ਮੰਗਲਵਾਰ ਨੂੰ ਕਰੋ ਇਹ ਉਪਾਅ, ਘਰ ਦੇ ਮੁਖੀ ਦੀ ਤਰੱਕੀ 'ਚ ਹਵੇਗਾ ਵਾਧਾ

3/17/2020 2:30:27 PM

ਜਲੰਧਰ(ਬਿਊਰੋ)— ਹਰ ਔਰਤ ਦੀ ਇਹ ਕਾਮਨਾ ਹੁੰਦੀ ਹੈ ਕਿ ਅਸ਼ਟ ਲਕਸ਼ਮੀ ਹਮੇਸ਼ਾ ਉਸ ਦੇ ਘਰ 'ਚ ਵਾਸ ਕਰੇ। ਇਸ ਲਈ ਉਹ ਘਰ 'ਚ ਸੇਵਿੰਗ ਨੂੰ ਬਹੁਤ ਅਹਿਮਿਅਤ ਦਿੰਦੀ ਹੈ। ਹਰ ਪੈਰ ਸੋਚ ਸਮਝ ਕੇ ਉਠਾਉਂਦੀ ਹੈ। ਕਈ ਵਾਰ ਹਾਲਾਤ ਅਜਿਹੇ ਹੋ ਜਾਂਦੇ ਹਨ ਕਿ ਦੋ ਵਕਤ ਦੀ ਰੋਟੀ ਚਲਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਜੋਤਿਸ਼ੀ ਵਿਦਵਾਨ ਦੇ ਮੁਤਾਬਕ ਇਕ ਅਜਿਹਾ ਉਪਾਅ ਹੈ ਜੇ ਕੋਈ ਔਰਤ ਆਪਣੇ ਪਤੀ ਤੋਂ ਛੁਪਾ ਕੇ ਸਿਰਫ ਮੰਗਲਵਾਰ ਨੂੰ ਸਿਰਫ ਇਹ ਉਪਾਅ ਕਰੇ ਤਾਂ ਉਸ ਦੇ ਵਾਰੇ-ਨਿਆਰੇ ਹੋ ਜਾਣਗੇ। ਕਾਰੋਬਾਰ 'ਚ ਤਰੱਕੀ ਹੋਣ ਲੱਗੇਗੀ ਨੌਕਰੀ 'ਚ ਮਨਚਾਹਿਆ ਪ੍ਰੋਮੋਸ਼ਨ ਮਿਲੇਗਾ। ਇਸ ਉਪਾਅ ਨੂੰ ਵਿਆਹੁਤਾ ਇਸਤਰੀ ਆਪਣੇ ਪਤੀ ਲਈ ਕਰ ਸਕਦੀ ਹੈ। ਆਓ ਜਾਣਦੇ ਹਾਂ ਇਸ ਦੀ ਬਾਰੇ
ਸਵੇਰ ਦੇ ਸਮੇਂ ਜਦੋਂ ਘਰ ਦੀ ਲਕਸ਼ਮੀ ਜਮੀਨ 'ਤੇ ਪਹਿਲਾ ਪੈਰ ਰੱਖਦੀ ਹੈ ਤਾਂ ਕਲਪਨਾ ਕਰੋ ਕਿ ਅਸ਼ਟ ਲਕਸ਼ਮੀ ਅਤੇ ਹਨੂਮਾਨ ਜੀ ਉਸ ਨਾਲ ਹਨ। ਸ਼ੁੱਧ ਹੋ ਕੇ ਪਿੱਪਲ ਦੇ ਰੁੱਖ 'ਤੇ ਜਲ ਅਰਪਿਤ ਕਰੋ, ਫਿਰ 3 ਸਾਬੂਤ ਪੱਤੇ ਤੋੜ ਕੇ ਘਰ ਦੇ ਮੰਦਰ 'ਚ ਹਨੂਮਾਨ ਜੀ ਦੇ ਸਾਹਮਣੇ ਰੱਖੋ। ਹਰ ਪੱਤੇ ਦੇ ਉੱਪਰ ਇਕ-ਇਕ ਸਿੱਕਾ ਅਤੇ ਚੌਲਾਂ ਦਾ ਇਕ-ਇਕ ਦਾਨਾ ਰੱਖੋ। ਨਾਲ ਹੀ ਕੁਮਕੁਮ, ਹਲਦੀ ਅਤੇ ਅਬੀਰ ਨਾਲ ਪੂਰਨ ਕਰਦੇ ਜਾਓ। ਗੁਲਾਬ ਦੀ ਸੁਗੰਧ ਵਾਲੀਆਂ 5 ਅਗਰਬੱਤੀਆਂ ਲਗਾਓ। ਅੰਤ 'ਚ ਹਨੂਮਾਨ ਜੀ ਦੀ ਆਰਤੀ ਕਰੋ।
ਸਾਰੀ ਸਮੱਗਰੀ ਨੂੰ ਉੱਥੇ ਹੀ ਹਨੂਮਾਨ ਜੀ ਦੇ ਕੋਲ ਪਈ ਰਹਿਣ ਦਿਓ। ਸ਼ਾਮ ਨੂੰ ਦੁਬਾਰਾ ਪਵਨ ਪੁੱਤਰ ਦੇ ਸਾਹਮਣੇ ਦੀਵਾ ਜਗਾਓ ਅਤੇ ਆਰਤੀ ਕਰੋ। ਫਿਰ ਪੱਤਿਆਂ ਨੂੰ ਉੱਪਰ ਰੱਖੋ ਅਤੇ ਚੌਲਾਂ ਦੇ ਤਿੰਨ ਦਾਣਿਆਂ ਨੂੰ ਚੁੱਕ ਕੇ ਪਤੀ ਦੇ ਪਰਸ 'ਚ ਰੱਖ ਦਿਓ। ਧਿਆਨ ਰੱਖੋ ਕਿ ਮੰਗਲਾਵਰ ਨੂੰ ਪਤੀ ਨਾਲ ਇਸ ਬਾਰੇ ਕੋਈ ਗੱਲ ਨਾ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਇਸ ਸੰਬੰਧ 'ਚ ਕੁਝ ਵੀ ਪਤਾ ਲੱਗਣਾ ਚਾਹੀਦਾ ਹੈ। ਬੁੱਧਵਾਰ ਦੀ ਸਵੇਰ ਉਨ੍ਹਾਂ ਨੂੰ ਮੰਗਲਵਾਰ ਨੂੰ ਕੀਤੇ ਗਏ ਪੂਜਨ ਬਾਰੇ ਦੱਸ ਦਿਓ। ਹਮੇਸ਼ਾ ਉਨ੍ਹਾਂ ਨੂੰ ਇਹ ਤਿੰਨ ਚੌਲਾਂ ਦੇ ਦਾਣੇ ਪਰਸ 'ਚ ਰੱਖਣ ਲਈ ਕਹੋ।
ਇਸ ਤਰ੍ਹਾਂ ਕਰਨ ਨਾਲ ਘਰ ਦੇ ਮੁਖੀ ਦੀ ਤਰੱਕੀ 'ਚ ਵਾਧਾ ਹੋਵੇਗਾ। ਤੁਹਾਡੀ ਕਿਸਮਤ ਖੁਲ੍ਹੇਗੀ ਅਤੇ ਜੀਵਨ 'ਚ ਸਫਲਤਾ ਆਉਣੀ ਸ਼ੁਰੂ ਹੋ ਜਾਵੇਗੀ।


manju bala

Edited By manju bala