''ਗ੍ਰੀਨ ਕੁੰਭ'' ਦੀ ਥੀਮ ''ਤੇ ਹੋਵੇਗਾ 2021 ਦਾ ਹਰਿਦੁਆਰ ਕੁੰਭ, ਤਿਆਰੀਆਂ ਸ਼ੁਰੂ

11/25/2019 12:16:39 PM

ਮੁੰਬਈ(ਬਿਊਰੋ)- ਹਰਿਦੁਆਰ ਕੁੰਭ-2021 ਨੂੰ ਸ਼ਾਨਦਾਰ, ਯਾਦਗਾਰ ਅਤੇ ਅਨੋਖਾ ਬਣਾਉਣ ਲਈ ਕੁੰਭ ਮੇਲਾ ਮੈਨੇਜਮੈਂਟ ਵੱਡੇ ਪੈਮਾਨੇ ’ਤੇ ਤਿਆਰੀ ਕਰ ਰਿਹਾ ਹੈ। ਖਾਸ ਇਹ ਕਿ ਇਸ ਵਾਰ ਹਰਿਦੁਆਰ ਇਹ ਪ੍ਰਬੰਧ ‘ਗ੍ਰੀਨ ਕੁੰਭ’ ਦੀ ਥੀਮ ’ਤੇ ਹੋਵੇਗਾ। ਇਸ ਵਿਚ ਗੰਗਾ ਦੀ ਸ਼ੁੱਧਤਾ ਅਤੇ ਵਾਤਾਵਰਣ ਦੀ ਰੱਖਿਆ ’ਤੇ ਖਾਸ ਫੋਕਸ ਰਹੇਗਾ। ਇਸ ਦੇ ਤਹਿਤ ਬਿਜਲੀ ਊਰਜਾ ਦਾ ਘੱਟ ਤੋਂ ਘੱਟ ਅਤੇ ਸੌਰ ਊਰਜਾ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਦੀ ਯੋਜਨਾ ਹੈ। ਕੁੰਭ ਦੇ ਇਤਿਹਾਸ ਵਿਚ ਪਹਿਲੀ ਵਾਰ ਗ੍ਰੀਨ ਕੁੰਭ ਦੀ ਥੀਮ ’ਤੇ ਕੁੰਭ ਮੇਲਾ ਸਮਾਰੋਹ ਦਾ ਪ੍ਰਬੰਧ ਹੋਵੇਗਾ। ਇਸ ਦੌਰਾਨ ਵੱਡੇ ਪੈਮਾਨੇ ’ਤੇ ਈਕੋਫਰੈਂਡਲੀ ਆਤਿਸ਼ਬਾਜ਼ੀ ਅਤੇ ਲੇਜ਼ਰ ਸ਼ੋਅ ਕਰਾਉਣ ਦੀ ਤਿਆਰੀ ਹੈ। ਇਸ ਦੇ ਨਾਲ ਹੀ ਪੂਰਾ ਹਕਿ ਕੀ ਪੌੜੀ ਅਤੇ ਮੁੱਖ ਕੁੰਭ ਨਗਰ ਸੋਲਰ ਪਾਵਰ ਆਧਾਰਿਤ ਐੱਲਈਡੀ. ਲਾਈਟਾਂ ਨਾਲ ਰੋਸ਼ਨ ਰਹੇਗਾ।
ਕੁੰਭ ਮੇਲਾ ਸਥਾਨ ਅਤੇ ਨਹਿਰ ਪਟੜੀ ਮਾਰਗ ਨੂੰ ਖੂਬਸੂਰਤ ਬਣਾਉਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲਗਾਏ ਜਾਣ ਵਾਲੇ ‘ਹੈਰੀਟੇਜ ਪੋਲ’ ਵੀ ਸੂਰਜੀ ਊਰਜਾ ਆਧਾਰਿਤ ਹੋਣਗੇ ।  ਪੂਰੇ ਮੇਲੇ ਖੇਤਰ ਨੂੰ ਗ੍ਰੀਨ ਖੇਤਰ ਘੋਸ਼ਿਤ ਕਰਕੇ ਇੱਥੇ ਸਾਰੇ ਡੀਜ਼ਲ-ਪੈਟਰੋਲ ਵਾਹਨਾਂ ’ਤੇ ਰੋਕ ਲਗਾਉਣ ਦੀ ਯੋਜਨਾ ਹੈ। ਸਿਰਫ ਬੈਟਰੀ ਅਤੇ ਸੌਰ ਊਰਜਾ ਨਾਲ ਚੱਲਣ ਵਾਲੇ ਵਾਹਨਾਂ ਨੂੰ ਹੀ ਮੇਲਾ ਖੇਤਰ ਵਿਚ ਚਲਾਏ ਜਾਣ ਦੀ ਇਜਾਜ਼ਤ ਹੋਵੇਗੀ। ਇਸ ਦੇ ਲਈ ਵੱਡੇ ਪੈਮਾਨੇ ’ਤੇ ਸੌਰ ਊਰਜਾ ਨਾਲ ਚਾਰਜ ਹੋਣ ਵਾਲੇ ਰਿਕਸ਼ਾ, ਟੈਂਪੋ ਅਤੇ ਬੱਸਾਂ ਨੂੰ ਚਲਾਉਣ ਦੀ ਯੋਜਨਾ ਬਣਾਈ ਗਈ ਹੈ। ਪੂਰੇ ਮੇਲਾ ਖੇਤਰ ਨੂੰ ਸ਼ਾਨਦਾਰ ਰੂਪ ਪ੍ਰਦਾਨ ਕਰਨ ਲਈ ਇਸ ਨੂੰ ਆਕਰਸ਼ਕ ਰੰਗਾਂ ਨਾਲ ਸਜਾਉਣ ਦੀ ਵੀ ਯੋਜਨਾ ਹੈ। ਇਸ ਵਿਚ ਵੀ ਸੌਰ ਊਰਜਾ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਨਾਲ ਸ਼ਾਮ ਢਲਦੇ ਹੀ ਕੁੰਭ ਮੇਲਾ ਖੇਤਰ ਦੀਆਂ ਇਮਾਰਤਾਂ ਸੌਰ ਊਰਜਾ ਨਾਲ ਸੰਚਾਲਤ ਵੱਖ-ਵੱਖ ਰੰਗਾਂ ਵਾਲੀ ਲੇਜਰ ਲਾਈਟਾਂ ਨਾਲ ਚਮਕਨ ਲੱਗਣਗੀਆਂ।

ਜਨਵਰੀ ਤੋਂ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਹੋ ਜਾਵੇਗਾ ਗੰਗਾ ਦਾ ਪਾਣੀ

ਉਤਰਾਖੰਡ ਵਾਤਾਵਰਣ ਸੁਰੱਖਿਆ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਹਾਲੀਆ ਰਿਪੋਰਟ ਮੁਤਾਬਕ ਗੋਮੁਖ ਤੋਂ ਲੈ ਕੇ ਰਿਸ਼ੀਕੇਸ਼ ਤੱਕ ਗੰਗਾ ਦੇ ਪਾਣੀ ਦੀ ਗੁਣਵੱਤਾ ਉੱਤਮ ਸ਼੍ਰੇਣੀ ਦੀ ਹੈ। ਹਾਂ, ਰਿਸ਼ੀਕੇਸ਼ ਤੋਂ ਲੈ ਕੇ ਹਰਿਦੁਆਰ ਤੱਕ ਜਰੂਰ ਦਿੱਕਤ ਹੈ। ਹਰਿਦੁਆਰ ਵਿਚ ਗੰਗਾ ਦੇ ਪਾਣੀ ਦੇ ਕੁਝ ਨਮੂਨਿਆਂ ਵਿਚ ਕੁੱਝ ਕੁ ਸਥਾਨਾਂ ’ਤੇ ਫੀਕਲ ਕਾਲੀਫਾਰਮ ਪਾਇਆ ਗਿਆ ਹੈ। ਹਾਲਾਂਕਿ, ਹੁਣ ਦੋਵਾਂ ਸ਼ਹਿਰਾਂ ਵਿਚ ਗੰਗਾ ਵਿਚ ਡਿੱਗ ਰਹੇ ਗੰਦੇ ਨਾਲਿਆਂ ਦੀ ਟੈਪਿੰਗ ਅਤੇ ਕੁੱਝ ਐੱਸਟੀਪੀ ( ਸੀਵਰੇਜ ਟਰੀਟਮੈਂਟ ਪਲਾਂਟ ) ਦੇ ਤਿਆਰ ਹੋਣ ਨਾਲ ਸਥਿਤੀ ਵਿਚ ਸੁਧਾਰ ਹੋਇਆ ਹੈ। ਅਗਲੀ ਜਨਵਰੀ ਤੱਕ ਇਹ ਸਮੱਸਿਆ ਪੂਰੀ ਤਰ੍ਹਾਂ ਨਾਲ ਹੱਲ ਹੋ ਜਾਵੇਗੀ ਕਿਉਂਕਿ ਉਦੋਂ ਤੱਕ ਗੰਗਾ ਦੇ ਤਹਿਤ ਨਿਰਮਾਣ ਅਧੀਨ ਐੱਸਟੀਪੀ ਵੀ ਤਿਆਰ ਹੋ ਜਾਣਗੇ।

