ਹਰਿਆਲੀ ਤੀਜ ''ਤੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਨਾਲ ਹੁੰਦੇ ਹਨ ਹਰ ਸੰਕਟ ਦੂਰ

7/26/2019 3:23:41 PM

ਸਾਉਣ ਦੇ ਮਹੀਨੇ ਹਰਿਆਲੀ ਤੀਜ ਨੂੰ ਲੈ ਕੇ ਕਾਫੀ ਮਾਨਤਾਵਾਂ ਜੁੜੀਆਂ ਹੋਈਆਂ ਹਨ। ਹਰਿਆਲੀ ਤੀਜ 3 ਅਗਸਤ 2019 ਨੂੰ ਆ ਰਹੀ ਹੈ। ਇਹ ਮਹੀਨਾ ਸੁਹਾਗਣ ਔਰਤਾਂ ਅਤੇ ਕੁਆਰੀ ਕੁੜੀਆਂ ਲਈ ਬੇਹੱਦ ਖਾਸ ਮੰਨਿਆ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਨਾਲ ਸਾਰੇ ਸੰਕਟ ਦੂਰ ਹੋ ਜਾਂਦੇ ਹਨ ਅਤੇ ਸੁਹਾਗਣ ਔਰਤਾਂ ਨੂੰ ਪਤੀ ਦੀ ਲੰਬੀ ਉਮਰ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਹਰਿਆਲੀ ਤੀਜ ਇਕ ਅਜਿਹਾ ਤਿਉਹਾਰ ਹੈ, ਜਿਸ 'ਚ ਸਾਰੀਆਂ ਸੁਹਾਗਣ ਔਰਤਾਂ ਅਤੇ ਕੁਆਰੀਆਂ ਕੁੜੀਆਂ ਮਹਿੰਦੀ ਲਗਾਉਂਦੀਆਂ ਹਨ, ਹਰੇ ਰੰਗ ਦੇ ਕੱਪੜੇ ਪਾਉਂਦੀਆਂ ਹਨ, ਹਰੇ ਰੰਗ ਦੀਆਂ ਚੂੜੀਆਂ ਪਾਉਂਦੀਆਂ ਹਨ ਅਤੇ ਸ਼ਿੰਗਾਰ ਕਰਦੀਆਂ ਹਨ। ਇਸ ਤਿਉਹਾਰ 'ਚ ਸਾਰੀਆਂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ ਅਤੇ ਕੁਆਰੀ ਕੁੜੀਆਂ ਚੰਗੇ ਪਤੀ ਲਈ ਇਸ ਵਰਤ ਨੂੰ ਰੱਖਦੀਆਂ ਹਨ।

108ਵਾਂ ਜਨਮ ਲੈ ਕੇ ਮਾਤਾ ਪਾਰਵਤੀ ਨੇ ਸ਼ਿਵ ਨੂੰ ਪਤੀ ਦੇ ਰੂਪ 'ਚ ਪ੍ਰਾਪਤ ਕੀਤਾ
ਧਾਰਮਿਕ ਮਾਨਤਾ ਅਨੁਸਾਰ ਸਾਉਣ ਮਹੀਨੇ 'ਚ ਸ਼ੁਕਲ ਪੱਖ ਦੀ ਤੀਜੀ ਮੀਤੀ ਨੂੰ ਹਰਿਆਲੀ ਤੀਜ ਮਨਾਈ ਜਾਂਦੀ ਹੈ। ਇਹ ਤਿਉਹਾਰ ਹਰਿਤਾਲਿਕਾ ਤੀਜ ਅਤੇ ਵੱਡੀ ਤੀਜ ਵਰਤ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸੇ ਦਿਨ 108ਵਾਂ ਜਨਮ ਲੈ ਕੇ ਮਾਤਾ ਪਾਰਵਤੀ ਨੇ ਕਠੋਰ ਤਪੱਸਿਆ ਕਰ ਕੇ ਭਗਵਾਨ ਸ਼ਿਵ ਨੂੰ ਆਪਣੇ ਪਤੀ ਦੇ ਰੂਪ 'ਚ ਪ੍ਰਾਪਤ ਕੀਤਾ ਸੀ। ਹਿੰਦੂ ਧਰਮ ਅਨੁਸਾਰ ਇਹ ਦਿਨ ਮਾਤਾ ਪਾਰਵਤੀ ਨੂੰ ਸਮਰਪਿਤ ਹੈ। ਇਸ ਤਿਉਹਾਰ ਦੇ ਦਿਨ ਹਰੇ ਰੰਗੇ ਨੂੰ ਬੇਹੱਦ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਦਿਨ ਝੂਲਾ ਝੂਲਣ ਦਾ ਵੀ ਰਿਵਾਜ਼ ਹੈ, ਕਿਹਾ ਜਾਂਦਾ ਹੈ ਕਿ ਇਸ ਦਿਨ ਔਰਤਾਂ ਝੂਲਾ-ਝੂਲ ਕੇ ਸਾਉਣ ਦਾ ਸਵਾਗਤ ਕਰਦੀਆਂ ਹਨ। ਆਓ ਜਾਣਦੇ ਹਾਂ ਕਿ ਕਿਵੇਂ ਕਰੀਏ, ਇਸ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ।

ਇਸ ਤਰ੍ਹਾਂ ਕਰੋ ਪੂਜਾ
ਇਹ ਦਿਨ ਹਰ ਸੁਹਾਗਣ ਔਰਤ ਲਈ ਬੇਹੱਦ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦਿਨ ਕੀਤੀ ਪੂਜਾ ਨਾਲ ਭਗਵਾਨ ਸ਼ਿਵ ਅਤੇ ਮਾਂ ਪਾਰਬਤੀ ਆਪਣੇ ਭਗਤਾਂ ਨੂੰ ਮਨਪਸੰਦ ਵਰਦਾਨ ਦਿੰਦੇ ਹਨ। ਇਸ ਦਿਨ ਪੂਜਾ ਕਰਨ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਜਾਓ। ਇਸ ਤੋਂ ਬਾਅਦ ਨਹਾ-ਧੋ ਕੇ ਔਰਤਾਂ ਹਰੇ ਰੰਗ ਦੇ ਕੱਪੜੇ ਪਾਉਣ, ਹਰੀ ਚੂੜੀਆਂ ਪਾਉਣ ਅਤੇ ਸ਼ਿੰਗਾਰ ਕਰਨ। ਹੁਣ ਮਿੱਟੀ ਨਾਲ ਭਗਵਾਨ ਸ਼ਿਵ ਅਤੇ ਮਾਤਾ ਪਾਰਬਤੀ ਦੀਆਂ ਮੂਰਤੀਆਂ ਬਣਾਉਣ ਅਤੇ ਉਨ੍ਹਾਂ ਦੀ ਪੂਜਾ ਕਰਨ। ਪੂਜਾ ਕਰਨ ਤੋਂ ਪਹਿਲਾਂ ਸ਼ਿਵਲਿੰਗ 'ਤੇ ਜਲ ਚੜ੍ਹਾਉਣਾ ਨਾ ਭੁੱਲਣ ਅਤੇ ਮਾਤਾ ਪਾਰਬਤੀ ਨੂੰ ਸ਼ਿੰਗਾਰ ਦਾ ਸਾਮਾਨ ਚੜਾਉਣ ਤੇ ਫੁੱਲ ਅਗਰਬੱਤੀ ਨਾਲ ਭਗਵਾਨ ਦੀ ਪੂਜਾ ਕਰਨ।


DIsha

Edited By DIsha