ਹੋਲੀ ’ਤੇ ਜ਼ਰੂਰ ਕਰੋ ਇਨ੍ਹਾਂ ਚੀਜ਼ਾਂ ਦਾ ਦਾਨ, ਮਾਂ ਲਕਸ਼ਮੀ ਹੋਵੇਗੀ ਮਹਿਰਬਾਨ
3/9/2020 1:03:00 PM
ਜਲੰਧਰ(ਬਿਊਰੋ)- ਸਾਡਾ ਭਾਰਤ ਦੇਸ਼ ਇਕ ਅਜਿਹਾ ਦੇਸ਼ ਹੈ, ਜਿੱਥੇ ਹਰ ਧਰਮ ਦੇ ਲੋਕ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਹਰ ਤਿਉਹਾਰ ਇੱਥੇ ਬਹੁਤ ਹੀ ਧੂੰਮ-ਧਾਮ ਨਾਲ ਮਨਾਇਆ ਜਾਂਦਾ ਹੈ। ਹਿੰਦੂ ਪੰਚਾਂਗ ਮੁਤਾਬਕ ਅਨੁਸਾਰ ਫਾਲਗੁਨ ਮਹੀਨਾ ਚੱਲ ਰਿਹਾ ਹੈ ਅਤੇ ਇਸ ਦੌਰਾਨ ਹੋਲੀ ਦਾ ਤਿਉਹਾਰ ਪੂਰੇ ਦੇਸ਼ ਵਿਚ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਿਚ ਹਰ ਕੋਈ ਇਕ-ਦੂਜੇ ਨੂੰ ਰੰਗ ਲਗਾ ਕੇ ਖੁਸ਼ੀਆਂ ਮਨਾਉਂਦਾ ਹੈ ਅਤੇ ਇਸ ਦੇ ਨਾਲ ਹੀ ਆਪਣੇ ਸਾਰੇ ਗਿੱਲੇ-ਸ਼ਿਕਵੇ ਵੀ ਦੂਰ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਠੀਕ ਢੰਗ ਨਾਲ ਕੀਤੀ ਗਈ ਪੂਜਾ ਨਾਲ ਘਰ ਵਿਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਹਮੇਸ਼ਾ ਧਨ ਦੀ ਬਰਸਾਤ ਹੁੰਦੀ ਰਹਿੰਦੀ ਹੈ। ਸ਼ਾਸਤਰਾਂ ਮੁਤਾਬਕ ਇਸ ਦਿਨ ਕੁੱਝ ਚੀਜ਼ਾਂ ਦਾ ਦਾਨ ਕਰਨ ਨਾਲ ਵਿਅਕਤੀ ਨੂੰ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਨਾਲ ਹੀ ਮਾਤਾ ਲਕਸ਼ਮੀ ਦਾ ਆਸ਼ੀਰਵਾਦ ਵੀ ਮਿਲਦਾ ਹੈ। ਉਂਝ ਤਾਂ ਸਾਡੇ ਸਮਾਜ ਵਿਚ ਦਾਨ ਕਰਨ ਦਾ ਕਾਫੀ ਮਹੱਤਵ ਹੁੰਦਾ ਹੈ ਅਤੇ ਇਸ ਦੇ ਲਈ ਕਿਸੇ ਖਾਸ ਪਰਵ ਜਾਂ ਤਿਉਹਾਰ ਦਾ ਇੰਤਜ਼ਾਰ ਨਹੀਂ ਕੀਤਾ ਜਾਂਦਾ ਹੈ ਪਰ ਕੁੱਝ ਅਜਿਹੇ ਵਿਸ਼ੇਸ਼ ਮੌਕੇ ਹੁੰਦੇ ਹਨ, ਜਦੋਂ ਉਸ ਦੌਰਾਨ ਦਾਨ ਆਦਿ ਕੀਤਾ ਜਾਵੇ ਤਾਂ ਉਸ ਦਾ ਵਿਸ਼ੇਸ਼ ਫਲ ਮਿਲਦਾ ਹੈ। ਆਓ ਜਾਣਦੇ ਹਾਂ, ਕਿਨ੍ਹਾਂ ਚੀਜ਼ਾਂ ਦਾ ਦਾਨ ਲਾਭਦਾਇਕ ਹੁੰਦਾ ਹੈ।
ਕੱਪੜੇ : ਬਹੁਤ ਸਾਰੇ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਹੋਲੀ ਦੇ ਦਿਨ ਪੁਰਾਣੇ ਕੱਪੜੇ ਪਹਿਨਣੇ ਚਾਹੀਦੇ ਹਨ, ਤਾਂਕਿ ਰੰਗਾਂ ਦੀ ਵਜ੍ਹਾ ਨਾਲ ਉਹ ਖ਼ਰਾਬ ਨਾ ਹੋਣ ਪਰ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਹੋਲੀ ਦੇ ਤਿਉਹਾਰ ਨਵੇਂ ਕੱਪੜੇ ਪਹਿਨਣਾ ਪਸੰਦ ਕਰਦੇ ਹਨ। ਇਸ ਦਿਨ ਕੱਪੜਿਆਂ ਦੇ ਦਾਨ ਨਾਲ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਨਾਲ ਹੀ ਭਗਵਾਨ ਦਾ ਆਸ਼ੀਰਵਾਦ ਵੀ ਪ੍ਰਾਪਤ ਹੁੰਦਾ ਹੈ।
ਭੋਜਨ: ਹੋਲੀ ਦੇ ਦਿਨ ਸਾਡੇ ਸਾਰਿਆਂ ਦੇ ਘਰਾਂ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਆਦਿ ਬਣਦੇ ਹਨ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਸ ਤਿਉਹਾਰ ਵਿਚ ਕਿਸੇ ਗਰੀਬ ਨੂੰ ਵੀ ਘਰ ਦੇ ਬਣੇ ਕੁੱਝ ਪਕਵਾਨ ਜਾਂ ਖਾਣ ਪੀਣ ਦੀਆਂ ਚੀਜ਼ਾਂ ਦਾਨ ਕਰਨ।
ਪੈਸੇ: ਹੋਲੀ ਦੇ ਦਿਨ ਪੈਸਿਆਂ ਦਾ ਦਾਨ ਕਰਨ ਨਾਲ ਲਕਸ਼ਮੀ ਮਾਤਾ ਖੁਸ਼ ਹੁੰਦੀ ਹੈ। ਇਹ ਦਾਨ ਤੁਸੀਂ ਕਿਸੇ ਮੰਦਰ ਵਿਚ, ਕਿਸੇ ਬ੍ਰਾਹਮਣ ਨੂੰ ਜਾਂ ਫਿਰ ਕਿਸੇ ਗਰੀਬ ਜਾਂ ਮੰਗਤੇ ਨੂੰ ਵੀ ਦੇ ਸਕਦੇ ਹੋ। ਨਾਲ ਹੀ ਜਦੋਂ ਤੁਸੀ ਹੋਲਿਕਾ ਦਹਿਨ ਦੀ ਪੂਜਾ ਵਿਚ ਜਾਓ ਤਾਂ ਉੱਥੇ ਇਕ ਸਿੱਕਾ ਜ਼ਰੂਰ ਚੜ੍ਹਾਓ।