ਵਾਸਤੁ ਸ਼ਾਸਤਰ ਮੁਤਾਬਕ ਬਿਮਾਰੀਆਂ ਨੂੰ ਘਰ ਤੋਂ ਰੱਖਣਾ ਚਾਹੁੰਦੇ ਹੋ ਦੂਰ, ਤਾਂ ਕਰੋ ਇਹ ਉਪਾਅ

4/30/2021 5:07:40 PM

ਮੁੰਬਈ - ਵਾਸਤੁ ਸ਼ਾਸਤਰ ਵਿਚ ਕੁਝ ਅਜਿਹੇ ਉਪਾਅ ਦੱਸੇ ਗਏ ਹਨ, ਜੋ ਤੁਹਾਡੇ ਘਰ ਵਿਚ ਖੁਸ਼ਹਾਲੀ ਅਤੇ ਸ਼ਾਂਤੀ ਲਿਆ ਸਕਦੇ ਹਨ ਅਤੇ ਜੇਕਰ ਕੋਈ ਪਰਿਵਾਰਕ ਮੈਂਬਰ ਬਿਮਾਰ ਰਹਿੰਦਾ ਹੈ, ਤਾਂ ਬਿਮਾਰੀਆਂ ਵੀ ਦੂਰ ਹੋ ਸਕਦੀਆਂ ਹਨ। ਤੁਸੀਂ ਵਾਸਤੂ ਸ਼ਾਸਤਰ ਦੇ ਕੁਝ ਉਪਾਵਾਂ ਨੂੰ ਅਪਣਾ ਕੇ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਵਾਸਤੂ ਸ਼ਾਸਤਰ ਦੇ ਇਨ੍ਹਾਂ ਉਪਚਾਰਾਂ ਬਾਰੇ ਸਿੱਖੀਏ

ਕਦੇ ਨਹੀਂ ਕਰਨਾ ਚਾਹੀਦਾ ਹੈ ਇਹ ਕੰਮ

ਘਰ ਦੇ ਦੋਵੇਂ ਪਾਸੇ ਖਿੜਕੀਆਂ ਰੱਖਣਾ ਚੰਗਾ ਨਹੀਂ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿਚ ਗੋਲ ਪੱਤੇ ਵਾਲੇ ਪੌਦੇ ਦੋਵੇਂ ਖਿੜਕੀਆਂ 'ਤੇ ਲਗਾਏ ਜਾ ਸਕਦੇ ਹਨ। ਆਪਣੇ ਘਰ ਵਿਚ ਕਦੇ ਕੰਡੇਦਾਰ ਪੌਦੇ ਨਾ ਲਗਾਓ।

ਇਹ ਵੀ ਪੜ੍ਹੋ : ਜਲਦ ਲੱਗਣ ਵਾਲਾ ਹੈ ਸਾਲ ਦਾ ਪਹਿਲਾ ਚੰਦਰ ਗ੍ਰਹਿਣ , ਜਾਣੋ ਤਾਰੀਖ਼ ਅਤੇ ਸਮਾਂ

ਘਰ ਦੇ ਦਰਵਾਜ਼ੇ 

ਵਾਸਤੂ ਸ਼ਾਸਤਰ ਮੁਤਾਬਕ ਕਦੇ ਵੀ ਘਰ ਦੇ ਦਰਵਾਜ਼ੇ ਟੁੱਟੇ-ਭੱਜੇ ਨਹੀਂ ਹੋਣੇ ਚਾਹੀਦੇ। ਇਸ ਨਾਲ ਘਰ ਦੇ ਮੁੱਖੀ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸ ਲਈ ਘਰ ਦਾ ਦਰਵਾਜ਼ਾ ਸਹੀ ਸਥਿਤੀ ਵਿਚ ਹੋਣਾ ਚਾਹੀਦਾ ਹੈ।

ਕੋਨੇ ਵਿਚ ਰੱਖੋ ਅਗਰਬੱਤੀ

ਘਰ ਵਿਚ ਜੇਕਰ ਕੋਈ ਵਿਅਕਤੀ ਬੀਮਾਰ ਹੈ ਤਾਂ ਰੋਜ਼ ਅਗਰਬੱਤੀ ਜਗਾ ਕੇ ਘਰ ਦੇ ਸਾਰੇ ਕੋਨਿਆਂ ਵਿਚ ਰੱਖ ਦੇਣੀ ਚਾਹੀਦੀ ਹੈ। ਇਸ ਨਾਲ ਰੋਗੀ ਸਿਹਤਮੰਦ ਮਹਿਸੂਸ ਕਰੇਗਾ ਅਤੇ ਘਰ ਵਿਚ ਸਕਾਰਾਤਮਕ ਐਨਰਜੀ ਬਣੀ ਰਹੇਗੀ।

ਇਹ ਵੀ ਪੜ੍ਹੋ : ਧਨ-ਦੌਲਤ ਨਾਲ ਜੁੜੀਆਂ ਸਾਰੀਆਂ ਮੁਸ਼ਕਲਾਂ ਹੋ ਜਾਣਗੀਆਂ ਦੂਰ, ਘਰ ਵਿਚ ਰੱਖੋ ਇਹ ਚੀਜ਼

ਨਾ ਲੱਗਣ ਦਿਓ ਘਰ  ਵਿਚ ਜਾਲੇ 

ਜੇਕਰ ਤੁਹਾਡੇ ਘਰ ਵਿਚ ਕੋਈ ਵਿਅਕਤੀ ਬੀਮਾਰ ਹੈ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਘਰ ਵਿਚ ਕਿਸੇ ਵੀ ਸਥਾਨ 'ਤੇ ਜਾਲੇ ਨਾ ਲੱਗੇ ਹੋਣ। ਇਸ ਨਾਲ ਰੋਗੀ ਦਾ ਮਾਨਸਿਕ ਤਣਾਅ ਵਧ ਸਕਦਾ ਹੈ।

ਘਰ ਵਿਚ ਰੱਖੋ ਸਾਫ਼-ਸਫ਼ਾਈ

ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਚਿੱਕੜ ਜਾਂ ਗੰਦਗੀ ਹੋਵੇ ਤਾਂ ਪਰਿਵਾਰ ਦੇ ਮੈਂਬਰ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹਨ। ਇਸ ਲਈ ਘਰ ਦੇ ਆਸਪਾਸ ਕਿਸੇ ਵੀ ਤਰ੍ਹਾਂ ਦੀ ਗੰਦਗੀ ਇਕੱਠੀ ਨਾ ਹੋਣ ਦਿਓ ਅਤੇ ਘਰ ਸਾਫ਼-ਸੁਥਰਾ ਰੱਖੋ।

ਇਹ ਵੀ ਪੜ੍ਹੋ : ਮੱਥੇ 'ਤੇ ਤਿਲਕ ਲਗਾਉਣ ਲਈ ਸਹੀ ਉਂਗਲੀ ਦਾ ਇਸਤੇਮਾਲ ਕਰਨਾ ਹੈ ਬਹੁਤ ਜ਼ਰੂਰੀ, ਜਾਣੋ ਫਾਇਦੇ

ਰਸੋਈ ਦੀ ਦਿਸ਼ਾ

ਵਾਸਤੂ ਸ਼ਾਸਤਰ ਮੁਤਾਬਕ ਤੁਹਾਡਾ ਰਸੌਈ ਘਰ ਪੂਰਬ-ਦੱਖਣ ਦਿਸ਼ਾ ਵਿਚਕਾਰ ਹੋਣਾ ਚਾਹੀਦਾ ਹੈ। ਇਸ ਨਾਲ ਬੀਮਾਰੀਆਂ ਦੂਰ ਰਹਿੰਦੀਆਂ ਹਨ। ਇਸ ਲਈ ਇਸ ਗੱਲ ਦਾ ਵੀ ਪੂਰਾ ਧਿਆਨ ਰੱਖੋ। ਘਰ ਦੀ ਰਸੋਈ ਲਈ ਇਹ ਦਿਸ਼ਾ ਬਿਲਕੁੱਲ ਸਹੀ ਮੰਨੀ ਜਾਂਦੀ ਹੈ।

ਇਸ ਦਿਸ਼ਾ ਵਿਚ ਲਗਾਓ ਤਸਵੀਰ

ਘਰ ਵਿਚ ਭਗਵਾਨ ਦੀ ਤਸਵੀਰ ਇਸ ਤਰ੍ਹਾਂ ਲਗਾਓ ਜਿਸਦਾ ਮੁੱਖ ਦੱਖਣ ਦਿਸ਼ਾ ਵਿਚ ਰਹੇ। ਇਸ ਨਾਲ ਘਰ ਦੇ ਮੈਂਬਰਾਂ ਦੀ ਸਿਹਤ ਚੰਗੀ ਬਣੀ ਰਹਿੰਦੀ ਹੈ। ਇਸ ਗੱਲ ਦਾ ਵੀ ਪੂਰਾ ਧਿਆਨ ਰੱਖੋ ਕਿ ਘਰ ਦਾ ਪੂਜਾ ਸਥਾਨ ਮੁੱਖ ਦਰਵਾਜ਼ੇ ਦੇ ਸਾਹਮਣੇ ਨਾ ਹੋਵੇ। ਇਸ ਨਾਲ ਘਰ  ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਨਹੀਂ ਹੁੰਦਾ। 

ਇਹ ਵੀ ਪੜ੍ਹੋ : ਸ਼ਨੀਵਾਰ ਨੂੰ ਸ਼ਨੀ ਦੇਵ ਨੂੰ ਕਿਉਂ ਚੜ੍ਹਾਇਆ ਜਾਂਦਾ ਹੈ ਤੇਲ, ਜਾਣੋ ਇਸ ਦੇ ਪਿੱਛੇ ਦੀ ਕਥਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur