ਕੀ ਤੁਹਾਡੇ ਘਰ ਤਾਂ ਨਹੀਂ ਹਨ ਇਹ ਗੰਭੀਰ ਸਮੱਸਿਆਵਾਂ, ਬਿਨਾਂ ਤੋੜੇ ਇਸ ਤਰ੍ਹਾਂ ਦੂਰ ਕਰੋ ਵਾਸਤੂ ਦੋਸ਼

10/25/2021 4:03:05 PM

ਨਵੀਂ ਦਿੱਲੀ - ਵਾਸਤੂ ਅਨੁਸਾਰ ਘਰ ਦੀਆਂ ਦਿਸ਼ਾਵਾਂ ਦਾ ਵਿਅਕਤੀ ਦੀ ਗ੍ਰਿਸਥੀ ਜੀਵਨ ਵਿਚ ਵਿਸ਼ੇਸ਼ ਮਹੱਤਵ ਹੁੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦਾ ਸਾਡੇ ਜੀਵਨ 'ਤੇ ਚੰਗਾ ਅਤੇ ਬੁਰਾ ਪ੍ਰਭਾਵ ਪੈਂਦਾ ਹੈ। ਅਜਿਹੇ 'ਚ ਕਈ ਲੋਕ ਨਵਾਂ ਘਰ ਖਰੀਦਣ ਅਤੇ ਬਣਾਉਂਦੇ ਸਮੇਂ ਵਾਸਤੂ ਦੇ ਨਿਯਮਾਂ ਦਾ ਖਾਸ ਧਿਆਨ ਰੱਖਦੇ ਹਨ। ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ ਵਿੱਚ ਵਾਸਤੂ ਨੁਕਸ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਘਰ ਵਿੱਚ ਕੁਝ ਬਦਲਾਅ ਲਿਆ ਕੇ ਵਾਸਤੂ ਦੋਸ਼ਾਂ ਨੂੰ ਦੂਰ ਕਰ ਸਕਦੇ ਹੋ। ਨਤੀਜੇ ਵਜੋਂ ਤੁਹਾਡੇ ਜੀਵਨ ਦੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਅਤੇ ਖੁਸ਼ਹਾਲੀ ਦਾ ਸੰਚਾਰ ਹੋਵੇਗਾ।

ਇਹ ਵੀ ਪੜ੍ਹੋ : Vastu Tips : ਸਹੀ ਦਿਸ਼ਾ ਵਿੱਚ ਬਣੀਆਂ ਪੌੜੀਆਂ ਘਰ ਵਿੱਚ ਲਿਆ ਸਕਦੀਆਂ ਹਨ Positivity

ਆਰਥਿਕ ਸਮੱਸਿਆ ਦਾ ਕਾਰਨ ਬਣਗਾ ਹੈ ਇਸ ਦਿਸ਼ਾ ਵਿਚ ਦਰਵਾਜ਼ਾ

ਵਾਸਤੂ ਮੁਤਾਬਕ ਘਰ ਵਿਚ ਉੱਤਰ-ਪੂਰਬ ਦਿਸ਼ਾ ਵਿਚ ਦਰਵਾਜ਼ਾ ਹੋਣਾ ਚਾਹੀਦਾ ਹੈ।ਇਸ ਨਾਲ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ। ਇਸ ਦੇ ਨਾਲ ਹੀ ਉੱਤਰ-ਪੱਛਮ ਦਿਸ਼ਾ ਵਿਚ ਦਰਵਾਜ਼ਾ ਬਣਉਣ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਹਾਡੇ ਘਰ ਦੀ ਇਸ ਦਿਸ਼ਾ ਵਿਚ ਦਰਵਾਜ਼ਾ ਹੈ ਤਾਂ ਇਸ ਨੂੰ ਇਸਤੇਮਾਲ ਕਰਨ ਤੋਂ ਬਚੋ। ਨਹੀਂ ਤਾਂ ਇਸ ਨਾਲ ਤੁਹਾਨੂੰ ਆਰਥਿਕ ਨੁਕਸਾਨ ਸਹਿਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ : Vastu Tips : ਰੋਜ਼ ਸਵੇਰੇ ਮੁੱਖ ਦਰਵਾਜ਼ੇ 'ਤੇ ਕਰੋ ਇਹ ਕੰਮ, ਖ਼ੁਸ਼ਹਾਲੀ ਤੇ ਖ਼ੁਸ਼ੀਆਂ ਨਾਲ ਭਰ ਜਾਵੇਗਾ ਘਰ

ਸਾਰਿਆਂ ਦੀ ਸਿਹਤ ਰਹੇਗੀ ਬਰਕਾਰ

ਘਰ ਵਿਚ ਬੂਟੇ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਘਰ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਦੇ ਨਾਲ ਹੀ ਘਰ ਦੇ ਸਾਰੇ ਮੈਂਬਰਾਂ ਦੀ ਸਿਹਤ ਬਰਕਰਾਰ ਰਹਿੰਦੀ ਹੈ। ਅਜਿਹੀ ਸਥਿਤੀ ਵਿਚ ਹਰੇਕ ਘਰ ਵਿਚ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ। ਵਾਸਤੂ ਮੁਤਾਬਕ ਘਰ ਦੇ ਦੱਖਣੀ ਹਿੱਸੇ ਵਿਚ ਭਾਰੇ ਗਮਲੇ ਅਤੇ ਵੱਡੇ ਬੂਟੇ ਲਗਾਉਣੇ ਚਾਹੀਦੇ ਹਨ। ਇਸ ਦੇ ਨਾਲ ਹੀ ਘਰ ਦੇ ਉੱਤਰ ਅਤੇ ਉੱਤਰ-ਪੂਰਬ ਵਾਲੇ ਪਾਸੇ ਹਲਕੇ ਅਤੇ ਛੋਟੇ ਪੌਦੇ ਲਗਾਉਣੇ ਚਾਹੀਦੇ ਹਨ।

ਵਿਆਹੁਤਾ ਜ਼ਿੰਦਗੀ ਵਿਚ ਪਿਆਰ ਅਤੇ ਮਜ਼ਬੂਤੀ ਵਧਾਉਣ ਲਈ

ਹਰ ਕੋਈ ਆਪਣੇ ਘਰ ਵਿਚ ਸਟੋਰ ਜ਼ਰੂਰ ਬਣਾਉਂਦਾ ਹੈ। ਵਾਸਤੂ ਮੁਤਾਬਕ ਸਟੋਰ ਰੂਮ ਹਮੇਸ਼ਾ ਘਰ ਦੀ ਦੱਖਣ-ਪੱਛਮ ਦਿਸ਼ਾ ਵਿਚ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਸਟੋਰ ਦਾ ਦਰਵਾਜ਼ਾ ਕਦੇ ਵੀ ਬੈੱਡਰੂਮ ਵਿਚ ਨਹੀਂ ਖੁੱਲ੍ਹਣਾ ਚਾਹੀਦਾ। ਇਸ ਦਾ ਦਰਵਾਜ਼ਾ ਹਮੇਸ਼ਾ ਬਾਹਰ ਵੱਲ ਹੋਣਾ ਚਾਹੀਦਾ ਹੈ। ਇਸ ਨਾਲ ਵਿਆਹੁਤਾ ਜੀਵਨ ਵਿਚ ਮਿਠਾਸ ਬਣੀ ਰਹਿੰਦੀ ਹੈ ਅਤੇ ਵਿਆਹੁਤਾ ਜੀਵਨ ਵਿਚ ਕੋਈ ਪਰੇਸ਼ਾਨੀ ਨਹੀਂ ਆਉਂਦੀ।

ਇਹ ਵੀ ਪੜ੍ਹੋ : Vastu Tips : ਸ਼ਮੀ ਦਾ ਬੂਟਾ ਲਗਾਉਣ ਨਾਲ ਘਰ 'ਚ ਆਉਂਦੀ ਹੈ ਬਰਕਤ, ਰੋਗ ਹੁੰਦੇ ਹਨ ਦੂਰ

ਕਰਿਅਰ ਵਿਚ ਤਰੱਕੀ ਹਾਸਲ ਕਰਨ ਲਈ 

ਘਰ ਦੇ ਇਸ਼ਾਨ ਕੋਣ ਬੰਦ ਅਤੇ ਪੂਰੀ ਤਰ੍ਹਾਂ ਸਮਾਨ ਨਾਲ ਭਰੇ ਹੋਣ ਕਾਰਨ ਕਰਿਅਰ ਵਿਚ ਰੁਕਾਵਟ ਆਉਂਦੀ ਹੈ। ਅਜਿਹੀ ਸਥਿਤੀ ਵਿਚ ਇਸ ਦਿਸ਼ਾ ਨੂੰ ਹਲਕਾ ਅਕੇ ਖੁੱਲ੍ਹਾ ਰੱਖਣਾ ਚਾਹੀਦਾ ਹੈ। ਜੇਕਰ ਸੰਭਵ ਹੋ ਸਕੇ ਤਾਂ ਇਸ ਦਿਸ਼ਾ ਵਿਚ ਧਨ ਦੀ ਦੇਵੀ ਲਕਸ਼ਮੀ ਅਤੇ ਪ੍ਰਥਮ ਪੂਜਨੀਕ ਗਣੇਸ਼ ਜੀ ਦੀ ਮੂਰਤੀ ਸਥਾਪਤ ਕਰੋ ਅਤੇ ਰੋਜਾਨਾ ਪੂਜਾ ਕਰੋ। ਅਜਿਹਾ ਕਰਨ ਨਾਲ ਨੌਕਰੀ ਅਤੇ ਕਾਰੋਬਾਰ ਨਾਲ ਜੁੜੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।

ਇਸ ਦਿਸ਼ਾ ਵਿਚ ਸ਼ੀਸ਼ੇ ਅਤੇ ਬੈੱਡ ਰੱਖਣਾ ਸਹੀ

ਘਰ ਦੀ ਉੱਤਰ-ਪੂਰਬ, ਉੱਤਰ ਜਾਂ ਪੂਰਬ ਦਿਸ਼ਾ ਵਿਚ ਹੀ ਸ਼ੀਸ਼ੇ ਜਾਂ ਘੜੀਆਂ ਲਗਾਓ। ਇਸ ਦੇ ਨਾਲ ਹੀ ਬੈੱਡਰੂਮ ਵਿਚ ਬੈੱਡ ਵੀ ਹਮੇਸ਼ਾ ਦੱਖਣ, ਪੱਛਮ ਵਿਚ ਰੱਖੋ। ਇਸ ਦੇ ਨਾਲ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਬੈੱਡ ਦੇ ਪਿੱਛੇ ਕੋਈ ਸ਼ੀਸ਼ਾ ਨਾ ਹੋਵੇ।

ਇਹ ਵੀ ਪੜ੍ਹੋ : ਜਾਣੋ ਕਦੋਂ ਮਨਾਈ ਜਾਂਦੀ ਹੈ ਸ਼ਰਦ ਪੁੰਨਿਆ ਅਤੇ ਕਿਉਂ ਰੱਖੀ ਜਾਂਦੀ ਹੈ ਅਸਮਾਨ ਹੇਠਾਂ ਖ਼ੀਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur