ਰਾਸ਼ੀਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ
2/27/2020 2:15:06 AM
ਮੇਖ- ਸਿਤਾਰਾ ਉਲਝਣਾਂ, ਝਗੜਿਆਂ, ਝਮੇਲਿਆਂ ਅਤੇ ਕੰਪਲੀਕੇਸ਼ਨਜ਼ ਵਾਲਾ, ਇਸ ਲਈ ਕੋਈ ਵੀ ਕੰਮ ਸੋਚੇ ਵਿਚਾਰੇ ਬਗੈਰ ਜਲਦੀ ’ਚ ਫ਼ਾਈਨਲ ਨਹੀਂ ਕਰਨਾ ਚਾਹੀਦਾ।
ਬ੍ਰਿਖ- ਸਿਤਾਰਾ ਧਨ ਲਾਭ ਵਾਲਾ, ਟੂਰਿਜ਼ਮ, ਟੀਚਿੰਗ, ਕੰਸਲਟੈਂਸੀ, ਮੈਡੀਸਨ, ਏਅਰ ਟਿਕਟਿੰਗ ਦਾ ਕੰਮ ਕਰਨ ਵਾਲਿਆਂ ਨੰੂ ਆਪਣੀ ਕੰਮਕਾਜੀ ਮਿਹਨਤ ਦੀ ਚੰਗੀ ਰਿਟਰਨ ਮਿਲੇਗੀ।
ਮਿਥੁਨ- ਅਫਸਰਾਂ ਦੇ ਸਾਫਟ, ਸੁਪੋਰਟਿਵ ਅਤੇ ਹਮਦਰਦੀ ਵਾਲੇ ਰੁਖ ਕਰਕੇ ਕਿਸੇ ਸਰਕਾਰੀ ਕੰਮ ’ਚੋਂ ਕੋਈ ਬਾਧਾ- ਮੁਸ਼ਕਿਲ, ਸਮੱਸਿਆ ਹਟੇਗੀ ਪਰ ਸੁਭਾਅ ’ਚ ਗੁੱਸਾ ਰਹੇਗਾ।
ਕਰਕ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ, ਵਿਜਈ ਰੱਖੇਗਾ ਪਰ ਪੈਰ ਫਿਸਲਣ ਕਰਕੇ ਸੱਟ ਲੱਗਣ ਦਾ ਡਰ ਬਣਿਆ ਰਹੇਗਾ।
ਸਿੰਘ- ਸਿਤਾਰਾ ਪੇਟ ਲਈ ਠੀਕ ਨਹੀਂ, ਲਿਖਣ-ਪੜ੍ਹਨ ਦੇ ਕਿਸੇ ਕੰਮ ਨੂੰ ਵੀ ਜਲਦੀ ’ਚ ਫਾਈਨਲ ਨਾ ਕਰੋ, ਵਰਨਾ ਕਿਸੇ ਝਮੇਲੇ ਦੇ ਪੈਦਾ ਹੋ ਜਾਣ ਦਾ ਡਰ ਰਹੇਗਾ।
ਕੰਨਿਆ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ, ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਮਾਣ-ਸਨਮਾਨ ਬਣਿਆ ਰਹੇਗਾ, ਆਪਣੇ ਸਵਛੰਦ ਹੁੰਦੇ ਮਨ ’ਤੇ ਕਾਬੂ ਰੱਖੋ।
ਤੁਲਾ- ਦੁਸ਼ਮਣ ਦੀ ਨਾ ’ਤੇ ਅਣਦੇਖੀ ਕਰੋ ਅਤੇ ਨਾ ਹੀ ਉਸ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਰੋ, ਮਨ ਵੀ ਅਸ਼ਾਂਤ, ਪਰੇਸ਼ਾਨ, ਟੈਂਸ, ਡਾਵਾਂਡੋਲ, ਅਸਥਿਰ ਜਿਹਾ ਰਹੇਗਾ।
ਬ੍ਰਿਸ਼ਚਕ- ਸੰਤਾਨ ਦੇ ਪਾਜ਼ੇਟਿਵ ਅਤੇ ਸੁਪੋਰਟਿਵ ਰੁਖ ਕਰਕੇ, ਆਪ ਨੂੰ ਆਪਣੀ ਕਿਸੇ ਪ੍ਰਾਬਲਮ ਨੂੰ ਸੁਲਝਾਉਣ ’ਚ ਮਦਦ ਮਿਲੇਗੀ, ਮਾਣ-ਸਨਮਾਨ ਬਣਿਆ ਰਹੇਗਾ।
ਧਨ- ਪ੍ਰਾਪਰਟੀ ਨਾਲ ਜੁੜੇ ਕਿਸੇ ਵੀ ਕੰਮ ਨੰੂ ਹੱਥ ’ਚ ਲੈਣ ’ਤੇ ਚੰਗਾ ਨਤੀਜਾ ਮਿਲਣ ਦੀ ਆਸ, ਵੱਡੇ ਲੋਕਾਂ ’ਚ ਪੈਠ, ਦਬਦਬਾ, ਲਿਹਾਜ਼ਦਾਰੀ ਬਣੀ ਰਹੇਗੀ।
ਮਕਰ- ਉਤਸ਼ਾਹ, ਹਿੰਮਤ, ਯਤਨ ਸ਼ਕਤੀ ਬਣੀ ਰਹੇਗੀ, ਆਪ ਸਟਰਾਂਗ ਮਨੋਬਲ ਕਰਕੇ ਆਪਣੇ ਕੰਮਾਂ ਨੰੂ ਨਿਪਟਾਉਣ ਦਾ ਜੋਸ਼ ਰੱਖੋਗੇ ਪਰ ਸੁਭਾਅ ’ਚ ਗੁੱਸਾ ਰਹੇਗਾ।
ਕੁੰਭ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ, ਕਾਰੋਬਾਰੀ ਟੂਰਿੰਗ ਜਾ ਸਪਲਾਈ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਸ਼ਤਰੂ ਕਮਜ਼ੋਰ, ਤੇਜਹੀਣ ਰਹਿਣਗੇ।
ਮੀਨ- ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਜ਼ਰੂਰੀ ਹੋਵੇਗਾ।
27 ਫਰਵਰੀ 2020, ਵੀਰਵਾਰ
ਫੱਗਣ ਸੁਦੀ ਤਿਥੀ ਚੌਥ (27 ਫਰਵਰੀ ਿਦਨ ਰਾਤ ਅਤੇ 28 ਨੂੰ ਸਵੇਰੇ 6.45 ਤੱਕ)
ਸੂਰਜ ਕੁੰਭ ’ਚ
ਚੰਦਰਮਾ ਮੀਨ ’ਚ
ਮੰਗਲ ਧਨ ’ਚ
ਬੁੱੱਧ ਕੁੰਭ ’ਚ
ਗੁਰੂ ਧਨ ’ਚ
ਸ਼ੁੱਕਰ ਮੀਨ ’ਚ
ਸ਼ਨੀ ਮਕਰ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਫੱਗਣ ਪ੍ਰਵਿਸ਼ਟੇ : 15, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 8 (ਫੱਗਣ), ਹਿਜਰੀ ਸਾਲ : 1441, ਮਹੀਨਾ :ਰਜਬ, ਤਰੀਕ : 2, ਸੂਰਜ ਉਦੈ : ਸਵੇਰੇ 7.02 ਵਜੇ, ਸੂਰਜ ਅਸਤ : ਸ਼ਾਮ 6.20 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੇਵਤੀ (27-28 ਮੱਧ ਰਾਤ 1.08 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਵਨੀ, ਯੋਗ ਸ਼ੁਭ (ਰਾਤ 10.26 ਤੱਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ : ਮੀਨ ਰਾਸ਼ੀ ’ਤੇ (27-28 ਮੱਧ ਰਾਤ 1.08 ਤੱਕ) ਅਤੇ ਮਗਰੋਂ ਮੇਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (27-28 ਮੱਧ ਰਾਤ 1.08 ਤੱਕ), 27-28 ਮੱਧ ਰਾਤ 1.08 ਤੱਕ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਅਤੇ ਮਗਰੋਂ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ (ਸ਼ਾਮ 5.28 ਤੋਂ ਲੈ ਕੇ ਅਗਲੇ ਦਿਨ (28 ਫਰਵਰੀ ) ਸਵੇਰੇ 6.45 ਤੱਕ)। ਦਿਸ਼ਾ ਸ਼ੂਲ :ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਸ਼੍ਰੀ ਸਿੱਧੀ ਵਿਨਾਇਕ ਚੌਥ ਵਰਤ, ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦਾ ਬਲੀਦਾਨ ਦਿਵਸ।