ਗਣੇਸ਼ ਚਤੁਰਥੀ: ਇਹ ਹੈ ਬੱਪਾ ਜੀ ਨੂੰ ਘਰ ਲਿਆਉਣ ਦਾ ਸ਼ੁੱਭ ਮਹੂਰਤ

9/2/2019 12:51:34 PM

ਜਲੰਧਰ(ਬਿਊਰੋ)- ਅੱਜ ਗਣੇਸ਼ ਚਤੁਰਥੀ ਦਾ ਤਿਉਹਾਰ ਬਹੁਤ ਹੀ ਧੂੰਮ ਧਾਮ ਨਾਲ ਮਨਾਇਆ ਜਾਵੇਗਾ। 10 ਦਿਨ ਤੱਕ ਘਰ-ਘਰ ’ਚ ਬੱਪਾ ਜੀ ਨੂੰ ਬਿਰਾਜਮਾਨ ਕੀਤਾ ਜਾਵੇਗਾ ਅਤੇ 12 ਸਤੰਬਰ ਨੂੰ ਬੱਪਾ ਜੀ ਦਾ ਵਿਸਰਜਨ ਕੀਤਾ ਜਾਵੇਗਾ। ਗਣੇਸ਼ ਚਤੁਰਥੀ ਦੇ ਦਿਨ ਬੱਪਾ ਦੀ ਪੂਜਾ ਦੁਪਿਹਰ ਦੇ ਸਮੇਂ ਕੀਤੀ ਜਾਂਦੀ ਹੈ। ਕਹਿੰਦੇ ਹਨ ਕਿ ਭਗਵਾਨ ਗਣੇਸ਼ ਜੀ ਦੀ ਪੂਜਾ ਕਰਨ ਨਾਲ ਧਨ ਲਾਭ ਹੁੰਦਾ ਹੈ ਅਤੇ ਅਰੋਗਤਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਦੁੱਖਾਂ ਤੋਂ ਮੁਕਤੀ ਮਿਲਦੀ ਹੈ। ਬੱਪਾ ਜੀ ਨੂੰ ਘਰ ਲਿਆਉਣ ਦਾ ਸ਼ੁੱਭ ਮਹੂਰਤ ਸਵੇਰੇ ਲੱਗਭਗ 11.35 ਤੋਂ ਦੁਪਿਹਰ 01.15 ਤੱਕ ਦਾ ਹੈ। ਸੁਮੁੱਖ, ਇੱਕਦੰਤ, ਕਪਿਲ, ਗਜਕਰਣਕ, ਲੰਬੋਦਰ, ਬਿਕਟ, ਵਿਘਨ-ਨਾਸ਼, ਵਿਨਾਇਕ, ਧੂਮ੍ਰਕੇਤੂ, ਗਣਾਧਇਕਸ਼, ਭਾਲਚੰਦਰ, ਗਜਾਨਨ ਇਹ ਸਾਰੇ ਭਗਵਾਨ ਸ਼੍ਰੀਗਣੇਸ਼ ਜੀ ਦੇ ਨਾਮ ਹਨ। ਸ਼੍ਰੀ ਗਣੇਸ਼ ਸੁੱਖ, ਸਮਾਨਤੀ ਅਤੇ ਗਿਆਨ ਦੇ ਪ੍ਰਤੀਕ ਹਨ ਪਰ ਉਨ੍ਹਾਂ ਕੋਲੋਂ ਨਿਵੇਸ਼ ਦੇ ਵੀ ਕਈ ਸਭਕ ਲਏ ਜਾ ਸਕਦੇ ਹਨ।
PunjabKesari

ਸਿਰ

ਗਣੇਸ਼ ਜੀ ਦਾ ਵਿਸ਼ਾਲ ਸਿਰ ਕਹਿੰਦਾ ਹੈ ਕਿ ਨਿਵੇਸ਼ ਦੇ ਮੈਦਾਨ ’ਚ ਸਫਲਤਾ ਹਾਸਲ ਕਰਨ ਲਈ ਸਾਨੂੰ ਵੱਡਾ ਸੋਚਣਾ ਚਾਹੀਦਾ ਹੈ।
PunjabKesari

