ਘਰ ''ਚ ਬਰਕਤ ਬਣਾਏ ਰੱਖਣ ਲਈ ਅੱਜ ਹੀ ਕਰੋ ਇਹ ਉਪਾਅ
3/1/2020 1:23:04 PM
ਜਲੰਧਰ(ਬਿਊਰੋ)— ਅੱਜ ਦੇ ਸਮੇਂ 'ਚ ਹਰ ਕੋਈ ਅਮੀਰ ਬਣਨਾ ਚਾਹੁੰਦਾ ਹੈ ਅਤੇ ਇਸ ਲਈ ਹਰ ਵਿਅਕਤੀ ਦਿਨ ਰਾਤ ਮਿਹਨਤ ਕਰਦਾ ਹੈ ਪਰ ਕਈ ਵਾਰ ਸਖਤ ਮਿਹਨਤ ਕਰਨ ਤੋਂ ਬਾਅਦ ਵੀ ਵਿਅਕਤੀ ਦੇ ਹੱਥ ਕੁਝ ਨਹੀਂ ਲੱਗਦਾ। ਮੰਨਿਆ ਜਾਂਦਾ ਹੈ ਕਿ ਜੇਕਰ ਕਿਸੇ ਕੋਲ ਪੈਸਾ ਨਾ ਟਿੱਕਦਾ ਹੋਵੇ ਤਾਂ ਇਸ ਦਾ ਕਾਰਨ ਘਰ ਦੇ ਵਾਸਤੂ ਦੋਸ਼ ਹੋ ਸਕਦੇ ਹਨ ਕਿਉਂਕਿ ਜਿਸ ਘਰ 'ਚ ਬਰਕਤ ਹੀ ਨਾ ਹੋਵੇ ਤਾਂ ਵਿਅਕਤੀ ਆਮੀਰ ਨਹੀਂ ਬਣ ਸਕਦਾ। ਘਰ ਦੇ ਵਾਸਤੂ ਦੋਸ਼ਾਂ ਨੂੰ ਜਿੰਨਾ ਜਲਦੀ ਹੋ ਸਕੇ ਦੂਰ ਕਰ ਦਿਓ। ਆਓ ਜਾਣਦੇ ਹਾਂ ਕਿ ਤੁਸੀਂ ਆਪਣੇ ਘਰ ਦੇ ਵਾਸਤੂ ਦੋਸ਼ਾਂ ਨੂੰ ਕਿਵੇਂ ਦੂਰ ਕਰ ਸਕਦੇ ਹੋ।
— ਘਰ ਦੀ ਉੱਤਰ-ਪੂਰਬ ਦਿਸ਼ਾ 'ਚ ਕਦੀ ਵੀ ਡਸਟਬੀਨ ਜਾਂ ਕੂੜਾ ਨਾ ਰੱਖੋ। ਕਿਉਂਕਿ ਕਹਿੰਦੇ ਹਨ ਕਿ ਇੱਥੇ ਗੰਦਗੀ ਰੱਖਣ ਨਾਲ ਧਨ ਦਾ ਨਾਸ਼ ਹੁੰਦਾ ਹੈ। ਇਸ਼ ਲਈ ਘਰ ਦੀ ਹਰ ਰੋਜ਼ ਸਫਾਈ ਕਰੋ।
— ਵਾਸਤੂ ਸ਼ਾਸਤਰ ਅਨੁਸਾਰ ਜੇਕਰ ਘਰ ਦੇ ਨਲ 'ਚੋਂ ਪਾਣੀ ਟਪਕਦਾ ਰਹੇ ਤਾਂ ਆਰਥਿਕ ਨੁਕਸਾਨ ਝਲਣਾ ਪੈ ਸਕਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਨਲ 'ਚੋਂ ਪਾਣੀ ਟਪਕਣ ਦੇ ਨਾਲ-ਨਾਲ ਧਨ ਦਾ ਨੁਕਸਾਨ ਵੀ ਹੁੰਦਾ ਰਹਿੰਦਾ ਹੈ ਅਤੇ ਘਰ 'ਚ ਬਰਕਤ ਨਹੀਂ ਰਹਿੰਦੀ। ਇਸ ਲਈ ਜਿੰਨਾ ਜਲਦੀ ਹੋ ਸਕੇ ਨਲ ਨੂੰ ਠੀਕ ਕਰਵਾ ਲਓ।
— ਘਰ ਦੀ ਛੱਤ 'ਤੇ ਕਦੇ ਵੀ ਫਾਲਤੂ ਸਾਮਾਨ ਨਾ ਰੱਖੋ। ਇਸ ਨਾਲ ਵੀ ਘਰ 'ਚ ਪ੍ਰੇਸ਼ਾਨੀਆਂ ਬਣੀਆਂ ਰਹਿੰਦੀਆਂ ਹਨ।
— ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਘਰ 'ਚ ਧਨ ਆਵੇ ਤਾਂ ਤਿਜੋਰੀ ਅਤੇ ਅਲਮਾਰੀ ਨੂੰ ਇਸ ਤਰ੍ਹਾਂ ਰੱਖੋ ਕਿ ਉਸ ਦਾ ਮੂੰਹ ਉੱਤਰ ਦਿਸ਼ਾ ਵੱਲ ਰਹੇ।
— ਟੁੱਟਿਆ ਹੋਇਆ ਬੈੱਡ ਘਰ 'ਚ ਨਹੀਂ ਰੱਖਣਾ ਚਾਹੀਦਾ।