ਸਿਤਾਰੇ ਪ੍ਰਬਲ ਹੋਣ ਕਾਰਨ ਬਣਨਗੇ ਕਾਰੋਬਾਰ ਨਾਲ ਜੁੜੇ ਕਈ ਕੰਮ

7/27/2019 7:29:27 AM

ਮੇਖ- ਸਿਤਾਰਾ ਧਨ ਲਾਭ ਲਈ ਚੰਗਾ, ਟੂਰਿਜ਼ਮ-ਟੀਚਿੰਗ-ਕੰਸਲਟੈਂਸੀ, ਏਅਰ ਟਿਕਟਿੰਗ-ਕੈਟਰਿੰਗ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।

ਬ੍ਰਿਖ- ਵਪਾਰ ਅਤੇ ਕੰਮਕਾਜ ਦੇ ਕੰਮਾਂ ਲਈ ਸਿਤਾਰਾ ਚੰਗਾ, ਕਾਰੋਬਾਰੀ ਟੂਰਿੰਗ ਵੀ ਫਰੂਟਫੁੱਲ ਰਹੇਗੀ, ਆਪਣੇ ਖੁਸ਼ਦਿਲ ਮੂਡ ਕਰਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ।

ਮਿਥੁਨ- ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ, ਨੁਕਸਾਨ ਦਾ ਵੀ ਡਰ।

ਕਰਕ- ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਦੇਣ ਅਤੇ ਕਿਸੇ ਉਲਝੇ-ਰੁਕੇ ਕੰਮ ਨੂੰ ਸੰਵਾਰਨ ਵਾਲਾ, ਕੰਮਕਾਜੀ ਫਰੰਟ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ।

ਸਿੰਘ- ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰ ਸਾਫਟ-ਸੁਪੋਰਟਿਵ ਅਤੇ ਹਮਦਰਦਾਨਾ ਰੁਖ਼ ਰੱਖਣਗੇ, ਆਮ ਤੌਰ ’ਤੇ ਸ਼ਤਰੂ ਆਪ ਦੀ ਪਕੜ ’ਚ ਰਹਿਣਗੇ।

ਕੰਨਿਆ- ਯਤਨ ਕਰਨ ’ਤੇ ਪਲਾਨਿੰਗ ਕੁਝ ਅੱਗੇ ਵਧੇਗੀ, ਰਿਲੀਜੀਅਸ ਕੰਮਾਂ ’ਚ ਧਿਆਨ, ਪੌਰਾਣਿਕ ਲਿਟਰੇਚਰ ਪੜ੍ਹਨ ’ਚ ਰੁਚੀ ਰਹੇਗੀ, ਮਿੱਤਰ, ਸੱਜਣ-ਸਾਥੀ ਮਿਹਰਬਾਨ ਰਹਿਣਗੇ।

ਤੁਲਾ- ਸਿਤਾਰਾ ਸਿਹਤ ਲਈ ਅਹਿਤਿਆਤ-ਪ੍ਰੇਸ਼ਾਨੀ ਵਾਲਾ, ਖਾਣ-ਪੀਣ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਕੋਈ ਐਗਰੀਮੈਂਟ ਵੀ ਜਲਦਬਾਜ਼ੀ ’ਚ ਨਾ ਕਰੋ।

ਬ੍ਰਿਸ਼ਚਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਫੈਮਿਲੀ ਫਰੰਟ ’ਤੇ ਤਾਲਮੇਲ ਰਹੇਗਾ, ਆਪੋਜ਼ਿਟ ਸੈਕਸ ਦੇ ਪ੍ਰਤੀ ਅਟ੍ਰੈਕਸ਼ਨ ਆਪ ਨੂੰ ਕਿਸੇ ਸਮੇਂ ਮੁਸ਼ਕਿਲ ’ਚ ਫਸਾ ਸਕਦੀ ਹੈ।

ਧਨ- ਕਿਸੇ ਸਟਰਾਂਗ ਵਿਰੋਧੀ ਨਾਲ ਟਕਰਾਓ ਦਾ ਖਤਰਾ ਵਧ ਸਕਦਾ ਹੈ, ਇਸ ਲਈ ਹਰ ਪੱਖੋਂ ਟਕਰਾਅ ਵਾਲੀ ਸਥਿਤੀ ਨੂੰ ਟਾਲਣ ਦਾ ਯਤਨ ਕਰਨਾ ਸਹੀ ਰਹੇਗਾ।

ਮਕਰ- ਆਮ ਤੌਰ ’ਤੇ ਪ੍ਰਬਲ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸੰਤਾਨ ਵੀ ਸਹਿਯੋਗੀ ਰੁਖ਼ ਰੱਖੇਗੀ ਅਤੇ ਸੁਪੋਰਟ ਕਰੇਗੀ, ਸ਼ਤਰੂ ਕਮਜ਼ੋਰ।

ਕੁੰਭ- ਕੋਰਟ-ਕਚਹਿਰੀ ’ਚ ਜਾਣ ’ਤੇ ਜਿੱਥੇ ਆਪ ਦੀ ਪੈਠ-ਧਾਕ-ਛਾਪ ਵਧੇਗੀ, ਉਥੇ ਆਪ ਦੇ ਪੱਖ ਦੀ ਹਮਦਰਦੀ ਅਤੇ ਧਿਆਨ ਨਾਲ ਸੁਣਵਾਈ ਹੋਵੇਗੀ।

ਮੀਨ  ਮਿੱਤਰ, ਸੱਜਣ-ਸਾਥੀ, ਕਾਰੋਬਾਰੀ ਸਹਿਯੋਗੀ ਅਜਿਹਾ ਕੁਝ ਨਹੀਂ ਕਰ ਸਕਣਗੇ, ਜਿਹੜਾ ਆਪ ਨੂੰ ਪਸੰਦ ਨਹੀਂ ਹੋਵੇਗਾ, ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ, ਮਾਣ-ਸਨਮਾਨ-ਪ੍ਰਤਿਸ਼ਠਾ ਬਣੀ ਰਹੇਗੀ।

27 ਜੁਲਾਈ 2019, ਸ਼ਨੀਵਾਰ ਸਾਉਣ ਵਦੀ ਤਿਥੀ ਦਸ਼ਮੀ (ਸ਼ਾਮ 7.46 ਤਕ) ਅਤੇ ਮਗਰੋਂ ਤਿਥੀ ਦੁਆਦਸ਼ੀ

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਮੇਖ ’ਚ

ਮੰਗਲ ਕਰਕ ’ਚ

ਬੁੱੱਧ ਕਰਕ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਕਰਕ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਸਾਉਣ ਪ੍ਰਵਿਸ਼ਟੇ : 12, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 5 (ਸਾਉਣ), ਹਿਜਰੀ ਸਾਲ : 1440, ਮਹੀਨਾ : ਜ਼ਿਲਕਾਦ, ਤਰੀਕ : 23, ਸੂਰਜ ਉਦੈ ਸਵੇਰੇ : 5.45 ਵਜੇ, ਸੂਰਜ ਅਸਤ : ਸ਼ਾਮ 7.23 ਵਜੇ (ਜਲੰਧਰ ਟਾਈਮ), ਨਕਸ਼ੱਤਰ : ਕ੍ਰਿਤਿਕਾ (ਸ਼ਾਮ 7.30 ਤਕ) ਅਤੇ ਮਗਰੋਂ ਨਕਸ਼ੱਤਰ ਰੋਹਿਣੀ। ਯੋਗ : ਗੰਡ (ਸਵੇਰੇ 7.55 ਤਕ) ਅਤੇ ਮਗਰੋਂ ਯੋਗ ਵ੍ਰਿਧੀ। ਚੰਦਰਮਾ : ਬ੍ਰਿਖ ਰਾਸ਼ੀ ’ਤੇ, ਭਦਰਾ ਰਹੇਗੀ (ਸਵੇਰੇ 7.52 ਤੋਂ ਲੈ ਕੇ ਸ਼ਾਮ 7.46 ਤਕ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ। ਰਾਹੂਕਾਲ : ਸਵੇਰੇ 9 ਤੋਂ ਸਾਢੇ ਦਸ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa