ਇਨ੍ਹਾਂ ਚੀਜ਼ਾਂ ਬਿਨਾਂ ਅਧੂਰਾ ਹੈ ਤੀਜ ਦਾ ਤਿਉਹਾਰ

8/3/2019 2:47:52 PM

ਨਵੀਂ ਦਿੱਲੀ (ਬਿਊਰੋ) — ਆਕਾਸ਼ 'ਚ ਕਾਲੇ ਬੱਦਲ ਆਉਂਦੇ ਹੀ ਮਨ ਖਿੜ੍ਹ ਜਾਂਦਾ ਹੈ। ਨੰਨ੍ਹੇ-ਮੰਨੇ ਜਿਥੇ ਮੀਂਹ 'ਚ ਨਹਾਉਂਦੇ ਹੋ ਅਤੇ ਸ਼ਰਰਤਾਂ ਕਰਦੇ ਹਨ ਉਥੇ ਹੀ ਸਾਉਣ 'ਚ ਨਵ-ਵਿਆਹੀਆਂ ਲੜਕੀਆਂ ਆਪਣੀ ਪੇਕੇ ਘਰ ਆਉਂਦੀਆਂ ਹਨ। ਪ੍ਰਾਚੀਨ ਸਮੇਂ ਤੋਂ ਚੱਲਦੀ ਆ ਰਹੀ ਪਰੰਪਰਾ ਮੁਤਾਬਕ, ਨਵ-ਵਿਆਹੁਤਾ ਲੜਕੀਆਂ ਸਾਉਣ ਦੇ ਮਹੀਨੇ 'ਚ ਸਹੁਰੇ ਘਰ ਨਹੀਂ ਰਹਿੰਦੀਆਂ। ਨਵ-ਵਿਆਹੁਤਾ ਲੜਕੀਆਂ ਹਰਿਆਲੀ ਤੀਜ ਦਾ ਵਰਤ ਕਰਕੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ, ਜੋ ਇਸ ਵਾਰ 3 ਅਗਸਤ ਯਾਨੀ ਅੱਜ ਹੈ। ਪੇਕੇ ਆਈਆਂ ਲੜਕੀਆਂ ਆਪਣੀਆਂ ਸਹੇਲੀਆਂ ਨਾਲ ਸਾਉਣ ਦਾ ਆਨੰਦ ਲੈਂਦੇ ਹੋਏ ਮਹਿੰਦੀ ਲਵਾ ਕੇ ਹੱਥਾਂ 'ਚ ਲਾਲ-ਹਰੇ ਰੰਗ ਦੀਆਂ ਚੂੜ੍ਹੀਆਂ ਸਜਾ ਕੇ ਬਾਗਾਂ 'ਚ ਲੱਗੇ ਝੂਲਿਆਂ ਨੂੰ ਝੂਲਦੀਆਂ ਹਨ। ਸਾਉਣ ਦੇ ਮਹੀਨੇ ਦੀ ਗੱਲ ਹੋਵੇ ਤਾਂ ਖੀਰ-ਮਾਲਪੂੜੇ ਦੀ ਗੱਲ ਨਾ ਹੋਵੇ ਅਜਿਹਾ ਤਾਂ ਹੋ ਹੀ ਨਹੀਂ ਸਕਦਾ ਹੈ। ਖੀਰ-ਮਾਲਪੂੜੇ ਨਾਲ ਕੜ੍ਹਾਹ, ਅਮਰਵਤੀ ਤੇ ਘੇਵਰ ਵੀ ਲੋਕ ਪਸੰਦ ਕਰਦੇ ਹਨ।

ਕਿਉਂ ਮਨਾਇਆ ਜਾਂਦਾ ਤੀਜ ਦਾ ਤਿਉਹਾਰ 
ਸਾਉਣ ਦੇ ਮਹੀਨੇ 'ਚ ਨਵ-ਵਿਆਹੁਤਾ ਮਹਿਲਾਵਾਂ ਪਤੀ ਦੀ ਲੰਬੀ ਉਮਰ ਲਈ ਤੀਜ ਦਾ ਵਰਤ ਰੱਖਦੀਆਂ ਹਨ। ਪਰੰਪਰਾ ਮੁਤਾਬਕ, ਤੀਜ ਨੂੰ ਤਿਉਹਾਰਾਂ ਦੀ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਕ ਕਹਾਵਤ ਹੈ, 'ਆ ਗਈ ਤੀਜ ਬਿਖੇਰ ਗਈ ਬੀਜ, ਆ ਗਈ ਹੋਲੀ ਭਰ ਗਈ ਝੋਲੀ'।

ਕੁਆਰੀਆਂ ਲੜਕੀਆਂ ਵੀ ਰੱਖਦੀਆਂ ਨੇ ਵਰਤ
ਉਂਝ ਤਾਂ ਇਸ ਵਰਤ ਨੂੰ ਨਵ-ਵਿਆਹੁਤਾ ਮਹਿਲਾਵਾਂ ਪਤੀ ਦੀ ਲੰਬੀ ਉਮਰ ਤੇ ਸੁਖੀ ਜੀਵਨ ਲਈ ਇਹ ਵਰਤ ਰੱਖਦੀਆਂ ਹਨ ਅਤੇ ਕੁਆਰੀਆਂ ਲੜਕੀਆਂ ਮਨਪਸੰਦੀਦਾ ਵਰ ਪਾਉਣ ਲਈ ਇਹ ਵਰਤ ਰੱਖਦੀਆਂ ਹਨ।

PunjabKesari

ਕੀ ਹੈ ਕਥਾ
ਪਰੰਪਰਾ ਕਥਾ ਮੁਤਾਬਕ ਇਕ ਵਾਰ ਦੇਵੀ ਪਾਰਵਤੀ ਨੇ ਆਪਣੇ ਪਤੀ ਭਗਵਾਨ ਸ਼ਿਵ ਤੋਂ ਦੂਰੀ ਦੀ ਪੀੜਾਂ ਤੋਂ ਗੁਜਰਦੇ ਹੋਏ ਭਗਵਾਨ ਸ਼ਿਵ ਦੇ ਪ੍ਰੇਮ 'ਚ ਲੀਨ ਹੋ ਕੇ ਇਸ ਵਰਤ ਨੂੰ ਰੱਖਿਆ ਸੀ। ਉਨ੍ਹਾਂ ਨੇ 24 ਘੰਟੇ ਵਰਤ ਦੌਰਾਨ ਨਾ ਕੁਝ ਖਾਇਆ ਤੇ ਨਾ ਕੁਝ ਪੀਤਾ। ਵਰਤ ਤੋਂ ਬਾਅਦ ਉਨ੍ਹਾਂ ਨੂੰ ਭਗਵਾਨ ਸ਼ਿਵ ਦਾ ਸਾਥ ਪ੍ਰਾਪਤ ਹੋਇਆ ਸੀ। ਇਸ ਦਿਨ ਮਹਿਲਾਵਾਂ ਵਰਤ ਰੱਖਕੇ ਭਗਵਾਨ ਸ਼ਿਵ ਤੇ ਮਾਂ ਪਾਰਵਤੀ ਦੀ ਪੂਜਾ ਕਰਦੀਆਂ ਹਨ। ਝੂਲੇ ਲੈਂਦੀਆਂ ਹਨ ਤੇ ਖੂਬ ਗੱਲਾਂ ਕਰਦੀਆਂ ਹਨ। 

ਘੇਵਰ ਬਿਨਾ ਸਾਉਣ ਅਧੂਰਾ
ਪੰਜਾਬ 'ਚ ਵੀ ਹੁਣ ਸਾਉਣ 'ਚ ਮਿਠਾਈਆਂ ਦੀਆਂ ਦੁਕਾਨਾਂ 'ਤੇ ਰਾਜਸਥਾਨ, ਹਰਿਆਣਾ ਤੇ ਮੱਧ ਪ੍ਰਦੇਸ਼ ਦੇ ਸਾਉਣ ਦਾ ਵਿਸ਼ੇਸ਼ ਪਰੰਪਰਿਕ ਵਿਅੰਜਨ ਘੇਵਰ ਆਮ ਮਿਲਣ ਲੱਗਾ ਹੈ, ਜੋ ਕਿ ਲੋਕਾਂ ਨੂੰ ਬਹੁਤ ਪਸੰਦ ਵੀ ਆਉਂਦਾ ਹੈ। ਸਹੁਰੇ ਤੋਂ ਪੇਕੇ ਜਾਣ ਦਾ ਰਿਵਾਜ ਹੈ, ਜਿਸ 'ਚ ਭਰਾ ਆਪਣੀ ਭੈਣ ਲਈ ਮਹਿੰਦੀ, ਚੂੜ੍ਹੀਆਂ, ਬੇਘਰ, ਮਿਠਾਈਆਂ ਤੇ ਹੋਰ ਉਪਹਾਰ ਲੈ ਕੇ ਜਾਂਦਾ ਹੈ, ਜਿਸ ਦਾ ਹਰ ਭੈਣ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਭੈਣਾਂ ਨੂੰ ਹਰੇ-ਲਾਲ ਰੰਗ ਦੇ ਕੱਪੜੇ, ਸ਼ਿੰਗਾਰ ਦਾ ਸਮਾਨ, ਮਿਠਾਈਆਂ ਤੇ ਹੋਰ ਤੋਹਫੇ ਦਿੰਦੇ ਹਨ। 

ਸੋਲ੍ਹਾ ਸ਼ਿੰਗਾਰ ਬਿਨਾਂ ਸੁੰਦਰਤਾ ਅਧੂਰੀ
ਮਹਿਲਾਵਾਂ ਦੇ ਸੱਜਣ ਦੀ ਗੱਲ ਹੋਵੇ ਤਾਂ ਸੋਲ੍ਹਾ ਸ਼ਿੰਗਾਰ ਨੂੰ ਕਿਵੇਂ ਭੁੱਲ ਸਕਦੇ ਹੋ। ਤੀਜ 'ਤੇ ਹੋਣ ਵਾਲੇ ਉਤਸਵਾਂ 'ਚ 'ਤੀਜ ਕੁਈਨ' ਚੁਣਨ ਦਾ ਰੁਝਾਨ ਹੈ। ਇਸ ਲਈ ਮਹਿਲਾਵਾਂ ਅਜਿਹਾ ਸੋਲ੍ਹਾਂ ਸ਼ਿੰਗਾਰ ਕਰਦੀਆਂ ਹਨ, ਜਿਸ ਨਾਲ ਸਵਰਗ ਤੋਂ ਉਤਰੀ ਕੋਈ ਪਰੀ ਹੋਵੇ। ਸੋਲ੍ਹਾਂ ਸ਼ਿੰਗਾਰ ਬਿੰਦੀ, ਸੰਧੂਰ, ਮਾਂਗ ਟੀਕਾ, ਨੱਥ, ਕਾਜਲ, ਹਾਰ-ਮੰਗਲਸੂਤਰ, ਮਹਿੰਦੀ, ਚੂੜ੍ਹੀਆਂ, ਬਾਜੂਬੰਦ, ਮੁੰਦਰੀਆਂ, ਕਮਰਬੰਦ, ਪਾਇਲ ਤੇ ਦੁਲਹਨ ਦਾ ਜੋੜਾ ਪਾ ਕੇ ਕੀਤਾ ਜਾਂਦਾ ਹੈ। ਇਨ੍ਹਾਂ 16 ਚੀਜ਼ਾਂ ਨਾਲ ਸੱਜਣ 'ਤੇ ਮਹਿਲਾ ਦੀ ਸ਼ਿੰਗਾਰ ਪੂਰਨ ਮੰਨਿਆ ਜਾਂਦਾ ਹੈ। ਪਤੀ ਦੀ ਲੰਬੀ ਉਮਰ ਲਈ ਤੀਜ ਦਾ ਵਰਤ ਰੱਖ ਕੇ ਸੁਹਾਗਣ ਮਹਿਲਾਵਾਂ ਮਾਂ ਗੌਰੀ ਦੀ ਪੂਜਾ ਕਰਦੀਆਂ ਹਨ।

PunjabKesari

ਚੂੜ੍ਹੀਆਂ ਤੇ ਮਹਿੰਦੀ ਦਾ ਵੀ ਕਰੇਜ਼
ਸਾਉਣ ਦੀ ਤੀਜ 'ਚ ਵਰਤ ਰੱਖਣ ਨਾਲ ਮਹਿਲਾਵਾਂ ਦੇ ਸ਼ਿੰਗਾਰ ਦੀ ਵੀ ਖਾਸ ਅਹਿਮੀਅਤ ਹੈ। ਲੜਕੀਆਂ ਸ਼ੁੱਭ ਸ਼ਗੁਣ ਦੇ ਰੂਪ 'ਚ ਹੱਥਾਂ 'ਤੇ ਮਹਿੰਦੀ ਲਵਾਉਂਦੀਆਂ ਹਨ। ਲਾਲ-ਹਰੇ ਰੰਗ ਦੀਆਂ ਕੱਚ ਦੀਆਂ ਚੂੜ੍ਹੀਆਂ ਪਾਉਂਦੀਆਂ ਹਨ। 

ਹਰੇ-ਲਾਲ ਰੰਗ ਦੇ ਕੱਪੜਿਆਂ ਦਾ ਕਰੇਜ਼
ਸਾਉਣ 'ਚ ਜਿਥੇ ਹਰ ਪਾਸੇ ਹਰਿਆਲੀ ਦੇਖਣ ਨੂੰ ਮਿਲਦੀ ਹੈ ਉਥੇ ਹੀ ਮਹਿਲਾਵਾਂ ਦੇ ਸਿਰ 'ਤੇ ਵੀ 'ਹਰਿਆਲੀ ਤੀਜ' ਦੇ ਹਰੇ ਰੰਗ ਦਾ ਕਰੇਜ਼ ਦੇਖਣ ਨੂੰ ਮਿਲਦਾ ਹੈ। ਸਮੇਂ ਦੇ ਨਾਲ ਪੇਕੇ 'ਚ ਲੜਕੀਆਂ ਨਾਲ ਮਨਾਇਆ ਜਾਣ ਵਾਲਾ ਇਹ 'ਤੀਜ ਦਾ ਤਿਉਹਾਰ' ਹੁਣ ਕਿੱਟੀ ਪਾਰਟੀਆਂ, ਸਪੈਸ਼ਲ ਈਵੈਂਟਸ ਤੱਕ ਪਹੁੰਚ ਗਿਆ ਹੈ, ਜਿਸ 'ਚ ਸੱਜ ਕੇ ਪਹੁੰਚਣ ਵਾਲੀਆਂ ਮਹਿਲਾਵਾਂ  ਪਰੀਆਂ ਨੂੰ ਮਾਤ ਦਿੰਦੀਆਂ ਹਨ।

PunjabKesari

ਜੁੱਤੀ ਕਰੇ ਮੁਟਿਆਰ ਦੀ ਚੀਕੂ-ਚੀਕੂ....
ਮਹਿਲਾਵਾਂ ਦੇ ਸ਼ਿੰਗਾਰ 'ਚ ਸਿਰ ਤੋਂ ਲੈ ਕੇ ਪੈਰ ਤੱਕ ਹਰ ਵਸਤੂ ਖਾਸ ਅਹਿਮੀਅਤ ਰੱਖਦੀ ਹੈ। ਪੰਜਾਬੀ ਜੁੱਤੀ ਨੂੰ ਲੈ ਕੇ ਤਾਂ ਕਈ ਗੀਤ ਵੀ ਬਣ ਚੁੱਕੇ ਹਨ। ਪੰਜਾਬੀ ਜੁੱਤੀ ਮੁਟਿਆਰ ਦੇ ਰੂਪ ਨੂੰ ਚਾਰ-ਚੰਨ ਲਾਉਂਦੀ ਹੈ। ਤੀਜ ਦੀ ਤਿਆਰੀ 'ਚ ਤਿੱਲੇ ਵਾਲੀ ਪੰਜਾਬੀ ਜੁੱਤੀ ਦਾ ਵੀ ਖਾਸ ਮਹੱਤਵ ਹੈ।

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।