ਅੱਖਾਂ

ਗਣੇਸ਼ ਜੀ ਦੀਆਂ ਅੱਖਾਂ ਵੱਡੀਆਂ ਅਤੇ ਤੇਜ਼ ਹਨ। ਇਹ ਪ੍ਰਤੀਕ ਹਨ ਕਿ ਧਿਆਨ ਬਟਾਉਣ ਵਾਲੀਆਂ ਕਈ ਤਰ੍ਹਾਂ ਦੀਆਂ ਸਥਿਤੀਆਂ ਮਿਲਣਗੀਆਂ ਪਰ ਸਾਨੂੰ ਆਪਣੇ ਟੀਚੇ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ। ਨਿਵੇਸ਼ ’ਚ ਸਫਲਤਾ ਪਾਉਣ ਦਾ ਇਹ ਵੱਡਾ ਮੰਤਰ ਹੈ।
PunjabKesari

ਕੰਨ

ਭਗਵਾਨ ਗਣੇਸ਼ ਜੀ ਦੇ ਕੰਨ ਇਸ ਗੱਲ ਦਾ ਪ੍ਰਤੀਕ ਹਨ ਕਿ ਪ੍ਰਭੂ ਹਰ ਗੱਲ ਸੁਣਦੇ ਹਨ। ਇਨ੍ਹਾਂ ਤੋਂ ਸਭਕ ਲਿਆ ਜਾ ਸਕਦਾ ਹੈ ਕਿ ਸਾਨੂੰ ਮਿਲਣ ਵਾਲੀ ਹਰ ਜਾਣਕਾਰੀ ਪ੍ਰਤੀ ਖੁੱਲ੍ਹਾ ਨਜ਼ਰਿਆ ਰੱਖਣਾ ਚਾਹੀਦਾ ਹੈ। ਇਸ ਨਾਲ ਦਿਮਾਗ ’ਚ ਨਵੇਂ ਵਿਚਾਰ ਆਉਂਦੇ ਹਨ। ਇਸ ਲਈ ਸਲਾਹਕਾਰਾਂ ਨਾਲ ਗੱਲ ਕਰਦੇ ਹੋਏ ਆਪਣੇ ਕੰਨ ਖੁੱਲੇ ਰੱਖਣੇ ਚਾਹੀਦੇ ਹਨ।
PunjabKesari

ਸੁੰਡ

ਕੀ ਤੁਸੀਂ ਗਣੇਸ਼ ਜੀ ਦੀ ਸੁੰਡ ਨੂੰ ਗੌਰ ਨਾਲ ਦੇਖਿਆ ਹੈ ? ਇਹ ਕਹਿੰਦੀ ਹੈ ਕਿ ਵਧੀਆ ਨਿਵੇਸ਼ ਨੂੰ ਹਮੇਸ਼ਾ ਬਚਾਉਣਾ ਚਾਹੀਦਾ ਹੈ।
PunjabKesari

ਚੂਹੇ ਦੀ ਸਵਾਰੀ

ਚੂਹਾ ਭਗਵਾਨ ਗਣੇਸ਼ ਦੀ ਸਵਾਰੀ ਹੈ। ਇਸ ਦੇ ਛੋਟੇ ਆਕਾਰ ’ਤੇ ਨਹੀਂ ਜਾਣਾ ਚਾਹੀਦਾ। ਜੇਕਰ ਇਹ ਆਪਣੀ ਆਈ ’ਤੇ ਆ ਜਾਵੇ ਤਾਂ ਇਹ ਵੱਡੀ ਤਬਾਹੀ ਲਿਆ ਸਕਦਾ ਹੈ। ਇਸੇ ਤਰ੍ਹਾਂ ਆਪਣੀਆਂ ਉਮੀਦਾਂ ਤੇ ਇੱਛਾਵਾਂ ਨੂੰ ਵੀ ਲਗਾਮ ’ਚ ਰੱਖਣਾ ਚਾਹੀਦਾ ਹੈ।
PunjabKesari


manju bala

Edited By manju bala