ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਵਪਾਰ ਅਤੇ ਕੰਮਕਾਜ ਦੀ ਦਸ਼ਾ ਰਹੇਗੀ ਚੰਗੀ

1/30/2020 2:00:35 AM

ਮੇਖ- ਸਿਤਾਰਾ ਉਲਝਣਾਂ ਅਤੇ ਕੰਪਲੀਕੇਸ਼ਨ ਨੂੰ ਜਗਾਉਣ ਵਾਲਾ, ਇਸ ਲਈ ਕੋਈ ਵੀ ਕੰਮ ਤਿਆਰੀ ਦੇ ਬਗੈਰ ਹੱਥ ’ਚ ਨਹੀਂ ਲੈਣਾ ਚਾਹੀਦਾ, ਸਫਰ ਵੀ ਹਾਨੀ-ਪ੍ਰੇਸ਼ਾਨੀ ਵਾਲਾ।

ਬ੍ਰਿਖ- ਸਿਤਾਰਾ ਧਨ ਲਾਭ ਲਈ ਚੰਗਾ, ਟੂਰਿਜ਼ਮ,ਕੰਸਲਟੈਂਸੀ, ਡੈਕੋਰੇਸ਼ਨ, ਇਲੈਕਟ੍ਰੋਨਿਕਸ ਟੀਚਿੰਗ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਮਿਥੁਨ- ਅਫਸਰਾਂ ਦੇ ਨਰਮ ਅਤੇ ਹਮਦਰਦਾਨਾ ਰੁਖ ਕਰ ਕੇ ਸਰਕਾਰੀ ਕੰਮ ’ਚ ਪੇਸ਼ ਆ ਰਹੀ ਕੋਈ ਕੰਪਲੀਕੇਸ਼ਨ ਹਟੇਗੀ, ਮਾਣ-ਸਨਮਾਨ-ਪ੍ਰਤਿਸ਼ਠਾ ਬਣੀ ਰਹੇਗੀ।

ਕਰਕ- ਜਨਰਲ ਸਿਤਾਰਾ ਸਟ੍ਰੌਂਗ, ਉਦੇਸ਼ਾਂ ਮਨੋਰਥਾਂ ’ਚ ਸਫਲਤਾ ਮਿਲੇਗੀ, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਫੈਮਿਲੀ ਫ੍ਰੰਟ ’ਤੇ ਕੁਝ ਖਿੱਚਾਤਣੀ-ਤਣਾਤਣੀ ਰਹੇਗੀ।

ਸਿੰਘ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਸੋਚੋਗੇ ਜਾਂ ਮਨ ਬਣਾਓਗੇ, ਉਸ ’ਚ ਸਕਸੈਸ ਮਿਲੇਗੀ, ਪਰ ਮੌਸਮ ਦੇ ਅੈਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ।

ਕੰਨਿਆ- ਕੰਮਕਾਜੀ ਦਸ਼ਾ ਸੰਤੋਖ ਜਨਕ, ਤਬੀਅਤ ’ਚ ਜਿੰਦਾਦਿਲੀ, ਸਵਛੰਦਤਾ, ਰੰਗੀਨੀ ਬਣੀ ਰਹੇਗੀ, ਵੈਸੇ ਵੀ ਆਪ ਹਰ ਪੱਖੋਂ ਹਾਵੀ-ਪ੍ਰਭਾਵੀ ਵਿਜਈ ਰਹੋਗੇ।

ਤੁਲਾ- ਕਿਸੇ ਵਿਰੋਧੀ ਦੀ ਨਾ ਤਾਂ ਅਣਦੇਖੀ ਕਰੋ ਅਤੇ ਨਾ ਹੀ ਉਸ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਰੋ, ਵੈਸੇ ਮਨ ਅਸ਼ਾਂਤ-ਪ੍ਰੇਸ਼ਾਨ-ਡਿਸਟਰਬ ਅਤੇ ਟੈਂਸ ਜਿਹਾ ਰਹੇਗਾ।

ਬ੍ਰਿਸ਼ਚਕ- ਯਤਨ ਕਰਨ ’ਤੇ ਪਲਾਨਿੰਗ ਕੁਝ ਅੱਗੇ ਵਧ ਸਕਦੀ ਹੈ, ਸੰਤਾਨ ਦੇ ਸੁਪੋਰਟਿਵ ਰੁਖ ਕਰਕੇ ਕੋਈ ਕੰਪਲੀਕੇਸ਼ਨ ਰਸਤੇ ’ਚੋਂ ਹਟ ਸਕਦੀ ਹੈ, ਸ਼ਤਰੂ ਕਮਜ਼ੋਰ ਰਹਿਣਗੇ।

ਧਨ- ਪ੍ਰਾਪਰਟੀ ਅਤੇ ਕੋਰਟ-ਕਚਹਿਰੀ ਦੇ ਕੰਮਾਂ ਲਈ ਸਿਤਾਰਾ ਮਜ਼ਬੂਤ ਅਤੇ ਆਪ ਦੀ ਭੱਜਦੌੜ ਚੰਗਾ ਨਤੀਜਾ ਦੇ ਸਕਦੀ ਹੈ,ਮਾਣ ਸਨਮਾਨ ਦੀ ਪ੍ਰਾਪਤੀ।

ਮਕਰ- ਵੱਡੇ ਲੋਕਾਂ , ਸੱਜਣ ਸਾਥੀਅਾਂ ਨਾਲ ਮੇਲ ਜੋਲ, ਕੰਮਕਾਜੀ ਸਾਥੀ ਆਪ ਦੀ ਗੱਲ, ਪੱਖ, ਪ੍ਰਪੋਜ਼ਲ ਨੂੰ ਧਿਆਨ ਨਾਲ ਸੁਣਨਗੇ, ਕੋਈ ਪ੍ਰਾਬਲਮ ਯਤਨ ਕਰਨ ’ਤੇ ਹਟੇਗੀ।

ਕੁੰਭ- ਸਿਤਾਰਾ ਵਪਾਰ ਕਾ ਰੋਬਾਰ ’ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ ਪਾਜ਼ੇਟਿਵ ਨਤੀਜਾ ਦੇਵੇਗੀ, ਵੈਸੇ ਵੀ ਆਪ ਹਰ ਪੱਖੋਂ ਹਾਵੀ-ਪ੍ਰਭਾਵੀ ਵਿਜਈ ਰਹੋਗੇ, ਮਾਣ-ਯਸ਼ ਦੀ ਪ੍ਰਾਪਤੀ।

ਮੀਨ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਪਰ ਠੰਡੀਆਂ ਵਸਤਾਂ ਦੀ ਵਰਤੋਂ ਨਾ ਕਰੋ, ਕਿਉਂਕਿ ਗਲੇ ’ਚ ਖਰਾਬੀ ਦਾ ਡਰ ਬਣਿਆ ਰਹੇਗਾ।

30 ਜਨਵਰੀ 2020, ਵੀਰਵਾਰ ਮਾਘ ਸੁਦੀ ਤਿਥੀ ਪੰਚਮੀ (ਦੁਪਹਿਰ 1.20 ਤਕ) ਅਤੇ ਮਗਰੋਂ ਤਿਥੀ ਛੱਠ।

ਸੂਰਜ       ਮਕਰ ’ਚ

ਚੰਦਰਮਾ ਮੀਨ ’ਚ

ਮੰਗਲ ਬ੍ਰਿਸ਼ਚਕ ’ਚ

ਬੁੱੱਧ ਮਕਰ ’ਚ

ਗੁਰੂ ਧਨ ’ਚ

ਸ਼ੁੱਕਰ ਕੁੰਭ ’ਚ

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਮਾਘ ਪ੍ਰਵਿਸ਼ਟੇ : 17, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 10 (ਮਾਘ), ਹਿਜਰੀ ਸਾਲ : 1441, ਮਹੀਨਾ : ਜਮਾਦਿ ਉਲ ਸਾਨੀ ਤਰੀਕ : 4, ਸੂਰਜ ਉਦੈ : ਸਵੇਰੇ 7.26 ਵਜੇ, ਸੂਰਜ ਅਸਤ : ਸ਼ਾਮ 5.56 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਭਾਦਰਪਦ ਬਾਅਦ ਦੁਪਹਿਰ 3.12 ਤਕ) ਅਤੇ ਮਗਰੋਂ ਨਕਸ਼ੱਤਰ ਰੇਵਤੀ। ਯੋਗ : ਸਿੱਧ (30 ਜਨਵਰੀ ਦਿਨ ਰਾਤ ਅਤੇ 31 ਨੂੰ ਸਵੇਰੇ 5.13 ਤਕ) ਅਤੇੇੇੇੇੇੇੇ ਮਗਰੋਂ ਯੋਗ ਸਾਧਿਯ। ਚੰਦਰਮਾ : ਮੀਨ ਰਾਸ਼ੀ ’ਤੇ (ਪੂਰਾ ਦਿਨ-ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ-ਰਾਤ),ਬਾਅਦ ਦੁਪਹਿਰ 3.12 ਤੋਂ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਪੂਜਾ ਲੱਗੇਗੀ । ਦਿਸ਼ਾ ਸ਼ੂਲ :ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ-ਬਸੰਤ ਪੰਚਮੀ, ਸ਼੍ਰੀ ਪੰਚਮੀ, ਲਕਸ਼ਮੀ ਸਰਸਵਤੀ ਪੂਜਨ, ਵਾਗੇਸ਼ਵਰੀ ਜਯੰਤੀ, ਮਹਾਤਮਾ ਗਾਂਧੀ ਬਲਿਦਾਨ ਦਿਵਸ , ਪਸ਼ੂ ਮੇਲਾ (ਨਾਗੌਰ , ਰਾਜਸਥਾਨ)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Edited By Bharat Thapa