ਸਵੇਰ ਦੇ ਸਮੇਂ ਪੈਰਾਂ ਸਮੇਤ ਸਰੀਰ ਦੇ ਇਨ੍ਹਾਂ ਹਿੱਸਿਆਂ 'ਤੇ ਖ਼ਾਰਸ਼ ਹੋਣਾ ਹੁੰਦਾ ਹੈ ਸ਼ੁਭ, ਜਾਣੋ ਇਸ ਦੇ ਅਰਥ

9/21/2021 5:44:11 PM

ਨਵੀਂ ਦਿੱਲੀ - ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਹੱਥਾਂ 'ਤੇ ਖੁਜਲੀ ਹੁੰਦੀ ਹੋਵੇ ਤਾਂ ਪੈਸਾ ਆਉਂਦਾ ਹੈ। ਪਰ ਜੋਤਿਸ਼ ਅਤੇ ਸਮੁੰਦਰ ਵਿਗਿਆਨ  ਅਨੁਸਾਰ ਸਰੀਰ ਦੇ ਹੋਰ ਵੀ ਕਈ ਵਿਸ਼ੇਸ਼ ਹਿੱਸਿਆਂ 'ਤੇ ਹੋਣ ਵਾਲੀ ਖਰਾਸ਼ ਸ਼ੁਭ ਸੰਕੇਤ ਦਿੰਦੀ ਹੈ। ਮੰਨਿਆ ਜਾਂਦਾ ਹੈ ਕਿ ਇਹ ਪੈਸੇ ਦੇ ਲਾਭ ਨਾਲ ਸੰਬੰਧਤ ਹੋ ਸਕਦੀ ਹੈ। ਇਸ ਲਈ ਆਓ ਅੱਜ ਅਸੀਂ ਤੁਹਾਨੂੰ ਇਸ ਲੇਖ ਵਿੱਚ ਸਰੀਰ ਦੇ ਹੋਰ ਹਿੱਸਿਆਂ ਵਿੱਚ ਖੁਜਲੀ ਅਤੇ ਇਸਦੇ ਅਰਥ ਬਾਰੇ ਦੱਸਦੇ ਹਾਂ।

ਬੁੱਲ੍ਹਾਂ ਦੇ ਆਸ-ਪਾਸ ਹੋਣ ਵਾਲੀ ਖਾਰਸ਼

ਜੇ ਕਿਸੇ ਦੇ ਬੁੱਲ੍ਹਾਂ ਦੇ ਨੇੜੇ ਖੁਜਲੀ ਹੋਵੇ ਤਾਂ ਉਸ ਨੂੰ ਖ਼ੁਸ਼ ਹੋਣਾ ਚਾਹੀਦਾ ਹੈ। ਵਾਸਤੂ ਅਨੁਸਾਰ ਇਹ ਲਵ ਲਾਈਫ਼ ਦੇ ਸੰਬੰਧ ਵਿੱਚ ਸ਼ੁਭ ਸੰਕੇਤ ਦਿੰਦਾ ਹੈ। ਇਸ ਤੋਂ ਇਲਾਵਾ ਇਹ ਵੀ ਦਰਸਾਉਂਦਾ ਹੈ ਕਿ ਤੁਸੀਂ ਦਿਨ ਭਰ ਸੁਆਦੀ ਪਕਵਾਨਾਂ ਦਾ ਅਨੰਦ ਲਓਗੇ।

ਕੰਨ 'ਤੇ ਖ਼ਾਰਸ਼ - ਤਰੱਕੀ ਦਾ ਯੋਗ

ਸਵੇਰੇ ਕੰਨ 'ਤੇ ਹੋਣ ਵਾਲੀ ਖ਼ਾਰਸ਼ ਨੂੰ ਇੱਕ ਚੰਗਾ ਸੰਕੇਤ ਮੰਨਿਆ ਜਾਂਦਾ ਹੈ। ਇਹ ਧਨ ਲਾਭ, ਸਮਾਜ ਵਿੱਚ ਸਨਮਾਨ ਵਧਾਉਣ ਅਤੇ ਨੌਕਰੀ ਵਿੱਚ ਤਰੱਕੀ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ : ਗਣੇਸ਼ ਉਤਸਵ ਦੇ ਆਖਰੀ ਬੁੱਧਵਾਰ, ਤਿਜੌਰੀ 'ਚ ਰੱਖੋ ਗਣੇਸ਼ ਜੀ ਦੀ ਇਹ ਖ਼ਾਸ ਮੂਰਤੀ

ਹੱਥ ਉੱਤੇ ਖ਼ਾਰਸ਼ ਹੋਣਾ

ਅਕਸਰ ਬਹੁਤ ਸਾਰੇ ਲੋਕਾਂ ਦੇ ਸਵੇਰੇ ਉੱਠਦੇ ਹੀ ਉਨ੍ਹਾਂ ਦੇ ਹੱਥਾਂ ਵਿੱਚ ਖ਼ਾਰਸ਼ ਹੋਣ ਲੱਗ ਜਾਂਦੀ ਹੈ। ਵਾਸਤੂ ਅਤੇ ਸਮੁੰਦਰ ਸ਼ਾਸਤਰ ਅਨੁਸਾਰ ਇਸ ਦਾ ਸਬੰਧ ਧਨ ਨਾਲ ਹੈ। ਬੀਬੀਆਂ ਦੇ ਖੱਬੇ ਹੱਥ ਅਤੇ ਮਰਦ ਦੇ ਸੱਜੇ ਹੱਥ 'ਤੇ ਹੋਣ ਵਾਲੀ ਖ਼ਾਰਸ਼ ਆਰਥਿਕ ਲਾਭਾਂ ਨੂੰ ਦਰਸਾਉਂਦੀ ਹੈ। ਅਜਿਹੀ ਸਥਿਤੀ ਵਿੱਚ ਸਵੇਰੇ ਹੱਥ 'ਤੇ ਖ਼ਰਾਸ਼ ਹੋਵੇ ਤਾਂ ਉਸੇ ਦਿਨ ਪੈਸੇ ਨਾਲ ਜੁੜੇ ਲਾਭ ਹੋਣ ਦਾ ਸੰਕੇਤ ਦਿੰਦੀ ਹੈ।

ਅੱਖਾਂ ਵਿਚ ਖ਼ਾਰਸ਼ ਹੋਣਾ

ਸਵੇਰੇ ਅੱਖਾਂ ਵਿੱਚ ਖ਼ਾਰਸ਼ ਸ਼ੁਭ ਸੰਕੇਤ ਦਿੰਦੀ ਹੈ। ਇਹ ਲੰਮੇ ਸਮੇਂ ਤੋਂ ਲਟਕਦੇ ਅਤੇ ਰੁਕੇ ਹੋਏ ਕੰਮ ਦੇ ਪੂਰਾ ਹੋਣ ਦਾ ਸੰਕੇਤ ਦਿੰਦੀ ਹੈ।

ਇਹ ਵੀ ਪੜ੍ਹੋ : ਆਰਥਿਕ ਤੰਗੀ ਤੋਂ ਮੁਕਤੀ ਪਾਉਣ ਲਈ ਕਰੋ ਇਹ ਉਪਾਅ, ਘਰ ਆਵੇਗਾ ਧਨ ਤੇ ਦੂਰ ਹੋਵੇਗੀ ਪ੍ਰੇਸ਼ਾਨੀ

ਛਾਤੀ 'ਤੇ ਖ਼ਾਰਸ਼ 

ਸਵੇਰ ਵੇਲੇ ਬੀਬੀਆਂ ਦੀ ਛਾਤੀ 'ਤੇ ਖ਼ਾਰਸ਼ ਹੋਣ ਦਾ ਮਤਲਬ ਹੈ ਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਮਿਲ ਸਕਦੀ ਹੈ, ਜਿਸ ਨੂੰ ਉਹ ਲੰਮੇ ਸਮੇਂ ਤੋਂ ਮਿਲਣਾ ਚਾਹੂੰਦੀ ਸੀ। ਦੂਜੇ ਪਾਸੇ ਮਰਦ ਦੀ ਛਾਤੀ 'ਤੇ ਹੋਣ ਵਾਲੀ ਖ਼ਰਾਸ਼ ਦਾ ਮਤਲਬ ਹੈ ਕਿ ਧਨ-ਜਾਇਦਾਦ ਸਬੰਧੀ ਸ਼ੁੱਭ ਸੰਕੇਤ ਮਿਲ ਸਕਦਾ ਹੈ।

ਪੈਰਾਂ 'ਤੇ ਖ਼ਾਰਸ਼ 

ਜੇਕਰ ਪੈਰਾਂ 'ਤੇ ਖ਼ਾਰਸ਼ ਹੋਵੇ ਤਾਂ ਇਹ ਯਾਤਰਾ ਦੇ ਯੋਗ ਬਣਨ ਵੱਲ ਇਸ਼ਾਰਾ ਕਰਦੀ ਹੈ। ਅਜਿਹੀ ਸਥਿਤੀ ਵਿਚ ਤੁਹਾਨੂੰ ਕਿਤੇ  ਘੁੰਮਣ ਜਾਣ ਦਾ ਮੌਕਾ ਮਿਲ ਸਕਦਾ ਹੈ।

ਇਹ ਵੀ ਪੜ੍ਹੋ : Vastu Tips : ਆਰਥਿਕ ਮੰਦੀ ਅਤੇ ਗ੍ਰਹਿਆਂ ਦੇ ਅਸ਼ੁੱਭ ਪ੍ਰਭਾਵਾਂ ਨੂੰ ਦੂਰ ਕਰਨ ਲਈ ਕਰੋ ਇਹ ਉਪਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor Harinder Kaur