ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਰ ਦੀ ਜਾਣੋ ਕੀ ਹੈ ਮਹਾਨਤਾ

7/27/2020 1:38:03 PM

ਡਾ. ਨਰਿੰਦਰ ਕੌਰ

ਕਲਾਨੌਰ ਦਾ ਪ੍ਰਾਚੀਨ ਸ਼ਿਵ ਮੰਦਿਰ ਬਹੁਤ ਵੱਡੀ ਚੱਟਾਨ ਦੇ ਰੂਪ ਵਿਚ ਬਣਿਆ ਹੋਇਆ ਹੈ। ਇਸ ਦਾ ਬਹੁਤ ਹਿੱਸਾ ਜ਼ਮੀਨ 'ਚ ਹੀ ਦੱਬਿਆ ਪਿਆ ਹੈ। ਸਥਾਨਕ ਇੱਕ ਕਥਾ ਹੈ ਕਿ ਇਸ ਪੁਰਾਣੇ ਮੰਦਿਰ ਨੂੰ ਹਮਲਾਵਰਾਂ ਖਿਲਜੀ ਆਦਿ ਨੇ ਢਾਹ ਦਿੱਤਾ ਸੀ। ਫਿਰ ਅਕਬਰ ਨੇ ਇੱਥੇ ਪੂਜਾ ਕਰਨ ਦੀ ਇਜਾਜਤ ਦਿੱਤੀ। ਇਸ ਮੰਦਿਰ ਦੀ ਦੁਬਾਰਾ ਮੁਰੰਮਤ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਖੜਕ ਸਿੰਘ ਨੇ ਕਰਵਾਈ ਸੀ। ਕਲਾਨੌਰ ਪੰਜਾਬ (ਭਾਰਤ) ਦੇ ਗੁਰਦਾਸਪੁਰ ਜ਼ਿਲ੍ਹੇ ਦਾ ਇਕ ਕਸਬਾ ਹੈ, ਜੋ ਗੁਰਦਾਸਪੁਰ ਤੋਂ 24 ਕਿ: ਮੀ: ਪੱਛਮ ਵੱਲ ਹੈ।

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਕਲਾਨੌਰ ਸ਼ਿਵ ਮੰਦਿਰ ਦੀ ਗੱਦੀ ਗੁਰੂ ਗੋਰਖ ਨਾਥ ਪੰਥ ਦੇ ਜੋਗੀਆਂ ਤੋਂ ਚਲੀ ਆ ਰਹੀ ਹੈ। ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਿਰ ਵਿੱਚ ਅਨੇਕਾਂ ਧਾਰਮਿਕ ਰਸਮਾਂ ਅਤੇ ਪੂਜਾ ਵਿਧੀਆਂ ਪ੍ਰਚਲਿਤ ਹਨ। ਕਲਾਨੌਰ ਮੰਦਿਰ ਵਿਚ ਵੀ ਸ਼ਿਵ ਦੀ ਪੂਜਾ ਆਮ ਤੌਰ ਤੇ ਸ਼ਿਵਲਿੰਗ ਦੇ ਰੂਪ ਵਿਚ ਕੀਤੀ ਜਾਂਦੀ ਹੈ। ਕੁਝ ਵਿਸ਼ੇਸ਼ ਤਿੱਥਾਂ ਅਤੇ ਤਿਓਹਾਰਾਂ ਨੂੰ ਕਲਾਨੌਰ ਮੰਦਿਰ ਵਿਚ ਸ਼ਿਵ ਪੂਜਾ ਅਰਚਨਾ ਖਾਸ ਢੰਗ ਨਾਲ ਕੀਤੀ ਜਾਂਦੀ ਹੈ। ਸ਼ਿਵ ਉਸਤਤ ਵਿਚ ਕਈ ਪ੍ਰਕਾਰ ਦੇ ਭਜਨਾਂ ਦਾ ਗਾਇਨ ਕੀਤਾ ਜਾਂਦਾ ਹੈ ਅਤੇ ਵਿਸ਼ੇਸ਼ ਯੱਗ ਅਤੇ ਹਵਨ ਕੀਤੇ ਜਾਂਦੇ ਹਨ। ਕਲਾਨੌਰ ਮੰਦਿਰ ਵਿਚ ਸਮੇਂ-ਸਮੇਂ ਤੇ ਆਰਤੀ ਕੀਤੀ ਜਾਂਦੀ ਹੈ।

ਚੰਗੇ ਜੀਵਨ ਸਾਥੀ ਦੀ ਭਾਲ ਵਿਚ ਰਹਿੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ

ਪੂਜਾ ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਹੈ। ਬੋਹੜ ਨੂੰ ਸ਼ਿਵ ਦਾ ਸਰੂਪ ਵੀ ਮੰਨਿਆ ਜਾਂਦਾ ਹੈ। ਇਸ ਦੀਆਂ ਲੰਮੀਆਂ ਜੜ੍ਹਾਂ ਸ਼ਿਵ ਦੀਆਂ ਜਟਾਵਾਂ ਦਾ ਬੋਧ ਕਰਾਉਂਦੀਆਂ ਹਨ। ਬੋਹੜ, ਪਿੱਪਲ ਦੇ ਦਰਖਤ ਵਧੇਰੇ ਕਰਕੇ ਧਾਰਮਿਕ ਥਾਵਾਂ ਉਤੇ ਵੀ ਲਗਾਏ ਜਾਂਦੇ ਹਨ। ਕਲਾਨੌਰ ਮੰਦਿਰ ਵਿਚ ਪਿੱਪਲ ਤੇ ਬੋਹੜ ਦੇ ਦਰੱਖਤ ਹਨ। ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਰੁੱਖਾ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ।  ਇਸ ਤੋਂ ਇਲਾਵਾ ਮੰਦਿਰ ਵਿਚ ਨਾਥ ਪ੍ਰੰਪਰਾ ਵੀ ਚੱਲੀ ਆ ਰਹੀ ਹੈ।

ਜਾਣੋ ਭਾਰਤ ਦੇ ਕਿਹੜੇ ਸੂਬੇ ਵਿਚ ਹੁੰਦੀ ਹੈ ਗੰਢਿਆਂ ਦੀ 33 ਫ਼ੀਸਦੀ ਖੇਤੀ

ਧੂਣੀ ਦੀ ਪ੍ਰੰਪਰਾ ਵੀ ਨਾਥ ਪ੍ਰੰਪਰਾ ਦੇ ਅਧੀਨ ਆਉਂਦੀ ਹੈ। ਇਸ ਧੂਣੇ ਵਿਚ ਗਊ ਗੋਬਰ, ਲੱਕੜ ਆਦਿ ਦੀ ਧੂਣੀ ਤੋਂ ਵਿਭੂਤ ਤਿਆਰ ਕੀਤੀ ਜਾਂਦੀ ਹੈ। ਕਲਾਨੌਰ ਮੰਦਿਰ ਵਿਚ ਹੋ ਰਹੀ ਸ਼ਿਵ ਪੂਜਾ ਤੋਂ ਪਤਾ ਲਗਦਾ ਹੈ ਕਿ ਇਸ ਆਧੁਨਿਕ ਯੁੱਗ ਵਿਚ ਧਰਮ ਦਾ ਮਹੱਤਵ ਘਟਿਆ ਨਹੀਂ ਸਗੋਂ ਵਧਿਆ ਹੈ।

ਇਸ ਮੰਦਿਰ ਵਿਚ ਆਉਣ ਵਾਲੇ ਲੋਕਾਂ ਦਾ ਵਿਸ਼ਵਾਸ ਬਣ ਗਿਆ ਹੈ ਕਿ ਸ਼ਿਵ ਪੂਜਾ ਦੁਆਰਾ ਉਨ੍ਹਾਂ ਦੀਆਂ ਜੀਵਨ ਵਿਚਲੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ।ਸ਼ਿਵਰਾਤਰੀ, ਜਗਰਾਤੇ, ਰਮਾਇਣ ਦਾ ਪਾਠ, ਸੋਮਵਾਰ ਦੇ ਵਰਤ ਆਦਿ ਤਿਉਹਾਰ ਅਤੇ ਪੂਜਾ ਭਾਈਚਾਰਕ ਸਾਂਝ ਨਾਲ ਮਨਾਏ ਜਾਂਦੇ ਹਨ। ਪ੍ਰਚਾਨੀ ਕਲਾਨੌਰ ਮੰਦਰ ਧਾਰਮਿਕ ਰਸਮਾਂ-ਰੀਤਾਂ, ਸੰਸਕਾਰਾਂ ਤੇ ਪਾਠ-ਪੂਜਾ ਤੇ ਵਿਸ਼ਵਾਸਾਂ, ਭਾਈਚਾਰਕ ਸਾਂਝਾ ਦਾ ਕੇਂਦਰ ਹੋਣ ਕਰਕੇ ਵਿਸ਼ੇਸ਼ ਮਹੱਤਵ ਰੱਖਦਾ ਹੈ।

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


rajwinder kaur

Content Editor rajwinder kaur