ਕਰਵਾਚੌਥ ਸਪੈਸ਼ਲ : ਸਰਘੀ 'ਚ ਜ਼ਰੂਰ ਖਾਓ ਇਹ ਚੀਜ਼ਾਂ, ਨਹੀਂ ਲੱਗੇਗੀ ਸਾਰਾ ਦਿਨ ਪਿਆਸ

10/23/2021 5:43:57 PM

ਜਲੰਧਰ : ਕਰਵਾਚੌਥ ਦਾ ਤਿਉਹਾਰ ਇਸ ਮਹੀਨੇ ਦੀ 24 ਤਾਰੀਖ਼ ਨੂੰ ਭਾਵ ਕੱਲ੍ਹ ਨੂੰ ਮਨਾਇਆ ਜਾਵੇਗਾ। ਅਜਿਹੇ 'ਚ ਸਾਰੀਆਂ ਜਨਾਨੀਆਂ ਦਿਨ ਭਰ ਭੁੱਖੀਆਂ-ਪਿਆਸੀਆਂ ਰਹਿ ਕੇ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਇਸ 'ਚ ਸਿਰਫ ਸਵੇਰੇ ਦੇ ਸਮੇਂ ਸਰਘੀ ਖਾਧੀ ਜਾਂਦੀ ਹੈ। ਅਜਿਹੇ 'ਚ ਭੁੱਖ ਤਾਂ ਹਮੇਸ਼ਾ ਜਨਾਨੀਆਂ ਬਰਦਾਸ਼ਤ ਕਰ ਲੈਂਦੀਆਂ ਹਨ ਪਰ ਪਾਣੀ ਦੇ ਬਿਨ੍ਹਾਂ ਰਹਿਣਾ ਥੋੜ੍ਹਾ ਮੁਸ਼ਕਿਲ ਹੋ ਸਕਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਚੀਜ਼ਾਂ ਬਾਰੇ 'ਚ ਦੱਸਦੇ ਹਾਂ ਜਿਸ ਨੂੰ ਖਾਣ ਨਾਲ ਤੁਹਾਨੂੰ ਦਿਨ ਭਰ ਪਿਆਸ ਨਹੀਂ ਲੱਗੇਗੀ। ਅਜਿਹੇ 'ਚ ਤੁਸੀਂ ਆਪਣਾ ਵਰਤ ਸਹੀ ਤਰੀਕੇ ਨਾਲ ਰੱਖ ਪਾਓਗੀ।

ਬ੍ਰੋਕਲੀ ਖਾਣ ਨਾਲ ਹੁੰਦੀਆਂ ਹਨ ਸਰੀਰ ਦੀਆਂ ਕਈ ਖਤਰਨਾਕ ਬੀਮਾਰੀਆਂ ਦੂਰ
ਬ੍ਰੋਕਲੀ

 ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਬ੍ਰੋਕਲੀ 'ਚ 89 ਫੀਸਦੀ ਪਾਣੀ ਮੌਜੂਦ ਹੁੰਦਾ ਹੈ। ਇਹ ਸਰੀਰ 'ਚ ਚੰਗੀ ਤਰ੍ਹਾਂ ਘੁੱਲਣ ਦੇ ਨਾਲ ਪਾਣੀ ਦੀ ਘਾਟ ਨੂੰ ਪੂਰਾ ਕਰਨ 'ਚ ਮਦਦ ਕਰਦੀ ਹੈ। ਨਿਯਮਿਤ ਤੌਰ ਨਾਲ ਇਸ ਦੀ ਸਬਜ਼ੀ, ਸੂਪ ਜਾਂ ਸਲਾਦ ਖਾਣਾ ਫ਼ਾਇਦੇਮੰਦ ਹੁੰਦਾ ਹੈ। ਲੰਬੇ ਸਮੇਂ ਤੱਕ ਪਿਆਸ ਦੀ ਪ੍ਰੇਸ਼ਾਨੀ ਦੂਰ ਹੋ ਕੇ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਨਾਲ ਹੀ ਦਿਨ ਭਰ ਐਨਰਜੈਟਿਕ ਮਹਿਸੂਸ ਹੁੰਦਾ ਹੈ।

ਛਿਲਕੇ ਸਮੇਤ ਸੇਬ ਖਾਣਾ ਸਰੀਰ ਲਈ ਹੁੰਦਾ ਹੈ ਬੇਹੱਦ ਫਾਇਦੇਮੰਦ
ਸੇਬ

 ਵਿਟਾਮਿਨ, ਫਾਈਬਰ, ਕੈਲਸ਼ੀਅਮ, ਐਂਟੀ-ਆਕਸੀਡੈਂਟ ਨਾਲ ਭਰਪੂਰ ਸੇਬ ਦੀ ਵਰਤੋਂ ਕਰਨ ਨਾਲ ਸਰੀਰ 'ਚ ਪਾਣੀ ਦੀ ਘਾਟ ਪੂਰੀ ਹੁੰਦੀ ਹੈ। ਇਸ 'ਚ ਕਰੀਬ 86 ਫੀਸਦੀ ਪਾਣੀ ਹੋਣ ਨਾਲ ਵਾਰ-ਵਾਰ ਪਿਆਸ ਲੱਗਣ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਨਾਲ ਹੀ ਬੀਮਾਰੀਆਂ ਲੱਗਣ ਦਾ ਖਤਰਾ ਵੀ ਘੱਟ ਰਹਿੰਦਾ ਹੈ।
ਸਲਾਦ
ਵੱਖ-ਵੱਖ ਸਬਜ਼ੀਆਂ ਨਾਲ ਤਿਆਰ ਸਲਾਦ 'ਚ ਜ਼ਿਆਦਾ ਮਾਤਰਾ 'ਚ ਪਾਣੀ ਪਾਇਆ ਜਾਂਦਾ ਹੈ। ਅਜਿਹੇ 'ਚ ਇਸ ਦੀ ਵਰਤੋਂ ਕਰਨ ਨਾਲ ਲੰਬੇ ਸਮੇਂ ਤੱਕ ਭੁੱਖ ਅਤੇ ਪਿਆਸ ਲੱਗਣ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਇਸ 'ਚ 95 ਫੀਸਦੀ ਪਾਣੀ ਹੋਣ ਨਾਲ ਸਰੀਰ 'ਚ ਪਾਣੀ ਦੀ ਮਾਤਰਾ ਸਹੀ ਰਹਿੰਦੀ ਹੈ। ਚਿਹਰੇ 'ਤੇ ਗਲੋਅ ਆਉਣ ਦੇ ਨਾਲ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ।

Home-Set Curd: 3 Health Benefits That Will Convince You To Have It Daily
ਦਹੀਂ
ਪਾਣੀ ਦੀ ਕਮੀ ਪੂਰਾ ਕਰਨ ਲਈ ਦਹੀਂ ਸਭ ਤੋਂ ਉਚਿਤ ਸਰੋਤ ਹੈ। ਇਸ 'ਚ ਕਰੀਬ 85 ਫੀਸਦੀ ਪਾਣੀ ਹੋਣ ਨਾਲ ਸਰੀਰ 'ਚ ਇਸ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਮਿਲਦੀ ਹੈ। 
ਪਾਲਕ
ਪਾਲਕ 'ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਨਾਲ ਤਿਆਰ ਸਬਜ਼ੀ, ਸੂਪ ਜਾਂ ਜੂਸ ਦੀ ਵਰਤੋਂ ਕਰਨ ਨਾਲ ਸਰੀਰ ਦਿਨ ਭਰ ਹਾਈਡ੍ਰੇਟ ਰਹਿਣ 'ਚ ਮਦਦ ਮਿਲਦੀ ਹੈ। ਨਾਲ ਹੀ ਇਮਿਊਨਿਟੀ ਸਟਰਾਂਗ ਹੋ ਕੇ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।

ਨਾਰੀਅਲ ਪਾਣੀ ਦੇ ਲਾਜਵਾਬ ਫਾਇਦਿਆਂ ਨੂੰ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ - PTC  Punjabi
ਨਾਰੀਅਲ ਪਾਣੀ
ਨਾਰੀਅਲ ਪਾਣੀ 'ਚ 95 ਫੀਸਦੀ ਪਾਣੀ ਹੁੰਦਾ ਹੈ। ਇਸ ਦੇ ਵਰਤੋਂ ਨਾਲ ਵਾਰ-ਵਾਰ ਪਿਆਸ ਲੱਗਣ ਦੀ ਪ੍ਰੇਸ਼ਾਨੀ ਦੂਰ ਰਹੇਗੀ। ਨਾਲ ਹੀ ਦਿਨ ਭਰ ਐਨਰਜੈਟਿਕ ਫੀਲ ਹੋਣ 'ਚ ਮਦਦ ਮਿਲੇਗੀ।
ਅੰਗੂਰ,ਅਨਾਨਾਸ ਅਤੇ ਸਟਾਰਬੇਰੀ
ਇਨ੍ਹਾਂ ਨੂੰ ਸਿੱਧਾ ਖਾਣ ਜਾਂ ਜੂਸ ਕੱਢ ਕੇ ਪੀਣ ਨਾਲ ਸਰੀਰ 'ਚ ਪਾਣੀ ਦੀ ਕਮੀ ਪੂਰੀ ਹੋਣ 'ਚ ਮਦਦ ਮਿਲਦੀ ਹੈ। ਨਾਲ ਹੀ ਸਰੀਰ ਡਿਟਾਕਸ ਹੋ ਕੇ ਸਰੀਰ 'ਚ ਮੌਜੂਦ ਗੰਦਗੀ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। 

Open Drinks - Nimbu Pani
ਨਿੰਬੂ ਪਾਣੀ 
ਨਿੰਬੂ ਵਿਟਾਮਿਨ-ਸੀ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅਜਿਹੇ 'ਚ ਨਿੰਬੂ-ਪਾਣੀ ਦੀ ਵਰਤੋਂ ਕਰਨ ਨਾਲ ਸਰੀਰ 'ਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ। ਦਿਨ ਭਰ ਸਰੀਰ ਹਾਈਡ੍ਰੇਟਿਡ ਰਹਿਣ 'ਚ ਮਦਦ ਮਿਲਦੀ ਹੈ।


Aarti dhillon

Content Editor Aarti dhillon