Diwali 2021:ਦੀਵਾਲੀ ’ਤੇ ਲਕਸ਼ਮੀ ਮਾਂ ਦੇ ਸਵਾਗਤ ਤੇ ਸੁੱਖ-ਸਮ੍ਰਿਧੀ ਦੇ ਵਾਸ ਲਈ ਘਰ ’ਚ ਬਣਾਓ ਰੰਗੋਲੀ,ਹੋਵੇਗੀ ਸ਼ੁੱਭ
10/27/2021 11:39:24 AM
ਜਲੰਧਰ (ਬਿਊਰੋ) - ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਆਉਣ ਵਾਲੀ ਹੈ। ਇਸ ਮੌਕੇ ਲੋਕ ਆਪਣੀ ਦੁਕਾਨ, ਘਰ ਅਤੇ ਦਫ਼ਤਰ ਦੀ ਚੰਗੀ ਤਰ੍ਹਾਂ ਸਾਫ਼-ਸਫ਼ਾਈ ਅਤੇ ਸਜਾਵਟ ਕਰਦੇ ਹਨ। ਦੀਵਾਲੀ 'ਤੇ ਰੰਗੋਲੀ ਬਣਾਉਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਹ ਪ੍ਰੰਪਰਾ ਸਾਲਾਂ ਤੋਂ ਚੱਲੀ ਆ ਰਹੀ ਹੈ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਮਾਂ ਲਕਸ਼ਮੀ ਜੀ ਦੇ ਸਵਾਗਤ ਲਈ ਬਣਾਈ ਗਈ ਰੰਗੋਲੀ ਬਣਾਉਣ ਨਾਲ ਸੁੱਖ-ਸਮ੍ਰਿਧੀ ਦਾ ਵਾਸ ਹੁੰਦਾ ਹੈ ਅਤੇ ਨਾਂਹ-ਪੱਖੀ ਊਰਜਾ ਦੂਰ ਹੋ ਜਾਂਦੀ ਹੈ। ਰੰਗੋਲੀ ਬਣਾਉਣ ਦੇ ਬਹੁਤ ਸਾਰੇ ਤਰੀਕੇ ਹਨ। ਪਹਿਲਾਂ ਲੋਕ ਚੌਲ, ਹਲਦੀ, ਸਿੰਦੂਰ ਅਤੇ ਲੱਕੜੀ ਦੇ ਬੂਰੇ, ਰੰਗ-ਬਿਰੰਗੇ ਫੁੱਲਾਂ ਨਾਲ ਰੰਗੋਲੀ ਬਣਾਉਂਦੇ ਸਨ ਪਰ ਅੱਜਕਲ ਤੁਹਾਨੂੰ ਮਾਰਕੀਟ 'ਚੋਂ ਬਹੁਤ ਸਾਰੇ ਰੰਗ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਦੀਵਾ ਰੰਗੋਲੀ, ਗਲਿਟਰੀ ਰੰਗਾਂ ਵਾਲੀ ਰੰਗੋਲੀ ਵੀ ਬਣਾ ਸਕਦੇ ਹੋ। ਉਂਝ ਇਸ ਵਾਰ ਸਟਿੱਕਰ ਰੰਗੋਲੀ ਤੇ ਕੁੰਦਨ ਰੰਗੋਲੀ ਵੀ ਪਸੰਦ ਕੀਤੀ ਜਾ ਰਹੀ ਹੈ।
1. ਚੌਲਾਂ ਦੀ ਰੰਗੋਲੀ
ਕਿਸੇ ਵੀ ਸ਼ੁੱਭ ਕੰਮ ਦੀ ਸ਼ੁਰੂਆਤ ਲਈ ਚੌਲਾਂ ਦੀ ਵਰਤੋਂ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਤੁਸੀਂ ਚੌਲਾਂ ਦੀ ਰੰਗੋਲੀ ਬਣਾ ਸਕਦੇ ਹੋ। ਵੱਖ-ਵੱਖ ਪਾਉਣ ਲਈ ਚੌਲਾਂ ਨੂੰ ਹਲਦੀ, ਸਿੰਦੂਰ ਤੇ ਹੋਰ ਰੰਗਾਂ ਵਿਚ ਭਿਓਂ ਕੇ ਸੁਕਾ ਲਓ ਤਾਂ ਇਹ ਰੰਗੀਨ ਹੋ ਜਾਣਗੇ। ਬਸ ਹੁਣ ਚੌਲਾਂ ਨਾਲ ਆਪਣੀ ਮਨਪਸੰਦ ਡਿਜ਼ਾਈਨਿੰਗ ਕਰਕੇ ਰੰਗੋਲੀ ਤਿਆਰ ਕਰੋ।
