ਭਵਿੱਖਫਲ: ਸਿਤਾਰਾ ਦੁਪਹਿਰ ਤੱਕ ਬਿਹਤਰ, ਹਰ ਫਰੰਟ ’ਤੇ ਮਿਲੇਗੀ ਸਫਲਤਾ
3/1/2020 2:01:52 AM
ਮੇਖ- ਜਿਹੜੇ ਲੋਕ ਕੰਮਕਾਜੀ ਟੂਰਿੰਗ, ਟ੍ਰੇਡਿੰਗ, ਸਪਲਾਈ ਜਾਂ ਆਪਣਾ ਕੰਮ ਧੰਦਾ ਕਰਦੇ ਹਨ, ਉਨ੍ਹਾਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਸਫਲਤਾ ਸਾਥ ਦੇਵੇਗੀ।
ਬ੍ਰਿਖ- ਸਿਤਾਰਾ ਦੁਪਹਿਰ ਤੱਕ ਕਮਜ਼ੋਰ, ਕੋਈ ਵੀ ਕੰਮ ਹੱਥ ’ਚ ਨਾ ਲੈਣਾ ਸਹੀ ਰਹੇਗਾ, ਵਰਨਾ ਉਸ ਦੇ ਸਿਰੇ ਚੜ੍ਹਨ ਦੀ ਆਸ ਨਾਂਹ ਦੇ ਬਰਾਬਰ ਹੋਵੇਗੀ ਪਰ ਬਾਅਦ ’ਚ ਸਮਾਂ ਹਰ ਫਰੰਟ ’ਤੇ ਿਬਹਤਰ।
ਮਿਥੁਨ- ਸਿਤਾਰਾ ਦੁਪਹਿਰ ਤੱਕ ਕੰਮਕਾਜੀ ਕੰਮਾਂ ਨੂੰ ਸੰਵਾਰਨ ਅਤੇ ਬਿਹਤਰ ਹਾਲਾਤ ਰੱਖਣ ਵਾਲਾ ਪਰ ਬਾਅਦ ’ਚ ਹਰ ਫਰੰਟ ’ਤੇ ਪ੍ਰੇਸ਼ਾਨੀਆਂ ਵਧਣਗੀਆਂ, ਖਰਚ ਵਧਣਗੇ।
ਕਰਕ- ਸਿਤਾਰਾ ਦੁਪਹਿਰ ਤੱਕ ਵੱਡੇ ਲੋਕਾਂ-ਅਫਸਰਾਂ ਦੇ ਰੁਖ ਨੂੰ ਸਾਫਟ ਰੱਖਣ ਵਾਲਾ, ਮਾਣ-ਸਨਮਾਨ ਦੇਣ ਵਾਲਾ ਪਰ ਬਾਅਦ ’ਚ ਕੰਮਕਾਜੀ ਕੰਮਾਂ ’ਚੋਂ ਕੋਈ ਬਾਧਾ ਹਟੇਗੀ।
ਸਿੰਘ- ਜਨਰਲ ਸਿਤਾਰਾ ਸਟ੍ਰਾਂਗ ਜਿਹੜਾ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਆਪ ਦੀ ਪੈਠ-ਧਾਕ, ਛਾਪ ਬਣਾਈ ਰੱਖੇਗਾ, ਮਨੋਬਲ ਬਣਿਆ ਰਹੇਗਾ, ਸ਼ਤਰੂ ਕਮਜ਼ੋਰ।
ਕੰਨਿਆ- ਸਿਤਾਰਾ ਦੁਪਹਿਰ ਤੱਕ ਪੇਟ ਨੂੰ ਅਪਸੈੱਟ ਰੱਖ ਸਕਦਾ ਹੈ, ਇਸ ਲਈ ਤਬੀਅਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਘੱਟ ਕਰੋ ਪਰ ਬਾਅਦ ’ਚ ਸਮਾਂ ਬਿਹਤਰ ਬਣੇਗਾ।
ਤੁਲਾ- ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਦਸ਼ਾ ਕਮਜ਼ੋਰ ਰੱਖੇਗਾ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਬਾਅਦ ’ਚ ਤਬੀਅਤ ’ਚ ਜ਼ਿੰਦਾਦਿਲੀ, ਸਵਛੰਦਤਾ ਵਧੇਗੀ।
ਬ੍ਰਿਸ਼ਚਕ- ਸਿਤਾਰਾ ਦੁਪਹਿਰ ਤੱਕ ਅਹਿਤਿਆਤ, ਪ੍ਰੇਸ਼ਾਨੀ, ਨੁਕਸਾਨ ਵਾਲਾ, ਸਫਰ ਵੀ ਟਾਲ ਦੇਣਾ ਸਹੀ ਰਹੇਗਾ ਪਰ ਬਾਅਦ ’ਚ ਤਬੀਅਤ ’ਚ ਿਜ਼ੰਦਾਦਿਲੀ ਅਤੇ ਸਵਛੰਦਤਾ ਵਧੇਗੀ।
ਧਨ- ਸਿਤਾਰਾ ਦੁਪਹਿਰ ਤੱਕ ਬਿਹਤਰ, ਹਰ ਫਰੰਟ ’ਤੇ ਸਫਲਤਾ ਮਿਲੇਗੀ, ਬਿਹਤਰੀ ਹੋਵੇਗੀ ਪਰ ਬਾਅਦ ’ਚ ਕੋਈ ਦੁਸ਼ਮਣ ਆਪ ਦੀ ਪ੍ਰੇਸ਼ਾਨੀ ਵਧਾ ਸਕਦਾ ਹੈ।
ਮਕਰ- ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਹਰ ਫਰੰਟ ’ਤੇ ਆਪ ਨੂੰ ਹਾਵੀ-ਪ੍ਰਭਾਵੀ, ਵਿਜਈ ਰੱਖੇਗਾ, ਸ਼ਤਰੂ ਕਮਜ਼ੋਰ, ਤੇਜਹੀਣ ਰਹਿਣਗੇ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਚਾਹੀਦਾ ਹੈ।
ਕੁੰਭ- ਸਿਤਾਰਾ ਦੁਪਹਿਰ ਤੱਕ ਕੰਮਕਾਜੀ ਕੰਮਾਂ ਨੂੰ ਨਿਪਟਾਉਣ ਲਈ ਚੰਗਾ, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਬਾਅਦ ’ਚ ਸਮਾਂ ਸਫਲਤਾ ਦੇਣ ਵਾਲਾ ਬਣੇਗਾ।
ਮੀਨ- ਸਿਤਾਰਾ ਦੁਪਹਿਰ ਤੱਕ ਆਮਦਨ ਦੇਣ ਅਤੇ ਜਨਰਲ ਤੌਰ ’ਤੇ ਬਿਹਤਰ ਹਾਲਾਤ ਰੱਖਣ ਵਾਲਾ ਪਰ ਬਾਅਦ ’ਚ ਭੱਜਦੌੜ ਅਤੇ ਯਤਨ ਚੰਗੀ ਸਕਸੈੱਸ ਦੇਣਗੇ, ਦੁਸ਼ਮਣ ਵੀ ਕਮਜ਼ੋਰ ਤੇ ਤੇਜਹੀਣ ਰਹਿਣਗੇ।
1 ਮਾਰਚ 2020, ਐਤਵਾਰ ਫੱਗਣ ਸੁਦੀ ਤਿਥੀ ਛੱਠ (ਪੂਰਵ ਦੁਪਹਿਰ 11.16 ਤੱਕ) ਅਤੇ ਮਗਰੋਂ ਤਿੱਥੀ ਸਪਤਮੀ)
ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ
ਸੂਰਜ ਕੁੰਭ ’ਚ
ਚੰਦਰਮਾ ਮੇਖ ’ਚ
ਮੰਗਲ ਧਨ ’ਚ
ਬੁੱੱਧ ਕੁੰਭ ’ਚ
ਗੁਰੂ ਧਨ ’ਚ
ਸ਼ੁੱਕਰ ਮੇਖ ’ਚ
ਸ਼ਨੀ ਮਕਰ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਫੱਗਣ ਪ੍ਰਵਿਸ਼ਟੇ : 18, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 11 (ਫੱਗਣ), ਹਿਜਰੀ ਸਾਲ : 1441, ਮਹੀਨਾ : ਰਜ਼ਬ, ਤਰੀਕ : 5, ਸੂਰਜ ਉਦੈ : ਸਵੇਰੇ 6.58 ਵਜੇ, ਸੂਰਜ ਅਸਤ : ਸ਼ਾਮ 6.22 ਵਜੇ (ਜਲੰਧਰ ਟਾਈਮ), ਨਕਸ਼ੱਤਰ : ਕ੍ਰਿਤਿਕਾ (ਪੂਰਾ ਦਿਨ-ਰਾਤ), ਯੋਗ : ਏਂਦਰ (ਦੁਪਹਿਰ 12.35 ਤੱਕ) ਅਤੇ ਮਗਰੋਂ ਯੋਗ ਵੈਧ੍ਰਿਤੀ, ਚੰਦਰਮਾ : ਮੇਖ ਰਾਸ਼ੀ ’ਤੇ (ਦੁਪਹਿਰ 1.18 ਤੱਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)