ਭਵਿੱਖਫਲ: ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਚੰਗੀ
3/10/2020 1:59:41 AM
ਮੇਖ- ਦੁਸ਼ਮਣਾਂ ਨੂੰ ਕਮਜ਼ੋਰ ਸਮਝਣਾ ਜਾਂ ਨੁਕਸਾਨ ਪਹੁੰਚਾਉਣ ਦੀ ਉਨ੍ਹਾਂ ਦੀ ਨੈਗੇਟਿਵ ਫੋਰਸ ਦੀ ਘੱਟ ਕੀਮਤ ਲਗਾਉਣਾ ਸਹੀ ਨਾ ਹੋਵੇਗਾ ਪਰ ਜਨਰਲ ਹਾਲਾਤ ਅਨੁਕੂਲ ਰਹਿਣਗੇ।
ਬ੍ਰਿਖ- ਮਨ ’ਤੇ ਪਾਜ਼ੇਟਿਵ ਅਤੇ ਮੰਝੀ ਹੋਈ ਸੋਚ ਪ੍ਰਭਾਵੀ ਰਹੇਗੀ, ਰਿਲੀਜੀਅਸ ਕੰਮਾਂ,ਰਿਲੀਜੀਅਸ ਲਿਟਰੇਚਰ ਸਟੱਡੀ ਕਰਨ ਅਤੇ ਕਥਾ ਵਾਰਤਾ ਸੁਣਨ ’ਚ ਇੰਟ੍ਰਸਟ ਰਹੇਗਾ।
ਮਿਥੁਨ- ਜੇ ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਲਈ ਯਤਨ ਕਰੋਗੇ, ਤਾਂ ਉਸਦਾ ਕੁਝ ਨਾ ਕੁਝ ਬਿਹਤਰ ਨਤੀਜਾ ਜ਼ਰੂਰ ਮਿਲੇਗਾ, ਵੱਡੇ ਲੋਕ ਮਿਹਰਬਾਨ ਅਤੇ ਕੰਸੀਡ੍ਰੇਟ ਰਹਿਣਗੇ।
ਕਰਕ- ਵੱਡੇ ਲੋਕਾਂ ਨਾਲ ਮੇਲ ਜੋਲ ਜੇ ਉਨ੍ਹਾਂ ਦੀ ਮਦਦ ਲੈਣ ਲਈ ਆਪ ਉਨ੍ਹਾਂ ਨਾਲ ਕਾਂਟੈਕਟ ਕਰੋਗੇ ਤਾਂ ਉਨ੍ਹਾਂ ਦੀ ਰਿਸਪਾਂਸ ਬਿਹਤਰ ਰਹੇਗੀ, ਪੈਰ ਫਿਸਲਣ ਦਾ ਡਰ।
ਸਿੰਘ- ਸਿਤਾਰਾ ਬੇਸ਼ੱਕ ਧਨ ਲਾਭ ਅਤੇ ਕਾਰੋਬਾਰੀ ਟੂਰਿੰਗ ਲਈ ਚੰਗਾ ਹੈ ਤਾਂ ਵੀ ਆਪ ਨੂੰ ਆਪਣੇ ਕਾਰੋਬਾਰ ਕੰਮਕਾਜ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਰਹੇਗੀ।
ਕੰਨਿਆ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਹਰ ਮਾਮਲੇ ਨੂੰ ਦੋਨੋਂ ਪਤੀ-ਪਤਨੀ ਇਕ ਹੀ ਨਜ਼ਰ ਅਤੇ ਨਜ਼ਰੀਏ ਨਾਲ ਦੇਖਣਗੇ।
ਤੁਲਾ- ਜਨਰਲ ਸਿਤਾਰਾ ਕਮਜ਼ੋਰ, ਇਸ ਲਈ ਹਰ ਫ੍ਰੰਟ ’ਤੇ ਅਹਿਤਿਆਤ ਵਰਤਨ ਦੀ ਲੋੜ ਹੋਵੇਗੀ, ਨਾ ਤਾਂ ਕਿਸੇ ਦੀ ਜ਼ਮਾਨਤ ਦਿਓ ਅਤੇ ਨਾ ਹੀ ਜ਼ਿੰਮੇਵਾਰੀ ’ਚ ਫਸੋ।
ਬ੍ਰਿਸ਼ਚਕ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਕਾਰੋਬਾਰੀ ਟ੍ਰੇਡਿੰਗ, ਕਾਰੋਬਾਰੀ ਟੂਰਰਿੰਗ ਜਾਂ ਸਪਲਾਈ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ।
ਧਨ- ਯਤਨ ਕਰਨ ’ਤੇ ਰਾਜ ਦਰਬਾਰ ਨਾਲ ਜੁੜੇ ਕਿਸੇ ਕੰਮ ’ਚੋਂ ਕੋਈ ਬਾਧਾ ਮੁਸ਼ਕਲ ਹਟੇਗੀ, ਅਫਸਰ ਵੀ ਸਾਫਟ ਸੁਪਰੋਟਿਵ ਅਤੇ ਹਮਦਰਦਾਨਾ ਰੁਖ ਰੱਖਣਗੇ।
ਮਕਰ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰੇ ਕਰ ਕੇ ਦੂਜਿਆਂ ’ਤੇ ਆਪ ਦਾ ਪਲੜਾ ਹਾਵੀ-ਪ੍ਰਭਾਵੀ ਰਹੇਗਾ, ਵਿਰੋਧੀ ਆਪ ਅੱਗੇ ਠਹਿਰਨ ਦੀ ਹਿੰਮਤ ਨਾ ਕਰ ਸਕਣਗੇ।
ਕੁੰਭ- ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਬੇਤੁੱਕੇ ਖਾਣ-ਪੀਣ ਤੋਂ ਬਚਾਅ ਰੱਖਣਾ ਚਾਹੀਦਾ ਹੈ, ਨੁਕਸਾਨ ਪਰੇਸ਼ਾਨੀ ਦਾ ਡਰ, ਸਫਰ ਵੀ ਨਾ ਕਰੋ, ਕਿਉਂਕਿ ਉਹ ਟੈਨਸ਼ਨ ਵਾਲਾ ਹੋਵੇਗਾ।
ਮੀਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਸਫਲਤਾ ਮਿਲੇਗੀ, ਬਿਹਤਰੀ ਹੋਵੇਗੀ, ਪਤੀ-ਪਤਨੀ ਸਬੰਧਾਂ ’ਚ ਮਿਠਾਸ ਤਾਲਮੇਲ ਰਹੇਗਾ।
10 ਮਾਰਚ 2020, ਮੰਗਲਵਾਰ ਚੇਤ ਵਦੀ ਤਿੱਥੀ ਏਕਮ (ਸ਼ਾਮ 07.24 ਤੱਕ) ਅਤੇ ਮਗਰੋਂ ਤਿੱਥੀ ਦੂਜ।
ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ
ਸੂਰਜ ਕੁੰਭ ’ਚ
ਚੰਦਰਮਾ ਕੰਨਿਆ ’ਚ
ਮੰਗਲ ਧਨ ’ਚ
ਬੁੱੱਧ ਕੁੰਭ ’ਚ
ਗੁਰੂ ਧਨ ’ਚ
ਸ਼ੁੱਕਰ ਮੇਖ ’ਚ ਸ਼ਨੀ ਮਕਰ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਫੱਗਣ ਪ੍ਰਵਿਸ਼ਟੇ : 27, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 20 (ਫੱਗਣ), ਹਿਜਰੀ ਸਾਲ : 1441, ਮਹੀਨਾ : ਰਜ਼ਬ, ਤਰੀਕ : 14, ਸੂਰਜ ਉਦੈ : ਸਵੇਰੇ 6.48 ਵਜੇ, ਸੂਰਜ ਅਸਤ : ਸ਼ਾਮ 6.28 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਫਾਲਗੁਣੀ ( ਰਾਤ 10.02 ਤੱਕ) ਅਤੇ ਮਗਰੋਂ ਨਕਸ਼ੱਤਰ ਹਸਤ। ਯੋਗ : ਸ਼ੂਲ(ਦੁਪਹਿਰ 12.34 ਤਕ) ਅਤੇ ਮਗਰੋਂ ਯੋਗ ਗੰਡ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਉਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਚੇਤ ਵਦੀ ਪੱਖ ਸ਼ੁਰੂ, ਬਸੰਤ ਉਤਸਵ, ਹੋਲੀ ਪੁਰਬ, ਹੋਲਾ ਮੇਲਾ (ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਪਾਓਂਟਾ ਸਾਹਿਬ), ਧੁਲੇਂਡੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)