3. ਰੰਗ-ਬਿਰੰਗੇ ਫੁੱਲਾਂ ਵਾਲੀ ਰੰਗੋਲੀ
ਪਹਿਲਾਂ ਚਾਕ ਦੀ ਮਦਦ ਨਾਲ ਰੰਗੋਲੀ ਦਾ ਡਿਜ਼ਾਈਨ ਤਿਆਰ ਕਰ ਲਓ। ਫਿਰ ਉਸ 'ਚ ਰੰਗ-ਬਿਰੰਗੇ ਫੁੱਲਾਂ ਨੂੰ ਕੱਟ ਕੇ ਇਸ ਨੂੰ ਕੰਟ੍ਰਾਸਟ ਜਾਂ ਆਪਣੀ ਪਸੰਦ ਦੇ ਹਿਸਾਬ ਨਾਲ ਭਰਦੇ ਜਾਓ। ਲੱਕੜੀ ਦੇ ਬੂਰੇ ਦੀ ਰੰਗੋਲੀ ਬਹੁਤ ਵਧੀਆ ਬਣਦੀ ਹੈ। ਬਾਜ਼ਾਰ 'ਚੋਂ ਮਿਲਣ ਵਾਲੇ ਵੱਖ-ਵੱਖ ਰੰਗਾਂ ਦੇ ਬੂਰੇ ਨਾਲ ਤੁਸੀਂ ਰੰਗੋਲੀ ਬਣਾ ਸਕਦੇ ਹੋ।
ਪੜ੍ਹੋ ਇਹ ਵੀ ਖ਼ਬਰ - Diwali 2021: ਦੀਵਾਲੀ ਦੇ ਤਿਉਹਾਰ ’ਤੇ ਇੰਝ ਕਰੋ ਕਿਚਨ ਤੋਂ ਲੈ ਕੇ ਕਮਰੇ ਤੱਕ ਦੀ ਸਜਾਵਟ, ਅਪਣਾਓ ਇਹ ਟਿਪਸ
4. ਆਟੇ, ਹਲਦੀ ਤੇ ਸਿੰਦੂਰ ਦੀ ਰੰਗੋਲੀ
ਪੁਰਾਣੇ ਜ਼ਮਾਨੇ 'ਚ ਲੋਕ ਆਟੇ, ਹਲਦੀ ਦੀ ਮਦਦ ਨਾਲ ਰੰਗੋਲੀ ਤਿਆਰ ਕਰਦੇ ਸਨ। ਤੁਸੀਂ ਇਨ੍ਹਾਂ ਰੰਗਾਂ ਦੀ ਵਰਤੋਂ ਕਰ ਕੇ ਰੰਗੋਲੀ ਤਿਆਰ ਕਰ ਸਕਦੇ ਹੋ। ਗ੍ਰੀਨ ਰੰਗ ਲਈ ਤੁਸੀਂ ਹਿਨਾ ਪਾਊਡਰ ਦੀ ਵਰਤੋਂ ਕਰ ਸਕਦੇ ਹੋ।
5. ਸਟਿੱਕਰ ਰੰਗੋਲੀ
ਜੇ ਤੁਹਾਡੇ ਕੋਲ ਰੰਗੋਲੀ ਬਣਾਉਣ ਦਾ ਸਮਾਂ ਨਹੀਂ ਹੈ ਤਾਂ ਇਸ ਨੂੰ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ ਸਟਿੱਕਰ ਰੰਗੋਲੀ। ਬਾਜ਼ਾਰ 'ਚੋਂ ਬਣੀ-ਬਣਾਈ ਸਟਿੱਕਰ ਰੰਗੋਲੀ ਆਸਾਨੀ ਨਾਲ ਮਿਲ ਜਾਂਦੀ ਹੈ। ਬਸ ਜਿਥੇ ਤੁਸੀਂ ਰੰਗੋਲੀ ਬਣਾਉਣੀ ਹੈ, ਸਟਿੱਕਰ 'ਤੇ ਚਿਪਕੇ ਕਾਗਜ਼ ਨੂੰ ਵੱਖ ਕਰੋ ਅਤੇ ਇਸ ਨੂੰ ਜ਼ਮੀਨ ਤੇ ਦੀਵਾਰਾਂ 'ਤੇ ਚਿਪਕਾਉਂਦੇ ਜਾਓ।
ਪੜ੍ਹੋ ਇਹ ਵੀ ਖ਼ਬਰ - ਦੀਵਾਲੀ ਦੇ ਤਿਉਹਾਰ ’ਤੇ ਇਨ੍ਹਾਂ ਨਵੇਂ ਤਰੀਕਿਆਂ ਨਾਲ ਕਰੋ ਆਪਣੇ ਘਰ ਦੀ ਸਜਾਵਟ, ਵਧੇਗੀ ਖ਼ੂਬਸੂਰਤੀ
6. ਕੁੰਦਨ ਰੰਗੋਲੀ
ਅੱਜਕਲ ਦੀਵਾਰਾਂ 'ਤੇ ਰੰਗੋਲੀ ਬਣਾਉਣ ਦਾ ਖੂਬ ਟ੍ਰੈਂਡ ਚੱਲ ਰਿਹਾ ਹੈ। ਕੁੰਦਨ ਰੰਗੋਲੀ ਇਸ ਦੇ ਲਈ ਬੈਸਟ ਆਪਸ਼ਨ ਹੈ। ਡਰਾਇੰਗ ਰੂਮ ਦੀਆਂ ਦੀਵਾਰਾਂ 'ਤੇ ਰੰਗ-ਬਿਰੰਗੇ ਕੁੰਦਨ ਨਾਲ ਜੜੀ ਰੰਗੋਲੀ ਨਾਲ ਘਰ ਦੀ ਖ਼ੂਬਸੂਰਤੀ ਹੋਰ ਵੀ ਵਧ ਜਾਏਗੀ।
7. ਫੈਂਸੀ ਰੰਗੋਲੀ
ਇਸ ਕਿਸਮ ਦੀ ਰੰਗੋਲੀ 'ਚ ਸਜਾਵਟੀ ਚੀਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ 'ਚ ਗੋਟੇ ਨਾਲ ਕੁੰਦਨ, ਬੀਡਸ, ਨਗ, ਘੁੰਗਰੂ, ਛੋਟੇ ਆਰਟੀਫਿਸ਼ੀਅਲ ਨਾਰੀਅਲ, ਡਿਜ਼ਾਈਨਰ ਕੈਂਡਲਸ ਭਾਵ ਮੋਮਬੱਤੀਆਂ ਆਦਿ ਵੀ ਵਰਤੀਆਂ ਜਾ ਸਕਦੀਆਂ ਹਨ।
8. ਕਲੇਅ ਰੰਗੋਲੀ
ਮਾਰਕੀਟ 'ਚ ਕਈ ਤਰ੍ਹਾਂ ਦੀਆਂ ਕਲੇਅ ਕਿੱਟਾਂ ਮਿਲ ਜਾਂਦੀਆਂ ਹਨ। ਕਲੇਅ ਭਾਵ ਮਿੱਟੀ ਨੂੰ ਚੰਗੀ ਤਰ੍ਹਾਂ ਗੁੰਨ੍ਹਦਿਆਂ ਰੰਗੋਲੀ ਦਾ ਡਿਜ਼ਾਈਨ ਤਿਆਰ ਕਰੋ ਅਤੇ ਉਸ ਨੂੰ ਰੰਗ-ਬਿਰੰਗੇ ਮੋਤੀਆਂ, ਨਗਾਂ, ਸ਼ੰਖ ਅਤੇ ਲੇਸ ਨਾਲ ਸਜਾਓ। ਇਸ ਰੰਗੋਲੀ ਨੂੰ ਬਣਾਉਣ ਦਾ ਇਕ ਫ਼ਾਇਦਾ ਇਹ ਹੈ ਕਿ ਇਸ ਨੂੰ ਬਣਾਉਣ 'ਤੇ ਥਾਂ ਸਾਫ਼ ਰਹਿੰਦੀ ਹੈ ਅਤੇ ਇਕ ਥਾਂ ਸੈੱਟ ਹੋ ਜਾਂਦੀ ਹੈ। ਤੁਸੀਂ ਕਲੇਅ ਰੰਗੋਲੀ 'ਚ ਵੱਖ-ਵੱਖ ਡਿਜ਼ਾਈਨ ਜਿਵੇਂ ਕਿ ਮੋਰ, ਫੁੱਲ, ਤਿਤਲੀ ਜਾਂ ਦੀਵਾ ਆਦਿ ਬਣਾ ਕੇ ਉਨ੍ਹਾਂ ਨੂੰ ਸਜਾ ਵੀ ਸਕਦੇ ਹੋ।
ਇਸ ਗੱਲ ਦਾ ਰੱਖੋ ਧਿਆਨ
ਦੀਵਾਲੀ ਦੇ ਖ਼ਾਸ ਮੌਕੇ ’ਤੇ ਰੰਗੋਲੀ ਬਣਾਉਣ ਸਮੇਂ ਲਾਲ, ਹਰੇ, ਗੁਲਾਬੀ ਰੰਗਾਂ ਦੀ ਵਰਤੋਂ ਕਰਨੀ ਸ਼ੁੱਭ ਹੁੰਦੀ ਹੈ। ਰੰਗੋਲੀ 'ਚ ਕਾਲੇ ਅਤੇ ਨੀਲੇ ਰੰਗ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।