ਕਰਵਾਚੌਥ ਸਪੈਸ਼ਲ: ਜਾਣੋ ਪੂਜਾ ਕਰਨ ਦੀ ਵਿਧੀ ਅਤੇ ਚੰਦਰਮਾ ਨਿਕਲਣ ਦਾ ਸਮਾਂ

10/24/2021 11:02:35 AM

ਨਵੀਂ ਦਿੱਲੀ (ਬਿਊਰੋ) : ਹਿੰਦੂ ਧਰਮ ਵਿਚ ਕਰਵਾ ਚੌਥ ਦਾ ਤਿਉਹਾਰ ਸਭ ਤੋਂ ਅਹਿਮ ਤਿਉਹਾਰਾਂ ਵਿਚੋਂ ਇਕ ਹੈ। ਇਸ ਨੂੰ ਸਭ ਤੋਂ ਮੁਸ਼ਕਲ ਵਰਤ ਵੀ ਮੰਨਿਆ ਗਿਆ ਹੈ। ਇਸ ਦਿਨ ਸੁਹਾਗਣ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਸ਼ਰਧਾ ਅਤੇ ਭਗਤੀ ਭਾਵ ਨਾਲ ਵਰਤ ਰੱਖਦੀਆਂ ਹਨ। ਪੂਰਾ ਦਿਨ ਬਿਨਾਂ ਕੁਝ ਖਾਧੇ ਅਤੇ ਪਾਣੀ ਪੀਤੇ ਇਹ ਵਰਤ ਪੂਰਾ ਕਰਦੀਆਂ ਹਨ। ਇਸ ਸਾਲ ਇਹ ਤਿਉਹਾਰ 24 ਅਕਤੂਬਰ 2021 ਨੂੰ ਐਤਵਾਰ ਵਾਲੇ ਦਿਨ ਆ ਰਿਹਾ ਹੈ। ਇਹ ਵਰਤ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਸੰਕਸ਼ਟੀ ਚਤੁਰਥੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਕਰਵਾ ਚੌਥ ਪੂਜਾ ਦਾ ਸ਼ੁੱਭ ਮਹੂਰਤ ਤੇ ਚੰਦਰਮਾ ਚੜ੍ਹਨ ਦਾ ਸਮਾਂ
24 ਅਕਤੂਬਰ 2021 ਨੂੰ ਐਤਵਾਰ ਵਾਲੇ ਦਿਨ ਸਵੇਰੇ 3.1 ਮਿੰਟ ਤੋਂ ਚਤੁਰਥੀ ਸ਼ੁਰੂ ਹੋਵੇਗੀ। 25 ਅਕਤੂਬਰ ਨੂੰ ਸਵੇਰੇ 5.43 ਮਿੰਟ 'ਤੇ ਚਤੁਰਥੀ ਤਿਥੀ ਖ਼ਤਮ ਹੋਵੇਗੀ। ਇਸ ਦੌਰਾਨ 24 ਅਕਤੂਬਰ ਨੂੰ ਸ਼ਾਮ 5.43 ਮਿੰਟ ਤੋਂ ਲੈ ਕੇ 6.59 ਮਿੰਟ ਤਕ ਕਰਵਾਚੌਥ ਪੂਜਾ ਦਾ ਸ਼ੁੱਭ ਮਹੂਰਤ ਰਹੇਗਾ। ਇਸ ਤੋਂ ਬਾਅਦ ਰਾਤ 8.7 ਮਿੰਟ 'ਤੇ ਚੰਦਰਮਾ ਦੇ ਦਰਸ਼ਨ ਹੋਣਗੇ।

ਕਰਵਾ ਚੌਥ 'ਤੇ ਕਿਵੇਂ ਕਰੀਏ ਪੂਜਾ
1. ਇਸ ਦਿਨ ਸਵੇਰੇ ਇਨਸ਼ਾਨ ਕਰਨ ਤੋਂ ਬਾਅਦ ਸਾਫ਼ ਕੱਪੜੇ ਪਾਉਣ ਅਤੇ ਵਰਤ ਕਰਨ ਦਾ ਸੰਕਲਪ ਲਓ।
2. ਇਸ ਵਰਤ ਵਿਚ ਪਾਣੀ ਪੀਣਾ ਵੀ ਵਰਜਿਤ ਹੈ। ਇਸ ਲਈ ਪਾਣੀ ਨਾ ਪੀਓ।
3. ਜਦੋਂ ਪੂਜਾ ਕਰਨ ਬੈਠੋ ਤਾਂ ਮੰਤਰ ਦੇ ਜਾਪ ਨਾਲ ਵਰਤ ਦੀ ਸ਼ੁਰੂਆਤ ਕਰੋ। ਇਹ ਮੰਤਰ ਹੈ : 'ਮਮ ਸੁਖਸੌਭਾਗਯਰ ਪੁਤਰਪੌਤਰਾਦਿ ਸੁਸਥਿਰ ਸ਼੍ਰੀ ਪ੍ਰਾਪਤਯ ਕਰਕ ਚਤੁਰਥੀ ਵਰਤਮਹਮ ਕਰੀਸ਼ਯ।'
4. ਇਸ ਤੋਂ ਬਾਅਦ ਮਾਂ ਪਾਰਵਤੀ ਦਾ ਸੁਰਾਗ ਸਮੱਗਰੀ ਆਦਿ ਨਾਲ ਸ਼ਿੰਗਾਰ ਕਰੋ।
5. ਸ਼ਿੰਗਾਰ ਤੋਂ ਬਾਅਦ ਭਗਵਾਨ ਸ਼ਿਵ ਅਤੇ ਮਾਂ ਪਾਵਰਤੀ ਦੀ ਅਰਾਧਨਾ ਕਰੋ ਤੇ ਕੋਰੇ ਕਰਵੇ ਵਿਚ ਪਾਣੀ ਭਰ ਕੇ ਪੂਜਾ ਕਰੋ। ਇੱਥੇ ਕਰਵੇ ਵਿਚ ਪਾਣੀ ਰੱਖਣਾ ਜ਼ਰੂਰੀ ਹੈ।
6. ਪੂਰੇ ਦਿਨ ਦਾ ਵਰਤ ਰੱਖੋ ਅਤੇ ਵਰਤ ਦੀ ਕਥਾ ਸੁਣੋ।
7. ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਆਪਣੇ ਪਤੀ ਨਾਲ ਵਰਤ ਖੋਲ੍ਹੋ। ਇਸ ਦੌਰਾਨ ਪਤੀ ਹੱਥੋਂ ਹੀ ਅੰਨ ਤੇ ਜਲ ਗ੍ਰਹਿਣ ਕਰੋ।
8. ਵਰਤ ਤੋੜਨ ਤੋਂ ਬਾਅਦ ਪਤਨੀ, ਸੱਸ-ਸਹੁਰਾ ਸਭ ਦਾ ਅਸ਼ੀਰਵਾਦ ਲਓ ਤੇ ਵਰਤ ਸਮਾਪਤ ਕਰੋ।

ਕੀ ਹੈ ਇਸ ਤਿਉਹਾਰ ਦਾ ਮਹੱਤਵ
ਕਰਵਾ ਚੌਥ ਦਾ ਵਰਤ ਪਤੀ ਅਤੇ ਪਤਨੀ ਦੇ ਰਿਸ਼ਤੇ ਦੀ ਖੁਸ਼ਹਾਲੀ ਲਈ ਮਨਾਇਆ ਜਾਂਦਾ ਹੈ। ਇਸ ਦਿਨ ਵਿਧੀ ਪੂਵਰਕ ਪੂਜਾ ਕਰਨ ਨਾਲ ਵਿਆਹੁਦਾ ਜੀਵਨ 'ਚ ਖੁਸ਼ਹਾਲੀ ਆਉਂਦੀ ਹੈ। ਔਰਤਾਂ ਪਤੀ ਦੀ ਲੰਮੀ ਉਮਰ ਅਤੇ ਸਫਲਤਾ ਲਈ ਇਹ ਵਰਤ ਰੱਖਦੀਆਂ ਹਨ। ਇਸ ਦਿਨ ਸੁਹਾਗਣਾਂ ਬਿਨਾਂ ਕੁਝ ਖਾਧੇ-ਪੀਤੇ ਕਰਵਾ ਚੌਥ ਦਾ ਵਰਤ ਪੂਰਾ ਕਰਦੀਆਂ ਹਨ।

ਕਰਵਾ ਚੌਥ ਵਰਤ ਦੀ ਕਹਾਣੀ
ਪੌਰਾਣਿਕ ਕਥਾ ਅਨੁਸਾਰ, ਜਦੋਂ ਦੇਵਤਾ ਅਤੇ ਦੈਂਤਾਂ ਵਿਚਕਾਰ ਜੰਗ ਸ਼ੁਰੂ ਹੋਈ ਤਾਂ ਬ੍ਰਹਮਾ ਜੀ ਨੇ ਦੇਵਤਿਆਂ ਦੀਆਂ ਪਤਨੀਆਂ ਨੂੰ ਕਰਵਾ ਚੌਥ ਦਾ ਵਰਤ ਰੱਖਣ ਲਈ ਕਿਹਾ ਸੀ। ਮਾਨਤਾ ਅਨੁਸਾਰ ਇਸੇ ਦਿਨ ਤੋਂ ਕਰਵਾ ਚੌਥ ਦਾ ਵਰਤ ਰੱਖਣ ਦੀ ਪਰੰਪਰਾ ਸ਼ੁਰੂ ਹੋਈ। ਇਕ 'ਚ ਇਹ ਵੀ ਦੱਸਿਆ ਗਿਆ ਹੈ ਕਿ ਭਗਵਾਨ ਸ਼ਿਵ ਜੀ ਨੂੰ ਪ੍ਰਾਪਤ ਕਰਨ ਲਈ ਮਾਤਾ ਪਾਰਵਤੀ ਨੇ ਵੀ ਇਹ ਵਰਤ ਰੱਖਿਆ ਸੀ।


Aarti dhillon

Content Editor Aarti dhillon