ਖਰਚ ਘੱਟ ਕਰਨ ਲਈ ਪ੍ਰਭਾਵਸ਼ਾਲੀ ਪ੍ਰੈਜੇਂਟੇਸ਼ਨ

ਕੁੰਭ ਮੇਲਾ ਅਧਿਕਾਰੀ ਨੇ ਦੱਸਿਆ ਕਿ 'ਗ੍ਰੀਨ ਕੁੰਭ' ਲਈ ਖਰਚ ਸੀਮਾ ਕਾਫੀ ਘੱਟ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਮੇਲਾ ਮੈਨੇਜਮੈਂਟ ਇਸ ਸਬੰਧੀ ਆਪਣੀ ਤਿਆਰੀ ਲਗਪਗ ਪੂਰੀ ਕਰ ਚੁੱਕਾ ਹੈ। ਹੁਣ ਸ਼ਾਸਨ ਪੱਧਰ 'ਤੇ ਸਿ ਦੀ ਮਨਜ਼ੂਰੀ ਲਈ ਪ੍ਰਭਾਵਸ਼ਾਲੀ ਪ੍ਰੈਜੇਂਟੇਸ਼ਨ ਤਿਆਰ ਕੀਤਾ ਜਾ ਰਿਹਾ ਹੈ।


ਮੇਲਾ ਖੇਤਰ ਨੂੰ ਖੁਸ਼ਬੂਦਾਰ ਬਣਾਉਣ ਦੀ ਤਿਆਰੀ

ਕੁੰਭ ਮੇਲਾ ਮੈਨੇਜਮੈਂਟ ਦੀ ਪੂਰੇ ਕੁੰਭ ਮੇਲਾ ਖੇਤਰ ਵਿਚ 24 ਘੰਟੇ ਖੁਸ਼ਬੂਦਾਰ ਵਾਤਾਵਰਣ ਬਣਾਏ ਰੱਖਣ ਦੀ ਵੀ ਖ਼ਾਸ ਤਿਆਰੀ ਹੈ। ਮੇਲਾ ਮੈਨੇਜਮੈਂਟ ਪੂਰੇ ਕੁੰਭ ਮੇਲਾ ਖੇਤਰ ਵਿਚ ਮੁਹਿੰਮ ਚਲਾ ਕੇ ਇਸ ਤਰ੍ਹਾਂ ਦੇ ਖ਼ੁਸ਼ਬੂਦਾਰ ਫੁੱਲਾਂ ਦੇ ਬੂਟੇ ਲਗਾਉਣ ਜਾ ਰਿਹਾ ਹੈ, ਜੋ ਦਿਨ-ਰਾਤ ਖੁਸ਼ਬੂ ਬਿਖੇਰਦੇ ਹਨ।


manju bala

Edited By manju bala