ਪੀਲੇ ਕੱਪੜੇ ''ਚ ਬੰਨ ਕੇ ਦਰਵਾਜ਼ੇ ''ਚ ਲਟਕਾਓ ਇਹ ਚੀਜ਼ਾਂ, ਹੋਵੇਗਾ ਲਾਭ

2/27/2020 11:03:26 AM

ਜਲੰਧਰ(ਬਿਊਰੋ)— ਧਰਮ ਸ਼ਾਸਤਰ ਅਤੇ ਗ੍ਰੰਥ, ਜਿਸ 'ਚ ਮਨੁੱਖ ਦੇ ਜੀਵਨ ਨਾਲ ਸਬੰਧੀ ਕਈ ਗੱਲਾਂ ਦੱਸੀਆਂ ਗਈਆਂ ਹਨ ਜੋ ਮਨੁੱਖ ਦੇ ਜੀਵਨ 'ਚ ਬਹੁਤ ਜ਼ਿਆਦਾ ਮਹਤੱਵ ਰੱਖਦੀਆਂ ਹਨ ਅਤੇ ਉਸ ਦੀ ਜ਼ਿੰਦਗੀ 'ਚ ਕਾਫੀ ਪ੍ਰਭਾਵ ਵੀ ਪਾਉਂਦੀਆਂ ਹਨ। ਇਨ੍ਹਾਂ 'ਚੋਂ ਕੁਝ ਗੱਲਾਂ ਇਨ੍ਹੀਆਂ ਸਾਧਾਰਨ ਹਨ ਕਿ ਹਰ ਵਿਅਕਤੀ ਇਨ੍ਹਾਂ 'ਤੇ ਅਮਲ ਕਰ ਸਕਦਾ ਹੈ ਅਤੇ ਸੁੱਖ-ਸਮਰਿੱਧੀ ਪਾ ਸਕਦਾ ਹੈ ਤਾਂ ਆਓ ਜਾਣਦੇ ਹਾਂ ਉਨ੍ਹਾਂ ਨਿਯਮਾਂ ਬਾਰੇ ਜਿਨ੍ਹਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਮਾਤਾ ਲਕਸ਼ਮੀ ਦੀ ਅਪਾਰ ਕਿਰਪਾ ਪ੍ਰਾਪਤ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਗੱਲਾਂ ਬਾਰੇ...
— ਕਿਸੇ ਵੀ ਦੇਵ ਦੀ ਪੂਜਾ 'ਚ ਪਰਿਕ੍ਰਮਾ ਇਕ ਵਿਸ਼ੇਸ਼ ਅੰਗ ਮੰਨਿਆ ਜਾਂਦਾ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਇਸ ਦੇ ਬਾਰੇ ਪਤਾ ਨਹੀਂ ਹੁੰਦਾ ਕਿ ਕਿਸ ਦੇਵ ਦੀ ਕਿੰਨੀ ਪਰਿਕ੍ਰਮਾ ਕਰਨੀ ਚਾਹੀਦੀ ਹੈ। ਇਸ ਲਈ ਧਿਆਨ ਰੱਖੋ ਕਿ ਵਿਸ਼ਣੂ ਭਗਵਾਨ ਦੀ 4 ਵਾਰ, ਸ਼ਿਵਜੀ ਦੀ ਅੱਧੀ, ਸੂਰਜ ਦੀ 7 ਵਾਰ, ਗਣੇਸ਼ ਜੀ ਦੀ 3 ਵਾਰ ਪਰਿਕ੍ਰਮਾ ਕਰਨੀ ਜ਼ਰੂਰੀ ਹੁੰਦੀ ਹੈ।
— ਘਰ 'ਚ ਭੋਜਨ ਬਣਾਉਣ ਦੇ ਬਾਅਦ ਸਭ ਤੋਂ ਪਹਿਲਾਂ ਭਗਵਾਨ ਨੂੰ ਭੋਗ ਲਗਾ ਕੇ ਖਾਣ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ।
— ਭੋਜਨ ਹਮੇਸ਼ਾ ਪੂਰਬ ਤੋਂ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਹੀ ਖਾਣਾ ਚਾਹੀਦਾ ਹੈ। ਪੱਛਮ ਜਾਂ ਦੱਖਣ ਵੱਲ ਮੂੰਹ ਕਰਕੇ ਕਦੇ ਵੀ ਭੋਜਨ ਨਹੀਂ ਖਾਣਾ ਚਾਹੀਦਾ। ਇਸ ਨਾਲ ਭੋਜਨ ਕਈ ਰੋਗ ਪੈਦਾ ਕਰਦਾ ਹੈ।
— ਘਰ ਦਾ ਪ੍ਰਵੇਸ਼ ਦੁਆਰ ਕਦੇ ਵੀ ਬਾਹਰ ਨੂੰ ਨਹੀਂ ਖੁੱਲ੍ਹਣਾ ਚਾਹੀਦਾ, ਨਾ ਹੀ ਘਰ ਦੇ ਅੱਗੇ ਕੋਈ ਰੁੱਖ, ਖੰਬਾ, ਜੈਨਰੇਟਰ, ਟ੍ਰਾਂਸਫਾਰਮਰ ਹੋਣਾ ਚਾਹੀਦਾ ਹੈ।
— ਮੇਨ ਗੇਟ 'ਤੇ ਕਦੇ ਵੀ ਕਾਲਾ ਪੇਂਟ ਨਹੀਂ ਕਰਵਾਉਣਾ ਚਾਹੀਦਾ। ਗੇਟ ਦੱਖਣ ਦਿਸ਼ਾ 'ਚ ਹੋਵੇ ਤਾਂ ਮੈਰੂਨ ਰੰਗ, ਉੱਤਰ ਦਿਸ਼ਾ 'ਚ ਹਲਕਾ ਹਰਾ, ਪੂਰਬ ਸਫੈਦ ਜਾਂ ਮੋਤੀਆ, ਪੱਛਮ 'ਚ ਹਲਕਾ ਨੀਲਾ ਪੇਂਟ ਕਰਵਾਉਣਾ ਚਾਹੀਦਾ ਹੈ। ਮੁਖ ਦੁਆਰ ਦੇ ਕੋਲ ਝਾੜੂ, ਕੂੜਾਦਾਨ, ਡਰਾਵਨੇ ਫੋਟੋ ਆਦਿ ਨਹੀਂ ਰੱਖਣੇ ਚਾਹੀਦੇ।
— ਘਰ ਦੇ ਦੁਆਰ 'ਤੇ ਕੇਸਰੀ ਰੰਗ ਦਾ ਸਵਾਸਤਿਕ ਜਾਂ ਗਣੇਸ਼ ਜੀ ਦੀ ਤਸਵੀਰ ਲਗਾਉਣੀ ਚਾਹੀਦੀ ਹੈ। 7-9 ਘੁੰਘਰੂ ਲਾਲ ਰੰਗ ਦੀ ਮੌਲੀ 'ਚ ਪਿਰੋ ਕੇ ਮੁਖ ਦੁਆਰ ਦੇ ਵਿਚ ਅਤੇ 7 ਗੋਮਤੀ ਚੱਕਰ ਪੀਲੇ ਰੰਗ ਦੇ ਕੱਪੜੇ 'ਚ ਬੰਨ ਕੇ ਲਟਕਾਉਣੇ ਚਾਹੀਦੇ ਹਨ। ਇਸ ਨਾਲ ਮਾਤਾ ਲਕਸ਼ਮੀ ਖੁਸ਼ ਹੁੰਦੀ ਹੈ।
— ਰੋਜ਼ਾਨਾ ਘਰ ਦਾ ਮੁਖ ਦੁਆਰ ਸਵੇਰੇ-ਸਵੇਰੇ ਖੁਦ ਧੋਣਾ ਚਾਹੀਦਾ ਹੈ। ਇਸ ਨਾਲ ਧਨ 'ਚ ਵਾਧਾ ਹੁੰਦਾ ਹੈ।
— ਘਰ ਦੇ ਸਾਰੇ ਫਰਸ਼ ਨਮਕ ਮਿਲੇ ਜਾਂ ਫੱਟਕੜੀ ਵਾਲੇ ਪਾਣੀ ਨਾਲ ਧੋਣੇ ਚਾਹੀਦੇ ਹਨ ਜਾਂ ਪੋਚਾ ਲਗਾਉਣਾ ਚਾਹੀਦਾ ਹੈ। ਪੌੜੀਆਂ ਕਦੇਂ ਵੀ ਦੱਖਣ, ਪੱਛਮ ਦਿਸ਼ਾ ਵੱਲ ਖਤਮ ਨਹੀਂ ਹੋਣੀਆਂ ਚਾਹੀਦੀਆਂ।
— ਘਰ ਦੇ ਸਾਰੇ ਦਰਵਾਜ਼ੇ, ਖਿੜਕੀਆਂ ਸਵੇਰੇ ਸੂਰਜ ਚੜ੍ਹਣ ਦੇ ਸਮੇਂ ਖੋਲ੍ਹ ਦੇਣੇ ਚਾਹੀਦੇ ਹਨ। ਤਾਂ ਕਿ ਹਵਾ ਘਰ 'ਚ ਪ੍ਰਵੇਸ਼ ਕਰ ਸਕੇ ਅਤੇ ਨਾਲ ਹੀ ਸੂਰਜ ਦੀਆਂ ਕਿਰਨਾਂ ਵੀ ਅੰਦਰ ਆ ਸੱਕਣ।
 


manju bala

Edited By manju bala