ਭਵਿੱਖਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

3/17/2020 2:08:54 AM

ਮੇਖ- ਸਿਤਾਰਾ ਬਾਧਾਵਾਂ ਸਮੱਸਿਆਵਾਂ ’ਤੇ ਆਪ ਦੀ ਪਕੜ ਮਜ਼ਬੂਤ ਬਣਾਉਣ ਅਤੇ ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਰਿਲੀਜੀਅਸ ਕੰਮਾਂ ’ਚ ਇੰਟਰਸਟ ਵਧੇਗਾ।

ਬ੍ਰਿਖ- ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਅਤੇ ਮੈਂਟਲ ਟੈਨਸ਼ਨ ਵਾਲਾ, ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ, ਸਫਰ ਵੀ ਨਾ ਕਰੋ।

ਮਿਥੁਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਹਰ ਮਾਮਲੇ ਨੂੰ ਦੋਨੋਂ ਪਤੀ-ਪਤਨੀ ਇਕ ਹੀ ਨਜ਼ਰ ਨਾਲ ਦੇਖਣਗੇ, ਜਿਸ ਕੰਮ ਲਈ ਸੋਚੋਗੇ, ਉਸ ’ਚ ਸਫਲਤਾ ਮਿਲੇਗੀ।

ਕਰਕ- ਸਿਤਾਰਾ ਉਲਝਣਾਂ-ਝਗੜਿਆਂ ਨੂੰ ਬਣਾਈ ਰੱਖਣ ਅਤੇ ਕਿਸੇ ਨਾ ਕਿਸੇ ਕਾਰਣ ਮਨ ਨੂੰ ਟੈਂਸ ਅਤੇ ਅਪਸੈੱਟ ਰੱਖਣ ਵਾਲਾ, ਜਲਦਬਾਜ਼ੀ ’ਚ ਵੀ ਕੋਈ ਕੰਮ ਨਾ ਨਿਪਟਾਓ।

ਸਿੰਘ- ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਦੀ ਪਲਾਨਿੰਗ ਨੂੰ ਕੁਝ ਅੱਗੇ ਵਧਾਉਣ ਵਾਲਾ ਹੋਵੇਗਾ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ, ਤੇਜ ਪ੍ਰਭਾਵ ਬਣਿਆ ਰਹੇਗਾ।

ਕੰਨਿਆ- ਜਨਰਲ ਸਿਤਾਰਾ ਪ੍ਰਾਪਰਟੀ ਦੇ ਕਿਸੇ ਕੰਮ ਨੂੰ ਸੰਵਾਰਨ ਅਤੇ ਆਪ ਦੇ ਕਦਮ ਨੂੰ ਸਫਲਤਾ ਵੱਲ ਰੱਖਣ ਵਾਲਾ, ਵੱਡੇ ਲੋਕ ਵੀ ਮਿਹਰਬਾਨ, ਕੰਸੀਡ੍ਰੇਟ ਰਹਿਣਗੇ।

ਤੁਲਾ- ਕੰਮਕਾਜੀ ਸਾਥੀ, ਪਾਰਟਨਰਜ਼, ਮਿੱਤਰ-ਸਾਥੀ ਹਰ ਫਰੰਟ ’ਤੇ ਆਪ ਨਾਲ ਸਹਿਯੋਗ ਕਰਨਗੇ, ਸਿਤਾਰਾ ਤਾਲਮੇਲ ਰੱਖਣ ਵਾਲਾ, ਸੋਚ- ਵਿਚਾਰ ’ਚ ਵੀ ਗੰਭੀਰਤਾ, ਪੁਖਤਗੀ ਬਣੀ ਰਹੇਗੀ।

ਬ੍ਰਿਸ਼ਚਕ- ਕਾਰੋਬਾਰੀ ਕੰਮਾਂ ਲਈ ਆਪ ਦੇ ਯਤਨ ਅਤੇ ਭੱਜ-ਦੌੜ ਚੰਗੀ ਰਿਟਰਨ ਦੇਵੇਗੀ, ਕਾਰੋਬਾਰੀ ਟੂਰਿੰਗ ਫਰੂਟਫੁਲ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਧਨ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ, ਇਰਾਦਿਆਂ, ਸੰਕਲਪਾਂ ’ਚ ਸਫਲਤਾ ਮਿਲੇਗੀ ਪਰ ਗਲੇ ’ਚ ਖਰਾਬੀ ਦਾ ਡਰ, ਇਸ ਲਈ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ।

ਮਕਰ- ਸਿਤਾਰਾ ਨੁਕਸਾਨ-ਪਰੇਸ਼ਾਨੀ ਵਾਲਾ, ਇਸ ਲਈ ਨਾ ਤਾਂ ਕਿਸੇ ਹੇਠ ਆਪਣੀ ਕੋਈ ਪੇਮੈਂਟ ਫਸਾਓ ਅਤੇ ਨਾ ਹੀ ਉਧਾਰੀ ਦੇ ਚੱਕਰ ’ਚ ਫਸੋ, ਖਰਚਿਆਂ ਦਾ ਜ਼ੋਰ ਰਹੇਗਾ।

ਕੁੰਭ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ, ਕਾਰੋਬਾਰੀ ਟੂਰਿੰਗ ਵੀ ਚੰਗਾ ਨਤੀਜਾ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਮੀਨ- ਅਫਸਰਾਂ ਦੇ ਸਾਫਟ, ਸੁਪੋਰਟਿਵ ਅਤੇ ਹਮਦਰਦਾਨਾ ਰੁਖ਼ ਕਰਕੇ ਕਿਸੇ ਸਰਕਾਰੀ ਕੰਮ ’ਚੋਂ ਕੋਈ ਬਾਧਾ-ਮੁਸ਼ਕਿਲ ਹਟੇਗੀ, ਜਨਰਲ ਤੌਰ ’ਤੇ ਵੀ ਹਰ ਫਰੰਟ ’ਤੇ ਆਪ ਹਾਵੀ,ਪ੍ਰਭਾਵੀ-ਵਿਜਈ ਰਹੋਗੇ।

ਰਾਸ਼ੀਫਲ (16 ਮਾਰਚ)17 ਮਾਰਚ 2020, ਮੰਗਲਵਾਰ
ਚੇਤ ਵਦੀ ਿਤਥੀ ਨੌਮੀ (17-18 ਮੱਧ ਰਾਤ 3.24 ਤੱਕ) ਅਤੇ ਮਗਰੋਂ ਤਿਥੀ ਦਸ਼ਮੀ।

ਸੂਰਜ ਮੀਨ ’ਚ

ਚੰਦਰਮਾ ਧਨ ’ਚ

ਮੰਗਲ ਧਨ ’ਚ

ਬੁੱੱਧ ਕੁੰਭ ’ਚ

ਗੁਰੂ ਧਨ ’ਚ

ਸ਼ੁੱਕਰ ਮੇਖ ’ਚ        ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਚੇਤ ਪ੍ਰਵਿਸ਼ਟੇ : 4, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 27 (ਫੱਗਣ), ਹਿਜਰੀ ਸਾਲ : 1441, ਮਹੀਨਾ : ਰਜ਼ਬ, ਤਰੀਕ : 21, ਸੂਰਜ ਉਦੈ : ਸਵੇਰੇ 6.39 ਵਜੇ, ਸੂਰਜ ਅਸਤ : ਸ਼ਾਮ 6.33 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੂਲਾ (ਪੂਰਵ ਦੁਪਹਿਰ 11.46 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਖਾੜਾ, ਯੋਗ : ਵਿਅਤੀਪਾਤ (ਦੁਪਹਿਰ 12.23 ਤੱਕ) ਅਤੇ ਮਗਰੋਂ ਯੋਗ ਵਰਿਯਾਨ, ਚੰਦਰਮਾ : ਧਨ ਰਾਸ਼ੀ ’ਤੇ (ਪੂਰਾ ਦਿਨ-ਰਾਤ), ਪੂਰਵ ਦੁਪਹਿਰ 11.46 ਤੱਕ ਜੰਮੇ ਬੱਚੇ ਨੂੰ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ ਬਾਅਦ ਦੁਪਹਿਰ ਿਤੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਮੇਲਾ ਨਲਵਾੜ (ਬਿਲਾਸਪੁਰ, ਹਿਮਾਚਲ) ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Edited By Bharat Thapa