ਸਾਉਣ ਮਹੀਨੇ ਦੇ ਆਖ਼ਰੀ ਸੋਮਵਾਰ ਸ਼ਿਵਲਿੰਗ ''ਤੇ ਜ਼ਰੂਰ ਚੜ੍ਹਾਓ ਇਹ ਚੀਜ਼ਾਂ, ਭੋਲੇਨਾਥ ਜੀ ਕਰਨਗੇ ਕਿਰਪਾ

8/9/2021 12:26:29 PM

ਨਵੀਂ ਦਿੱਲੀ - ਸਾਉਣ ਮਹੀਨੇ ਦਾ ਪਹਿਲਾ ਸੋਮਵਾਰ 26 ਜੁਲਾਈ ਨੂੰ ਸ਼ੁਰੂ ਹੋਇਆ ਸੀ ਅਤੇ ਅੱਜ ਸਾਉਣ ਮਹੀਨੇ ਦਾ ਆਖ਼ਰੀ ਸੋਮਵਾਰ ਹੈ। ਸਾਉਣ ਮਹੀਨੇ ਦੇ ਸੋਮਵਾਰ ਦੀ ਹਿੰਦੂ ਧਰਮ ਵਿਚ ਬਹੁਤ ਮਹਿਮਾ ਹੈ। ਇਸ ਦਿਨ ਭਗਵਾਨ ਸ਼ਿਵ ਜੀ ਦੀ ਵਿਧੀ-ਵਿਧਾਨ ਮੁਤਾਬਕ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸ਼ਰਧਾਲੂ ਸਵੇਰ ਦੇ ਸਮੇਂ ਮੰਦਰਾਂ ਵਿਚ ਜਾਂਦੇ ਹਨ ਅਤੇ ਸ਼ਿਵਲਿੰਗ ਨੂੰ ਦੁੱਧ, ਪਾਣੀ ਅਤੇ ਬੇਲ ਪੱਤੇ ਚੜ੍ਹਾਉਂਦੇ ਹਨ। 
ਵਿਸ਼ਵਾਸਾਂ ਅਨੁਸਾਰ ਜਿਹੜੇ ਭਗਤ ਸਾਉਣ ਸੋਮਵਾਰ ਨੂੰ ਸੱਚੇ ਦਿਨੋਂ ਵਰਤ ਰੱਖਦੇ ਹਨ ਅਤੇ ਭਗਵਾਨ ਸ਼ਿਵ ਦੀ ਸਹੀ ਢੰਗ ਨਾਲ ਪੂਜਾ ਕਰਦੇ ਹਨ ਉਨ੍ਹਾਂ ਭਗਤਾਂ ਉੱਤੇ ਭੋਲੇਸ਼ੰਕਰ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਕਿਰਪਾ ਬਣੀ ਰਹਿੰਦੀ ਹੈ। ਜਿਹੜੇ ਕੁਆਰੇ ਲੋਕ ਸਾਉਣ ਦੇ ਮਹੀਨੇ ਦੇ ਵਰਤ ਰੱਖਦੇ ਹਨ, ਉਨ੍ਹਾਂ ਲਈ ਇਹ ਵਰਤ 16 ਸੋਮਵਾਰ ਦੇ ਵਰਤ ਦੇ ਬਰਾਬਰ ਮੰਨੇ ਜਾਂਦੇ ਹਨ। ਉਨ੍ਹਾਂ ਨੂੰ ਮਨਚਾਹੇ ਜੀਵਨ ਸਾਥੀ ਦੀ ਪ੍ਰਾਪਤੀ ਹੁੰਦੀ ਹੈ।

ਭਗਵਾਨ ਸ਼ਿਵ ਨੂੰ ਖ਼ੁਸ਼ ਕਰਨ ਲਈ ਵਰਤੀ ਜਾਣ ਵਾਲੀ ਸਮੱਗਰੀ
ਸਾਉਣ ਦੇ ਪਹਿਲੇ ਸੋਮਵਾਰ ਨੂੰ ਭਗਵਾਨ ਸ਼ਿਵ ਦੀ ਪੂਜਾ ਲਈ ਕੋਈ ਕ੍ਰਿਸਟਲ ਦੇ ਸ਼ਿਵਲਿੰਗ ਜਾਂ ਮਿੱਟੀ ਦੇ ਸ਼ਿਵਲਿੰਗ ਵੀ ਲੈ ਸਕਦੇ ਹੋ। ਫੁੱਲ, ਪੰਜ ਫਲ, ਪੰਜ ਫਲ, ਪੰਜ ਮੇਵੇ,ਰਤਨ, ਸੋਨਾ, ਚਾਂਦੀ, ਦਕਸ਼ਿਨਾ, ਪੂਜਾ ਦੇ ਭਾਂਡੇ, ਦਹੀਂ, ਸ਼ੁੱਧ ਦੇਸੀ ਘਿਓ, ਸ਼ਹਿਦ, ਗੰਗਾ ਜਲ, ਪਵਿੱਤਰ ਜਲ, ਪੰਚ ਰਸ, ਅਤਰ, ਗੰਧ ਰੋਲੀ, ਮੌਲੀ ਜਨੇਊ, ਪੰਚ ਮਠਿਆਈਆਂ, ਬੇਲਪਤਰ, ਧਤੂਰਾ, ਭੰਗ,ਬੇਰ, ਆਮਰ ਮੰਜਰੀ, ਜੌਂ ਵਾਲ, ਤੁਲਸੀ ਦਲ, ਮੰਦਾਰ ਦਾ ਫੁੱਲ, ਗਾਂ ਦਾ ਕੱਚਾ ਦੁੱਧ, ਗੰਨੇ ਦਾ ਰਸ, ਕਪੂਰ, ਧੂਪ, ਦੀਵੇ, ਰੂੰ, ਮਲਿਆਗੀਰੀ, ਚੰਦਨ, ਸ਼ਿਵ ਅਤੇ ਮਾਂ ਪਾਰਵਤੀ ਦੀ ਸ਼ਿੰਗਾਰ ਸਮੱਗਰੀ ਲੈ ਸਕਦੇ ਹੋ।

ਸਾਉਣ ਸੋਮਵਾਰ ਵਰਤ ਰੱਖਣ ਦਾ ਤਰੀਕਾ
1. ਸਾਉਣ ਸੋਮਵਾਰ ਦੇ ਦਿਨ ਜਲਦੀ ਉੱਠੋ ਅਤੇ ਇਸ਼ਨਾਨ ਕਰੋ।
2. ਇਸ ਤੋਂ ਬਾਅਦ ਭਗਵਾਨ ਸ਼ਿਵ ਦਾ ਜਲਭਿਸ਼ੇਕ ਕਰੋ।
3. ਇਸ ਤੋਂ ਇਲਾਵਾ, ਮਾਤਾ ਪਾਰਵਤੀ ਅਤੇ ਨੰਦੀ ਨੂੰ ਵੀ ਗੰਗਾਜਲ ਜਾਂ ਦੁੱਧ ਭੇਟ ਕਰੋ।
4. ਪੰਚਾਮ੍ਰਿਤ ਨਾਲ ਰੁਦਰਭਿਸ਼ੇਕ ਕਰੋ ਅਤੇ ਬੇਲ ਪੱਤੇ ਚੜ੍ਹਾਓ।
5. ਧਤੁਰਾ, ਭੰਗ, ਆਲੂ, ਚੰਦਨ, ਚਾਵਲ ਸ਼ਿਵਲਿੰਗ 'ਤੇ ਭੇਟ ਕਰੋ ਅਤੇ ਸਾਰਿਆਂ ਨੂੰ ਤਿਲਕ ਲਗਾਓ।
6. ਪ੍ਰਸ਼ਾਦ ਦੇ ਰੂਪ ਵਿਚ ਭਗਵਾਨ ਸ਼ਿਵ ਨੂੰ ਘਿਓ-ਸ਼ੱਕਰ ਦਾ ਭੋਗ ਲਗਾਓ।
7. ਧੂਪ, ਦੀਵੇ ਨਾਲ ਗਣੇਸ਼ ਜੀ ਦੀ ਆਰਤੀ ਕਰੋ।
8. ਆਖ਼ਿਰ ਵਿਚ ਭਗਵਾਨ ਸ਼ਿਵ ਦੀ ਆਰਤੀ ਕਰੋ ਅਤੇ ਪ੍ਰਸ਼ਾਦ ਵੰਡੋ।

ਇੰਝ ਕਰੋ ਖ਼ਾਸ ਪੂਜਾ :-
-: ਸਾਉਣ ਮਹੀਨੇ 'ਚ ਮੀਂਹ ਪੈਂਦਾ ਹੈ। ਜਲ ਪੂਰੀ ਮਾਤਰਾ 'ਚ ਹੁੰਦਾ ਹੈ। ਇਸ ਲਈ ਸ਼ਿਵ ਜੀ ਦਾ ਜਲ ਅਭਿਸ਼ੇਕ ਕੀਤਾ ਜਾਂਦਾ ਹੈ। ਭਗਵਾਨ ਸ਼ੰਕਰ ਜਲ ਦੀਆਂ 4 ਬੂੰਦਾਂ ਚੜ੍ਹਾਉਣ ਨਾਲ ਖੁਸ਼ ਹੋ ਜਾਂਦੇ ਹਨ ਅਤੇ ਭਗਤਾਂ 'ਤੇ ਆਪਣੀ ਕਿਰਪਾ ਕਰਦੇ ਹਨ। ਭਗਵਾਨ ਸ਼ੰਕਰ ਨੂੰ ਜਲ ਚੜ੍ਹਾਉਣ ਨਾਲ ਪਰਮ ਸ਼ਕਤੀ ਮਿਲਦੀ ਹੈ।

-: ਦੁੱਧ ਅਤੇ ਦਹੀਂ ਦੀ ਧਾਰਾ ਚੜ੍ਹਾਉਣ ਨਾਲ ਸੰਤਾਨ ਪ੍ਰਾਪਤੀ, ਗੰਨੇ ਦਾ ਰਸ ਚੜ੍ਹਾਉਣ ਨਾਲ ਲਕਸ਼ਮੀ ਦੀ ਪ੍ਰਾਪਤੀ, ਮਧੂ ਧਾਰਾ ਚੜ੍ਹਾਉਣ ਨਾਲ ਧਨ 'ਚ ਵਾਧਾ ਅਤੇ ਘਿਓ ਚੜ੍ਹਾਉਣ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤਿੰਨ ਪੱਤਿਆਂ ਵਾਲੇ ਬੇਲ ਪੱਤਰ ਚੜ੍ਹਾਉਣ ਨਾਲ ਤਿੰਨ ਜਨਮਾਂ ਦੇ ਪਾਪਾਂ ਤੋਂ ਮੁਕਤੀ ਮਿਲਦੀ ਹੈ।

-: ਸਾਉਣ ਮਹੀਨੇ 'ਚ ਭਗਵਾਨ ਸ਼ੰਕਰ ਨੂੰ ਜਲ ਚੜ੍ਹਾਉਣ ਨਾਲ ਜ਼ਿੰਦਗੀ ਦੇ ਜ਼ਹਿਰ ਯਾਨੀ ਸਮੱਸਿਆਵਾਂ ਦਾ ਅੰਤ ਹੁੰਦਾ ਹੈ। ਜਨਮ ਕੁੰਡਲੀ 'ਚ ਕਾਲ ਸ਼ਰਾਪ ਦੋਸ਼ ਵਾਲੇ ਵਿਅਕਤੀਆਂ ਨੂੰ ਸਾਉਣ ਮਹੀਨੇ 'ਚ ਭਗਵਾਨ ਸ਼ਿਵ ਦੀ ਵਿਸ਼ੇਸ਼ ਪੂਜਾ, ਵਰਤ, ਸ਼ਿਵ ਚਾਲੀਸਾ, ਰੁੱਦਰ ਅਭਿਸ਼ੇਕ ਅਤੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ।

-: ਸਾਨੂੰ ਘੱਟ ਤੋਂ ਘੱਟ ਸਾਉਣ ਮਹੀਨੇ 'ਚ ਸ਼ਿਵ ਅਰਾਧਨਾ ਕਰਦੇ ਹੋਏ ਸ਼ਿਵ ਜੀ ਨੂੰ ਚਾਰ ਬੂੰਦ ਜਲ ਜ਼ਰੂਰ ਚੜ੍ਹਾਉਣਾ ਚਾਹੀਦਾ ਹੈ। ਇਸ ਨਾਲ ਸਾਨੂੰ ਧਰਮ, ਅਰਥ, ਕਾਮ ਅਤੇ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ।


ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ  ਸਾਂਝੇ ਕਰੋ।

 


sunita

Content Editor sunita