰੇ ਪ੍ਰਬੰਧ ’ਤੇ ਮਿਸ਼ਰਤ ਸੰਸਕ੍ਰਿਤੀ ਦੀ ਝਲਕ ਦਿਖਾਈ ਦਿੰਦੀ ਹੈ। ਪੂਜਾ ਦਾ ਪ੍ਰਬੰਧ ਵੈਦਿਕ ਪ੍ਰਣਾਲੀ ਨਾਲ ਹੁੰਦਾ ਹੈ। ਲੋਕਾਂ ਦੀ ਸ਼ਰਧਾ ਕਾਰਨ ਬਾਰਸੋਈ ਦਾ ਨੀਲ ਸਰਸਵਤੀ ਮੰਦਰ ਵੀ ਹੈ। ਮਾਨਤਾ ਹੈ ਕਿ ਇੱਥੇ ਪਹੁੰਚ ਕੇ ਕਾਲੀਦਾਸ ਨੇ ਮਾਂ ਦੀ ਪੂਜਾ-ਅਰਚਨਾ ਕੀਤੀ ਸੀ। ਕਈ ਦੂਜੀਆਂ ਥਾਵਾਂ ’ਤੇ ਵੀ ਇੱਥੇ ਮਾਂ ਸਰਸਵਤੀ ਦੇ ਮੰਦਰ ਹਨ।


ਕਈ ਥਾਵਾਂ ’ਤੇ ਲੱਗਦਾ ਹੈ ਮੇਲਾ
ਬਸੰਤ ਪੰਚਮੀ ਨੂੰ ਲੈ ਕੇ ਇੱਥੇ ਵੱਡੀ ਤਿਆਰੀ ਕੀਤੀ ਜਾਂਦੀ ਹੈ। ਇਸ ਦੌਰਾਨ ਕਈ ਥਾਵਾਂ ’ਤੇ ਮੇਲੇ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ।


ਇਕ ਮਹੀਨਾ ਪਹਿਲਾਂ ਤੋਂ ਹੀ ਬਣਦੇ ਹਨ ਪੰਡਾਲ
ਸਰਸਵਤੀ ਪੂਜਾ ਨੂੰ ਲੈ ਕੇ ਇੱਥੇ ਇਕ ਮਹੀਨਾ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਬੰਗਾਲ ਦੇ ਕਾਰੀਗਰਾਂ ਵੱਲੋਂ ਸ਼ਾਨਦਾਰ ਪੰਡਾਲ ਦਾ ਨਿਰਮਾਣ ਕਰਾਇਆ ਜਾਂਦਾ ਹੈ। ਜਦੋਂਕਿ ਕਈ ਥਾਵਾਂ ’ਤੇ ਪ੍ਰਤੀਮਾ ਨਿਰਮਾਣ ਲਈ ਇੱਥੇ ਬੰਗਾਲ ਤੋਂ ਕਾਰੀਗਰ ਪੁੱਜਦੇ ਹਨ।


manju bala

Edited By manju bala